"/> ਸਰਕਾਰੀ ਸਕੂਲ ਨੰਗਲਾ ਵਿਖੇ ਕੀਤਾ ਗਿਆ ਐੱਮ ਆਰ ਟੀਕਾਕਰਨ
Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

ਸਰਕਾਰੀ ਸਕੂਲ ਨੰਗਲਾ ਵਿਖੇ ਕੀਤਾ ਗਿਆ ਐੱਮ ਆਰ ਟੀਕਾਕਰਨ

ਖ਼ਸਰਾ ਬਿਮਾਰੀ ਨੂੰ ਜੜ੍ ਤੋਂ ਖਤਮ ਕਰਨਾ ਚੰਗਾ ਉਪਰਾਲਾ- ਨਿਰਭੈ ਸਿੰਘ
Published On: fastway.news, Date: May 11, 2018

ਤਲਵੰਡੀ ਸਾਬੋ, 11ਮਈ (ਗੁਰਜੰਟ ਸਿੰਘ ਨਥੇਹਾ)- ਸਿਹਤ ਵਿਭਾਗ ਵੱਲੋਂ ਦੇਸ਼ ਦੇ ਬੱਚਿਆਂ ਨੂੰ ਖ਼ਸਰਾ ਰੋਗ ਤੋਂ ਮੁਕੰਮਲ ਤੌਰ 'ਤੇ ਰੋਗ ਮੁਕਤ ਕਰਨ ਲਈ ਚਲਾਈ ਮੁਹਿੰਮ ਦੇ ਤਹਿਤ ਸਰਕਾਰੀ ਪ੍ਰਾਇਮਰੀ ਅਤੇ ਮਿਡਲ ਸਕੂਲ ਨੰਗਲਾ ਵਿਖੇ ਵਿਦਿਆਰਥੀਆਂ ਦੇ ਖ਼ਸਰਾ-ਰੂਬੇਲਾ ਦੇ ਟੀਕੇ ਲਗਵਾਏ ਗਏ।
ਇਸ ਦੇ ਸਬੰਧ ਵਿੱਚ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਮੁੱਖ ਅਧਿਆਪਕ ਸ. ਨਿਰਭੈ ਸਿੰਘ ਨੰਗਲਾ ਨੇ ਦੱਸਿਆ ਕਿ ਵਿਦਿਆਰਥੀਆਂ ਅਤੇ ਉਹਨਾਂ ਦੇ ਮਾਪਿਆਂ ਵਿੱਚ ਟੀਕਾਕਰਨ ਨੂੰ ਲੈ ਕੇ ਬਹੁਤ ਵਿਰੋਧ ਚੱਲ ਰਿਹਾ ਸੀ ਜਿਸ ਦੇ ਚਲਦਿਆਂ ਬੱਚਿਆਂ ਦੇ ਮਾਪੇ ਪਿਛਲੇ ਤਿੰਨ ਚਾਰ ਦਿਨਾਂ ਤੋਂ ਲਗਾਤਾਰ ਸਕੂਲ ਵਿੱਚ ਆ ਕੇ ਬੱਚਿਆਂ ਦੇ ਟੀਕੇ ਲਗਵਾਉਣ ਤੋਂ ਨਾਂਹ ਕਰ ਰਹੇ ਸਨ ਪ੍ਰੰਤੂ ਸਵੇਰ ਦੀ ਸਭਾ ਵਿੱਚ ਲਗਾਤਾਰ ਵਿਦਿਆਰਥੀਆਂ ਨੂੰ ਟੀਕੇ ਪ੍ਰਤੀ ਸੁਚੇਤ ਕੀਤਾ ਗਿਆ ਅਤੇ ਸੁਪਰਵਾਈਜਰ ਬਲਵੀਰ ਕੌਰ ਵੱਲੋਂ ਵੀ ਮਾਪਿਆਂ ਨੂੰ ਤਕਰੀਬਨ ਇੱਕ ਘੰਟਾ ਭਰਪੂਰ ਜਾਣਕਾਰੀ ਦਿੱਤੀ ਜਿਸ ਤੋਂ ਜਾਗਰੂਕ ਹੋ ਕੇ ਮਾਪੇ ਟੀਕੇ ਲਗਵਾਉਣ ਲਈ ਸਹਿਮਤ ਹੋ ਗਏ ਅਤੇ ਤਕਰੀਬਨ 100 'ਚੋਂ 97 ਬੱਚਿਆਂ ਦੇ ਟੀਕੇ ਲਗਾਏ ਗਏ। ਉਹਨਾਂ ਦੱਸਿਆ ਕਿ ਟੀਕੇ ਲਗਾਉਣ ਤੋਂ ਬਾਅਦ ਸਾਰੇ ਬੱਚੇ ਤੰਦਰੁਸਤ ਹਨ ਕਿਸੇ ਨੂੰ ਕੋਈ ਵੀ ਤਕਲੀਫ ਨਹੀਂ ਹੈ।
ਅਖੀਰ ਵਿੱਚ ਸ. ਨਿਰਭੈ ਸਿੰਘ ਨੇ ਸਾਰੇ ਮਾਪਿਆਂ ਅਤੇ ਬੱਚਿਆਂ ਦਾ ਇਸ ਮੁਹਿੰੰਮ ਵਿੱਚ ਯੋਗਦਾਨ ਪਾਉਣ ਲਈ ਧੰਨਵਾਦ ਕੀਤਾ। ਇਸ ਮੌਕੇ ਸੁਪਰਵਾਈਜਰ ਬਲਵੀਰ ਕੌਰ ਏ ਐੱਨ ਐੱਮ, ਮਨਪ੍ਰੀਤ ਕੌਰ ਆਸ਼ਾ ਵਰਕਰ, ਕੁਲਵਿੰਦਰ ਸਿੰਘ, ਅਮਰਪਾਲ ਅਤੇ ਟ੍ਰੈਨਿੰਗ ਸਿੱਖਿਆਰਥੀ ਹਾਜ਼ਰ ਸਨ।

Tags: ਗੁਰਜੰਟ ਸਿੰਘ ਨਥੇਹਾ
  • Facebook
  • twitter
  • google plus
  • linked in
  • Print It

Last 20 Storys

Powered by Arash Info Corpopration