"/> ਕੈਟਲ ਪਾਉਂਡ ਵਾਲੀ ਜਗ੍ਹਾ ‘ਚ ਮੋਬਾਇਲ ਟਾਵਰ ਲਾੳਂੁਣ ‘ਤੇ ਨਗਰ ਕੌਂਸਲ ਦਾ ਵਿਰੋਧ
Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

ਕੈਟਲ ਪਾਉਂਡ ਵਾਲੀ ਜਗ੍ਹਾ ‘ਚ ਮੋਬਾਇਲ ਟਾਵਰ ਲਾੳਂੁਣ ‘ਤੇ ਨਗਰ ਕੌਂਸਲ ਦਾ ਵਿਰੋਧ

ਲੋਕਾਂ ਨੇ ਕੌਂਸਲ ਅਧਿਕਾਰੀਆਂ ਤੇ ਲਾਏ ਮਨਮਾਨੀਆਂ ਕਰਨ ਦੇ ਦੋਸ਼
Published On: fastway.news, Date: Feb 06, 2018

ਗੁਰਵਿੰਦਰ ਰੋਮੀ ਭਵਾਨੀਗੜ (ਭਵਾਨੀਗੜ}) ਅੱਜ ਆਮ ਆਦਮੀ ਪਾਰਟੀ ਦੇ ਜਿਲਾ੍ਹ ਜੁਆਇੰਟ ਜਰਨਲ ਸਕੱਤਰ ਹਰਭਜਨ ਹੈਪੀ ਦੀ ਅਗੁਵਾਈ ਹੇਠ ਇਕੱਤਰ ਹੋਏ ਵੱਡੀ ਗਿਣਤੀ ਵਿੱਚ ਮੁਹੱਲਾ ਵਾਸੀਆਂ ਨੇ ਸ਼ਹਿਰ ਵਿੱਚ ਥਾਣੇ ਨੇੜੇ ਨਗਰ ਕੌਸਲ ਭਵਾਨੀਗੜ ਵਲੋਂ ਪਸ਼ੂਆਂ ਦੇ ਰੱਖ ਰਖਾਵ ਲਈ ਬਣਾਏ ਗਏ ਕੈਟਲ ਪਾੳਂੁਡ ਵਾਲੀ ਥਾਂ ਵਿੱਚ ਇੱਕ ਨਿੱਜੀ ਮੋਬਾਇਲ ਕੰਪਨੀ ਦਾ ਟਾਵਰ ਲਗਾਉਂਣ ਦਾ ਭਾਰੀ ਵਿਰੋਧ ਕਰਦਿਆ ਨਗਰ ਕੌਂਸਲ ਖਿਲਾਫ ਜੰਮ ਕੇ ਨਾਹਰੇਬਾਜੀ ਕੀਤੀ। ਇਸ ਮੌਕੇ ਦੇਵ ਸਿੰਘ, ਨਿਰਮਲ ਸਿੰਘ , ਸੁਰਜੀਤ ਕੌਰ, ਹਰਬੰਸ ਸਿੰਘ, ਮੇਜਰ ਸਿੰਘ, ਦੀਦਾਰ ਸਿੰਘ, ਗੁਰਦੇਵ ਸਿੰਘ, ਮੰਗਤ ਰਾਮ, ਪਰਮਜੀਤ ਕੌਰ, ਸਵਰਨ ਕੌਰ, ਸੰਮੀ ਦੇਵੀ, ਜਸਵੀਰ ਕੌਰ, ਸਿੰਦਰ ਕੌਰ, ਰੁਖਸਾਨਾ, ਸਕੁਤਲਾ ਦੇਵੀ, ਰਾਜਵੀਰ, ਪੂਜਾ ਦੇਵੀ, ਮਨਦੀਪ ਕੌਰ ਆਦਿ ਨੇ ਮਤੇ ਦੀਆਂ ਕਾਪੀਆਂ ਦਿਖਾਉਂਦਿਆਂ ਪੱਤਰਕਾਰਾਂ ਨੂੰ ਦੱਸਿਆ ਕਿ ਨਗਰ ਕੌਂਸਲ ਭਵਾਨੀਗੜ੍ਹ ਵਲੌਂ ਸਾਲ 2002 ਵਿੱਚ ਇੱਕ ਮਤਾ ਪਾਸ ਕਰਕੇ ਉੱਕਤ ਕੈਟਲ ਪਾਉਂਡ ਵਾਲੀ ਜਮੀਨ ਤੇ ਧਰਮਸ਼ਾਲਾ ਬਣਾਉਣ ਲਈ ਸਰਕਾਰ ਨੂੰ ਪ੍ਰਵਾਨਗੀ ਲਈ ਭੇਜਿਆ ਸੀ ਅਤੇ ਹੁਣ ਨਗਰ ਕੌਂਸਲ ਦੇ ਅਧਿਕਾਰੀ ਆਪਹੁਦਰੀਆਂ ਕਰਕੇ ਇਸ ਜਗ੍ਹਾ ਦੇ ਆਸ-ਪਾਸ ਸੰਘਣੀ ਆਬਾਦੀ ਹੋਣ ਦੇ ਬਾਵਜੂਦ ਮੋਬਾਇਲ ਕੰਪਨੀਆਂ ਨਾਲ ਕਥਿਤ ਮਿਲੀ ਭੁਗਤ ਕਰਕੇ ਟਾਵਰ ਲਗਵਾਉਂਣਾ ਚਾਹੁੰਦੇ ਹਨ ਜਿਸ ਲਈ ਕੌਂਸਲ ਦੇ ਮੁਲਾਜਮਾਂ ਨੇ ਲੌਕਾਂ ਦੀ ਨਜਰ ਤੌਂ ਬਚਣ ਲਈ ਛੁਟੀ ਵਾਲੇ ਦਿਨ ਮਸ਼ੀਨ ਚਲਾ ਕੇ ਕਈ ਫੁੱਟ ਡੂੰਘਾ ਟੋਆ ਪੱੁਟਵਾ ਕੇ ਕੰਮ ਸੁਰੂ ਕਰਵਾ ਦਿੱਤਾ।ਇਸ ਮੋਕੇ ਲੋਕਾਂ ਦਾ ਕਹਿਣਾ ਸੀ ਕਿ ਟਾਵਰ ਲੱਗਣ ਵਾਲੀ ਜਗਾ ਦੇ ਆਲੇ ਦੁਆਲੇ ਸਰਕਾਰੀ ਸਕੂਲ,ਦੋ ਮੰਦਰ ,ਆਈਟੀਆਈ ਤੇ ਸੰਘਣੀ ਅਬਾਦੀ ਹੋਣ ਕਾਰਨ ਉਹ ਇਸ ਟਾਵਰ ਦਾ ਵਿਰੋਧ ਕਰ ਰਹੇ ਹਨ।ਟਾਵਰ ਲਈ ਐਨ ਉ ਸੀ ਦੇਣ ਵਾਲੇ ਅਧਿਕਾਰੀਆਂ ਖਿਲਾਫ ਜਾਂਚ ਕਰਕੇ ਸਖਤ ਕਾਰਵਾਈ ਕਰਨ ਅਤੇ ਟਾਵਰ ਦੇ ਕੰਮ ਨੂੰ ਤਰੰਤ ਰੋਕਣ ਦੀ ਮੰਗ ਕੀਤੀ ਹੈ।
ਇਸ ਸਬੰਧੀ ਜਦੋ ਭਵਾਨੀਗੜ ਨਗਰ ਕੌਸਲ ਦੇ ਕਾਰਜ ਸਾਧਕ ਅਫਸਰ ਪ੍ਰਮੋਦ ਕੁਮਾਰ ਗੋਇਲ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਦੱਸਿਆ ਕਿ ਨਗਰ ਕੌਂਸਲ ਨੇ ਮਤਾ ਪਾਸ ਕਰਕੇ ਉਪਰੋਕਤ ਜਗਾ ਮੁਬਾਇਲ ਕੰਪਨੀ ਨੂੰ ਟਾਵਰ ਲਾਉਣ ਲਈ ਕਿਰਾਏ ਤੇ ਦਿੱਤੀ ਹੈ ਉਨਾਂ ਕਿਹਾ ਕਿ ਉਕਤ ਜਗਾ ਦੇ ਨੇੜੇ ਕੋਈ ਰਿਹਾਇਸ਼ੀ ਖੇਤਰ ਨਹੀ ਹੈ। ਧਰਮਸ਼ਾਲਾ ਨੂੰ ਜਮੀਨ ਦੇਣ ਦੀ ਗੱਲ ਸਬੰਧੀ ਉਹਨਾਂ ਕਿਹਾ ਕਿ ਪੁਰਾਣਾ ਰਿਕਾਰਡ ਦੇਖ ਕੇ ਹੀ ਉਹ ਇਸ ਬਾਰੇ ਕੱੁਝ ਕਹਿ ਸਕਦੇ ਹਨ।
ਕੈਪਸ਼ਨ- ਨਗਰ ਕੌਂਸਲ ਖਿਲਾਫ ਨਾਅਰੇਬਾਜੀ ਕਰਦੇ ਸ਼ਹਿਰ ਨਿਵਾਸੀ।

Tags: vikas mandeep gurvinder singh
  • Facebook
  • twitter
  • google plus
  • linked in
  • Print It

Last 20 Storys

Powered by Arash Info Corpopration