"/> ਗਰੀਬ ਦਾ ਮੂੰਹ ਗੁਰੂ ਕੀ ਗੋਲਕ ਅਤੇ ਸਰਬ ਕਾ ਭਲਾ ਟਰੱਸਟ ਵੱਲੋਂ ਗਰੀਬ ਪਰਿਵਾਰ ਦੀ ਕੀਤੀ ਮੱਦਦ
Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

ਗਰੀਬ ਦਾ ਮੂੰਹ ਗੁਰੂ ਕੀ ਗੋਲਕ ਅਤੇ ਸਰਬ ਕਾ ਭਲਾ ਟਰੱਸਟ ਵੱਲੋਂ ਗਰੀਬ ਪਰਿਵਾਰ ਦੀ ਕੀਤੀ ਮੱਦਦ

Published On: fastway.news, Date: Jan 11, 2018

ਤਲਵੰਡੀ ਸਾਬੋ, 11 ਜਨਵਰੀ (ਗੁਰਜੰਟ ਸਿੰਘ ਨਥੇਹਾ)- ਗਰੀਬਾਂ ਅਤੇ ਬੇਸਹਾਰਿਆਂ ਨੂੰ ਵੱਖ-ਵੱਖ ਸਕੀਮਾਂ ਤਹਿਤ ਭਾਵੇਂ ਸਰਕਾਰ ਵੱਲੋਂ ਵੀ ਸਹਾਇਤਾ ਦਿੱਤੀ ਜਾ ਰਹੀ ਹੈ ਪ੍ਰਤੂੰ ਸਮਾਜ ਸੇਵੀ ਸੰਸਥਾਵਾਂ ਅਤੇ ਕਲੱਬਾਂ ਨੇ ਵੀ ਗਰੀਬਾਂ ਨੂੰ ਸਮੇਂ-ਸਮੇਂ 'ਤੇ ਸਹਾਇਤਾ ਰਾਸ਼ੀ ਜਾਂ ਲੋੜੀਂਦਾ ਸਮਾਨ ਦੇਣ ਦਾ ਬੀੜਾ ਚੁੱਕਿਆ ਹੋਇਆ ਹੈ ਇਸੇ ਲੜੀ ਤਹਿਤ ਗਰੀਬ ਦਾ ਮੂੰਹ ਗੁਰੂ ਕੀ ਗੋਲਕ ਸੰਸਥਾ ਅਤੇ ਸਰਬ ਕਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਖੇਤਰ ਦੇ ਪਿੰਡ ਰਾਏਪੁਰ ਵਿਖੇ ਇੱਕ ਗਰੀਬ ਪਰਿਵਾਰ ਦੀ ਰਾਸ਼ਨ ਦੇ ਕੇ ਮੱਦਦ ਕੀਤੀ ਗਈ।
ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਭਾਈ ਅਵਤਾਰ ਸਿੰਘ ਰਾਏਪੁਰ ਨੇ ਦੱਸਿਆ ਕਿ ਉਕਤ ਦੋਵੇਂ ਸੰਸਥਵਾਂ ਵੱਲੋਂ ਖੇਤਰ ਦੇ ਗਰੀਬ, ਲੋੜਵੰਦ ਅਤੇ ਬੇ-ਸਹਾਰਾ ਪਰਿਵਾਰਾਂ ਦੀ ਸਮੇਂ-ਸਮੇਂ 'ਤੇ ਮੱਦਦ ਕਰਨ ਲਈ ਸਾਂਝੇ ਤੌਰ 'ਤੇ ਸਮੁੱਚੀਆਂ ਸੰਗਤਾਂ ਦੇ ਪੂਰਨ ਸਹਿਯੋਗ ਸਦਕਾ ਉਪਰਾਲੇ ਕੀਤੇ ਜਾ ਰਹੇ ਹਨ ਤਾਂ ਜੋ ਹਰ ਕੋਈ ਆਪਣਾ ਪੇਟ ਭਰ ਕੇ ਸੌਂ ਸਕੇ। ਉਹਨਾਂ ਦੱੱਸਿਆ ਕਿ ਨਿਸ਼ਕਾਮ ਸੇਵਾ ਕਰ ਰਹੀਆਂ ਉਕਤ ਸੰਸਥਾਵਾਂ ਵੱਲੋਂ ਪਿੰਡ ਰਾਏਪੁਰ ਦੇ ਇੱਕ ਅਤੀ ਗਰੀਬ ਪਰਿਵਾਰ ਬਲਦੇਵ ਸਿੰਘ ਨੂੰ ਇੱਕ ਮਹੀਨੇ ਦਾ ਰਸੋਈ ਦਾ ਸਮਾਨ ਅਤੇ ਹੋਰ ਰਾਸ਼ਨ ਦੇ ਕੇ ਨਿਵਾਜਿਆ ਗਿਆ। ਉਹਨਾਂ ਦੱਸਿਆ ਕਿ ਉਹ ਹਰ ਮਹੀਨੇ ਇਸ ਪਰਿਵਾਰ ਦੀ ਇਸੇ ਤਰ੍ਹਾਂ ਮੱਦਦ ਕਰਨ ਲਈ ਯਤਨਸ਼ੀਲ ਰਹਿਣਗੇ।
ਇਸ ਮੌਕੇ ਉਹਨਾਂ ਨਾਲ ਹੋਰਨਾਂ ਤੋਂ ਇਲਾਵਾ ਇਸ ਮਹਾਨ ਸੇਵਾ ਵਿੱਚ ਗੁਰਵਿੰਦਰ ਸਿੰਘ, ਬਲਵਿੰਦਰ ਸਿੰਘ, ਬਲਜਿੰਦਰ ਸਿੰਘ, ਬਲਕਰਨ ਸਿੰਘ ਫੱਲੜ, ਮਾਸਟਰ ਬਲਕਾਰ ਸਿੰਘ ਆਦਿ ਨੇ ਭਰਪੂਰ ਯੋਗਦਾਨ ਪਾਇਆ।

Tags: ਗੁਰਜੰਟ ਸਿੰਘ ਨਥੇਹਾ
  • Facebook
  • twitter
  • google plus
  • linked in
  • Print It

Last 20 Storys

Powered by Arash Info Corpopration