"/> ਯੂਥ ਕਾਂਗਰਸ ਵਲੋਂ ਭਾਰਤ ਬਚਾਓ ਜਨ ਅੰਦੋਲਨ ਰੈਲੀ 9 ਜੂਨ ਨੂੰ ਰਾਜਪੁਰਾ ਵਿੱਚ -ਨਿਰਭੈ ਮਿਲਟੀ
Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

ਯੂਥ ਕਾਂਗਰਸ ਵਲੋਂ ਭਾਰਤ ਬਚਾਓ ਜਨ ਅੰਦੋਲਨ ਰੈਲੀ 9 ਜੂਨ ਨੂੰ ਰਾਜਪੁਰਾ ਵਿੱਚ -ਨਿਰਭੈ ਮਿਲਟੀ

Published On: fastway.news, Date: Jun 06, 2018

ਰਾਜਪੁਰਾ (ਰਾਜੇਸ਼ ਡਾਹਰਾ)
ਅੱਜ ਰਾਜਪੁਰਾ ਵਿਚ ਵਿਧਾਇਕ ਹਰਦਿਆਲ ਸਿੰਘ ਕੰਬੋਜ ਜੀ ਦੇ ਦਫਤਰ ਵਿਚ ਪੀਪੀਸੀਸੀ ਮੈਂਬਰ ਅਤੇ ਯੂਥ ਨੇਤਾ ਨਿਰਭੈ ਸਿੰਘ ਮਿਲਟੀ ਕੰਬੋਜ ਦੀ ਪ੍ਰਧਾਨਗੀ ਹੇਠ ਇੱਕ ਵਿਸ਼ੇਸ਼ ਪੱਤਰਕਾਰ ਕਾਨਫਰੰਸ ਕੀਤੀ ਗਈ। ਜਿਸ ਵਿੱਚ ਉਨ੍ਹਾਂ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਕਿਹਾ ਕਿ ਆਲ ਇੰਡੀਆ ਯੂਥ ਕਾਂਗਰਸ ਦੇ ਨਵੇਂ ਚੁਣੇ ਪ੍ਰਧਾਨ ਸ੍ਰੀ ਕੇਸ਼ਵ ਯਾਦਵ ਦੀ ਅਗਵਾਈ ਹੇਠ 9 ਜੂਨ ਦਿਨ ਸ਼ਨੀਵਾਰ ਨੂੰ ਇੱਕ ਭਾਰਤ ਬਚਾਓ ਜਨ ਅੰਦੋਲਨ ਦੀ ਟਰੈਕਟਰ ਰੈਲੀ ਪਿੰਡ ਖਿਜਰਗੜ੍ਹ ਚੰਡੀਗੜ੍ਹ ਰੋਡ ਤੋਂ ਗਗਨ ਚੌਕ ਰਾਜਪੁਰਾ ਤੱਕ ਕੱਢੀ ਜਾਵੇਗੀ ।ਜਿਸ ਵਿਚ ਵੱਡੀ ਸੰਖਿਆ ਯੂਥ ਕਾਂਗਰਸ ਦੇ ਵਰਕਰਾਂ ਵੱਲੋਂ ਸ਼ਿਰਕਤ ਕੀਤੀ ਜਾਵੇਗੀ ।ਇਸ ਰੈਲੀ ਦੇ ਮੁੱਖ ਮੁੱਦੇ ਪੈਟਰੋਲ ਡੀਜ਼ਲ ਦੀਆਂ ਵਧੀਆਂ ਕੀਮਤਾਂ ,ਕਿਸਾਨ ਖੁਦਕੁਸ਼ੀਆਂ ਰੋਕਣਾ, ਅਤੇ ਬੀਜੇਪੀ ਦੀ ਲੋਕ ਮਾਰੂ ਨੀਤੀਆਂ ਖ਼ਿਲਾਫ਼ ਇਹ ਜਨ ਅੰਦੋਲਨ ਹੋਵੇਗਾ। ਉਨ੍ਹਾਂ ਕਿਹਾ ਕਿ ਸਾਡੇ ਜ਼ਿਲ੍ਹਾ ਪ੍ਰਧਾਨ ਸਰਦਾਰ ਹਰਦਿਆਲ ਸਿੰਘ ਕੰਬੋਜ ਦੀ ਹਦਾਇਤਾਂ ਅਨੁਸਾਰ ਇਹ ਰੈਲੀ ਬੜੀ ਹੀ ਸ਼ਾਂਤੀਪੂਰਵਕ ਕੱਢੀ ਜਾਵੇਗੀ। ਤਾਂ ਕਿ ਆਮ ਜਨਤਾ ਨੂੰ ਕੋਈ ਵੀ ਇਸ ਤੋਂ ਪ੍ਰੇਸ਼ਾਨੀ ਨਾ ਹੋਵੇ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਅਸੀਂ ਬਹੁਤ ਹੀ ਧੰਨਵਾਦੀ ਹਾਂ ਆਲ ਇੰਡੀਆ ਯੂਥ ਪ੍ਰਧਾਨ ਸ੍ਰੀ ਕੇਸ਼ਵ ਯਾਦਵ ਜੀ ਦਾ ਅਤੇ ਪੰਜਾਬ ਪ੍ਰਧਾਨ ਅਮਰਪ੍ਰੀਤ ਲਾਲੀ ਜੀ ਦਾ ਜਿਨ੍ਹਾਂ ਨੇ ਸਾਨੂੰ ਬਹੁਤ ਵੱਡਾ ਮਾਣ ਦੇ ਕੇ ਇਸ ਰੈਲੀ ਦਾ ਆਯੋਜਨ ਕਰਨ ਦਾ ਮੌਕਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਸ ਰੈਲੀ ਵਿੱਚ ਲਗਭਗ 1500 ਤੋਂ ਦੋ 2000 ਟਰੈਕਟਰ ਅਤੇ 5000ਤੋਂ ਵੱਧ ਯੂਥ ਇਸ ਵਿੱਚ ਹਿੱਸਾ ਲੈਣਗੇ l ਇਸ ਰੈਲੀ ਵਿੱਚ ਇੰਚਾਰਜ ਆਲ ਇੰਡੀਆ ਯੂਥ ਕਾਂਗਰਸ ਸ੍ਰੀ ਕ੍ਰਿਸ਼ਨਾ ਅਲਾਵੈਰੁ ਜੀ, ਸ੍ਰੀਨਿਵਾਸ ਜੀ ਕੌਮੀ ਉਪ ਪ੍ਰਧਾਨ ਯੂਥ ਕਾਂਗਰਸ, ਪੰਜਾਬ ਇੰਚਾਰਜ ਯੂਥ ਕਾਂਗਰਸ ਹੇਮੰਤ ਉਗਲੇ ਜੀ,ਦੇ ਪੰਜਾਬ ਯੂਥ ਪ੍ਰਧਾਨ ਸ੍ਰੀ ਅਮਰਪ੍ਰੀਤ ਲਾਲੀ ਜੀ ,ਅਤੇ ਪਟਿਆਲਾ ਲੋਕ ਸਭਾ ਯੂਥ ਕਾਂਗਰਸ ਦੀ ਟੀਮ ਸਮੇਤ ਲਗਭਗ ਸਾਰੀ ਯੂਥ ਕਾਂਗਰਸ ਹਾਜ਼ਰ ਰਹੇਗੀ l

Tags: ਰਾਜਪੁਰਾ
  • Facebook
  • twitter
  • google plus
  • linked in
  • Print It

Last 20 Storys

Powered by Arash Info Corpopration