"/> ਵਿਰਾਸਤੀ ਗਾਇਕੀ ਨਾਲ ਝੂਮ ਉੱਠੇ ਗੁਰੂ ਕਾਸ਼ੀ ਯੂਨੀਵਰਸਿਟੀ ਦੇ ਵਿਦਿਆਰਥੀ
Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

ਵਿਰਾਸਤੀ ਗਾਇਕੀ ਨਾਲ ਝੂਮ ਉੱਠੇ ਗੁਰੂ ਕਾਸ਼ੀ ਯੂਨੀਵਰਸਿਟੀ ਦੇ ਵਿਦਿਆਰਥੀ

Published On: fastway.news, Date: Jan 10, 2018

ਤਲਵੰਡੀ ਸਾਬੋ, 10 ਜਨਵਰੀ (ਗੁਰਜੰਟ ਸਿੰਘ ਨਥੇਹਾ)-ਸਥਾਨਕ ਗੁਰੂ ਕਾਸ਼ੀ ਯੂਨੀਵਰਸਿਟੀ ਦੇ ਬੇਸਿਕ ਸਾਇੰਸਜ਼ ਕਾਲਜ ਵਿੱਚ ਲੋਹੜੀ ਨੂੰ ਸਮਰਪਿਤ ਪ੍ਰੋਗਰਾਮ "ਪੰਜਾਬੀ ਗਾਇਕੀ ਵਿਰਾਸਤੀ ਗੀਤਾਂ ਸੰਗ" ਕਰਵਾਇਆ ਗਿਆ। ਪ੍ਰੋਗਰਾਮ ਦੀ ਸ਼ੁਰੂਆਤ ਵਿੱਚ ਕਾਲਜ ਦੇ ਡੀਨ ਡਾ. ਲਾਭ ਸਿੰਘ ਖੀਵਾ ਨੇ ਮੁੱਖ ਮਹਿਮਾਨਾਂ ਨੂੰ ਜੀ ਆਇਆਂ ਕਹਿੰਦਿਆਂ ਪੰਜਾਬੀ ਵਿਰਸੇ ਦੀ ਮਹੱਤਤਾ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਅਜਿਹੇ ਪ੍ਰੋਗਰਾਮ ਯੂਨੀਵਰਸਿਟੀਆਂ ਵਿੱਚ ਵਿਦਿਆਰਥੀਆਂ ਦੀ ਪ੍ਰਤਿਭਾ ਨੂੰ ਨਿਖਾਰਦੇ ਹਨ। ਇਸ ਪ੍ਰੋਗਰਾਮ ਵਿੱਚ ਲੋਕ ਗਾਇਕਾ ਦਲਵਿੰਦਰ ਕੌਰ ਮੁਹਾਲੀ ਨੇ ਮੁੱਖ ਤੌਰ 'ਤੇ ਸ਼ਿਰਕਤ ਕੀਤੀ। ਉਨ੍ਹਾਂ ਨੇ ਪੰਜਾਬੀ ਵਿਰਾਸਤ ਅਤੇ ਪੁਰਾਤਨ ਪ੍ਰੇਮ ਕਥਾਵਾਂ ਨੂੰ ਪ੍ਰਗਟਾਉਂਦੇ ਲੋਕ ਗੀਤਾਂ ਦੀ ਪੇਸ਼ਕਾਰੀ ਕੀਤੀ। ਉਨ੍ਹਾਂ ਦੇ ਗੀਤਾਂ, ਮੈਂ ਤੇ ਪੁੰਨਣ ਦੋ ਜਣੇ, ਚੰਨ ਕਿੱਦਾਂ ਗੁਜ਼ਾਰੀ ਰਾਤ ਵੇ, ਜੁੱਤੀ ਕਸੂਰੀ ਪੈਰੀਂ ਨਾ ਪੂਰੀ, ਚਾਨਣ ਦੀ ਫੁਲਕਾਰੀ ਤੋਪਾ ਕੌਣ ਭਰੇ, ਇੱਕ ਮੇਰੀ ਅੱਖ ਕਾਸ਼ਨੀ ਆਦਿ ਉੱਤੇ ਕਾਲਜ ਦੇ ਵਿਦਿਆਰਥੀ ਝੂਮ ਉੱਠੇ ਅਤੇ ਗੀਤ ਸੁਣਨ ਦੀ ਮੰਗ ਵਾਰ ਵਾਰ ਉਠਦੀ ਰਹੀ। ਇਸ ਤੋਂ ਬਿਨਾਂ ਸੰਗੀਤ ਵਿਭਾਗ ਦੇ ਵਿਦਿਆਰਥੀਆਂ ਨੇ ਵੀ ਖੂਬ ਰੰਗ ਬੰਨ੍ਹਿਆ। ਪ੍ਰੋ. ਜਸਪਾਲ ਸਿੰਘ ਨੇ ਵੀ ਆਪਣਾ ਸੂਫ਼ੀਆਨਾ ਕਲਾਮ ਸੁਣਾ ਕੇ ਸਰੋਤਿਆਂ ਨੂੰ ਪ੍ਰਭਾਵਿਤ ਕੀਤਾ। ਮੁੱਖ ਮਹਿਮਾਨ ਵਜੋਂ ਪਹੁੰਚੇ ਯੂਨੀਵਰਸਿਟੀ ਦੇ ਰਜਿਸਟਰਾਰ ਡਾ. ਜਗਤਾਰ ਸਿੰਘ ਧੀਮਾਨ ਨੇ ਮੁੱਖ ਮਹਿਮਾਨ ਦਲਵਿੰਦਰ ਕੌਰ ਦਾ ਸਨਮਾਨ ਕੀਤਾ। ਇਸ ਮੌਕੇ ਉਨ੍ਹਾਂ ਨੇ ਵੀ ਸਾਹਿਤਕ ਰਚਨਾਵਾਂ ਦੀ ਪੇਸ਼ਕਾਰੀ ਕੀਤੀ। ਇਸ ਮੌਕੇ ਸਟੇਜ ਦੀ ਭੂਮਿਕਾ ਪੰਜਾਬੀ ਵਿਭਾਗ ਦੇ ਡਾ. ਰਮਨਦੀਪ ਕੌਰ ਨੇ ਕੀਤੀ। ਸਾਰੇ ਮਹਿਮਾਨਾਂ ਦਾ ਧੰਨਵਾਦ ਕਰਦਿਆਂ ਪੰਜਾਬੀ ਵਿਭਾਗ ਦੇ ਮੁਖੀ ਡਾ. ਬਲਵੰਤ ਸਿੰਘ ਸੰਧੂ ਨੇ ਕਿਹਾ ਕਿ ਇਨ੍ਹਾਂ ਗੀਤਾਂ ਵਿੱਚ ਪੰਜਾਬੀਆਂ ਦੀ ਰੂਹ ਵਸਦੀ ਹੈ। ਇਸ ਮੌਕੇ ਐਚ ਆਰ ਮੈਨੇਜਰ ਆਰ ਐਲ ਅਰੋੜਾ, ਪ੍ਰਬੰਧਕੀ ਅਫ਼ਸਰ ਗੁਰਦੇਵ ਸਿੰਘ, ਮਿਸਜ਼ ਸਚਪ੍ਰੀਤ ਕੌਰ ਖੀਵਾ ਸਮੇਤ ਬੇਸਿਕ ਸਾਇੰਸਜ਼ ਕਾਲਜ ਦਾ ਸਮੂਹ ਸਟਾਫ਼ ਹਾਜ਼ਰ ਸੀ।

Tags: ਗੁਰਜੰਟ ਸਿੰਘ ਨਥੇਹਾ
  • Facebook
  • twitter
  • google plus
  • linked in
  • Print It

Last 20 Storys

Powered by Arash Info Corpopration