"/> ਸ਼ਹੀਦ ਭਗਤ ਸਿੰਘ ਸਕੂਲ ਮਲਕਾਣਾ ਦਾ ਨਤੀਜ਼ਾ ਰਿਹਾ ਸਾਨਦਾਰ, ਅਮਨਦੀਪ ਕੌਰ ਨੇ ਬਣਾਈ ਮੈਰਿਟ 'ਚ ਵਿਸ਼ੇਸ਼ ਥਾਂ
Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

ਸ਼ਹੀਦ ਭਗਤ ਸਿੰਘ ਸਕੂਲ ਮਲਕਾਣਾ ਦਾ ਨਤੀਜ਼ਾ ਰਿਹਾ ਸਾਨਦਾਰ, ਅਮਨਦੀਪ ਕੌਰ ਨੇ ਬਣਾਈ ਮੈਰਿਟ 'ਚ ਵਿਸ਼ੇਸ਼ ਥਾਂ

Published On: fastway.news, Date: May 10, 2018

ਤਲਵੰਡੀ ਸਾਬੋ, 10 ਮਈ (ਗੁਰਜੰਟ ਸਿੰਘ ਨਥੇਹਾ)- ਬੀਤੇ ਦਿਨੀਂ ਪੰਜਾਬ ਸਕੂਲ ਸਿੱਖਿਆ ਬੋਰਡ ਮੁਹਾਲੀ ਵੱਲੋਂ ਦਸਵੀਂ ਜਮਾਤ ਦਾ ਨਤੀਜ਼ਾ ਐਲਾਨਿਆ ਗਿਆ ਜਿਸ ਅਨੁਸਾਰ ਸ਼ਹੀਦ ਭਗਤ ਸਿੰਘ ਮੈਮੋਰੀਅਲ ਪਬਲਿਕ ਸਕੂਲ ਮਲਕਾਣਾ ਦੇ ਬੱਚਿਆਂ ਨੇ ਚੰਗਾ ਪ੍ਰਦਰਸ਼ਨ ਕੀਤਾ ਜਿਸ ਤਹਿਤ ਸਕੂਲ ਦਾ ਨਤੀਜ਼ਾ ਸੌ ਫੀਸਦ ਰਿਹਾ।
ਸਕੂਲ ਪ੍ਰਿੰਸੀਪਲ ਸ੍ਰੀਮਤੀ ਜਸਵੰਤ ਕੌਰ ਸਿੱਧੂ ਨੇ ਨਤੀਜੇ ਬਾਬਤ ਦੱਸਿਆ ਕਿ ਉਹਨਾਂ ਦੇ ਸਕੂਲ ਦੇ 56 ਬੱਚਿਆਂ ਨੇ ਪ੍ਰੀਖਿਆ ਦਿੱਤੀ ਸੀ ਜਿਸ ਵਿੱਚੋਂ ਅਮਨਦੀਪ ਕੌਰ ਸੰਗਤ ਖੁਰਦ ਨੇ 95% ਅੰਕ ਹਾਸਲ ਕਰਕੇ ਪੰਜਾਬ ਪੱਧਰ ਦੀ ਮੈਰਿਟ ਵਿੱਚ ਆਪਣੀ ਜਗ੍ਹਾ ਬਣਾ ਚੁੱਕੀ ਹੈ। ਦੋ ਬੱਚਿਆਂ ਨੇ 90% ਤੋਂ ਉੱਪਰ ਅਤੇ ਨੌਂ ਬੱਚਿਆਂ ਨੇ 80% ਤੋਂ ਵੱਧ ਅੰਕ ਹਾਸਲ ਕੀਤੇ ਅਤੇ 30 ਬੱਚੇ ਪਹਿਲੀ ਪੁਜੀਸ਼ਨ ਵਿੱਚ ਪਾਸ ਹੋਏ ਜਦੋਂ ਕਿ ਅਰਸ਼ਦੀਪ ਕੌਰ ਪੱਤੁਰੀ ਤਰਸੇਮ ਸਿੰਘ ਨੇ 90% ਅੰਕ ਹਾਸਲ ਕਰਕੇ ਦੂਸਰਾ ਅਤੇ ਮਨਪ੍ਰੀਤ ਕੌਰ ਪੁੱਤਰੀ ਰਾਜਿੰਦਰ ਸਿੰਘ ਨੇ 88% ਅੰਕ ਲੈ ਕੇ ਤੀਸਰਾ ਸਥਾਨ ਪ੍ਰਾਪਤ ਕੀਤਾ।
ਦੱਸਣਾ ਬਣਦਾ ਹੈ ਕਿ ਅਮਨਦੀਪ ਕੌਰ ਇੱਕ ਵਾਰ ਬੋਰਡ ਦੇ ਆਮ ਗਿਆਨ ਮੁਕਾਬਲੇ ਵਿੱਚ ਵੀ ਪੰਜਾਬ ਪੱਧਰ 'ਤੇ ਦੂਸਰਾ ਸਥਾਨ ਹਾਸਲ ਕਰ ਚੁੱਕੀ ਹੈ। ਸਾਰੇ ਹੋਣਹਾਰ ਵਿਦਿਆਰਥੀਆਂ ਨੂੰ ਸਕੂਲ ਪ੍ਰਿੰਸੀਪਲ ਸ੍ਰੀਮਤੀ ਜਸਵੰਤ ਕੌਰ ਸਿੱਧੂ ਅਤੇ ਮੈਨੇਜਰ ਕੌਰ ਸਿੰਘ ਸਿੱਧੂ ਵੱਲੋਂ ਸਨਮਾਨਿਤ ਕੀਤਾ ਗਿਆ।

Tags: ਗੁਰਜੰਟ ਸਿੰਘ ਨਥੇਹਾ
  • Facebook
  • twitter
  • google plus
  • linked in
  • Print It

Last 20 Storys

Powered by Arash Info Corpopration