"/> ਬਿਜਲੀ ਵਿਭਾਗ ਵੱਲੋਂ ਰਾਮਾਂ ਰੋਡ 'ਤੇ ਮਾਲ ਵਿਭਾਗ ਦੀ ਨਿਸ਼ਾਹਦੇਹੀ ਨੂੰ ਅਣਦੇਖਿਆ ਕਰਕੇ ਖੰਭੇ ਲਗਾਉਣ ਦੇ ਦੋਸ਼
Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

ਬਿਜਲੀ ਵਿਭਾਗ ਵੱਲੋਂ ਰਾਮਾਂ ਰੋਡ 'ਤੇ ਮਾਲ ਵਿਭਾਗ ਦੀ ਨਿਸ਼ਾਹਦੇਹੀ ਨੂੰ ਅਣਦੇਖਿਆ ਕਰਕੇ ਖੰਭੇ ਲਗਾਉਣ ਦੇ ਦੋਸ਼

Published On: fastway.news, Date: Feb 14, 2018

ਤਲਵੰਡੀ ਸਾਬੋ, 14 ਫਰਵਰੀ (ਗੁਰਜੰਟ ਸਿੰਘ ਨਥੇਹਾ)- ਸਥਾਨਕ ਰਾਮਾਂ ਰੋਡ ਦੇ ਵਾਧੇ ਨੂੰ ਲੈ ਕੇ ਸੜਕ ਨੂੰ ਚੌੜੀ ਕਰਨ ਦੇ ਮਾਮਲੇ ਵਿੱਚ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਦੇ ਅਧਿਕਾਰੀਆਂ ਵੱਲੋਂ ਮਾਲ ਵਿਭਾਗ ਦੀ ਨਿਸ਼ਾਨ ਦੇਹੀ ਤੋਂ ਬਾਹਰ ਲੋਕਾਂ ਦੀ ਜਗਾ੍ ਵਿੱਚ ਖੰਭੇ ਲਾਉਣ ਦਾ ਦੋਸ਼ ਲਾਉਂਦਿਆਂ ਐੱਸ ਡੀ ਐਮ ਤਲਵੰਡੀ ਸਾਬੋ ਨੂੰ ਲਿਖਤੀ ਦਰਖਾਸਤ ਦੇ ਕੇ ਸਥਾਨਕ ਲੋਕਾਂ ਵੱਲੋਂ ਕਾਰਵਾਈ ਦੀ ਮੰਗ ਕੀਤੀ ਗਈ ਹੈ। ਇਸ ਸਬੰਧੀ ਰਜਿੰਦਰ ਸਿੰਘ, ਹਰਪਾਲ ਸਿੰਘ, ਪਾਲਾ ਸਿੰਘ, ਬਲਜਿੰਦਰ ਸਿੰਘ, ਪ੍ਰਿਤਪਾਲ ਸਿੰਘ, ਗੁਰਪ੍ਰੀਤ ਸਿੰਘ, ਹਾਕਮ ਸਿੰਘ, ਜਸਪਾਲ ਸਿੰਘ, ਰਣਜੀਤ ਸਿੰਘ, ਗੋਬਿੰਦ ਸਿੰਘ, ਕੁਲਵੀਰ ਸਿੰਘ, ਜਸਵੀਰ ਸਿੰਘ, ਲਖਵਿੰਦਰ ਸਿੰਘ ਅਤੇ ਜਗਸੀਰ ਸਿੰਘ ਨੇ ਡਿਪਟੀ ਕਮਿਸ਼ਨਰ ਬਠਿੰਡਾ ਨੂੰ ਦਿੱਤੀ ਦਰਖਾਸਤ ਦੀਆਂ ਕਾਪੀਆਂ ਪੱਤਰਕਾਰਾਂ ਨੂੰ ਦਿੰਦਿਆਂ ਦੋਸ਼ ਲਾਇਆ ਕਿ ਬਿਜਲੀ ਬੋਰਡ ਦੇ ਜੇ. ਈ ਅਤੇ ਮੁਲਾਜ਼ਮ ਵੱਲੋਂ ਮਾਲ ਵਿਭਾਗ ਦੀ ਨਿਸ਼ਾਨਦੇਹੀ ਦੇ ਠੱਡਿਆਂ ਨੂੰ ਪੁੱਟ ਕੇ ਗੁਰੂ ਕਾਸ਼ੀ ਕਾਲਜ ਵਾਲੇ ਪਾਸੇ ਉਨ੍ਹਾਂ ਦੀ ਜਗ੍ਹਾ ਵਿੱਚ ਖੰਭੇ ਲਾ ਦਿੱਤੇ ਗਏ ਜਦੋਂ ਕਿ ਦੂਜੇ ਪਾਸੇ ਠੱਡਿਆਂ ਦਾ ਧਿਆਨ ਨਾ ਰੱਖਦਿਆਂ ਹੋਇਆ ਵਾਧੂ ਜਗ੍ਹਾ ਛੱਡੀ ਜਾ ਰਹੀ ਹੈ। ਐੱਸ. ਡੀ. ਐੱਮ ਤਲਵੰਡੀ ਸਾਬੋ ਨੂੰ ਮਿਤੀ 27/09/17 ਨੂੰ ਦਿੱਤੀ ਦਰਖਾਸਤ ਦੀ ਕਾਪੀ ਜੋ ਕਿ ਇਸੇ ਤਾਰੀਕ ਨੂੰ ਐੱਸ. ਡੀ. ਐੱਮ ਵੱਲੋਂ ਐੱਸ. ਡੀ. ਓ ਪੰਜਾਬ ਪਾਵਰ ਕਾਰਪੋਰੇਸ਼ਨ ਲਿਮਟਿਡ ਤਲਵੰਡੀ ਸਾਬੋ ਨੂੰ ਕਾਰਵਾਈ ਲਈ ਮਾਰਕ ਕੀਤੀ ਗਈ ਹੈ ਵਿੱਚ ਦੋਸ਼ ਲਾਇਆ ਗਿਆ ਹੈ ਕੇ ਰਾਮਾਂ ਰੋਡ ਵਾਰਡ ਨੰਬਰ ੧੨ ਕੋਲ ਸੜਕ ਦੀ ਜਗ੍ਹਾ ਮਾਲ ਵਿਭਾਗ ਵੱਲੋਂ ਮਿਣਤੀ ਕਰਕੇ ਨਿਸ਼ਾਨਦੇਹੀ ਕੀਤੀ ਗਈ ਸੀ ਜਿਸ ਅਨੁਸਾਰ ਖੰਭੇ ਨਹੀਂ ਲਗਾਏ ਜਾ ਰਹੇ। ਲੋਕਾਂ ਨੇ ਚਿਤਾਵਨੀ ਭਰੇ ਲਹਿਜੇ ਵਿੱਚ ਕਿਹਾ ਕਿ ਜੇਕਰ ਬਿਜਲੀ ਵਿਭਾਗ ਵੱਲੋਂ ਗਲਤ ਲੱਗੇ ਖੰਭੇ ਪੁੱਟ ਕੇ ਸਹੀ ਥਾਂ ਨਾ ਕੀਤੇ ਗਏ ਤਾਂ ਉਹ ਸੰਘਰਸ਼ ਨੂੰ ਤਿੱਖਾ ਕਰਨ ਲਈ ਮਜ਼ਬੂਰ ਹੋਣਗੇ। ਇਸ ਸਬੰਧੀ ਪੱਖ ਪੁੱਛੇ ਜਾਣ 'ਤੇ ਐੱਸ. ਡੀ. ਓ ਪਾਵਰ ਕਾਰਪੋਰੇਸ਼ਨ ਤਲਵੰਡੀ ਸਾਬੋ ਰਣਜੀਤ ਸਿੰਘ ਨੇ ਕਿਹਾ ਕਿ ਉਹ ਥੋੜਾ ਸਮਾਂ ਪਹਿਲਾਂ ਇੱਥੇ ਆਏ ਹਨ ਤੇ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਨਹੀਂ ਸੀ, ਤੇ ਹੁਣ ਉਹ ਜਲਦ ਹੀ ਮੌਕਾ ਵੇਖ ਕੇ ਇਸ ਮਾਮਲੇ ਦਾ ਹੱਲ ਕੱਢਣਗੇ।

Tags: ਗੁਰਜੰਟ ਸਿੰਘ ਨਥੇਹਾ
  • Facebook
  • twitter
  • google plus
  • linked in
  • Print It

Last 20 Storys

Powered by Arash Info Corpopration