"/> ਸੱਤ ਕਿਸਾਨ ਜਥੇਬੰਦੀਆਂ ਵੱਲੋਂ ਚੰਡੀਗੜ੍ ਹਾਈਵੇਅ 'ਤੇ ਲਾਇਆ ਜਾਮ, ਕੀਤੀ ਜ਼ੋਰਦਾਰ ਨਾਅਰੇਬਾਜੀ
Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

ਸੱਤ ਕਿਸਾਨ ਜਥੇਬੰਦੀਆਂ ਵੱਲੋਂ ਚੰਡੀਗੜ੍ ਹਾਈਵੇਅ 'ਤੇ ਲਾਇਆ ਜਾਮ, ਕੀਤੀ ਜ਼ੋਰਦਾਰ ਨਾਅਰੇਬਾਜੀ

Published On: fastway.news, Date: Feb 07, 2018

ਤਲਵੰਡੀ ਸਾਬੋ, 7 ਫਰਵਰੀ (ਗੁਰਜੰਟ ਸਿੰਘ ਨਥੇਹਾ)- ਪੰਜਾਬ ਦੀ ਕੈਪਟਨ ਸਰਕਾਰ ਵੱਲੋਂ ਚੋਣਾਂ ਵੇਲੇ ਕੀਤੇ ਵਾਅਦੇ ਤੋਂ ਭੱਜਣ ਦੇ ਖਿਲਾਫ ਸੱਤ ਕਿਸਾਨ ਜਥੇਬੰਦੀਆਂ ਦੇ ਸੱਦੇ ਤਹਿਤ ਅੱਜ ਬਠਿੰਡਾ ਮਾਨਸਾ ਚੰਡੀਗੜ੍ਹ ਰੋਡ 'ਤੇ ਮਾਈਸਰ ਖਾਨਾ ਵਿਖੇ ਕਿਸਾਨ ਮਜਦੂਰਾਂ ਵੱਲੋਂ ਸੜਕ ਰੋਕ ਕੇ ਸਰਕਾਰ ਵਿਰੁੱਧ ਜ਼ੋਰਦਾਰ ਨਾਅਰੇਬਾਜੀ ਕੀਤੀ ਗਈ। ਅੱਜ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਭਾਰਤੀ ਕਿਸਾਨ ਯੂਨੀਆਂ ਏਕਤਾ ਉਗਰਾਹਾਂ ਦੇ ਜਿਲ੍ਹਾ ਸੀਨੀਅਰ ਮੀਤ ਪ੍ਰਧਾਨ ਮਿੱਠੂ ਸਿੰਘ ਕੋਟੜਾ ਭਾਰਤੀ ਕਿਸਾਨ ਯੂਨੀਅਨ (ਡਕੌਦਾ) ਦੇ ਜਿਲ੍ਹਾ ਜਨਰਲ ਸਕੱਤਰ ਸੁਖਵਿੰਦਰ ਸਿੰਘ ਫੂਲੇਵਾਲਾ, ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਸੂਬਾ ਵਿੱਤ ਸਕੱਤਰ ਗੁਰਮਖ ਸਿੰਘ ਸੇਲਹਬਰਾਹ ਅਤੇ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਜਨਰਲ ਸਕੱਤਰ ਮੁਖਤਿਆਰ ਸਿੰਘ ਬੱਜੋਆਣਾ ਨੇ ਕਿਹਾ ਕਿ ਜੋ ਮੁੱਖ ਮੰਤਰੀ ਪੰਜਾਬ ਕੈਪਟਨ ਅੰਮਰਿੰਦਰ ਸਿੰਘ ਨੇ ਚੋਣਾਂ ਤੋਂ ਪਹਿਲਾਂ ਗੁਟਕਾ ਸਾਹਿਬ ਤੇ ਹੱਥ ਰੱਖ ਕੇ ਵਾਅਦਾ ਕੀਤਾ ਸੀ ਕਿ ਕਿਸਾਨ ਮਜਦੂਰਾਂ ਦੇ ਸਾਰੇ ਸਰਕਾਰੀ, ਸਹਿਕਾਰੀ ਅਤੇ ਪ੍ਰਾਈਵੇਟ ਬੈਂਕ, ਆੜਤੀਆਂ, ਸੂਦ ਖੋਰਾਂ ਦੇ ਕਰਜੇ ਮੁਆਫ ਕਰਾਂਗੇ, ਹਰ ਘਰ ਵਿੱਚ ਇੱਕ ਜੀਅ ਨੂੰ ਸਰਕਾਰੀ ਨੌਕਰੀ ਦੇਵਾਂਗੇ, ਬੁਢਾਪਾ ਪੈਨਸ਼ਨਾਂ, ਸ਼ਗਨ ਸਕੀਮਾਂ ਵਿੱਚ ਵਾਧਾ ਕਰਾਂਗੇ ਪ੍ਰੰਤੂ ਉਕਤ ਵਅਦਿਆਂ ਤੋਂ ਪੰਜਾਬ ਸਰਕਾਰ ਭੱਜ ਚੁੱਕੀ ਹੈ। ਕੇਂਦਰ ਅਤੇ ਪੰਜਾਬ ਦੀਆਂ ਦੋਵੇਂ ਸਰਕਾਰਾਂ ਕਿਸਾਨਾਂ ਨੂੰ ਸਿਰਫ ਲਾਅਰੇ ਹੀ ਲਾਉਂਦੀਆਂ ਹਨ ਪਰ ਕੌਮੀ, ਬਹੁ-ਕੌਮੀ ਕੰਪਨੀਆਂ, ਕਾਰਪੋਰੇਟ ਘਰਾਣਿਆਂ, ਸ਼ਰਮਾਏਦਾਰਾਂ ਅਤੇ ਜਗੀਰਦਾਰਾਂ ਨੂੰ ਅਨੇਕਾਂ ਹੀ ਰਿਆਇਤਾਂ ਜਿਵੇਂ ਟੈਕਸ ਛੋਟਾਂ, ਬਿਨਾਂ ਵਿਆਜ ਕਰਜੇ, ਬਿਨਾਂ ਜਨਤਕ ਕੀਤੇ ਉਨ੍ਹਾਂ ਦਾ ਕਰਜਾ ਮੁਆਫੀ ਕਰ ਰਹੀਆਂ ਹਨ ਅਤੇ ਉਨ੍ਹਾਂ ਨੂੰ ਕਿਸਾਨਾਂ ਤੋਂ ਜਮੀਨ ਖੋਹ ਕੇ ਦੇਣ ਅਤੇ ਸਾਰੇ ਜਨਤਕ ਅਦਾਰੇ ਉਨ੍ਹਾਂ ਹਵਾਲੇ ਕਰਨ ਦੀਆਂ ਕੋਸ਼ਿਸ਼ਾਂ ਤੇਜ ਕੀਤੀਆਂ ਜਾ ਰਹੀਆਂ ਹਨ। ਆਪਣੀਆਂ ਹੱਕੀ ਮੰਗਾਂ ਮਨਵਾਉਣ ਲਈ ਸੰਘਰਸ਼ ਕਰਨ ਵਾਲੇ ਲੋਕਾਂ ਦੀ ਜੁਬਾਨ ਨਵੇਂ ਕਾਨੂੰਨਾਂ ਰਾਹੀ ਬੰਦ ਕਰਨ ਦੇ ਤਰੀਕੇ ਵਰਤੇ ਜਾ ਰਹੇ ਹਨ। ਆਗੂਆਂ ਨੇ ਕਿਹਾ ਕਿ ਸਰਕਾਰਾਂ ਦੀਆਂ ਇਨ੍ਹਾਂ ਚਾਲਾਂ ਨੂੰ ਲੋਕਾਂ ਦੇ ਏਕੇ ਅਤੇ ਸੰਘਰਸ਼ ਦੇ ਜ਼ੋਰ ਕਦੇ ਵੀ ਲਾਗੂ ਨਹੀਂ ਹੋਣ ਦੇਣਗੇ। ਪੰਜਾਬ ਸਰਕਾਰ ਤੋਂ ਵਾਅਦੇ ਪੂਰੇ ਕਰਵਾਉਣ ਲਈ ਪੰਜਾਬ ਸੰਸਦ ਬਜਟ ਦੌਰਾਨ ਵਿਧਾਨ ਸਭਾ ਵੱਲ ਕੂਚ ਕੀਥਾ ਜਾਵੇਗਾ ਅਤੇ ੧੬ ਫਰਵਰੀ ਨੂੰ ਪੰਜਾਬ ਸਰਕਾਰ ਦੁਆਰਾ ਲਾਗੂ ਕੀਤੇ "ਨਿੱਜੀ ਅਤੇ ਸਰਕਾਰੀ ਭੰਨ ਤੋੜ ਰੋਕੂ ਕਾਨੂੰਨ" ਰੱਦ ਕਰਵਾਉਣ ਅਤੇ ਨਵੇਂ ਬਣਾਏ ਜਾ ਰਹੇ "ਪਕੋਕਾ" ਨੂੰ ਵਾਪਿਸ ਕਰਵਾਉਣ ਲਈ ਬਰਨਾਲਾ ਵਿਖੇ ਵਿਸ਼ਾਲ ਰੈਲੀ ਕੀਤੀ ਜਾਵੇਗੀ। ਉਨ੍ਹਾਂ ਕਿਸਾਨ ਮਜਦੂਰਾਂ ਨੂੰ ਅਪੀਲ ਕੀਤੀ ਹੈ ਕਿ ਸੰਘਰਸ਼ਾਂ ਵਿੱਚ ਪਰਿਵਾਰਾਂ ਸਮੇਤ ਸ਼ਾਮਿਲ ਹੋਣ। ਅੱਜ ਦੇ ਧਰਨੇ ਨੂੰ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਬਹੱਤਰ ਸਿੰਘ ਨੰਗਲਾ, ਕੁਲਬੰਤ ਸ਼ਰਮਾ ਰਾਏਕੇ, ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਦਾ ਦੇ ਰਾਜਮਿੰਦਰ ਸਿੰਘ ਕੋਟਭਾਰਾ ਅਤੇ ਫੂਲਾ ਸਿੰਘ ਕੁੱਬੇ ਨੇ ਵੀ ਸੰਬੋਧਨ ਕੀਤਾ।

Tags: ਗੁਰਜੰਟ ਸਿੰਘ ਨਥੇਹਾ
  • Facebook
  • twitter
  • google plus
  • linked in
  • Print It

Last 20 Storys

Powered by Arash Info Corpopration