"/> ਐੱਫ ਐੱਸ ਡੀ ਸਕੂਲ ਜੋਧਪੁਰ ਵਿਖੇ ਐਮ ਆਰ ਵੈਕਸੀਨੇਸ਼ਨ ਤਹਿਤ ਲਗਾਏ ਟੀਕੇ
Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

ਐੱਫ ਐੱਸ ਡੀ ਸਕੂਲ ਜੋਧਪੁਰ ਵਿਖੇ ਐਮ ਆਰ ਵੈਕਸੀਨੇਸ਼ਨ ਤਹਿਤ ਲਗਾਏ ਟੀਕੇ

Published On: fastway.news, Date: May 08, 2018

ਤਲਵੰਡੀ ਸਾਬੋ, 8 ਮਈ (ਗੁਰਜੰਟ ਸਿੰਘ ਨਥੇਹਾ)- ਸਿਹਤ ਵਿਭਾਗ ਦੁਆਰਾ ਦੇਸ਼ ਨੂੰ ਖਸਰੇ ਤੋਂ ਮੁਕਤ ਦੇਸ਼ ਬਣਾਉਣ ਲਈ ਚਲਾਈ ਜਾ ਰਹੀ ਮੁਹਿੰਮ ਦੇ ਤਹਿਤ ਅੱਜ ਖੇਤਰ ਦੇ ਐੱਫ ਐੱਸ ਡੀ ਸੀਨੀਅਰ ਸੈਕੰਡਰੀ ਸਕੂਲ ਜੋਧਪੁਰ ਪਾਖਰ ਵਿਖੇ ਸਕੂਲੀ ਬੱਚਿਆਂ ਨੂੰ ਮੀਜ਼ਲਜ਼ ਰੂਬੇਲਾ ਦੀ ਵੈਕਸੀਨ ਕੀਤੀ ਗਈ। ਇਸ ਮੁਹਿੰਮ ਤਹਿਤ ਸਿਹਤ ਵਿਭਾਗ ਵੱਲੋਂ ਭੇਜੀ ਗਈ ਟੀਮ ਵਿੱਚ ਸਿਹਤ ਸੁਪਰਵਾਈਜਰ ਹਰਬੰਸ ਕੌਰ ਅਤੇ ਹਰਪਾਲ ਸਿੰਘ ਨੇ ਬੱਚਿਆਂ ਦੀ ਇਸ ਮੁਹਿੰਮ ਵਿੱਚ ਸ਼ਾਮਿਲ ਹੋਣ 'ਤੇ ਭਰਪੂਰ ਸ਼ਲਾਘਾ ਕੀਤੀ ਅਤੇ ਬੱਚਿਆਂ ਨੂੰ ਇਸ ਵੈਕਸੀਨ ਦੇ ਮਹੱਤਵ ਬਾਰੇ ਜਾਣੂੰ ਕਰਵਾਇਆ।
ਸਮਾਜ ਵਿੱਚ ਗਲਤ ਅਨਸਰਾਂ ਵੱਲੋਂ ਫੈਲਾਈਆਂ ਜਾ ਰਹੀਆਂ ਅਫਵਾਹਾਂ ਸਬੰਧੀ ਉਹਨਾਂ ਕਿਹਾ ਕਿ ਅਜਿਹੀਆਂ ਅਫਵਾਹਾਂ ਵੱਲ ਸਾਨੂੰ ਬਹੁਤਾ ਧਿਆਨ ਨਹੀਂ ਦੇਣਾ ਚਾਹੀਦਾ ਸਗੋਂ ਇਸ ਵੈਕਸੀਨ ਦੇ ਫਾਇਦਿਆਂ ਨੂੰ ਦੇਖਦੇ ਹੋਏ ਇਹ ਟੀਕਾਕਰਨ ਸਾਨੂੰ ਆਪਣੇ ਬੱਚਿਆਂ ਦੇ ਜ਼ਰੂਰ ਕਰਵਾ ਲੈਣਾ ਚਾਹੀਦਾ ਹੈ ਤਾਂ ਕਿ ਸਮੁੱਚੇ ਦੇਸ਼ ਦੇ ਬੱਚਿਆਂ ਨੂੰ ਇਸ ਬਿਮਾਰੀ ਤੋਂ ਬਚਾ ਸਕੀਏ। ਇਸ ਮੁਹਿੰਮ ਵਿੱਚ ਵੱਡੀ ਗਿਣਤੀ ਬੱਚਿਆਂ ਦੇ ਮਾਪਿਆਂ ਨੇ ਖੁਦ ਪਹੁੰਚ ਕੇ ਵੈਕਸੀਨ ਕਰਵਾਈ।
ਇਸ ਮੌਕੇ ਮੈਨੇਜਿੰਗ ਕਮੇਟੀ ਦੇ ਪ੍ਰਧਾਨ ਸੁਖਮੰਦਰ ਸਿੰਘ ਮਾਨ, ਹਰਪਾਲ ਸਿੰਘ ਸਰਾਂ, ਕੁਲਦੀਪ ਸਿੰਘ ਮਾਨ, ਮੈਡਮ ਸੁਖਪਾਲ ਕੌਰ ਅਤੇ ਕਿਰਨਪਾਲ ਮੌਜ਼ੂਦ ਸਨ।

Tags: ਗੁਰਜੰਟ ਸਿੰਘ ਨਥੇਹਾ
  • Facebook
  • twitter
  • google plus
  • linked in
  • Print It

Last 20 Storys

Powered by Arash Info Corpopration