"/> ਮਾਲਵਾ ਵੈੱਲਫੇਅਰ ਕਲੱਬ ਵੱਲੋਂ ਖੇਡ ਮੁਕਾਬਲੇ 12 ਤੇ 13 ਜਨਵਰੀ ਨੂੰ
Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

ਮਾਲਵਾ ਵੈੱਲਫੇਅਰ ਕਲੱਬ ਵੱਲੋਂ ਖੇਡ ਮੁਕਾਬਲੇ 12 ਤੇ 13 ਜਨਵਰੀ ਨੂੰ

ਵਾਲੀਬਾਲ,ਕੁਸ਼ਤੀ ਅਤੇ ਰੱਸਾਕਸ਼ੀ ਦੇ ਹੋਣਗੇ ਮੁਕਾਬਲੇ:ਗੁਰਮੀਤ ਸਿੰਘ ਬੁੱਟਰ
Published On: fastway.news, Date: Jan 10, 2018

ਰਾਮਾਂ ਮੰਡੀ,10 ਜਨਵਰੀ(ਤਰਸੇਮ ਸਿੰਘ ਬੁੱਟਰ) ਇੱਥੋਂ ਨੇੜਲੇ ਪਿੰਡ ਬੰਗੀ ਨਿਹਾਲ ਸਿੰਘ ਦੇ ਮਾਲਵਾ ਵੈੱਲਫੇਅਰ ਕਲੱਬ ਬੰਗੀ ਨਿਹਾਲ ਸਿੰਘ(ਬਠਿੰਡਾ) ਵੱਲੋਂ ਸ: ਜਗਜੀਤ ਸਿੰਘ ਮਾਨ ਕੋਆਰਡੀਨੇਟਰ ਨਹਿਰੂ ਯੁਵਾ ਕੇਂਦਰ ਬਠਿੰਡਾ ਦੀ ਦਿਸ਼ਾ-ਨਿਰਦੇਸ਼ਨਾਂ 'ਚ ਮਾਲਵਾ ਵੈੱਲਫੇਅਰ ਕਲੱਬ ਵੱਲੋੰ ਦੋ ਰੋਜ਼ਾ ਖੇਡ ਟੂਰਨਾਮੈਂਟ 12 ਤੇ 13 ਜਨਵਰੀ ਨੂੰ ਪਿੰਡ 'ਚ ਕਰਵਾਇਆ ਜਾ ਰਿਹਾ ਹੈ।ਕਲੱਬ ਦੇ ਪ੍ਰਧਾਨ ਗੁਰਮੀਤ ਸਿੰਘ ਬੁੱਟਰ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਇਹਨਾਂ ਖੇਡ ਮੁਕਾਬਿਲਆਂ ਦੌਰਾਨ ਵਾਲੀਬਾਲ ,ਕੁਸ਼ਤੀ ਅਤੇ ਰੱਸਾਕਸ਼ੀ ਦੇ ਮੁਕਾਬਲੇ ਕਰਵਾਏ ਜਾਣਗੇ।ਜੇਤੂ ਟੀਮਾਂ/ਖਿਡਾਰੀਆਂ ਨੂੰ ਢੁਕਵੇਂ ਇਨਾਮ ਅਤੇ ਸਨਮਾਨ ਚਿੰਨ੍ਹ ਪ੍ਰਦਾਨ ਕੀਤੇ ਜਾਣਗੇ।ਖੇਡ ਮੁਕਾਬਲਿਆਂ ਦੀ ਜਾਣਕਾਰੀ ਸਾਂਝੀ ਕਰਨ ਮੌਕੇ ਕਲੱਬ ਗੁਰਮੀਤ ਸਿੰਘ ਬੁੱਟਰ ਦੇ ਨਾਲ਼ ਗਗਨਦੀਪ ਸਿੰਘ ਸਿੱਧੂ,ਗੁਰਵਿੰਦਰ ਸਿੰਘ ਬੁੱਟਰ,ਹਰਮਨ ਸਿੱਧੂ , ਲੈਕਚਰਾਰ ਤਰਸੇਮ ਸਿੰਘ ,ਰਾਜਿੰਦਰ ਸਿੰਘ ਸਿੱਧੂ,ਮੱਖਣ ਸਿੰਘ ਸਿੱਧੂ,ਬਲਤੇਜ ਸਿੰਘ ਸਿੱਧੂ,ਜਸਪ੍ਰੀਤ ਸਿੰਘ ਜੱਸੀ,ਬਿੱਕਰ ਸਿੰਘ,ਕੁਲਦੀਪ ਸਿੰਘ ਸਿੱਧੂ,ਮੋਨਾ ਸੰਧੂ ਆਦਿ ਹਾਜ਼ਰ ਸਨ।ਦਾਨੀ ਸੱਜਣਾ ਅਤੇ ਐੱਨ.ਆਰ.ਆਈ.ਦੇ ਸਹਿਯੋਗ ਨਾਲ਼ ਕਰਵਾਏ ਜਾ ਰਹੇ ਇਸ ਟੂਰਨਾਮੈਂਟ 'ਚ ਵੱਧ ਤੋਂ ਵੱਧ ਖਿਡਾਰੀਆਂ ਨੂੰ ਪਹੁੰਚਣ ਦੀ ਅਪੀਲ ਕੀਤੀ ਜਾਂਦੀ ਹੈ।

Tags: tarsem singh butter
  • Facebook
  • twitter
  • google plus
  • linked in
  • Print It

Last 20 Storys

Powered by Arash Info Corpopration