"/> ਪਿੰਡ ਮਾਹੀਨੰਗਲ ਵਿੱਚ ਗੱਡੀ ਵਿੱਚ ਰੱਖਕੇ ਅਣਅਧਿਕਾਰਿਤ ਤੌਰ 'ਤੇ ਸ਼ਰਾਬ ਵੇਚੇ ਜਾਣ ਦਾ ਮਾਮਲਾ ਹਲਕਾ ਵਿਧਾਇਕਾ ਕੋਲ ਪੁੱਜਾ
Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

ਪਿੰਡ ਮਾਹੀਨੰਗਲ ਵਿੱਚ ਗੱਡੀ ਵਿੱਚ ਰੱਖਕੇ ਅਣਅਧਿਕਾਰਿਤ ਤੌਰ 'ਤੇ ਸ਼ਰਾਬ ਵੇਚੇ ਜਾਣ ਦਾ ਮਾਮਲਾ ਹਲਕਾ ਵਿਧਾਇਕਾ ਕੋਲ ਪੁੱਜਾ

Published On: fastway.news, Date: Jan 11, 2018

ਤਲਵੰਡੀ ਸਾਬੋ, 11 ਜਨਵਰੀ (ਗੁਰਜੰਟ ਸਿੰਘ ਨਥੇਹਾ)- ਹਲਕੇ ਦੇ ਤੂਫਾਨੀ ਦੌਰੇ 'ਤੇ ਅੱਜ ਨੇੜਲੇ ਪਿੰਡ ਮਾਹੀਨੰਗਲ ਪੁੱਜਣ 'ਤੇ ਹਲਕਾ ਵਿਧਾਇਕਾ ਪ੍ਰੋ. ਬਲਜਿੰਦਰ ਕੌਰ ਵੱਲੋਂ ਪਿੰਡ ਦੇ ਲੋਕਾਂ ਨੇ ਉਨਾਂ ਕੋਲ ਕੁਝ ਅਨਸਰਾਂ ਵੱਲੋਂ ਪਿੰਡ ਦੇ ਬਾਹਰ ਗੱਡੀ ਵਿੱਚ ਰੱਖ ਕੇ ਅਣਅਧਿਕਾਰਿਤ ਤੌਰ 'ਤੇ ਸ਼ਰਾਬ ਵੇਚਣ ਦੀ ਸ਼ਿਕਾਇਤ ਕਰਦਿਆਂ ਉਸਨੂੰ ਹਟਵਾਉਣ ਦੀ ਅਪੀਲ ਕੀਤੀ ਹੈ। ਇਸ ਸਬੰਧੀ ਖੁਦ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਵਿਧਾਇਕਾ ਪ੍ਰੋ. ਬਲਜਿੰਦਰ ਕੌਰ ਨੇ ਕਿਹਾ ਕਿ ਪਿੰਡ ਮਾਹੀਨੰਗਲ ਦੇ ਲੋਕਾਂ ਨੇ ਪਹਿਲਾਂ ਇੱਥੋਂ ਸ਼ਰਾਬ ਦਾ ਠੇਕਾ ਚੁਕਵਾ ਦਿੱਤਾ ਸੀ ਪ੍ਰੰਤੂ ਹੁਣ ਬੀਤੇ ਸਮੇਂ ਤੋਂ ਕੁਝ ਲੋਕਾਂ ਵੱਲੋਂ ਅਣਅਧਿਕਾਰਿਤ ਤੌਰ 'ਤੇ ਪਿੰਡ ਦੇ ਬਾਹਰ ਇੱਕ ਖੁੱਲੀ ਗੱਡੀ ਵਿੱਚ ਰੱਖਕੇ ਸ਼ਰਾਬ ਵੇਚੀ ਜਾ ਰਹੀ ਹੈ ਜਿਸ ਸਬੰਧੀ ਅੱਜ ਉਨਾਂ ਦੇ ਦੌਰੇ ਦੌਰਾਨ ਲੋਕਾਂ ਨੇ ਦੱਸਿਆ ਤੇ ਜਦੋਂ ਉਨਾਂ ਨੇ ਮੌਕੇ 'ਤੇ ਉਸ ਜਗਾ ਦਾ ਦੌਰਾ ਕੀਤਾ ਤਾਂ ਉੱਥੇ ਉਕਤ ਗੱਡੀ ਖੜੀ ਸੀ ਤੇ ਉਸ ਵਿੱਚ ਕੁਝ ਡੱਬੇ ਸ਼ਰਾਬ ਦੇ ਰੱਖ ਕੇ ਖੁੱਲੇਆਮ ਸ਼ਰਾਬ ਵੇਚੀ ਜਾ ਰਹੀ ਸੀ। ਵਿਧਾਇਕਾ ਨੇ ਕਿਹਾ ਕਿ ਜਦੋਂ ਉਨਾਂ ਨੇ ਸ਼ਰਾਬ ਵੇਚਣ ਵਾਲਿਆਂ ਤੋਂ ਸ਼ਰਾਬ ਠੇਕੇਦਾਰ ਦਾ ਨਾਮ ਪੁੱਛਿਆ ਤਾਂ ਉਨਾਂ ਨੇ ਦੱਸਣ ਤੋਂ ਇਨਕਾਰ ਕਰ ਦਿੱਤਾ। ਵਿਧਾਇਕਾ ਦੇ ਦੱਸਣ ਮੁਤਾਬਿਕ ਉਨਾਂ ਨੇ ਇਸ ਸਬੰਧੀ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਗੱਲ ਵੀ ਕੀਤੀ ਪਰ ਇਸ ਮਸਲੇ ਨੂੰ ਲੈ ਕੇ ਉਨਾਂ ਦਾ ਵਤੀਰਾ ਵੀ ਟਾਲਮਟੋਲ ਵਾਲਾ ਹੀ ਸੀ ਭਾਵੇਂ ਕਿ ਉਨਾਂ ਨੇ ਉਕਤ ਸ਼ਰਾਬ ਦਾ ਨਜਾਇਜ ਅੱਡਾ ਚੁਕਵਾਉਣ ਦਾ ਭਰੋਸਾ ਵੀ ਦਿੱਤਾ ਹੈ। ਵਿਧਾਇਕਾ ਨੇ ਕਿਹਾ ਕਿ ਲੋਕਾਂ ਦੇ ਵਿਰੋਧ ਦੇ ਬਾਵਜੂਦ ਸ਼ਰਾਬ ਦੇ ਉੱਚੀ ਪਹੁੰਚ ਰੱਖਣ ਵਾਲੇ ਠੇਕੇਦਾਰਾਂ ਵੱਲੋਂ ਪ੍ਰਸ਼ਾਸਨ ਦੀ ਮਿਲੀਭੁਗਤ ਨਾਲ ਇਹ ਸ਼ਰਾਬ ਵੇਚੀ ਜਾ ਰਹੀ ਹੈ ਜਿਸ ਨੂੰ ਪ੍ਰਸ਼ਾਸਨ ਤੁਰੰਤ ਚੁਕਵਾਵੇ ਨਹੀ ਤਾਂ ਉਹ ਮਾਮਲਾ ਉੱਚ ਅਧਿਕਾਰੀਆਂ ਤੇ ਸਰਕਾਰ ਦੇ ਧਿਆਨ ਵਿੱਚ ਲਿਆਉਣਗੇ।

Tags: ਗੁਰਜੰਟ ਸਿੰਘ ਨਥੇਹਾ
  • Facebook
  • twitter
  • google plus
  • linked in
  • Print It

Last 20 Storys

Powered by Arash Info Corpopration