"/> ਸਹਾਇਕ ਧੰਦੇ ਅਪਣਾਉਣ ਦੀਆਂ ਇਛੁੱਕ ਬੀਬੀਆਂ ਨੂੰ ਪ੍ਰਧਾਨ ਮੰਤਰੀ ਮੁਦਰਾ ਕੋਸ਼ ਤੋਂ ਦੁਆਵਾਂਗੇ ਮਦੱਦ-ਹਰਸਿਮਰਤ ਕੌਰ ਬਾਦਲ
Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

ਸਹਾਇਕ ਧੰਦੇ ਅਪਣਾਉਣ ਦੀਆਂ ਇਛੁੱਕ ਬੀਬੀਆਂ ਨੂੰ ਪ੍ਰਧਾਨ ਮੰਤਰੀ ਮੁਦਰਾ ਕੋਸ਼ ਤੋਂ ਦੁਆਵਾਂਗੇ ਮਦੱਦ-ਹਰਸਿਮਰਤ ਕੌਰ ਬਾਦਲ

Published On: fastway.news, Date: May 12, 2018

ਤਲਵੰਡੀ ਸਾਬੋ, 12 ਮਈ (ਗੁਰਜੰਟ ਸਿੰਘ ਨਥੇਹਾ)- ਬਠਿੰਡਾ ਤੋਂ ਲੋਕ ਸਭਾ ਮੈਂਬਰ ਅਤੇ ਕੇਂਦਰੀ ਫੂਡ ਅਤੇ ਪ੍ਰਾਸੈਸਿੰਗ ਮੰਤਰੀ ਬੀਬਾ ਹਰਸਿਮਰਤ ਕੌਰ ਬਾਦਲ ਵੱਲੋਂ ਬੀਤੇ ਸਮੇਂ ਵਿੱਚ ਸ਼ੁਰੂ ਕੀਤੀ ਗਈ ਸਮਾਜ ਮੁਹਿੰਮ 'ਨੰਨ੍ਹੀ ਛਾਂ' ਤਹਿਤ ਇੱਕ ਸਮਾਗਮ ਅੱਜ ਤਲਵੰਡੀ ਸਾਬੋ ਦੇ ਚੱਠਾ ਪੈਲੇਸ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਅਤੇ ਹਲਕੇ ਦੇ ਸਾਬਕਾ ਵਿਧਾਇਕ ਸ. ਜੀਤਮਹਿੰਦਰ ਸਿੰਘ ਸਿੱਧੂ ਦੇ ਯਤਨਾਂ ਸਦਕਾ ਆਯੋਜਿਤ ਕੀਤਾ ਗਿਆ। ਸਮਾਗਮ ਨੂੰ ਸੰਬੋਧਨ ਕਰਦਿਆਂ ਕੇਂਦਰੀ ਮੰਤਰੀ ਬਾਦਲ ਨੇ ਕਿਹਾ ਕਿ ਲੜਕੀਆਂ ਅਤੇ ਔਰਤਾਂ ਨੂੰ ਉਨਾਂ ਦੇ ਪੈਰਾਂ 'ਤੇ ਖੜੇ ਕਰਨ ਲਈ ਆਰੰਭੀ ਗਈ 'ਨੰਨ੍ਹੀ ਛਾਂ' ਮੁਹਿੰਮ ਨੂੰ ਹੁਣ ਕੰਮ ਕਰਦਿਆਂ ਪੂਰੇ ਦਸ ਸਾਲ ਹੋ ਚੁੱਕੇ ਹਨ। ਜਿੱਥੇ ਲੜਕੀਆਂ ਨੂੰ ਸਿਲਾਈ ਕਢਾਈ ਦੀ ਟ੍ਰੇਨਿੰਗ ਦੇਣ ਲਈ 'ਨੰਨ੍ਹੀ ਛਾਂ' ਨੇ ਪਿੰਡਾਂ ਸ਼ਹਿਰਾਂ ਵਿੱਚ ਸਕਿੱਲ ਸੈਂਟਰ ਖੋਲੇ ਹਨ ਉੱਥੇ ਹੁਣ ਲੜਕੀਆਂ ਅਤੇ ਔਰਤਾਂ ਨੂੰ ਹੋਰ ਕਿਸਮ ਦੇ ਸਹਾਇਤ ਧੰਦੇ ਅਪਣਾਉਣ ਲਈ ਪ੍ਰਧਾਨ ਮੰਤਰੀ ਮੁਦਰਾ ਬੈਂਕ ਤੋਂ ਸਹਾਇਤਾ ਰਾਸ਼ੀ ਦੁਆਉਣ ਲਈ ਉਹ ਖੁਦ ਯਤਨ ਕਰਨਗੇ ਬੱਸ ਸਹਾਇਤਾ ਲੈਣ ਦੀਆਂ ਇਛੁੱਕ ਬੀਬੀਆਂ ਸਾਡੇ ਮੁੱਖ ਦਫਤਰ ਤੱਕ ਸੰਪਰਕ ਕਰਨ। ਉਨਾਂ ਕਿਹਾ ਕਿ ਅੱਜ ਦੇ ਸਮੇਂ ਵਿੱਚ ਘਰ ਤਾਂ ਹੀ ਕਾਮਯਾਬ ਹੋ ਸਕਦਾ ਹੈ ਜੇ ਘਰ ਦੇ ਮਰਦਾਂ ਦੇ ਨਾਲ ਨਾਲ ਔਰਤਾਂ ਵੀ ਬਰਾਬਰ ਸਹਿਯੋਗ ਦੇਣ। ਉਨਾਂ ਕਿਹਾ ਕਿ ਲੜਕੀਆਂ ਤੇ ਬੀਬੀਆਂ ਨੂੰ ਘਰੇਲੂ ਕੰਮਾਂ ਤੋਂ ਇਲਾਵਾ ਆਚਾਰ ਅਤੇ ਚਟਨੀਆਂ ਆਦਿ ਬਣਾਉਣ ਦੀ ਸਿਖਲਾਈ ਦੇਣ ਲਈ ਬਠਿੰਡਾ ਵਿਖੇ ਸੈਂਟਰ ਖੋਲਿਆ ਗਿਆ ਹੈ। ਉਨਾਂ ਕਿਹਾ ਕਿ ਇੱਕ ਵਿਦੇਸ਼ੀ ਐਨ. ਜੀ. ਓ ਦੇ ਸਹਿਯੋਗ ਨਾਲ ਨੰਨ੍ਹੀ ਛਾਂ ਮੁਹਿੰਮ ਨੂੰ ਹੋਰ ਤੇਜ ਕਰਨ ਲਈ ਪਿੰਡ ਬਾਦਲ ਵਿਖੇ ਮੁੱਖ ਦਫਤਰ ਖੋਲ ਦਿੱਤਾ ਗਿਆ ਹੈ ਤੇ ਕਿਸੇ ਕਿਸਮ ਦੀ ਵੀ ਸਕਿੱਲ ਟ੍ਰੇਨਿੰਗ ਲੈਣ ਲਈ ਲੜਕੀਆਂ ਉੱਥੇ ਸੰਪਰਕ ਕਰ ਸਕਦੀਆਂ ਹਨ। ਸਮਾਗਮ ਵਿੱਚ ਪੁੱਜਣ 'ਤੇ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਅਤੇ ਹਲਕੇ ਦੇ ਸਾਬਕਾ ਵਿਧਾਇਕ ਸ. ਜੀਤਮਹਿੰਦਰ ਸਿੰਘ ਸਿੱਧੂ ਵੱਲੋਂ ਉਨਾਂ ਨੂੰ ਜੀ ਆਇਆਂ ਕਹਿੰਦਿਆਂ ਵਿਸ਼ਵਾਸ ਦੁਆਇਆ ਗਿਆ ਕਿ ਉਕਤ ਸਮਾਜ ਸੇਵੀ ਮੁਹਿੰਮ ਨੂੰ ਹਲਕੇ ਅੰਦਰ ਪ੍ਰਫੁੱਲਿਤ ਕਰਨ ਲਈ ਉਹ ਲਾਈ ਹਰ ਡਿਊਟੀ ਨਿਭਾਉਣਗੇ। ਇਸ ਮੌਕੇ ਬੀਬਾ ਬਾਦਲ ਨੇ 'ਨੰਨ੍ਹੀ ਛਾਂ' ਮੁਹਿੰਮ ਤਹਿਤ ਲੱਗਭਗ ਪੰਜ ਦਰਜਨ ਲੜਕੀਆਂ ਤੇ ਬੀਬੀਆਂ ਨੂੰ ਮੁਫਤ ਸਿਲਾਈ ਮਸ਼ੀਨਾਂ, ਪ੍ਰਮਾਣ ਪੱਤਰ ਅਤੇ ਵਾਤਾਵਰਣ ਦੀ ਸ਼ੁੱਧਤਾ ਲਈ ਬੂਟੇ ਭੇਂਟ ਕੀਤੇ। ਇਸ ਮੌਕੇ ਨੰਨ੍ਹੀ ਛਾਂ ਮੁਹਿੰਮ ਦੇ ਸੰਚਾਲਕਾਂ ਤੋਂ ਇਲਾਵਾ ਗੁਰਮੀਤ ਸਿੰਘ ਬੁਰਜ ਮਹਿਮਾ, ਭਾਗ ਸਿੰਘ ਕਾਕਾ, ਸੁਖਬੀਰ ਚੱਠਾ, ਅਵਤਾਰ ਮੈਨੂੰਆਣਾ, ਮਨਪ੍ਰੀਤ ਸ਼ੇਖਪੁਰਾ, ਡਾ. ਗੁਰਮੇਲ ਸਿੰਘ ਘਈ, ਸੋਹਣ ਜਗਾ ਰਾਮ ਤੀਰਥ, ਸਿਮਰਜੀਤ ਕੌਰ ਸਰਪੰਚ ਫੱਤਾ ਬਾਲੂ, ਜਗਸੀਰ ਸਿੰਘ ਪ੍ਰਧਾਨ ਗੁਰਦੁਆਰਾ ਕਮੇਟੀ ਫੱਤਾ ਬਾਲੂ, ਬਿੱਲਾ ਬਾਬਾ ਆਦਿ ਆਗੂ ਹਾਜਿਰ ਸਨ।

Tags: ਗੁਰਜੰਟ ਸਿੰਘ ਨਥੇਹਾ
  • Facebook
  • twitter
  • google plus
  • linked in
  • Print It

Last 20 Storys

Powered by Arash Info Corpopration