"/> ਪੰਜਾਬੀ ਯੂਨੀਵਰਸਿਟੀ ਜੂਨੀਅਰ ਸਾਇੰਸ ਸਟਾਰ ਪ੍ਰਤੀਯੋਗਤਾ ਅਤੇ ਸਾਇੰਸ ਪ੍ਰਦਰਸ਼ਨੀ 2018 ਦੇ ਜੇਤੂਆਂ ਨੂੰ ਵੰਡੇ ਗਏ ਨਕਦ ਇਨਾਮ
Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

ਪੰਜਾਬੀ ਯੂਨੀਵਰਸਿਟੀ ਜੂਨੀਅਰ ਸਾਇੰਸ ਸਟਾਰ ਪ੍ਰਤੀਯੋਗਤਾ ਅਤੇ ਸਾਇੰਸ ਪ੍ਰਦਰਸ਼ਨੀ 2018 ਦੇ ਜੇਤੂਆਂ ਨੂੰ ਵੰਡੇ ਗਏ ਨਕਦ ਇਨਾਮ

Published On: fastway.news, Date: Feb 11, 2018

ਤਲਵੰਡੀ ਸਾਬੋ, 11 ਫਰਵਰੀ (ਗੁਰਜੰਟ ਸਿੰਘ ਨਥੇਹਾ)- ਸਥਾਨਕ ਯਾਦਵਿੰਦਰਾ ਕਾਲਜ ਆਫ ਇੰਜੀਨੀਅਰਿੰਗ ਵਿਖੇ ਅੱਜ ਡਾ. ਬੀ. ਐਸ. ਘੁੰਮਣ ਵਾਈਸ ਚਾਂਸਲਰ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਯੋਗ ਅਗਵਾਈ ਅਤੇ ਦਿਸ਼ਾ ਨਿਰਦੇਸ਼ ਤਹਿਤ ਪੰਜਾਬੀ ਯੂਨੀਵਰਸਿਟੀ ਜੂਨੀਅਰ ਸਾਇੰਸ ਸਟਾਰ ਪ੍ਰਤੀਯੋਗਤਾ ਕਰਵਾਈ ਗਈ, ਜਿਸ ਵਿੱਚ ਲਗਭਗ 912 ਦੇ ਕਰੀਬ ਵਿਦਿਆਰਥੀਆਂ ਨੇ ਹਿੱਸਾ ਲਿਆ। ਇਸ ਮੁਕਾਬਲੇ ਵਿੱਚ ਸਿਰਫ ਪਿੰਡ ਦੇ ਸਰਕਾਰੀ ਸਕੂਲਾਂ ਦੀ ਦਸਵੀਂ ਜਮਾਤ ਵਿੱਚ ਪੜ੍ਹਦੇ ਵਿਦਿਆਰਥੀ ਹੀ ਹਿੱਸਾ ਲੈ ਸਕਦੇ ਸਨ। ਡਾ. ਸੁਖਪਾਲ ਚੱਠਾ ਨੇ ਦੱਸਿਆ ਕਿ ਪ੍ਰਤੀਯੋਗਤਾ ਕਰਵਾਉਣ ਦਾ ਮੁੱਖ ਉਦੇਸ਼ ਪਿੰਡ ਦੇ ਸਕੂਲਾਂ ਵਿੱਚ ਪੜ੍ਹ ਰਹੇ ਵਿਦਿਆਰਥੀਆਂ ਵਿੱਚ ਸਾਇੰਸ ਅਤੇ ਤਕਨਾਲੋਜੀ ਦੇ ਵਿਸ਼ੇ ਵਿੱਚ ਰੁਝਾਨ ਪੈਦਾ ਕਰਨਾ ਹੈ ਤਾਂ ਜੋ ਵੱਧ ਤੋਂ ਵੱਧ ਵਿਦਿਆਰਥੀ ਇਸ ਵਿਸ਼ੇ ਨਾਲ ਜੁੜ ਕੇ ਭਾਰਤ ਦੀ ਤਕਨੀਕੀ ਵਿਕਾਸ ਦੀ ਰਫਤਾਰ ਨੂੰ ਹੋਰ ਗਤੀ ਦੇ ਸਕਣ ਅਤੇ ਗਲੋਬਲ ਕੰਪੀਟੀਸ਼ਨ ਵਿੱਚ ਭਾਰਤ ਨੂੰ ਅੱਗੇ ਲਿਆ ਸਕਣ । ਡਾ. ਪ੍ਰਦੀਪ ਜਿੰਦਲ, ਸ਼੍ਰੀ ਸੁਨੀਲ ਬਾਘਲਾ, ਡਾ. ਦੀਪਕ ਭੰਡਾਰੀ ਅਤੇ ਯਾਦਵਿੰਦਰਾ ਕਾਲਜ ਦੀ ਸਮੁੱਚੀ ਟੀਮ ਦੇ ਯਤਨ ਸਦਕਾ ਡੇਢ ਘੰਟੇ ਦੇ ਇਸ ਟੈਸਟ ਦੀਆਂ ਉੱਤਰ ਕਾਪੀਆਂ ਦਾ ਮੁਲਾਂਕਣ ਮੌਕੇ 'ਤੇ ਹੀ ਕਰਕੇ ਨਤੀਜਾ ਘੋਸ਼ਿਤ ਕਰ ਦਿੱਤਾ ਗਿਆ ਅਤੇ ਪਹਿਲੇ ਤਿੰਨ ਜੇਤੂ ਵਿਦਿਆਰਥੀਆਂ ਨੂੰ ਇਨਾਮ ਵੀ ਵੰਡੇ ਗਏ। ਮੈਰਿਟ ਵਿੱਚ ਆਏ ਪਹਿਲੇ 10 ਵਿਦਿਆਰਥੀਆਂ ਨੂੰ ਮੈਰਿਟ ਸਰਟੀਫਿਕੇਟ ਵੀ ਵੰਡੇ ਗਏ। ਪੰਜਾਬ ਪੱਧਰ ਦੇ ਇਸ ਮੁਕਾਬਲੇ ਵਿੱਚ ਸਰਕਾਰੀ ਹਾਈ ਸਕੂਲ, ਕੁੱਸਾ ਦੀ ਅਵਮੀਨ ਕੋਰ ਨੇ ਪਹਿਲਾ ਸਥਾਨ ਹਾਸਲ ਕੀਤਾ ਅਤੇ 15000 ਰੁਪਏ ਦਾ ਨਕਦ ਇਨਾਮ ਜਿੱਤਿਆ। ਸਰਕਾਰੀ ਸੈਕੰਡਰੀ ਸਕੂਲ, ਖਾਰਾ ਦੀ ਸੁਖਜੀਤ ਕੋਰ ਨੇ ਦੂਸਰਾ ਸਥਾਨ ਅਤੇ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਮੀਆਂ ਦੇ ਜਸ਼ਨਦੀਪ ਸਿੰਘ ਨੇ ਤੀਸਰਾ ਸਥਾਨ ਹਾਸਲ ਕਰਕੇ ਕ੍ਰਮਵਾਰ 10000 ਅਤੇ 5000 ਰੁਪਏ ਦੇ ਇਨਾਮ ਪ੍ਰਾਪਤ ਕੀਤੇ। ਪਿੰਡਾਂ ਦੇ ਵਿਦਿਆਰਥੀਆਂ ਲਈ ਯਾਦਵਿੰਦਰਾ ਕਾਲਜ ਆਫ ਇੰਜੀਨੀਅਰਿੰਗ ਵੱਲੋਂ ਚਲਾਈ ਜਾ ਰਹੀ ਗੋਲਡਨ ਹਾਰਟ ਸਕਾਲਰਸ਼ਿਪ ਸਕੀਮ ਤੋਂ ਪ੍ਰਭਾਵਿਤ ਹੋ ਕੇ ਸਿਰਫ ਭਾਰਤ ਵਿੱਚੋਂ ਹੀ ਨਹੀਂ ਬਲਕਿ ਬਾਹਰਲੇ ਮੁਲਕਾਂ ਤੋਂ ਵੀ ਕੁਝ ਕੰਪਨੀਆਂ ਨੇ ਇਨਾਮ ਦੇ ਤੌਰ 'ਤੇ ਦਿੱਤੀ ਜਾਣ ਵਾਲੀ ਨਕਦ ਰਾਸ਼ੀ ਨੂੰ ਸਪਾਂਸਰ ਕੀਤਾ। ਪ੍ਰਤੀਯੋਗਤਾ ਦਾ ਪਹਿਲਾ ਇਨਾਮ ਵਨ ਮਾਈਗ੍ਰੇਸ਼ਨ, ਆਸਟਰੇਲੀਆ ਵੱਲੋਂ, ਦੂਜਾ ਇਨਾਮ ਕੈਡ ਸਲਿਊਸ਼ਨਜ਼, ਮੋਹਾਲੀ ਤੇ ਥਿੰਕ ਨੈਕਸਟ ਟੈਕਨਾਲੋਜੀਜ਼ ਪ੍ਰਾਈਵੇਟ ਲਿਮਟਿਡ, ਮੋਹਾਲੀ ਵੱਲੋਂ ਅਤੇ ਤੀਜਾ ਇਨਾਮ ਟੈਕਨੋਸਪੇਸ, ਬਠਿੰਡਾ ਵੱਲੋਂ ਸਪਾਂਸਰ ਕੀਤਾ ਗਿਆ ਹੈ। ਪ੍ਰਤੀਯੋਗਤਾ ਵਿੱਚ ਭਾਗ ਲੈਣ ਆਏ ਵਿਦਿਆਰਥੀਆਂ ਵਿੱਚ ਬਹੁਤ ਉਤਸ਼ਾਹ ਵੇਖਣ ਨੂੰ ਮਿਲਿਆ। ਇਸ ਮੌਕੇ ਤੇ ਡਾ. ਅੰਜੂ ਸੈਣੀ ਅਤੇ ਡਾ. ਪ੍ਰੀਤੀ ਬਾਂਸਲ ਦੀ ਅਗਵਾਈ ਹੇਠ ਮਾਡਲ ਅਤੇ ਚਾਰਟ ਕੰਪੀਟੀਸ਼ਨ ਵੀ ਕਰਵਾਏ ਗਏ ਅਤੇ ਸਾਇੰਸ ਪ੍ਰਦਰਸ਼ਨੀ ਵੀ ਲਗਾਈ ਗਈ। ਵਿਦਿਆਰਥੀਆਂ ਦੁਆਰਾ ਬਣਾਏ ਗਏ ਮਾਡਲ ਅਤੇ ਚਾਰਟ ਸਾਇੰਸ ਪ੍ਰਦਰਸ਼ਨੀ ਵਿੱਚ ਲਗਾਏ ਗਏ ਵੱਖ-ਵੱਖ ਸਾਇੰਸ ਉਪਕਰਨ ਮੁੱਖ ਆਕਰਸ਼ਣ ਦਾ ਕਾਰਨ ਬਣੇ। ਯਾਦਵਿੰਦਰਾ ਕਾਲਜ ਆਫ ਇੰਜੀਨੀਅਰਿੰਗ ਦੇ ਮੁਖੀ ਡਾ. ਹਜੂਰ ਸਿੰਘ ਨੇ ਜੇਤੂ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਇਸ ਤਰ੍ਹਾਂ ਦੇ ਮੇਲੇ ਅਤੇ ਪ੍ਰਤੀਯੋਗਤਾਵਾਂ ਜਿੱਥੇ ਵਿਦਿਆਰਥੀਆਂ ਵਿੱਚ ਸਾਇੰਸ ਪ੍ਰਤੀ ਰੁਝਾਨ ਪੈਦਾ ਕਰਦੀਆਂ ਹਨ, ਉਥੇ ਇਹ ਵਿਦਿਆਰਥੀਆਂ ਨੂੰ ਆਪਣੇ ਭਵਿੱਖ ਲਈ ਸਹੀ ਕੋਰਸ ਚੋਣ ਕਰਨ ਵਿੱਚ ਵੀ ਮਦਦ ਕਰਦੀਆਂ ਹਨ। ਡਾ. ਸਿੰਘ ਨੇ ਪਿੰਡਾਂ ਵਿੱਚ ਰਹਿੰਦੇ ਹੋਏ, ਪਿੰਡਾਂ ਦੇ ਸਰਕਾਰੀ ਸਕੂਲਾਂ ਵਿੱਚ ਪੜ੍ਹ ਰਹੇ ਆਰਥਿਕ ਤੌਰ 'ਤੇ ਕਮਜੌਰ ਵਿਦਿਆਰਥੀਆਂ ਨੂੰ ਯਾਦਵਿੰਦਰਾ ਕਾਲਜ ਆਫ ਇੰਜੀਨੀਅਰਿੰਗ, ਤਲਵੰਡੀ ਸਾਬੋ ਵਿਖੇ, ਪੰਜਾਬੀ ਯੂਨੀਵਰਸਿਟੀ ਦੀ ਗੋਲਡਨ ਹਾਰਟ ਸਕਾਲਰਸ਼ਿਪ ਸਕੀਮ ਦਾ ਲਾਭ ਲੈ ਕੇ ਛੇ ਸਾਲਾ ਬੀ. ਟੈਕ. ਇੰਟੀਗਰੇਟਿਡ ਕੋਰਸ ਵਿੱਚ ਦਾਖਲਾ ਲੈਣ ਲਈ ਸੱਦਾ ਦਿੱਤਾ ਅਤੇ ਆਪਣੇ ਭਵਿੱਖ ਨੂੰ ਸਿਰਜਣ ਦਾ ਇੱਕ ਸੁਨਹਿਰੀ ਮੌਕਾ ਦੱਸਿਆ। ਸ਼੍ਰੀ ਲਖਵੀਰ ਸਿੰਘ ਨੇ ਵਿਦਿਆਰਥੀਆਂ ਨੂੰ ਗੋਲਡਨ ਹਾਰਟ ਸਕਾਲਰਸ਼ਿਪ ਸਕੀਮ ਦੇ ਫਾਇਦਿਆਂ ਬਾਰੇ ਜਾਣੂ ਕਰਵਾਇਆ। ਅਖੀਰ ਵਿੱਚ ਵਿੱਚ ਡਾ. ਹਜੂਰ ਸਿੰਘ ਨੇ ਇਸ ਤਰ੍ਹਾਂ ਦੀ ਸਫਲ ਪ੍ਰਤੀਯੋਗਤਾ ਕਰਵਾਉਣ ਲਈ ਯਾਦਵਿੰਦਰਾ ਕਾਲਜ ਦੀ ਸਮੁੱੱਚੀ ਟੀਮ ਦਾ, ਖਾਸ ਤੌਰ 'ਤੇ ਯਾਦਵਿੰਦਰਾ ਕਾਲਜ ਦੇ ਪੁਰਾਣੇ ਅਧਿਆਪਕਾਂ ਤੇ ਸਟੱਡੀ ਲੀਵ 'ਤੇ ਗਏ ਹੋਏ ਅਧਿਆਪਕਾਂ, ਜੋ ਕਿ ਇਸ ਪ੍ਰਤੀਯੋਗਤਾ ਲਈ ਖਾਸ ਤੌਰ ਤੇ ਆਏ ਸਨ, ਦਾ ਧੰਨਵਾਦ ਕੀਤਾ। ਡਾ. ਹਜੂਰ ਸਿੰਘ ਨੇ ਇਸ ਪ੍ਰਤੀਯੋਗਤਾ ਅਤੇ ਸਾਇੰਸ ਪ੍ਰਦਰਸ਼ਨੀ ਦੀ ਸਫਲਤਾ ਤੇ ਡਾ. ਨਵਦੀਪ ਗੋਇਲ, ਡਾ. ਸਿੰਪਲ ਜਿੰਦਲ, ਡਾ. ਗਗਨਦੀਪ ਕੌਸ਼ਲ, ਸ਼੍ਰੀਮਤੀ ਬਲਜਿੰਦਰ ਕੋਰ, ਸ਼੍ਰੀਮਤੀ ਦਿਵਿਆ ਤਨੇਜਾ, ਸ਼੍ਰੀ ਹਰਕੁਲਵਿੰਦਰ ਸਿੰਘ, ਸ਼੍ਰੀ ਰਾਮ ਸਿੰਘ, ਸ਼੍ਰੀ ਗਗਨਪ੍ਰੀਤ ਸੰਧੂ, ਸ਼੍ਰੀ ਨਵਦੀਪ ਸਿੰਘ ਅਤੇ ਪੂਰੀ ਯਾਦਵਿੰਦਰਾ ਕਾਲਜ ਆਫ ਇੰਜੀਨੀਅਰਿੰਗ ਦੀ ਟੀਮ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਉਹਨਾਂ ਦੇ ਯਤਨਾਂ ਸਦਕਾ ਹੀ ਇਹ ਪ੍ਰਤੀਯੋਗਤਾ ਅਤੇ ਸਾਇੰਸ ਪ੍ਰਦਰਸ਼ਨੀ ਸਫਲ ਹੋ ਪਾਈ ਹੈ।

Tags: ਗੁਰਜੰਟ ਸਿੰਘ ਨਥੇਹਾ
  • Facebook
  • twitter
  • google plus
  • linked in
  • Print It

Last 20 Storys

Powered by Arash Info Corpopration