"/> ਆਤਮਾ ਸਿੰਘ ਗੁਰੂਸਰ ਦਾ ਮਰਨ ਉਪਰੰਤ ਕੀਤਾ ਸਰੀਰਦਾਨ
Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

ਆਤਮਾ ਸਿੰਘ ਗੁਰੂਸਰ ਦਾ ਮਰਨ ਉਪਰੰਤ ਕੀਤਾ ਸਰੀਰਦਾਨ

Published On: fastway.news, Date: Jun 07, 2018

ਤਲਵੰਡੀ ਸਾਬੋ, 7 ਜੂਨ (ਗੁਰਜੰਟ ਸਿੰਘ ਨਥੇਹਾ)- ਸਬ ਡਵੀਜਨ ਦੇ ਪਿੰਡ ਗੁਰੂਸਰ ਜਗਾ ਦੇ ਆਤਮ ਸਿੰਘ (50) ਸਪੁੱਤਰ ਗੁਰਚਰਨ ਸਿੰਘ ਫੌਜੀ ਦੇ ਦਿਹਾਂਤ ਉਪਰੰਤ ਮ੍ਰਿਤਕ ਸਰੀਰ ਮੈਡੀਕਲ ਖੋਜਾਂ ਲਈ ਬਠਿੰਡਾ ਦੇ ਆਦੇਸ਼ ਮੈਡੀਕਲ ਕਾਲਜ ਨੂੰ ਪਿੰਡ ਵਿੱਚੋਂ ਪਹਿਲਾਂ ਕਾਨੂੰਨਨ ਤੌਰ 'ਤੇ ਸਰੀਰ ਦਾਨ ਕੀਤਾ ਗਿਆ।ਜਾਣਕਾਰੀ ਅਨੁਸਾਰ ਪਿੰਡ ਗੁਰੂਸਰ ਜਗਾ ਦੇ ਸੇਵਾਦਾਰ ਆਤਮਾ ਸਿੰਘ ਨੇ ਜਿਉਂਦੇ ਜੀਅ ਸਰੀਰਦਾਨ ਤੇ ਅੱਖਾਂ ਦਾਨ ਕਰਨ ਦੇ ਫਾਰਮ ਭਰੇ ਹੋਏ ਸਨ ਪਿਛਲੇ ਦਿਨ ਉਹਨਾਂ ਦਾ ਸੰਖੇਪ ਬਿਮਾਰੀ ਪਿੱਛੋਂ ਦੇਹਾਂਤ ਹੋ ਗਿਆ। ਉਨ੍ਹਾਂ ਦੇ ਪਰਿਵਾਰਕ ਮੈਬਰ ਸੁਪਤਨੀ ਸੁਖਪਾਲ ਕੌਰ, ਲੜਕਾ ਜਸਵਿੰਦਰ ਸਿੰਘ ਜੱਸੀ, ਲੜਕੀ ਵੀਰਪਾਲ ਕੌਰ, ਅਮਨਦੀਪ ਕੌਰ, ਕਰਮਜੀਤ ਕੌਰ ਨੇ ਬਲਾਕ ਦੇ ਜਿੰਮੇਵਾਰਾਂ ਦੇ ਸਹਿਯੋਗ ਨਾਲ ਬਠਿੰਡਾ ਦੇ ਆਦੇਸ਼ ਹਸਪਤਾਲ ਵਿੱਚ ਮੈਡੀਕਲ ਖੋਜਾਂ ਲਈ ਸਰੀਰਦਾਨ ਕਰ ਦਿੱਤਾ ਹੈ। ਲੜਕਾ-ਲੜਕੀ ਨੂੰ ਬਰਾਬਰ ਦਾ ਦਰਜਾ ਦੇਣ ਦੀ ਚਲਾਈ ਮੁਹਿੰਮ ਤਹਿਤ ਲੜਕੀਆਂ ਤੇ ਨੂੰਹ ਕੁਲਵਿੰਦਰ ਕੌਰ, ਲੜਕੀ ਵੀਰਪਾਲ ਕੌਰ, ਅਮਨਦੀਪ ਕੌਰ, ਕਰਮਜੀਤ ਕੌਰ ਨੇ ਅਰਥੀ ਨੂੰ ਮੋਢਾ ਦਿੱਤਾ। ਅਰਥੀ ਨੂੰ ਫੁੱਲਾਂ ਵਾਲੀ ਗੱਡੀ ਵਿੱਚ ਰੱਖ ਕੇ ਪਿੰਡ ਵਿੱਚੋਂ ਦੀ ਲੰਘਾਇਆ ਗਿਆ। ਉਨ੍ਹਾਂ ਦੀ ਮ੍ਰਿਤਕ ਦੇਹ ਨੂੰ ਮੈਡੀਕਲ ਕਾਲਜ ਬਠਿੰਡਾ ਦੇ ਹਸਪਤਾਲ ਪਹੁੰਚਾਇਆ ਗਿਆ ਜਿੱਥੇ ਡਾਕਟਰੀ ਦੀ ਸਿੱਖਿਆ ਲੈ ਰਹੇ ਵਿਦਿਆਰਥੀ ਮਨੁੱਖੀ ਸਰੀਰ ਬਾਰੇ ਕੋਈ ਨਵੀ ਖੋਜ ਕਰਨਗੇ ਜੋ ਸਮੁੱਚੇ ਸਮਾਜ ਲਈ ਲਾਹੇਵੰਦ ਸਿੱਧ ਹੋਵੇਗੀ। ਇਸ ਮੌਕੇ ਸ਼ਿੰਦਰਪਾਲ ਸ਼ਰਮਾ, ਬਲਰਾਜ ਸਿੰਘ, ਪਿਆਰਾ ਸਿੰਘ, ਗੁਰਦੇਵ ਸਿੰਘ , ਕੁਲਵਿੰਦਰ ਨਥੇਹਾ ਸਮਾਜ ਸੇਵਕ, ਤਰਸੇਮ ਸਿੰਘ, ਸਾਬਕਾ ਸਰਪੰਚ ਭਾਗ ਸਿੰਘ ਕਾਕਾ, ਸਾਬਕਾ ਸਰਪੰਚ ਹਰਪਾਲ ਸਿੰਘ, ਸਮਾਜ ਸੇਵੀ ਆਗੂ ਭੂਰਾ ਸਿੰਘ, ਪ੍ਰਦੀਪ ਕੁਮਾਰ ਸ਼ਰਮਾ, ਗ੍ਰਾਮ ਪੰਚਾਇਤ ਤੇ ਪਤਵੰਤੇ ਸੱਜਣ ਤੇ ਵੱਡੀ ਤਦਾਦ ਵਿੱਚ ਪਿੰਡ ਵਾਸੀ ਸ਼ਾਮਿਲ ਸਨ।

Tags: ਗੁਰਜੰਟ ਸਿੰਘ ਨਥੇਹਾ
  • Facebook
  • twitter
  • google plus
  • linked in
  • Print It

Last 20 Storys

Powered by Arash Info Corpopration