"/> ਸ਼੍ਰੋਮਣੀ ਕਮੇਟੀ ਚੋਣਾਂ ਜਿੱਤ ਲਓ ਇੱਕ ਹਫਤੇ 'ਚ ਅਕਾਲ ਤਖਤ ਅਜ਼ਾਦ ਹੋ ਜਾਵੇਗਾ-ਭਾਈ ਰਣਜੀਤ ਸਿੰਘ
Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

ਸ਼੍ਰੋਮਣੀ ਕਮੇਟੀ ਚੋਣਾਂ ਜਿੱਤ ਲਓ ਇੱਕ ਹਫਤੇ 'ਚ ਅਕਾਲ ਤਖਤ ਅਜ਼ਾਦ ਹੋ ਜਾਵੇਗਾ-ਭਾਈ ਰਣਜੀਤ ਸਿੰਘ

Published On: fastway.news, Date: May 12, 2018

ਤਲਵੰਡੀ ਸਾਬੋ, 12 ਮਈ (ਗੁਰਜੰਟ ਸਿੰਘ ਨਥੇਹਾ)- ਸ੍ਰੀ ਅਕਾਲ ਤਖਤ ਸਾਹਿਬ ਅਤੇ ਹੋਰ ਗੁਰਧਾਮਾਂ ਦੀ ਅਜ਼ਾਦੀ ਨੂੰ ਲੈ ਕੇ ਪੰਥਿਕ ਅਕਾਲੀ ਲਹਿਰ ਜਥੇਬੰਦੀ ਦੇ ਮੁਖੀ ਅਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਭਾਈ ਰਣਜੀਤ ਸਿੰਘ ਦੁਆਰਾ ਮਾਲਵੇ ਖੇਤਰ ਦੀਆਂ ਸੁਹਿਰਦ ਸਿੱਖ ਸੰਗਤਾਂ ਅਤੇ ਪੰਥ ਦਰਦੀਆਂ ਨਾਲ ਤਲਵੰਡੀ ਸਾਬੋ ਦੇ ਪਿੰਡ ਜਗਾ ਰਾਮ ਤੀਰਥ ਦੇ ਗੁਰਦੁਆਰਾ ਸ੍ਰੀ ਗੁਰਦਰਸ਼ਨ ਪ੍ਰਕਾਸ਼ ਵਿਖੇ ਇੱਕ ਮੀਟਿੰਗ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਇਲਾਕੇ ਭਰ ਦੀਆਂ ਸਿੱਖ ਸੰਗਤਾਂ ਨੇ ਸ਼ਮੂਲੀਅਤ ਕੀਤੀ। ਇਸ ਮੀਟਿੰਗ ਸਮੇਂ ਭਾਈ ਰਣਜੀਤ ਸਿੰਘ ਨੇ ਸੰਬੋਧਨ ਕਰਦਿਆਂ ਕਿਹਾ ਕਿ ਜੇਕਰ ਅਸੀਂ ਸਿੱਖੀ ਨੂੰ ਪ੍ਰਫੁਲੱਤ ਹੁੰਦਾ ਦੇਖਣਾ ਚਾਹੁੰਦੇ ਹੋ ਤਾਂ ਅੱਜ ਸਮਾਂ ਆ ਗਿਆ ਹੈ ਗੁਰਦੁਆਰਿਆਂ 'ਚ ਹੋ ਰਹੀਆਂ ਆਪਹੁਦਰੀਆਂ ਨੂੰ ਰੋਕਣ ਦਾ, ਬਾਦਲਕਿਆਂ ਕੋਲੋਂ ਗੋਲਕਾਂ, ਸ਼ਰੋਮਣੀ ਕਮੇਟੀ 'ਤੇ ਕਾਬਜ਼ ਹੋਏ ਬੈਠੇ ਜਥੇਦਾਰਾਂ ਨੂੰ ਲਾਂਬੇ ਕਰਨ ਦਾ, ਤਾਂ ਹੀ ਗੁਰੂ ਗ੍ਰੰਥ ਸਾਹਿਬ ਦੇ ਨਾਲ ਨਾਲ ਸਿੱਖੀ ਤੇ ਸਿੱਖਾਂ ਨੂੰ ਸੁਰੱਖਿਅਤ ਰੱਖਿਆ ਜਾ ਸਕੇਗਾ। ਉਹਨਾਂ ਆਪਣੀ ਗੱਲ ਅੱਗੇ ਤੋਰਦਿਆਂ ਕਿਹਾ ਕਿ ਸ਼ਰੋਮਣੀ ਕੇਮਟੀ ਦੀਆਂ ਚੋਣਾਂ ਜਿੱਤ ਲਓ ਇੱਕ ਹਫਤੇ ਅੰਦਰ ਬਾਦਲਕਿਆਂ ਕੋਲੋਂ ਤਖਤ ਸਾਹਿਬ ਅਜ਼ਾਦ ਹੋ ਜਾਵੇਗਾ। ਉਹਨਾਂ ਨੇ ਆਪਣੇ ਜੋਸ਼ੀਲੇ ਸੰਬੋਧਨ ਵਿੱਚ ਸ਼੍ਰੋਮਣੀ ਕਮੇਟੀ ਨੂੰ ਮੁਖਾਤਿਬ ਹੁੰਦਿਆਂ ਕਿਹਾ ਕਿ ਸ਼੍ਰੋਮਣੀ ਕਮੇਟੀ ਦੁਆਰਾ ਦੇਗਾਂ 'ਚੋਂ ਕਮਾਈ ਜਾਂਦੀ ਵੱਡੀ ਰਕਮ, ਗੁਰੂ ਘਰਾਂ ਦੀਆਂ ਗੋਲਕਾਂ ਦੀ ਕਮਾਈ, ਅਤੇ ਹੋਰ ਪਾਸਿਆਂ ਤੋਂ ਆਉਂਦੀ ਕਮਾਈ ਨਾਲ ਕਦੇ ਕਿਸੇ ਗ਼ਰੀਬ ਦਾ ਪੇਟ ਭਰਿਆ। ਉਹਨਾਂ ਕਿਹਾ ਕਿ ਸ਼ਰੋਮਣੀ ਕਮੇਟੀ ਚੋਣਾਂ ਜਿੱਤਣ ਤੋਂ ਬਿਨ੍ਹਾਂ ਗੁਰੂ ਘਰ ਅਜ਼ਾਦ ਨਹੀਂ ਹੋ ਸਕਦੇ ਅਤੇ ਅਕਾਲੀ ਪੰਥਿਕ ਲਹਿਰ ਨਿਰੋਲ ਸ਼੍ਰੋਮਣੀ ਕਮੇਟੀ ਚੋਣਾਂ ਲੜੇਗੀ ਅਤੇ ਗੁਰੂਘਰ ਅਜ਼ਾਦ ਕਰਕੇ ਸਿੱਖੀ ਨੂੰ ਲੱਗ ਰਹੀ ਢਾਹ ਤੋਂ ਬਚਾਏਗੀ। ਉਹਨਾਂ ਹੋਰ ਕਿਹਾ ਕਿ ਨਰੈਣੂ ਮਹੰਤ ਨੇ ਸਿੱਖਾਂ ਨਾਲ ਜੋ ਗਦਾਰੀ ਕੀਤੀ ਸੀ ਉਹ ਤਾਂ ਨਿੰਦਣਯੋਗ ਹੈ ਸੀ ਪ੍ਰੰਤੂ ਉਹਨਾਂ ਨੇ ਸਿੱਖਾਂ ਦੇ ਗੁਰੂ ਘਰ ਤਾਂ ਗਿਰਵੀ ਨਹੀਂ ਸੀ ਰੱਖੇ ਜੋ ਅੱਜ ਦੇ ਸਾਡੇ ਪੰਥ ਦਰਦੀ ਕਹਾਉਣ ਵਾਲਿਆਂ ਨੇ ਗੁਰੂ ਘਰ ਹੀ ਗਿਰਵੀ (ਲੀਜ਼ 'ਤੇ) ਰੱਖ ਦਿੱਤੇ। ਇੱਕ ਸਵਾਲ ਦੇ ਜ਼ਵਾਬ 'ਚ ਭਾਈ ਰਣਜੀਤ ਸਿੰਘ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ 'ਚ ਉਹਨਾਂ ਲੋਕਾਂ ਨੂੰ ਲਿਆਂਦਾ ਜਾਵੇਗਾ ਜੋ ਪੰਥ ਦਾ ਦਰਦ ਰਖਦੇ ਹੋਣਗੇ ਅਤੇ ਸਿਖ ਕੌਮ ਨੂੰ ਸਮਰਪਿਤ ਹੋਣਗੇ। ਇਸ ਮੀਟਿੰਗ ਨੂੰ ਦਸਤਾਰ ਫੈਡਰੇਸ਼ਨ ਦੇ ਕੌਮੀ ਪ੍ਰਧਾਨ ਭਾਈ ਪ੍ਰਗਟ ਸਿੰਘ ਭੋਡੀਪੁਰਾ, ਪੰਜ ਪਿਆਰਿਆਂ ਦੀ ਸੇਵਾ ਨਿਭਾਅ ਰਹੇ ਭਾਈ ਪਿੱਪਲ ਸਿੰਘ ਅਤੇ ਪਾਰਟੀ ਦੇ ਮੁੱਖ ਬੁਲਾਰੇ ਭਾਈ ਜੋਗਾ ਸਿੰਘ ਚਪੜ ਨੇ ਵੀ ਇੱਕਤਰ ਸੰਗਤਾਂ ਨੂੰ ਪਾਰਟੀ ਦਾ ਸ਼੍ਰੋਮਣੀ ਕਮੇਟੀ ਚੋਣਾਂ ਮੌਕੇ ਪੂਰਨ ਤੌਰ 'ਤੇ ਸਾਥ ਦੇਣ ਦੀ ਅਪੀਲ ਕਰਦਿਆਂ ਮੀਟਿੰਗ ਦੌਰਾਨ ਪਹੁੰਚਣ 'ਤੇ ਧੰਨਵਾਦ ਕੀਤਾ। ਇਸ ਮੌਕੇ ਭਾਈ ਸੁਖਵਿੰਦਰ ਸਿੰਘ ਰਾਗੀ ਪਿੰਡ ਸਿੰਘਪੁਰਾ, ਭਾਈ ਜਸਵਿੰਦਰ ਸਿੰਘ ਹੈੱਡ ਗ੍ਰੰਥੀ ਗੁਰਦੁਆਰਾ ਸ੍ਰੀ ਗੁਰਦਰਸ਼ਨ ਪ੍ਰਕਾਸ਼ ਪਿੰਡ ਜਗਾ, ਪ੍ਰੀਤਮ ਸਿੰਘ ਏਕਨੂਰ ਖਾਲਸਾ ਫੌਜ਼ ਜ਼ਿਲਾ ਬਠਿੰਡਾ, ਭਾਈ ਮਹਿੰਦਰ ਸਿੰਘ ਏਕ ਨੂਰ ਫੌਜ਼ ਜ਼ਿਲਾ ਮਾਨਸਾ, ਹਰਦੀਪ ਸਿੰਘ ਘੰਮਾਣਾ, ਭਾਈ ਹਰਨੇਕ ਸਿੰਘ ਸੰਗਰਾਹੂ ਅਤੇ ਇਲਾਕੇ ਦੀਆਂ ਸਿੱਖ ਸੰਗਤਾਂ ਨੇ ਹਾਜ਼ਰੀ ਭਰੀ।

Tags: ਗੁਰਜੰਟ ਸਿੰਘ ਨਥੇਹਾ
  • Facebook
  • twitter
  • google plus
  • linked in
  • Print It

Last 20 Storys

Powered by Arash Info Corpopration