"/> ਫੈਕਟਰੀ ਕਾਮਿਆਂ ਨੇ ਐਸਡੀਐਮ ਭਵਾਨੀਗੜ ਨੂੰ ਦਿੱਤਾ ਮੰਗ ਪੱਤਰ
Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

ਫੈਕਟਰੀ ਕਾਮਿਆਂ ਨੇ ਐਸਡੀਐਮ ਭਵਾਨੀਗੜ ਨੂੰ ਦਿੱਤਾ ਮੰਗ ਪੱਤਰ

ਮਾਮਲਾ ਬਿਨਾਂ ਨੋਟਿਸ ਦਿੱਤੇ ਕਾਮਿਆਂ ਨੂੰ ਨੌਕਰੀਓ ਕੱਢਣ ਦਾ
Published On: fastway.news, Date: Feb 06, 2018

ਗੁਰਵਿੰਦਰ ਰੋਮੀ ਭਵਾਨੀਗੜ (ਭਵਾਨੀਗੜ) ਇੰਡੀਅਨ ਐਕਰੈਲਿਕਸ ਲਿਮਟਿਡ ਕੰਪਨੀ ਨੇ ਲੰਮੇ ਸਮੇ ਤੋ ਕੰਮ ਕਰਦੇ ਅਸਿਸਟੈਂਟ ਇੰਜੀਨੀਅਰ ਤੇ ਉਨਾਂ ਦੇ ਸਹਾਇਕ ਵਰਕਰਾਂ ਨੂੰ ਬਿਨਾਂ ਕਾਰਨ ਦੱਸੇ ਜਾਂ ਕਾਨੂੰਨੀ ਨੋਟਿਸ ਦਿੱਤੇ ਬਿਨਾਂ ਹੀ ਨੋਕਰੀ ਤੋ ਵਿਹਲੇ ਕਰਕੇ ਫੈਕਟਰੀ ਮਾਲਕਾਂ ਨੇ ਕਿਰਤੀ ਕਾਮਿਆਂ ਨਾਲ ਧੱਕਾ ਕੀਤਾ ਹੈ।ਫੈਕਟਰੀ ਚੋਂ ਬਿਨਾਂ ਕਾਰਨ ਦੱਸੇ ਨੋਕਰੀ ਤੋ ਹਟਾਏ ਜਾਣ ਤੇ ਭੜਕੇ ਕਾਮਿਆਂ ਨੇ ਅੱਜ ਜਥੇਦਾਰ ਪ੍ਰਸ਼ੋਤਮ ਸਿੰਘ ਫੱਗੂਵਾਲਾ ਨੂੰ ਨਾਲ ਲੈ ਕੇ ਪ੍ਰਸ਼ਾਸ਼ਨ ਤੋ ਇਨਸਾਫ ਦੀ ਮੰਗ ਕਰਦਿਆਂ ਐਸਡੀਐਮ ਦਫਤਰ ਭਵਾਨੀਗੜ ਦਾ ਸੰਕੇਤਕ ਘਿਰਾਉ ਕਰਕੇ ਫੈਕਟਰੀ ਮੈਨੇਜਮੈਂਟ ਖਿਲਾਫ ਜੰਮ ਕੇ ਨਾਅਰੇਬਾਜੀ ਕੀਤੀ। ਇਸ ਮੋਕੇ ਯੁਨਾਇਟਿਡ ਅਕਾਲੀਦਲ ਦੇ ਜਨਰਲ ਸਕੱਤਰ ਪ੍ਰਸੋਤਮ ਸਿੰਘ ਫੱਗੂਵਾਲਾ ਨੇ ਕਿਹਾ ਕਿ ਇੰਡੀਅਨ ਫੱਗੂਵਾਲਾ ਨੇ ਕਿਹਾ ਕਿ ਉਦਯੋਗ ਐਕਟ ਮੁਤਾਬਿਕ ਜਿਸ ਪਿੰਡ ਦੀ ਜਮੀਨ ਤੇ ਕੋਈ ਫੈਕਟਰੀ ਸਥਾਪਿਤ ਕੀਤੀ ਜਾਂਦੀ ਹੈ ਤਾਂ ਉਸ ਲਈ ਸਭ ਤੋ ਵੱਧ ਨੋਕਰੀਆਂ ਦਾ ਹੱਕ ਸਬੰਧਤ ਇਲਾਕੇ ਦੇ ਵਸਨੀਕਾਂ ਦਾ ਹੰੁਦਾ ਹੈ ਪ੍ਰੰਤੂ ਇਥੇ ਉਕਤ ਫੈਕਟਰੀ ਪ੍ਰਬੰਧਕ ਸਾਰੇ ਕਾਇਦੇ ਕਾਨੂੰਨ ਛਿੱਕੇ ਟੰਗ ਕੇ ਦੂਜੇ ਸੂਬਿਆਂ ਦੀ ਲੇਬਰ ਨੂੰ ਕੰਮ ਦੇ ਰਹੇ ਹਨ, ਜੋ ਕਿ ਜਾਂਚ ਦਾ ਵਿਸ਼ਾ ਹੈ।ਇਸ ਸਬੰਧੀ ਫੱਗੂਵਾਲਾ ਨੇ ਨਾਇਬ ਤਹਿਸੀਲਦਾਰ ਭਵਾਨੀਗੜ ਕੇ ਸੀ ਦੱਤਾ ਨੂੰ ਪੰਜਾਬ ਸਰਕਾਰ ਦੇ ਨਾਂ ਇੱਕ ਮੰਗ ਪੱਤਰ ਦੇ ਕੇ ਨੋਕਰੀਉ ਕੱਢੇ ਫੈਕਟਰੀ ਕਾਮਿਆਂ ਨੂੰ ਹਫਤੇ ਦੇ ਅੰਦਰ ਨੋਕਰੀ ਤੇ ਬਹਾਲ ਕਰਨ ਦੀ ਮੰਗ ਕੀਤੀ।ਨਾਲ ਹੀ ਉਹਨਾਂ ਚੇਤਾਵਨੀ ਦਿੱਤੀ ਕਿ ਜੇਕਰ ਇਨਸਾਫ ਨਹੀ ਮਿਿਲਆ ਤਾਂ ਤਿੱਖਾ ਸੰਘਰਸ਼ ਛੇੜਿਆ ਜਾਵੇਗਾ।ਇਸ ਮੋਕੇ ਸਤਗੁਰ ਸਿੰਘ,ਰੋਹਿਤ ਕੁਮਾਰ,ਰੁਪਿੰਦਰ ਸਿੰਘ,ਕੁਲਵਿੰਦਰ ਸਿੰਘ, ਦਲਜੀਤ ਸਿੰਘ,ਅਮਨਦੀਪ ਸਿੰਘ,ਹਰੀਸ਼ ਕੁਮਾਰ,ਵਰਿੰਦਰ ਸਿੰਘ,ਸੁਖਚੈਨ ਸਿੰਘ, ਸਮੇਤ ਵੱਡੀ ਗਿਣਤੀ ਵਿੱਚ ਨੋਜਵਾਨ ਮੋਜੂਦ ਸਨ।ਉਧਰ ਦੂਜੇ ਪਾਸੇ ਜਦੋਂ ਪੱਤਰਕਾਰਾਂ ਨੇ ਫੈਕਟਰੀ ਦੇ ਪ੍ਰਬੰਧਕਾਂ ਤੋਂ ਪੱਖ ਜਾਣਨਾ ਚਾਹਿਆ ਤਾਂ ਉਹਨਾਂ ਫੋਨ ਨਹੀ ਚੱੁਕਿਆ।

Tags: vikas mandeep gurvinder singh
  • Facebook
  • twitter
  • google plus
  • linked in
  • Print It

Last 20 Storys

Powered by Arash Info Corpopration