"/> ਨਵ ਜਨਮੀਆਂ ਧੀਆਂ ਦੀ 5ਵੀਂ ਲੋਹੜੀ ਮਨਾਈ
Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

ਨਵ ਜਨਮੀਆਂ ਧੀਆਂ ਦੀ 5ਵੀਂ ਲੋਹੜੀ ਮਨਾਈ

Published On: fastway.news, Date: Jan 10, 2018

ਧੂਰੀ,10 ਜਨਵਰੀ (ਮਹੇਸ਼ ਜਿੰਦਲ) ਮਾਤਾ ਅਜਮੇਰ ਕੌਰ ਕੰਨਿਆ ਬਚਾਓ ਸੁਸਾਇਟੀ ਬੁਗਰਾ ਵੱਲੋਂ ਭਰੂਣ ਹੱਤਿਆਂ ਰੋਕਣ ਦੇ ਉਦੇਸ਼ ਲਈ ਅਤੇ ਸਮਾਜ ਵਿੱਚ ਲੜਕੀਆਂ ਦੇ ਸਤਿਕਾਰ ਲਈ 5ਵੀਂ ਲੋਹੜੀ ਬਹੁਤ ਹੀ ਉਤਸ਼ਾਹ ਅਤੇ ਜੋਸ਼ ਨਾਲ ਮਨਾਈ ਗਈ। ਇਸ ਮੌਕੇ ਸਮਾਜ ਸੇਵੀ ਮਹਾਸ਼ਾ ਪ੍ਰਤਿਗਿਆਪਾਲ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਐਸ.ਜੀ.ਪੀ.ਸੀ. ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਦੀ ਹਾਜ਼ਰੀ ਉਹਨਾਂ ਦੇ ਸਪੁੱਤਰ ਨਵਇੰਦਰ ਪ੍ਰੀਤ ਸਿੰਘ ਲੌਂਗੋਵਾਲ ਅਤੇ ਐਸ.ਐਸ.ਪੀ. ਸੰਗਰੂਰ ਮਨਦੀਪ ਸਿੰਘ ਸਿੱਧੂ ਦੀ ਹਾਜ਼ਰੀ ਪਰਵਿੰਦਰ ਸਿੰਘ ਗਰੇਵਾਲ ਥਾਣਾ ਮੁਖੀ ਸਦਰ ਨੇ ਲਗਵਾਈ। ਏ.ਪੀ. ਸੌਲਵੈਕਸ ਵਲੋਂ ਪ੍ਰਸ਼ੋਤਮ ਲਾਲ ਗਰਗ ਕਾਲਾ ਨੇ ਵੀ ਆਪਣੀ ਹਾਜ਼ਰੀ ਲਗਵਾਈ। ਆਈਆਂ ਸ਼ਖਸਿਅਤਾ ਨੇ ਕੰਨਿਆ ਬਚਾਓ ਸੁਸਾਇਟੀ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ ਅਤੇ ਚੰਗੇ ਸਮਾਜ ਦੀ ਸਿਰਜਣਾ ਲਈ ਪਾਏ ਜਾ ਰਹੇ ਯੋਗਦਾਨ ਦੀ ਭਰਪੂਰ ਪ੍ਰਸੰਸਾ ਕੀਤੀ। ਇਸ ਮੌਕੇ ਸਾਬਕਾ ਡੀ.ਪੀ.ਆਰ.ਓ. ਮਨਜੀਤ ਸਿੰਘ ਬਖਸ਼ੀ ਨੇ ਵੀ ਨਿੱਕਾ ਸਿੰਘ, ਨਵਿੰਦਰ ਸਿੰਘ ਗਿੱਲ, ਰਾਜ ਕੁਮਾਰ, ਗੁਰਮੀਤ ਸਿੰਘ, ਬਲਵਿੰਦਰ ਸਿੰਘ ਧਾਲੀਵਾਲ, ਅਤੇ ਸੁਸਾਇਟੀ ਬੁਗਰਾ ਦੇ ਮੈਂਬਰਾਂ ਦੀ ਧੀਆਂ ਦੀ ਲੋਹੜੀ ਮਨਾਉਣ ਤੇ ਵਧਾਈ ਦਿੱਤੀ। ਡਾਕਟਰ ਸਰਜੀਵਨ ਜਿੰਦਲ ਕੋ-ਕਨਵੀਨਰ 'ਬੇਟੀ ਬਚਾਓ ਬੇਟੀ ਪੜ੍ਹਾਓ ਮੁਹਿੰਮ ਪੰਜਾਬ' ਨੇ ਵੀ ਇਸ ਮੌਕੇ ਬੋਲਦਿਆਂ ਕਿਹਾ ਕਿ ਲੜਕੀਆਂ ਦੀ ਪੜ੍ਹਾਈ ਦਾ ਬਹੁਤ ਮਹੱਤਵ ਹੈ ਇਸ ਲਈ ਲੜਕੀਆਂ ਦੀ ਪੜ੍ਹਾਈ ਵੱਲ ਧਿਆਨ ਦੇਣ ਦੀ ਲੋੜ ਹੈ। ਇਸ ਮੌਕੇ ਸੁਰਜੀਤ ਸਿੰਘ ਮੂਲੋਵਾਲ ਜ਼ਿਲਾ ਪ੍ਰੀਸ਼ਦ ਮੈਂਬਰ ਨੇ ਵੀ ਕੰਨਿਆ ਬਚਾਓ ਸੁਸਾਇਟੀ ਦੇ ਉੱਦਮ ਦੀ ਸ਼ਲਾਘਾ ਕੀਤੀ। ਇਸ ਮੌਕੇ ਰਣਦੀਪ ਸਿੰਘ, ਯੋਗੀਰਾਮ ਬੀ.ਜੇ.ਪੀ.ਲੀਡਰ ਨੇ ਵੀ ਬੋਲਦਿਆਂ ਸੁਸਾਇਟੀ ਨੂੰ ਪੂਰਾ ਸਹਿਯੋਗ ਦੇਣ ਦਾ ਐਲਾਨ ਕੀਤਾ। ਇਸ ਮੌਕੇ ਨਵ ਜਨਮੀਆਂ ਧੀਆਂ ਨੂੰ ਸਨਮਾਨਿਤ ਵੀ ਕੀਤਾ ਗਿਆ। ਅਨਇੱਛਤ ਧੀਆਂ ਦੀ ਸਾਂਭ-ਸੰਭਾਲ ਲਈ ਪੰਘੂੜੇ ਦਾ ਉਦਘਾਟਨ ਵੀ ਕੀਤਾ ਗਿਆ। ਸਮਾਰੋਹ ਦੌਰਾਨ ਸਟੇਜ ਦੀ ਕਾਰਵਾਈ ਸੁਖਵਿੰਦਰ ਸਿੰਘ ਧਾਲੀਵਾਲ ਨੇ ਬਾਖੂਬੀ ਨਿਭਾਈ। ਸਾਰੇ ਹਾਜ਼ਰੀਨ ਨਵਜੰਮੀਆਂ ਬੱਚੀਆਂ ਦੀਆਂ ਮਾਵਾਂ ਨੂੰ ਵੀ ਮੁਬਾਰਕਬਾਦ ਦਿੱਤੀ ਗਈ।

Tags: mahesh jindal dhuri
  • Facebook
  • twitter
  • google plus
  • linked in
  • Print It

Last 20 Storys

Powered by Arash Info Corpopration