"/> ਚਿੱਟਫੰਡ ਕੰਪਨੀਆਂ ਤੋਂ ਸਤਾਏ ਲੋਕਾਂ ਦੀ ਸੰਸਥਾ ਇਨਸਾਫ ਦੀ ਅਵਾਜ਼ ਨੇ ਕੀਤੀ ਅਹਿਮ ਮੀਟਿੰਗ, ਸਰਕਾਰ ਨੂੰ ਪੀੜਿਤ ਲੋਕਾਂ ਦੀ ਮੱਦਦ ਕਰਨ ਦੀ ਕੀਤੀ ਅਪੀਲ
Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

ਚਿੱਟਫੰਡ ਕੰਪਨੀਆਂ ਤੋਂ ਸਤਾਏ ਲੋਕਾਂ ਦੀ ਸੰਸਥਾ ਇਨਸਾਫ ਦੀ ਅਵਾਜ਼ ਨੇ ਕੀਤੀ ਅਹਿਮ ਮੀਟਿੰਗ, ਸਰਕਾਰ ਨੂੰ ਪੀੜਿਤ ਲੋਕਾਂ ਦੀ ਮੱਦਦ ਕਰਨ ਦੀ ਕੀਤੀ ਅਪੀਲ

Published On: fastway.news, Date: Jan 11, 2018

ਤਲਵੰਡੀ ਸਾਬੋ, 11 ਜਨਵਰੀ (ਗੁਰਜੰਟ ਸਿੰਘ ਨਥੇਹਾ)- ਵੱਖ-ਵੱਖ ਚਿੱਟਫੰਡ ਕੰਪਨੀਆਂ 'ਚ ਆਪਣਾ ਪੈਸਾ ਬਰਬਾਦ ਕਰ ਚੁੱਕੇ ਪੀੜਿਤ ਲੋਕਾਂ ਦੀ ਅਵਾਜ਼ ਬਣੀ ਇਨਸਾਫ ਦੀ ਅਵਾਜ਼ ਆਰਗੇਨਾਈਜੇਸ਼ਨ ਪੰਜਾਬ ਵੱਲੋਂ ਜਥੇਬੰਦੀ ਦੇ ਪੰਜਾਬ ਚੇਅਰਮੈਨ ਬਲਜੀਤ ਕੌਰ ਸੇਖਾ ਅਤੇ ਕੌਮੀ ਪ੍ਰਧਾਨ ਮਹਿੰਦਰਪਾਲ ਸਿੰਘ ਨੰਦਗੜ੍ਹ ਦੀ ਅਗਵਾਈ ਹੇਠ ਇੱਕ ਅਹਿਮ ਮੀਟਿੰਗ ਸਥਾਨਕ ਭਾਈ ਡੱਲ ਸਿੰਘ ਪਾਰਕ ਵਿਖੇ ਹੋਈ ਜਿਸ ਵਿੱਚ ਖੇਤਰ ਦੇ ਸਾਰੇ ਪਰਲ ਪੀੜਿਤਾਂ ਨੇ ਸ਼ਮੂਲੀਅਤ ਕੀਤੀ। ਹਾਜਰ ਹੋਏ ਨਿਵੇਸ਼ਕਾਂ ਨੂੰ ਸੰਬੋਧਨ ਕਰਦਿਆਂ ਕੌਮੀ ਪ੍ਰਧਾਨ ਮਹਿੰਦਰਪਾਲ ਸਿੰਘ ਨੰਦਗੜ੍ਹ ਨੇ ਪੰਜਾਬ ਦੀ ਕਾਂਗਰਸ ਸਰਕਾਰ ਤੇ ਕੇਂਦਰ ਦੀ ਭਾਜਪਾ ਸਰਕਾਰ ਨੂੰ ਲੰਬੇ ਹੱਥੀਂ ਲੈਂਦਿਆਂ ਕਿਹਾ ਕਿ ਪੰਜਾਬ ਦੀ ਕੈਪਟਨ ਸਰਕਾਰ ਨੇ ਇੱਕ ਸਾਲ ਪਹਿਲਾਂ ਜਥੇਬੰਦੀ ਨਾਲ ਸਰਕਾਰ ਆਉਣ 'ਤੇ ਪਰਲ ਨਿਵੇਸ਼ਕਾਂ ਦਾ ਪੈਸਾ ਪਹਿਲ ਦੇ ਅਧਾਰ 'ਤੇ ਦਵਾਉਣ ਦਾ ਵਾਅਦਾ ਕੀਤਾ ਸੀ ਅਤੇ ਕੇਂਦਰ ਸਰਕਾਰ ਦੇ ਵਿਤ ਮੰਤਰੀ ਅਰੁਣ ਜੇਤਲੀ ਨੇ ਵੀ ਜਥੇਬੰਦੀ ਦੇ ਆਗੂਆਂ ਨਾਲ ਹੋਈ ਮੀਟਿੰਗ ਵਿੱਚ 2 ਮਹੀਨੇ ਦੇ ਅੰਦਰ ਅੰਦਰ ਸਾਰਾ ਪੈਸਾ ਮਿਲਣ ਦੀ ਗੱਲ ਕਹੀ ਸੀ ਪ੍ਰੰਤੂ ਦੋਵੇਂ ਸਰਕਾਰਾਂ ਵੱਲੋਂ ਨਿਵੇਸ਼ਕਾਂ ਦੀ ਬਾਂਹ ਫੜ੍ਹਨ ਤੋਂ ਕੰਨੀ ਕਤਰਾਅ ਰਹੀਆਂ ਹਨ। ਜਥੇਬੰਦੀ ਦੇ ਬੁਲਾਰੇ ਗੁਰਤੇਜ ਸਿੰਘ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਪਰਲ ਕੰਪਨੀ ਦੀ ਬਹੁਤ ਸਾਰੀ ਜਾਇਦਾਦ ਇਸ ਦੇ ਪੁਰਾਣੇ ਅਤੇ ਆਪਣੇ ਸੀਨੀਅਰ ਨਿਰਲਮ ਸਿੰਘ ਭੰਗੂ ਦੇ ਪਰਿਵਾਰਿਕ ਮੈਂਬਰਾਂ ਅਤੇ ਹੋਰਨਾਂ ਦੇ ਨਾਮ ਹੈ। ਇੰਨ੍ਹਾਂ ਹੀ ਨਹੀਂ ਸਗੋਂ ਇਹਨਾਂ ਜਾਇਦਾਦਾਂ 'ਤੇ ਕੰਪਨੀ ਦੀ ਮੈਨੇਜਮੈਂਟ ਦੇ ਆਦਮੀਆਂ ਤੇ ਗੁੰਡਿਆਂ ਦੇ ਕਬਜ਼ੇ ਕਰਵਾਏ ਹੋਏ ਹਨ। ਉਹਨਾਂ ਇੱਥੋਂ ਤੱਕ ਵੀ ਕਿਹਾ ਕਿ ਇਹਨਾਂ ਜਾਇਦਾਦਾਂ 'ਤੇ ਪੰਜਾਬ ਦੀਆਂ ਦੋਵੇਂ ਰਾਜਨੀਜਤਿਕ ਪਾਰਟੀਆਂ ਦੇ ਆਗੂਆਂ ਦੇ ਵੀ ਕਥਿਤ ਤੌਰ 'ਤੇ ਕਬਜ਼ੇ ਹਨ ਜਿਹਨਾਂ ਕਬਜ਼ਿਆਂ ਤੋਂ ਮੁਕਤ ਕਰਵਾਉਣ ਦੀ ਸਰਕਾਰ ਦੀ ਹੈ ਤਾਂ ਜੋ ਸ੍ਰੀ ਐੱਮ ਲੌਢਾ ਦੀ ਅਗਵਾਈ ਵਿੱਚ ਬਣੀ ਹੋਈ ਕਮੇਟੀ ਇਹਨਾਂ ਜਾਇਦਾਦਾਂ ਨੂੰ ਸਮੇਂ ਸਿਰ ਵੇਚਕੇ ਲੋਕਾਂ ਦਾ ਪੈਸਾ ਵਾਪਸ ਦੇ ਸਕੇ। ਆਗੂਆਂ ਅਤੇ ਬੁਲਾਰਿਆਂ ਨੇ ਕਿਹਾ ਕਿ ਪੰਜਾਬ ਅਤੇ ਕੇਂਦਰ ਸਰਕਾਰ ਨੇ ਚਿੱਟਫੰਡ ਕੰਪਨੀਆਂ ਪਰਲ, ਨਾਈਸਰ ਗਰੀਨ, ਰੋਜ਼ ਵੈਲੀ ਆਦਿ ਕੰਪਨੀਆਂ ਤੋਂ ਪੀੜਿਤ ਲੋਕਾਂ ਦੀ ਸਮਾਂ ਰਹਿੰਦੇ ਬਾਂਹ ਨਾ ਫੜ੍ਹੀ ਤਾਂ ਇਹਨਾਂ ਕੰਪਨੀਆਂ ਵਿੱਚ ਹੋਣ ਵਾਲੀਆਂ ਲੋਕ ਸਭਾ ਚੋਣਾਂ ਨੂੰ ਪ੍ਰਭਾਵਿਤ ਕਰਨਗੇ। ਇਸ ਸਮੇਂ ਹੋਰਨਾਂ ਤੋਂ ਇਲਾਵਾ ਹਰਭਜਨ ਸਿੰਘ ਬੰਗੀ, ਜੱਗਾ ਸਿੰਘ ਤੰਗਰਾਲੀ, ਗੁਰਮੇਲ ਸਿੰਘ ਕੋਟਬਖਤੂ, ਪਰਗਟ ਸਿੰਘ, ਜਗਦੀਸ਼ ਰਾਣੀ, ਮੱਖਣ ਸਿੰਘ ਬੰਗੀ, ਰਾਜਵਿੰਦਰ ਸਿੰਘ ਬੰਗੀ, ਸੁਖਦੇਵ ਰਾਮ ਆਦਿ ਮੌਜੂਦ ਸਨ।

Tags: ਗੁਰਜੰਟ ਸਿੰਘ ਨਥੇਹਾ
  • Facebook
  • twitter
  • google plus
  • linked in
  • Print It

Last 20 Storys

Powered by Arash Info Corpopration