"/> ਸਿਆਸੀ ਅਖਾੜਾ ਮਘਣ ਨਾਲ ਰਿਫਾਇਨਰੀ ਵਿੱਚੋਂ ਗੁੰਡਾ ਟੈਕਸ ਦੀ ਵਸੂਲੀ ਫਿਲਹਾਲ ਠੰਢੇ ਬਸਤੇ ਵਿੱਚ
Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

ਸਿਆਸੀ ਅਖਾੜਾ ਮਘਣ ਨਾਲ ਰਿਫਾਇਨਰੀ ਵਿੱਚੋਂ ਗੁੰਡਾ ਟੈਕਸ ਦੀ ਵਸੂਲੀ ਫਿਲਹਾਲ ਠੰਢੇ ਬਸਤੇ ਵਿੱਚ

Published On: fastway.news, Date: Feb 09, 2018

ਤਲਵੰਡੀ ਸਾਬੋ, 9 ਫਰਵਰੀ (ਗੁਰਜੰਟ ਸਿੰਘ ਨਥੇਹਾ)- ਸਬ ਡਵੀਜਨ ਤਲਵੰਡੀ ਸਾਬੋ ਦੇ ਪਿੰਡ ਫੁੱਲੋ ਖਾਰੀ ਵਿੱਚ ਸਥਿਤ ਦੇਸ਼ ਦੇ ਸਭ ਤੋਂ ਵੱਡੇ ਤੇਲ ਸੋਧਕ ਕਾਰਖਾਨੇ ਗੁਰੁ ਗੋਬਿੰਦ ਸਿੰਘ ਰਿਫਾਇੰਨਰੀ ਵਿੱਚੋਂ ਕਥਿਤ ਤੌਰ 'ਤੇ ਸੱਤਾਧਾਰੀ ਧਿਰ ਦੀ ਸ਼ਹਿ ਨਾਲ ਟਰਾਂਸਪੋਰਟ ਮਾਫੀਏ ਵੱਲੋਂ 'ਗੁੰਡਾ ਟੈਕਸ' ਵਸੂਲੇ ਜਾਣ ਦਾ ਮਾਮਲਾ ਬੀਤੇ ਦਿਨਾਂ ਤੋਂ ਮੀਡੀਆ ਵੱਲੋਂ ਜੋਰ ਸ਼ੋਰ ਨਾਲ ਪ੍ਰਕਾਸ਼ਿਤ ਕੀਤੇ ਜਾਣ ਤੋਂ ਬਾਅਦ ਉਕਤ ਮਾਮਲੇ ਵਿੱਚ ਸਿਆਸੀ ਅਖਾੜਾ ਮਘ ਜਾਣ ਦਾ ਹੀ ਨਤੀਜਾ ਮੰਨਿਆ ਜਾ ਸਕਦਾ ਹੈ ਕਿ ਫਿਲਹਾਲ ਰਿਫਾਇੰਨਰੀ ਦੇ ਨੇੜਿਉਂ ਤੇੜਿਓਂ 'ਗੁੰਡਾ ਟੈਕਸ' ਦੀ ਵਸੂਲੀ ਠੰਢੇ ਬਸਤੇ ਵਿੱਚ ਪੈ ਗਈ ਦਿਖਾਈ ਦੇ ਰਹੀ ਹੈ। ਜਿਕਰਯੋਗ ਹੈ ਕਿ ਬੀਤੇ ਕੁਝ ਦਿਨਾਂ ਤੋਂ ਅਖਵਾਰਾਂ ਅਤੇ ਚੈਨਲਾਂ ਆਦਿ ਤੇ ਰਿਫਾਇੰਨਰੀ ਦੇ ਬਾਹਰੋਂ ਸੱਤਾਧਾਰੀ ਧਿਰ ਦੀ ਸ਼ਹਿ ਤੇ ਟਰਾਂਸਪੋਰਟ ਮਾਫੀਏ ਵੱਲੋਂ ਗੁੰਡਾ ਟੈਕਸ ਵਸੂਲੇ ਜਾਣ ਦੀਆਂ ਖਬਰਾਂ ਦਿਖਾਈ ਦੇ ਰਹੀਆਂ ਸਨ। ਮੀਡੀਆ ਦੇ ਇੱਕ ਹਿੱਸੇ ਵੱਲੋਂ ਉਕਤ ਟੈਕਸ ਦੀ ਵਸੂਲੀ ਵਿੱਚ ਕਥਿਤ ਤੌਰ ਤੇ ਦੋ ਕਾਂਗਰਸੀ ਵਿਧਾਇਕਾਂ ਤੇ ਉਂਗਲ ਉਠਾਉਣ ਤੋਂ ਬਾਅਦ ਇਸ ਮਾਮਲੇ ਨੇ ਸਿਆਸੀ ਰੰਗਤ ਲੈ ਲਈ ਸੀ ਤੇ ਸਰਕਾਰ ਵਿਰੋਧੀ ਸਿਆਸੀ ਆਗੂਆਂ ਨੇ ਗੁੰਡਾ ਟੈਕਸ ਦੀ ਵਸੂਲੀ ਖਿਲਾਫ ਰੱਜ ਕੇ ਬਿਆਨ ਬਾਜੀ ਕੀਤੀ। ਇਸੇ ਮਸਲੇ ਨੇ ਉਸ ਸਮੇਂ ਹੋਰ ਵੀ ਤੇਜੀ ਫੜ ਲਈ ਜਦੋਂ ਪੰਜਾਬ ਦੇ ਸਾਬਕਾ ਉੱਪ ਮੁੱਖ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਬੀਤੀ ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ ਅਤੇ ਹਲਕਾ ਤਲਵੰਡੀ ਸਾਬੋ ਦੇ ਸਾਬਕਾ ਵਿਧਾਇਕ ਜੀਤਮਹਿੰਦਰ ਸਿੰਘ ਸਿੱਧੂ ਨੂੰ ਲੈ ਕੇ ਬਾਦ ਦੁਪਹਿਰ ਅਚਾਨਕ ਰਿਫਾਇੰਨਰੀ ਪੁੱਜੇ ਤੇ ਉਨਾਂ ਨੇ ਉਕਤ ਟੈਕਸ ਤੋਂ ਪ੍ਰਭਾਵਿਤ ਰਿਫਾਇੰਨਰੀ ਦੇ ਨਿਰਮਾਣ ਕਾਰਜਾਂ ਵਿੱਚ ਲੱਗੀਆਂ ਕੰਪਨੀਆਂ ਦੇ ਅਧਿਕਾਰੀਆਂ ਨਾਲ ਮੀਟਿੰਗ ਕਰਨ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਉਕਤ ਟੈਕਸ ਨਾ ਰੋਕਣ ਤੇ ਸਰਕਾਰ ਖਿਲਾਫ ਸ਼੍ਰੋਮਣੀ ਅਕਾਲੀ ਦਲ ਵੱਲੋਂ ਸੰਘਰਸ਼ ਵਿੱਢਣ ਦੀ ਚਿਤਾਵਨੀ ਦੇ ਦਿੱਤੀ। ਮਘੇ ਸਿਆਸੀ ਅਖਾੜੇ ਅਤੇ ਮੀਡੀਆ ਵੱਲੋਂ ਮਾਮਲੇ ਨੂੰ ਜੋਰ ਸ਼ੋਰ ਨਾਲ ਉਠਾਉਣ ਦਾ ਹੀ ਅਸਰ ਕਿਹਾ ਜਾ ਸਕਦਾ ਹੈ ਕਿ ਰਿਫਾਇੰਨਰੀ ਨਾਲ ਨੇੜਿਉਂ ਜੁੜੇ ਸੂਤਰਾਂ ਨੇ ਖੁਲਾਸਾ ਕੀਤਾ ਹੈ ਕਿ ਪਿਛਲੇ ਕੁਝ ਦਿਨਾਂ ਤੋਂ ਉਕਤ ਟੈਕਸ ਦੀ ਵਸੂਲੀ ਘਟੀ ਸੀ ਤੇ ਬੀਤੇ ਕੱਲ ਤੋਂ ਇਹ ਬਿੱਲਕੁਲ ਬੰਦ ਦਿਖਾਈ ਦੇ ਰਹੀ ਹੈ। ਕੁਝ ਵਿਅਕਤੀਆਂ ਨੇ ਦੱਸਿਆ ਕਿ ਉਕਤ ਗੁੰਡਾ ਟੈਕਸ ਦੀ ਵਸੂਲੀ ਵਿੱਚ ਲੱਗੇ ਕੁਝ ਬਾਹਰਲੇ ਵਿਅਕਤੀ ਬੀਤੀ ਕੱਲ ਸਵੇਰ ਤੋਂ ਹੀ ਰਿਫਾਇੰਨਰੀ ਦੇ ਨੇੜੇ ਤੇੜੇ ਦੇ ਇਲਾਕਿਆਂ ਵਿੱਚ ਨਜਰੀਂ ਨਹੀ ਪਏ ਜਿਸ ਤੋਂ ਕਿਆਸ ਲਾਏ ਜਾ ਰਹੇ ਹਨ ਕਿ ਮਾਮਲਾ ਭਖ ਜਾਣ ਕਾਰਣ ਫਿਲਹਾਲ ਉਕਤ ਮਾਫੀਆ ਜਾਂ ਵਿਅਕਤੀਆਂ ਨੇ ਵਕਤੀ ਤੌਰ ਤੇ ਇੱਥੋਂ ਖਿਸਕ ਜਾਣ ਵਿੱਚ ਹੀ ਭਲਾਈ ਸਮਝੀ। ਇਹ ਮਾਮਲਾ ਵਕਤੀ ਤੌਰ 'ਤੇ ਠੰਢੇ ਬਸਤੇ ਵਿੱਚ ਪਿਆ ਹੈ ਜਾਂ ਹਮੇਸ਼ਾਂ ਲਈ ਇਹ ਤਾਂ ਆਉਣ ਵਾਲਾ ਸਮਾਂ ਦੱਸੇਗਾ ਪ੍ਰੰਤੂ ਭਾਰੀ ਰੌਲੇ ਰੱਪੇ ਕਾਰਣ ਕੁਝ ਸਮੇਂ ਲਈ ਹੀ ਸਹੀ ਉਕਤ ਟੈਕਸ ਵਸੂਲੀ ਰੁਕ ਜਾਣ ਕਾਰਣ ਰਿਫਾਇੰਨਰੀ ਦੇ ਅੰਦਰ ਨਿਰਮਾਣ ਕਾਰਜਾਂ ਵਿੱਚ ਲੱਗੀਆਂ ਕੰਪਨੀਆਂ ਨੇ ਸੁਖ ਦਾ ਸਾਹ ਜਰੂਰ ਲਿਆ ਹੈ।

Tags: ਗੁਰਜੰਟ ਸਿੰਘ ਨਥੇਹਾ
  • Facebook
  • twitter
  • google plus
  • linked in
  • Print It

Last 20 Storys

Powered by Arash Info Corpopration