"/> ਸੰਘਰਸ਼ ਕਮੇਟੀ ਵੱਲੋਂ ਗ਼ਰੀਬ ਲੋੜਵੰਦ ਪਰਿਵਾਰ ਲਈ ਬਣਾ ਕੇ ਦਿੱਤਾ ਕਮਰਾ
Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

ਸੰਘਰਸ਼ ਕਮੇਟੀ ਵੱਲੋਂ ਗ਼ਰੀਬ ਲੋੜਵੰਦ ਪਰਿਵਾਰ ਲਈ ਬਣਾ ਕੇ ਦਿੱਤਾ ਕਮਰਾ

Published On: fastway.news, Date: Feb 14, 2018

ਤਲਵੰਡੀ ਸਾਬੋ, 14 ਫਰਵਰੀ (ਗੁਰਜੰਟ ਸਿੰਘ ਨਥੇਹਾ)- ਸਥਾਨਕ ਸ਼ਹਿਰ ਦੀ ਲੋੜਵੰਦਾਂ ਦਾ ਮਸੀਹਾ ਬਣੀ ਸਾਂਝੀ ਸੰਘਰਸ਼ ਕਮੇਟੀ ਵੱਲੋਂ ਇੱਕ ਵਾਰ ਫਿਰ ਇੱਕ ਗ਼ਰੀਬ ਮਜ਼ਦੂਰ ਬਾਜ਼ੀਗਰ ਪਰਿਵਾਰ ਦੇ ਰਹਿਣ ਲਈ ਕਮਰਾ ਬਣਾ ਕੇ ਦਿੱਤਾ ਜਾ ਰਿਹਾ ਹੈ। ਕਮੇਟੀ ਦੇ ਪ੍ਰਧਾਨ ਮਾ. ਜਸਪਾਲ ਗਿੱਲ ਨੇ ਦੱਸਦਿਆਂ ਕਿਹਾ ਕਿ ਸਥਾਬਕ ਸ਼ਹਿਰ ਦੇ ਵਾਰਡ ਨੰ: 15 ਦੇ ਉਕਤ ਪਰਿਵਾਰ ਦਾ ਮੁਖੀ ਸ਼ਿਕੰਦਰ ਸਿੰਘ ਜੋ ਕਿ ਆਰਥਿਕ ਤੰਗੀ ਦੇ ਚਲਦਿਆਂ ਇੱਕ ਛੱਪਰੀ ਵਿੱਚ ਆਪਣਾ ਸਮਾਂ ਗੁਜ਼ਾਰ ਰਿਹਾ ਸੀ। ਪਿਛਲੇ ਦਿਨੀਂ ਜਦੋਂ ਕਮੇਟੀ ਵੱਲੋਂ ਇਸ ਦੇ ਘਰ ਦਾ ਪਤਾ ਲੱਗਿਆ ਤਾਂ ਦਾਨੀ ਸੱਜਣਾਂ ਤੱਕ ਕਮੇਟੀ ਵੱਲੋਂ ਮੱਦਦ ਕਰਨ ਦੀ ਅਪੀਲ ਕੀਤੀ ਗਈ ਤਾਂ ਬਲਜੀਤ ਸਿੱਧੂ, ਜੱਸੀ ਸੋਨੀ ਮਾਨ, ਵਿੱਕੀ ਮਲਕਾਣਾ, ਗਗਨਦੀਪ ਨਵਾਂ, ਗਗਨਦੀਪ ਜਿੰਦਲ, ਰਿੰਪੀ ਮਾਨ ਸਾਬਕਾ ਪ੍ਰਧਾਨ ਨਗਰ ਪੰਚਾਇਤ ਤਲਵੰਡੀ ਸਾਬੋ, ਨਵਜੋਤ ਮਾਨ, ਗਾਤਾ, ਗੋਗੀ ਬਰਾੜ ਦੁਬਈ ਵੱਲੋਂ ਸਹਾਇਤਾ ਕੀਤੀ ਗਈ। ਇਸ ਸਹਾਇਤਾ ਨਾਲ ਉਕਤ ਪਰਿਵਾਰ ਦੇ ਰਹਿਣ ਲਈ ਕਮਰਾ ਉਸਾਰ ਕੇ ਦਿੱਤਾ ਜਾ ਰਿਹਾ ਹੈ। ਸ਼ਿਕੰਦਰ ਸਿੰਘ ਵੱਲੋਂ ਕਮੇਟੀ ਪ੍ਰਧਾਨ ਜਸਪਾਲ ਗਿੱਲ ਦਾ ਧੰਂਵਾਦ ਕਰਦਿਆਂ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਵਿੰਦਰ ਸਿੰਘ, ਧਰਮ ਸਿੰਘ, ਸੁਖਪਾਲ ਢਿੱਲੋਂ, ਗੁਰਸੇਵਕ ਚੱਠਾ ਆਦਿ ਹਾਜ਼ਰ ਸਨ।

Tags: ਗੁਰਜੰਟ ਸਿੰਘ ਨਥੇਹਾ
  • Facebook
  • twitter
  • google plus
  • linked in
  • Print It

Last 20 Storys

Powered by Arash Info Corpopration