"/> ਸਿਵਲ ਹਸਪਤਾਲ ਦਾ ਗੇਟ ਬੰਦ ਕੀਤੇ ਜਾਣ ਦੇ ਮਾਮਲੇ ਸਬੰਧੀ ਕੌਂਸਲਰ ਨੇ ਸਿਹਤ ਮੰਤਰੀ ਤੇ ਉੱਚ ਅਧਿਕਾਰੀਆਂ ਨੂੰ ਭੇਜਿਆ ਪੱਤਰ
Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

ਸਿਵਲ ਹਸਪਤਾਲ ਦਾ ਗੇਟ ਬੰਦ ਕੀਤੇ ਜਾਣ ਦੇ ਮਾਮਲੇ ਸਬੰਧੀ ਕੌਂਸਲਰ ਨੇ ਸਿਹਤ ਮੰਤਰੀ ਤੇ ਉੱਚ ਅਧਿਕਾਰੀਆਂ ਨੂੰ ਭੇਜਿਆ ਪੱਤਰ

Published On: fastway.news, Date: Jan 11, 2018

ਤਲਵੰਡੀ ਸਾਬੋ, 11 ਜਨਵਰੀ (ਗੁਟਜੰਟ ਸਿੰਘ ਨਥੇਹਾ)- ਸਥਾਨਕ ਸ਼ਹੀਦ ਬਾਬਾ ਦੀਪ ਸਿੰਘ ਸਿਵਲ ਹਸਪਤਾਲ ਦੀ ਐਂਮਰਜੈਂਸੀ ਸਰਵਿਸ ਵਾਲੇ ਪਾਸੇ ਦਾ ਇੱਕ ਗੇਟ ਬੰਦ ਕਰ ਦਿੱਤੇ ਜਾਣ ਕਾਰਨ ਜਿੱਥੇ ਹਸਪਤਾਲ ਇਲਾਜ ਲਈ ਆਉਣ ਵਾਲੇ ਲੋਕਾਂ ਨੂੰ ਪ੍ਰੇਸ਼ਾਨੀ ਉਠਾਉਣੀ ਪੈ ਰਹੀ ਹੈ ਉੱਥੇ ਨਗਰ ਦੇ ਆਜਾਦ ਕੌਂਸਲਰ ਨੇ ਸਿਹਤ ਮੰਤਰੀ ਸਮੇਤ ਉੱਚ ਅਧਿਕਾਰੀਆਂ ਨੂੰ ਪੱਤਰ ਭੇਜ ਕੇ ਗੇਟ ਖੋਲਣ ਦੀ ਮੰਗ ਕੀਤੀ ਹੈ। ਜਾਣਕਾਰੀ ਅਨੁਸਾਰ ਸਥਾਨਕ ਸ਼ਹੀਦ ਬਾਬਾ ਦੀਪ ਸਿੰਘ ਸਿਵਲ ਹਸਪਤਾਲ ਦੇ ਐਮਰਜੈਂਸੀ ਵਾਲੇ ਵਾਰਡ ਦੇ ਸਾਹਮਣੇ ਦੋ ਗੇਟ ਹਨ ਜਿਸ ਵਿੱਚੋਂ ਕੁੱਝ ਦਿਨ ਪਹਿਲਾਂ ਇੱਕ ਗੇਟ ਨੂੰ ਅਚਾਨਕ ਜਿੰਦਾ ਲਗਾ ਕੇ ਹਸਪਤਾਲ ਦੇ ਪ੍ਰਬੰਧਕਾਂ ਨੇ ਗੇਟ ਬੰਦ ਕਰ ਦਿੱਤਾ। ਜਿਸ ਨਾਲ ਹਸਪਤਾਲ ਇਲਾਜ ਲਈ ਪੁੱਜਣ ਵਾਲੇ ਲੋਕਾਂ ਨੂੰ ਕੁਝ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਇਸ ਦੇ ਨਾਲ ਹੀ ਹਸਪਤਾਲ ਵਿੱਚ ਵੇਰਕਾ ਬੂਥ ਦੇ ਮਾਲਕ ਨੂੰ ਵੀ ਗੇਟ ਬੰਦ ਹੋਣ ਕਾਰਨ ਨੁਕਸਾਨ ਝੱਲਣਾ ਪੈ ਰਿਹਾ ਹੈ ਉਸਨੇ ਦੱਸਿਆ ਕਿ ਛੋਟਾ ਗੇਟ ਬੰਦ ਹੋਣ ਕਰਕੇ ਉਸ ਦੇ ਕੰਮ ਤੇ ਕਾਫੀ ਅਸਰ ਪਿਆ ਹੈ ਤੇ ਉਹ ਵੇਰਕਾ ਬੂਥ ਛੱਡਣ ਦਾ ਮਨ ਬਣਾ ਰਿਹਾ ਹੈ। ਜਦੋਂ ਕਿ ਇਸ ਮਸਲੇ ਕਾਰਨ ਲੋਕਾਂ ਨੂੰ ਆ ਰਹੀ ਪ੍ਰੇਸ਼ਾਨੀ ਨੂੰ ਦੇਖਦਿਆਂ ਨਗਰ ਦੇ ਸਮਾਜ ਸੇਵੀ ਅਤੇ ਵਾਰਡ ਨੰਬਰ 10 ਦੇ ਕੌਂਸਲਰ ਸਤਿੰਦਰ ਸਿੰਘ ਸਿੱਧੂ ਨੇ ਪੰਜਾਬ ਦੇ ਸਿਹਤ ਮੰਤਰੀ , ਸਿਵਲ ਸਰਜਨ ਬਠਿੰਡਾ ਅਤੇ ਸੀਨੀਅਰ ਮੈਡੀਕਲ ਅਫਸਰ ਤਲਵੰਡੀ ਸਾਬੋ ਨੂੰ ਇੱਕ ਪੱਤਰ ਭੇਜ ਕੇ ਬੰਦ ਕੀਤੇ ਗੇਟ ਨੂੰ ਮੁੜ ਖੋਲਣ ਦੀ ਮੰਗ ਕੀਤੀ ਹੈ ਉਹਨਾਂ ਨੇ ਪੱਤਰ ਵਿੱਚ ਕਥਿਤ ਦੋਸ਼ ਲਾਇਆ ਹੈ ਕਿ ਉਕਤ ਗੇਟ ਪਿਛਲੇ 25 ਸਾਲ ਤੋਂ ਖੁੱਲਾ ਹੈ ਪਰ ਹੁਣ ਰਾਜਨੀਤੀਕ ਦਬਾਅ ਕਾਰਨ ਕੁਝ ਬੰਦਿਆਂ ਨੂੰ ਫਾਇਦਾ ਪਹੁੰਚਾਉਣ ਲਈ ਇਹ ਬੰਦ ਕਰ ਦਿੱਤਾ ਗਿਆ ਹੈ। ਉਹਨਾਂ ਪੱਤਰ ਰਾਹੀਂ ਮੰਗ ਕੀਤੀ ਕਿ ਮਰੀਜਾਂ ਤੇ ਲੋਕਾਂ ਨੂੰ ਆ ਰਹੀ ਪ੍ਰੇਸ਼ਾਨੀ ਨੂੰ ਦੇਖਦਿਆਂ ਉਕਤ ਗੇਟ ਤੁਰੰਤ ਖੋਲਿਆ ਜਾਵੇ। ਜਦੋਂ ਮਾਮਲੇ ਸਬੰਧੀ ਡਾ. ਅਸ਼ਵਨੀ ਕੁਮਾਰ ਐੱਸ. ਐੱਮ. ਓ ਤਲਵੰਡੀ ਸਾਬੋ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਕਿਹਾ ਆਵਾਰਾ ਪਸ਼ੂ ਅਕਸਰ ਹੀ ਹਸਪਤਾਲ ਵਿੱਚ ਵੜ ਜਾਂਦੇ ਸਨ ਤੇ ਮਰੀਜਾਂ ਤੇ ਉਨਾਂ ਦੇ ਵਾਰਿਸਾਂ ਦੀ ਮੁਸ਼ਕਿਲ ਨੂੰ ਦੇਖਦਿਆਂ ਉੱਚ ਅਧਿਕਾਰੀਆਂ ਦੇ ਹੁਕਮਾਂ 'ਤੇ ਹੀ ਗੇਟ ਬੰਦ ਕੀਤਾ ਗਿਆ ਹੈ ਤੇ ਹੋਰ ਉਪਰੋਂ ਹੁਕਮ ਹੋਣਗੇ ਉਸ ਮੁਤਾਬਿਕ ਕਾਰਵਾਈ ਕਰ ਦਿੱਤੀ ਜਾਵੇਗੀ।

Tags: ਗੁਰਜੰਟ ਸਿੰਘ ਨਥੇਹਾ
  • Facebook
  • twitter
  • google plus
  • linked in
  • Print It

Last 20 Storys

Powered by Arash Info Corpopration