"/> ਭਗਤ ਪੂਰਨ ਸਿੰਘ ਸਿਹਤ ਬੀਮਾ ਯੋਜਨਾ ਦਾ ਹੁਣ ਤੱਕ 13 ਹਜ਼ਾਰ 99 ਲੋਕਾਂ ਨੇ ਲਿਆ ਲਾਭ : ਸਿਵਲ ਸਰਜਨ
Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

ਭਗਤ ਪੂਰਨ ਸਿੰਘ ਸਿਹਤ ਬੀਮਾ ਯੋਜਨਾ ਦਾ ਹੁਣ ਤੱਕ 13 ਹਜ਼ਾਰ 99 ਲੋਕਾਂ ਨੇ ਲਿਆ ਲਾਭ : ਸਿਵਲ ਸਰਜਨ

Published On: fastway.news, Date: May 11, 2018

ਰਾਜਪੁਰਾ (ਰਾਜੇਸ਼ ਡਾਹਰਾ)
ਪੰਜਾਬ ਸਰਕਾਰ ਵੱਲੋਂ ਨੀਲੇ ਕਾਰਡ ਧਾਰਕ ਪਰਿਵਾਰਾਂ ਨੂੰ ਚੰਗੀਆਂ ਸਿਹਤ ਸਹੂਲਤਾਂ ਪ੍ਰਦਾਨ ਕਰਨ ਲਈ ਸ਼ੁਰੂ ਕੀਤੀ ਗਈ ਭਗਤ ਪੂਰਨ ਸਿੰਘ ਸਿਹਤ ਬੀਮਾ ਯੋਜਨਾ ਤਹਿਤ ਪਟਿਆਲਾ ਜ਼ਿਲ੍ਹੇ ਦੇ ਹੁਣ ਤੱਕ 1,65,776 ਪਰਿਵਾਰ ਸ਼ਾਮਲ ਹੋ ਚੁੱਕੇ ਹਨ। ਇਸ ਬਾਰੇ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਪਟਿਆਲਾ ਸ਼੍ਰੀ ਹਰੀਸ਼ ਮਲਹੋਤਰਾ ਨੇ ਦੱਸਿਆਂ ਕਿ ਇਸ ਬੀਮਾ ਯੋਜਨਾ ਦਾ ਲਾਭ ਨੀਲੇ ਕਾਰਡ ਧਾਰਕ ਪਰਿਵਾਰ 30 ਰੁਪਏ ਦੇਕੇ 50 ਹਜ਼ਾਰ ਤੱਕ ਦਾ ਸਿਹਤ ਬੀਮਾ ਕਰਵਾ ਸਕਦੇ ਹਨ ਇਸ ਵਿੱਚ ਦਾਖਲ ਰਹਿਣ ਦਾ ਅਤੇ ਇਲਾਜ ਦਾ ਖ਼ਰਚ ਮੁਫ਼ਤ ਕੀਤਾ ਜਾਂਦਾ ਹੈ। ਉਨ੍ਹਾਂ ਦੱਸਿਆਂ ਕਿ ਇਸ ਸਕੀਮ ਨਾਲ ਇੰਨਪੈਨਲਡ ਪ੍ਰਾਈਵੇਟ ਹਸਪਤਾਲ, ਨਰਸਿੰਗ ਹੋਮ, ਸਰਕਾਰੀ ਹਸਪਤਾਲਾਂ ਵਿੱਚ ਬੀਮਾ ਧਾਰਕ ਇਲਾਜ ਮੁਫ਼ਤ ਕਰਵਾ ਸਕਦੇ ਹਨ।
ਸ੍ਰੀ ਹਰੀਸ਼ ਮਲਹੋਤਰਾ ਨੇ ਦੱਸਿਆਂ ਕਿ ਇਸ ਯੋਜਨਾਂ ਤਹਿਤ ਪਰਿਵਾਰ ਦੇ ਮੈਂਬਰਾਂ ਦਾ ਸਮਾਰਟ ਕਾਰਡ ਬਣਾ ਕੇ 5 ਮੈਂਬਰਾਂ ਤੱਕ ਦਾ ਪੰਜੀਕਰਨ ਕੀਤਾ ਜਾਂਦਾ ਹੈ। ਉਨ੍ਹਾਂ ਦੱਸਿਆਂ ਕਿ ਇਸ ਬੀਮਾ ਯੋਜਨਾ ਵਿੱਚ ਹਸਪਤਾਲ ਦੇ ਵਿੱਚ ਦਾਖਲ ਹੋਣ, ਕਿਸੇ ਬਿਮਾਰੀ ਦੇ ਇਲਾਜ ਅਤੇ ਕੁਝ ਖ਼ਾਸ ਕੇਸਾਂ ਵਿੱਚ ਇੱਕ ਦਿਨ ਵਿੱਚ ਹੋਣ ਵਾਲੇ ਇਲਾਜਾਂ ਤੇ ਵੀ ਇਹ ਬੀਮਾ ਯੋਜਨਾ ਲਾਗੂ ਹੈ। ਉਨ੍ਹਾਂ ਦੱਸਿਆਂ ਕਿ ਪਰਿਵਾਰ ਦੇ ਮੁਖੀ ਦੀ ਦੁਰਘਟਨਾ ਦੇ ਵਿੱਚ ਅਚਾਨਕ ਮੌਤ ਹੋਣ ਤੇ 5 ਲੱਖ ਦਾ ਬੀਮਾ ਕੀਤਾ ਜਾਂਦਾ ਹੈ।
ਸਿਵਲ ਸਰਜਨ ਨੇ ਦੱਸਿਆਂ ਕਿ ਭਗਤ ਪੂਰਨ ਸਿੰਘ ਸਿਹਤ ਬੀਮਾ ਯੋਜਨਾ ਤਹਿਤ ਹੁਣ ਤੱਕ ਪਟਿਆਲਾ ਜ਼ਿਲ੍ਹੇ ਅੰਦਰ ਇਸ ਸਕੀਮ ਅਧੀਨ 13,099 ਮਰੀਜ਼ਾਂ ਦਾ ਇਲਾਜ ਕੀਤਾ ਗਿਆ ਹੈ, ਇਸ ਵਿੱਚ 8,46,18,086 ਰੁਪਏ ਦਾ ਖ਼ਰਚ ਆਇਆ ਹੈ।

Tags: ਰਾਜਪੁਰਾ
  • Facebook
  • twitter
  • google plus
  • linked in
  • Print It

Last 20 Storys

Powered by Arash Info Corpopration