"/> ਕਿਸਾਨਾਂ ਕੀਤਾ ਨੈਸ਼ਨਲ ਹਾਈਵੇਅ ਜਾਮ
Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

ਕਿਸਾਨਾਂ ਕੀਤਾ ਨੈਸ਼ਨਲ ਹਾਈਵੇਅ ਜਾਮ

ਕਿਸੇ ਵੀ ਸਰਕਾਰ ਨੇ ਨਹੀ ਲਈ ਕਿਸਾਨਾਂ ਦੀ ਸਾਰ:-ਕਿਸਾਨ ਆਗੂ
Published On: fastway.news, Date: Feb 07, 2018

ਭਵਾਨੀਗੜ 7 ਫਰਵਰੀ (ਗੁਰਵਿੰਦਰ ਰੋਮੀ ਭਵਾਨੀਗੜ) ਅੱਜ ਇਥੇ ਨਵਾਂ ਬੱਸ ਸਟੈਂਡ ਨੇੜੇ ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂੋਦਾ) ਤੇ ਉਗਰਾਹਾਂ ਗਰੱੁਪ ਵਲੋਂ ਬਠਿੰਡਾ ਜੀਰਕਪੁਰ ਨੈਸ਼ਨਲ ਹਾਈਵੇ ਨੰਬਰ 7 ਨੂੰ ਜਾਮ ਕਰਕੇ ਸਰਕਾਰ ਦੀਆਂ ਕਿਸਾਨ ਵਿਰੋਧੀ ਨੀਤੀਆਂ ਖਿਲਾਫ 2ਘੰਟੇ ਚੱਕਾ ਜਾਮ ਕਰਕੇ ਜੰਮ ਕੇ ਨਾਅਰੇਬਾਜੀ ਕੀਤੀ ਗਈ।ਇਸ ਮੋਕੇ ਭਾਕੀਯੂ ( ਡਕੌਂਦਾ ) ਦੇ ਸੂਬਾਈ ਆਗੂ ਗੁਰਮੀਤ ਸਿੰਘ ਭੱਟੀਵਾਲ ਨੇ ਕਿਹਾ ਕਿ ਕੈਪਟਨ ਸਰਕਾਰ ਕਿਸਾਨਾਂ ਨਾਲ ਵੱਡੇ ਵਾਅਦੇ ਕਰਕੇ ਸੱਤਾ ਤੇ ਕਾਬਜ ਹੋ ਗਈ ਪ੍ਰਤੂੰ ਕਿਸਾਨਾਂ ਨਾਲ ਕੀਤੇ ਵਾਅਦਿਆਂ ਤੋਂ ਸ਼ਰੇਆਮ ਭੱਜ ਰਹੀ ਹੈ। ਖੇਤੀਬਾੜੀ ਮੋਟਰਾਂ ਤੇ ਬਿਜਲੀ ਬਿੱਲ ਲਾਗੂ ਕਰਕੇ ਪਹਿਲਾਂ ਹੀ ਕਰਜਈ ਹੋਏ ਕਿਸਾਨ ਨੂੰ ਆਰਥਿਕ ਮੰਦਹਾਲੀ ਵੱਲ ਧੱਕ ਰਹੀ ਹੈ।ਇਸ ਮੋਕੇ ਕਰਮ ਸਿੰਘ ਬਲਿਆਲ,ਸੁਖਦੇਵ ਸਿੰਘ ਬਾਲਦ,ਮਨਜੀਤ ਘਰਾਚੋ,ਬਾਬੂ ਸਿੰਘ ਮਾਝੀ,ਸੁਖਦੇਵ ਘਰਾਚੋ,ਲਾਭ ਸਿੰਘ ਖੁਰਾਣਾ, ਤੇਜਿੰਦਰ ਸਿੰਘ ਕਾਲਾ,ਜਗਤਾਰ ਸਿੰਘ ਕਾਲਾਝਾੜ ਸਣੇ ਵੱਡੀ ਗਿਣਤੀ ਵਿੱਚ ਕਿਸਾਨ ਆਗੂ ਤੇ ਵਰਕਰ ਹਾਜਰ ਸਨ।

Tags: vikas mandeep gurvinder singh
  • Facebook
  • twitter
  • google plus
  • linked in
  • Print It

Last 20 Storys

Powered by Arash Info Corpopration