"/> ਤੇਲ ਕੀਮਤਾਂ ਵਿੱਚ ਹੋਏ ਵਾਧੇ ਨੂੰ ਲੈ ਕੇ ਕਾਂਗਰਸ ਨੇ ਤਲਵੰਡੀ ਸਾਬੋ ਵਿੱਚ ਲਾਇਆ ਵਿਸ਼ਾਲ ਰੋਸ ਧਰਨਾ
Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

ਤੇਲ ਕੀਮਤਾਂ ਵਿੱਚ ਹੋਏ ਵਾਧੇ ਨੂੰ ਲੈ ਕੇ ਕਾਂਗਰਸ ਨੇ ਤਲਵੰਡੀ ਸਾਬੋ ਵਿੱਚ ਲਾਇਆ ਵਿਸ਼ਾਲ ਰੋਸ ਧਰਨਾ

Published On: fastway.news, Date: Jun 07, 2018

ਤਲਵੰਡੀ ਸਾਬੋ, 7 ਜੂਨ (ਗੁਰਜੰਟ ਸਿੰਘ ਨਥੇਹਾ)- ਦੇਸ਼ ਭਰ ਵਿੱਚ ਪੈਟਰੋਲ ਅਤੇ ਡੀਜਲ ਦੀਆਂ ਤੇਜੀ ਨਾਲ ਵਧ ਰਹੀਆਂ ਕੀਮਤਾਂ ਦੇ ਵਿਰੋਧ ਵਜੋਂ ਅੱਜ ਹਲਕਾ ਤਲਵੰਡੀ ਸਾਬੋ ਦੀ ਕਾਂਗਰਸ ਪਾਰਟੀ ਵੱਲੋਂ ਇੱਕ ਵਿਸ਼ਾਲ ਰੋਸ ਧਰਨਾ ਸਥਾਨਕ ਖੰਡਾ ਚੌਂਕ ਵਿੱਚ ਕਾਂਗਰਸ ਦੇ ਹਲਕਾ ਸੇਵਾਦਾਰ ਅਤੇ ਆਲ ਇੰਡੀਆ ਕਾਂਗਰਸ ਕਮੇਟੀ ਮੈਂਬਰ ਖੁਸ਼ਬਾਜ ਸਿੰਘ ਜਟਾਣਾ ਦੀ ਅਗਵਾਈ ਹੇਠ ਲਗਾਇਆ ਗਿਆ ਜਿਸ ਵਿੱਚ ਹਲਕੇ ਭਰ ਤੋਂ ਵੱਡੀ ਗਿਣਤੀ ਕਾਂਗਰਸੀ ਆਗੂਆਂ ਤੇ ਵਰਕਰਾਂ ਨੇ ਸ਼ਮੂਲੀਅਤ ਕੀਤੀ। ਵਰਕਰਾਂ ਦੇ ਇਕੱਠ ਨੂੰ ਸੰਬੋਧਨ ਦੌਰਾਨ ਖੁਸ਼ਬਾਜ ਸਿੰਘ ਜਟਾਣਾ ਨੇ ਕਿਹਾ ਕਿ ਪਿਛਲੀ ਡਾ. ਮਨਮੋਹਣ ਸਿੰਘ ਦੀ ਸਰਕਾਰ ਸਮੇਂ ਜਦੋਂ ਕਰੂਡ ਤੇਲ ਦੀਆਂ ਕੀਮਤਾਂ 115 ਯੂ.ਐੱਸ. ਡਾਲਰ ਪ੍ਰਤੀ ਬੈਰਲ ਸਨ ਤਾਂ ਪੈਟਰੋਲ 60 ਤੋਂ 65 ਰੁਪਏ ਤੱਕ ਵਿਕਿਆ ਪ੍ਰੰਤੂ ਹੁਣ ਜਦੋਂ ਅੰਤਰਰਾਸ਼ਟਰੀ ਬਜਾਰ ਵਿੱਚ ਕਰੂਡ ਤੇਲ ਦੀਆਂ ਕੀਮਤਾਂ ਅੱਧੀਆਂ ਰਹਿ ਗਈਆਂ ਹਨ ਤਾਂ ਪੈਟਰੋਲ 80-85 ਤੇ ਡੀਜਲ 70-75 ਰੁਪਏ ਵਿਕ ਰਿਹਾ ਹੈ ਜਿਸ ਤੋਂ ਪਤਾ ਲੱਗਦਾ ਹੈ ਕਿ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਵਪਾਰੀਆਂ ਨਾਲ ਮਿਲ ਕੇ ਆਮ ਲੋਕਾਂ ਨੂੰ ਲੁੱਟ ਰਹੀ ਹੈ। ਉਨਾਂ ਕਿਹਾ ਕਿ ਤੇਲ ਦੀਆਂ ਕੀਮਤਾਂ ਵਿੱਚ ਵਾਧੇ ਲਈ ਜਿੱਥੇ ਮੋਦੀ ਸਰਕਾਰ ਜਿੰਮੇਵਾਰ ਹੈ ਉੱਥੇ ਭਾਜਪਾ ਦੀਆਂ ਭਾਈਵਾਲ ਪਾਰਟੀਆਂ ਵੀ ਘੱਟ ਜਿੰਮੇਵਾਰ ਨਹੀ। ਉਨਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਵੱਲੋਂ ਬੀਬਾ ਹਰਸਿਮਰਤ ਕੌਰ ਬਾਦਲ ਕੇਂਦਰ ਦੀ ਮੋਦੀ ਸਰਕਾਰ ਵਿੱਚ ਕੈਬਨਿਟ ਮੰਤਰੀ ਹਨ ਤੇ ਜੇ ਉਹ ਲੋਕ ਹਿੱਤੂ ਹਨ ਤਾਂ ਉਨਾਂ ਨੂੰ ਵਧ ਰਹੀਆਂ ਤੇਲ ਕੀਮਤਾਂ ਦਾ ਡਟ ਕੇ ਵਿਰੋਧ ਕਰਨਾ ਚਾਹੀਦਾ ਹੈ ਪ੍ਰੰਤੂ ਕਿਉਂਕਿ ਉਹ ਸਿਰਫ ਮੰਤਰੀ ਅਹੁਦੇ ਲਈ ਸਰਕਾਰ ਵਿੱਚ ਹਨ ਇਸਲਈ ਉਹ ਕੁਝ ਨਹੀ ਬੋਲ ਰਹੇ ਤੇ ਆਮ ਲੋਕ ਮਹਿੰਗਾਈ ਦੀ ਮਾਰ ਵਿੱਚ ਬੁਰੀ ਤਰ੍ਹਾਂ ਪਿਸ ਰਹੇ ਹਨ।ਉਨਾਂ ਨੇ ਕਿਹਾ ਕਿ ਤੇਲ ਦੀਆਂ ਵਧ ਰਹੀਆਂ ਕੀਮਤਾਂ ਅਤੇ ਮਹਿੰਗਾਈ ਦਾ ਬਦਲਾ ਦੇਸ਼ ਦੀ ਜਨਤਾ 2019 ਦੀਆਂ ਲੋਕ ਸਭਾ ਚੋਣਾਂ ਵਿੱਚ ਲਵੇਗੀ ਤੇ ਦੇਸ਼ ਵਿੱਚ ਇੱਕ ਵਾਰ ਫਿਰ ਕਾਂਗਰਸ ਦੀ ਸਰਕਾਰ ਬਣੇਗੀ।ਰੋਸ ਧਰਨੇ ਉਪਰੰਤ ਵੱਡੇ ਕਾਫਲੇ ਸਮੇਤ ਖੁਸ਼ਬਾਜ ਜਟਾਣਾ ਐੱਸ. ਡੀ. ਐੱਮ ਦਫਤਰ ਵੱਲ ਰਵਾਨਾ ਹੋਏ ਤੇ ਉੱਥੇ ਉਨਾਂ ਨੇ ਤੇਲ ਦੀਆਂ ਕੀਮਤਾਂ ਵਿੱਚ ਵਾਧਾ ਵਾਪਿਸ ਲੈਣ ਲਈ ਪ੍ਰਧਾਨ ਮੰਤਰੀ ਦੇ ਨਾਂ ਇੱਕ ਮੰਗ ਪੱਤਰ ਐੱਸ. ਡੀ. ਐੱਮ ਤਲਵੰਡੀ ਸਾਬੋ ਬਰਿੰਦਰ ਕੁਮਾਰ ਨੂੰ ਸੌਂਪਿਆ। ਧਰਨੇ ਵਿੱਚ ਹੋਰਨਾਂ ਤੋਂ ਇਲਾਵਾ ਨਿੱਜੀ ਸਹਾਇਕ ਰਣਜੀਤ ਸੰਧੂ, ਯੂਥ ਕਾਂਗਰਸ ਆਗੂ ਸੰਦੀਪ ਭੁੱਲਰ, ਬਲਾਕ ਕਾਂਗਰਸ ਪ੍ਰਧਾਨ ਕ੍ਰਿਸ਼ਨ ਭਾਗੀਵਾਂਦਰ, ਬਲਾਕ ਰਾਮਾਂ ਪ੍ਰਧਾਨ ਬੇਅੰਤ ਬੰਗੀ, ਨਗਰ ਪੰਚਾਇਤ ਪ੍ਰਧਾਨ ਗੁਰਪ੍ਰੀਤ ਮਾਨਸ਼ਾਹੀਆ, ਸਾਬਕਾ ਪ੍ਰਧਾਨ ਗੁਰਤਿੰਦਰ ਰਿੰਪੀ, ਜਿਲ੍ਹਾ ਪ੍ਰੀਸ਼ਦ ਮੈਂਬਰ ਸੁਖਮੰਦਰ ਭਾਗੀਵਾਂਦਰ, ਅੰਮ੍ਰਿਤਪਾਲ ਕਾਕਾ, ਅਜੀਜ ਖਾਂ, ਹਰਬੰਸ ਸਿੰਘ, ਬਲਕਰਨ ਸਿੰਘ ਤਿੰਨੇ ਕੌਂਸਲਰ, ਜਗਤਾਰ ਸਿੰਘ ਮੈਨੂਆਣਾ, ਸਰਬਜੀਤ ਢਿੱਲੋਂ ਕੌਂਸਲਰ ਰਾਮਾਂ, ਮਨਜੀਤ ਲਾਲੇਆਣਾ, ਦਵਿੰਦਰ ਸੂਬਾ, ਦਿਲਪ੍ਰੀਤ ਜਗਾ ਰਾਮ ਤੀਰਥ ਮੈਂਬਰ ਟਰੱਕ ਯੂਨੀਅਨ, ਜੋਗਿੰਦਰ ਸਿੰਘ ਜਗਾ ਰਾਮ ਤੀਰਥ, ਸੱਤਪਾਲ ਲਹਿਰੀ ਆਦਿ ਆਗੂ ਹਾਜਿਰ ਸਨ।

Tags: ਗੁਰਜੰਟ ਸਿੰਘ ਨਥੇਹਾ
  • Facebook
  • twitter
  • google plus
  • linked in
  • Print It

Last 20 Storys

Powered by Arash Info Corpopration