"/> ਸਵਾਮੀ ਵਿਵੇਕਾਨੰਦ ਕਾਲਜ ਰਾਜਪੁਰਾ ਵਿਚ ਫੈਕਲਟੀ ਡਿਵੈਲਪਮੈਂਟ ਪ੍ਰੋਗਰਾਮ ਕਰਵਾਇਆ
Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

ਸਵਾਮੀ ਵਿਵੇਕਾਨੰਦ ਕਾਲਜ ਰਾਜਪੁਰਾ ਵਿਚ ਫੈਕਲਟੀ ਡਿਵੈਲਪਮੈਂਟ ਪ੍ਰੋਗਰਾਮ ਕਰਵਾਇਆ

Published On: fastway.news, Date: Jan 12, 2018

ਰਾਜਪੁਰਾ ( ਰਾਜੇਸ਼ ਡਾਹਰਾ)ਸਵਾਮੀ ਵਿਵੇਕਾਨੰਦ ਕਾਲਜ ਰਾਜਪੁਰਾ ਵਿਚ ਫੈਕਲਟੀ ਡਿਵੈਲਪਮੈਂਟ ਪ੍ਰੋਗਰਾਮ "ਪ੍ਰਭਾਵੀ ਸਿੱਖਿਆ
ਕਾਰਜ ਵਿਧੀ " ਕਰਵਾਇਆ ਗਿਆ। ਇਹ ਪ੍ਰੋਗਰਾਮ 2 ਤੋਂ 5 ਜਨਵਰੀ 2018 ਤੱਕ ਚੱਲਿਆ। ਜਿਸ ਦਾ ਉਦਘਾਟਨ ਸਵਾਮੀ ਵਿਵੇਕਾਨੰਦ ਕਾਲੇਜ ਦੀ ਡਾਇਰੈਕਟਰ ਜਨਰਲ ਸ਼੍ਰੀਮਤੀ ਅਰੁਣਾ ਭਾਰਦਵਾਜ ਨੇ ਜੋਤ ਜਲਾ ਕੇ ਕੀਤਾ। ਉਹਨਾਂ ਨੇ ਆਪਣੇ ਸੰਬੋਧਨ ਵਿੱਚ ਸਾਰੇ ਬੁਲਾਰਿਆਂ ਅਤੇ ਸਰੋਤਿਆਂ ਨੂੰ ਜੀ ਆਇਆਂ ਨੂੰ ਕਿਹਾ ਅਤੇ ਫੈਕਲਟੀ ਦੇ ਪ੍ਰੋਗਰਾਮ ਬਾਰੇ ਦੱਸਿਆ ।ਇਸ ਮੌਕੇ ਤੇ ਡਾ. ਵਾਈ ਕੇ ਅਨੰਦ ਪ੍ਰਬੰਧ ਨਿਰਦੇਸ਼ਕ, ਐਫ.ਈ.ਆਰ.ਟੀ. ਚੰਡੀਗੜ੍ਹ ਅਤੇ ਸਾਬਕਾ ਐੱਮ.ਡੀ.,ਐਨ.ਆਈ.ਟੀ.ਟੀ.ਟੀ.ਆਰ.,ਚੰਡੀਗੜ੍ਹ ਨੇ ਸੰਗਠਨ ਦੇ ਵਿਕਾਸ ਦੇ ਲਈ ਤਕਨੀਕੀ ਸਿੱਖਿਆ ਪ੍ਰਣਾਲੀ ਦੀ ਅੰਦਰੂਨੀ ਚੁਣੌਤੀਆਂ ਬਾਰੇ ਜਾਣਕਾਰੀ ਦਿੱਤੀ।ਇਸ ਮੋਕੇ ਤੇ
ਸ਼੍ਰੀ ਵਿਕਾਸ ਵਰਮਾ ਨੇ ਐਸ.ਵੀ. ਜੀ.ਓ.ਆਈ. ਦੀ ਮਨੁੱਖੀ ਸੰਸਾਧਨ ਸਬੰਧੀ ਨੀਤੀਆਂ ਬਾਰੇ ਬਰੀਕੀ ਨਾਲ ਜਾਣਕਾਰੀ ਦਿੱਤੀ।
ਕਾਰਪੋਰੇਟ ਟ੍ਰੇਨਰ ਤਰੁਣ ਬੈਨਰਜੀ ਅਤੇ ਪ੍ਰਬੰਧਨ ਸਲਾਹਕਾਰ ਨੇ ਆਏ ਹੋਏ ਸਭ ਦਾ ਧੰਨਵਾਦ ਕੀਤਾ।
ਇਸ ਪ੍ਰੋਗਰਾਮ ਵਿੱਚ ਸਵਾਮੀ ਵਿਵੇਕਾਨੰਦ ਕਾਲਜ ਦੇ 60 ਮੈਂਬਰ ਹਾਜਰ ਸਨ । ਪ੍ਰੋਗਰਾਮ ਦੇ ਦੂਜੇ ਦਿਨ ਡਾ. ਐਲ.ਐਨ ਮਿਤੱਲ ਸਾਬਕਾ ਡਾਇਰੈਕਟਰ ਐਨ.ਆਈ.ਟੀ.ਟੀ.ਟੀ.ਆਰ,ਚੰਡੀਗੜ੍ਹ ਨੇ ਕਲਾਸਰੂਮ ਪ੍ਰਬੰਧਨ ਤੇ ਗਤੀਸ਼ੀਲ ਭਾਸ਼ਣ ਦਿੱਤਾ।
ਪ੍ਰੋਗਰਾਮ ਦੇ ਆਖਰੀ ਦਿਨ ਸ਼੍ਰੀ ਨਰਿੰਦਰ ਸਿੰਘ ਜੱਸਲ ਪ੍ਰਿੰਸੀਪਲ ਇੰਡੋ ਸਵਿਸ ਟ੍ਰੇਨਿੰਗ ਸੈਂਟਰ, ਸੀ.ਐਸ.ਆਈ.ਓ ਨੇ ਡੀਐਸਟੀ ਦੀ PRISM ਸਕੀਮ ਬਾਰੇ ਜਾਣਕਾਰੀ ਦਿੱਤੀ.ਅਤੇ ਪ੍ਰੋਗਰਾਮ ਦੇ ਅੰਤ ਵਿੱਚ ਮਾਹਰ ਲੈਕਚਰ ਡਾ. ਬੀ ਐਸ ਪਾਬਲਾ ਐਨ.ਆਈ.ਟੀ.ਟੀ.ਟੀ.ਆਰ ਵਲੋਂ ਐਨ.ਬੀ.ਏ ਦੀ ਮਾਨਤਾ ਬਾਰੇ ਦੱਸਿਆ ਗਿਆ।

Tags: ਰਾਜਪੁਰਾ
  • Facebook
  • twitter
  • google plus
  • linked in
  • Print It

Last 20 Storys

Powered by Arash Info Corpopration