"/> ਮੁਲਾਜ਼ਮਾਂ ਨੇ ਕੀਤੀ ਰੋਸ ਰੈਲੀ
Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

ਮੁਲਾਜ਼ਮਾਂ ਨੇ ਕੀਤੀ ਰੋਸ ਰੈਲੀ

Published On: fastway.news, Date: Jan 10, 2018

ਸੰਗਰੂਰ,10 ਜਨਵਰੀ (ਸਪਨਾ ਰਾਣੀ) ਪੰਜਾਬ ਸੁਬਾਰਡੀਨੇਟ ਸਰਵਿਸ ਫੈਡਰੇਸ਼ਨ ਜੋਨ ਸੰਗਰੂਰ ਵਲੋਂ ਸੰਗਰੂਰ ਵਿਖੇ ਰੈਲੀ ਕੀਤੀ ਗਈ ਜਿਸ ਵਿਚ ਵਿਸ਼ੇਸ਼ ਤੌਰ ਉੱਤੇ ਪ.ਸ.ਸ.ਫ. ਦੇ ਸੀਨੀਅਰ ਮੀਤ ਪ੍ਰਧਾਨ ਕਰਮਜੀਤ ਸਿੰਘ ਬੀਹਲਾ ਅਤੇ ਦਰਸ਼ਨ ਸਿੰਘ ਰੋਗਲਾ ਸ਼ਾਮਲ ਹੋਏ | ਰੈਲੀ ਨੂੰ ਸੰਬੋਧਨ ਕਰਦਿਆਂ ਸਾਥੀ ਕਰਮਜੀਤ ਸਿੰਘ ਬੀਹਲਾ ਅਤੇ ਦਰਸ਼ਨ ਸਿੰਘ ਰੋਗਲਾ ਨੇ ਕਿਹਾ ਕਿ ਜਿਹੜੀ ਪੰਜਾਬ ਸਰਕਾਰ ਵੋਟਾਂ ਤੋਂ ਪਹਿਲਾਂ ਰੁਜ਼ਗਾਰ ਦੇਣ ਦੇ ਵਾਅਦੇ ਕਰਦੇ ਸੀ ਉਹ ਸਰਕਾਰ ਮੁਲਾਜ਼ਮ ਜਥੇਬੰਦੀਆਂ ਨਾਲ ਗੱਲਬਾਤ ਕਰਨ ਤੋਂ ਵੀ ਕੰਨੀ ਕਤਰਾ ਰਹੀ ਹੈ | ਰੈਲੀ ਨੂੰ ਸੰਬੋਧਨ ਕਰਦਿਆਂ ਜੋਨ ਸਕੱਤਰ ਰਣਜੀਤ ਸਿੰਘ ਈਸਾਪੁਰ, ਛੱਜੂ ਰਾਮ ਮੰਨਿਆਣਾ ਅਤੇ ਜੋਨ ਚੇਅਰਮੈਨ ਮਾਲਵਿੰਦਰ ਸਿੰਘ ਸੰਧੂ, ਹਰਵੀਰ ਸੁਨਾਮ, ਦਰਸ਼ਨ ਰੋਗਲਾ, ਗੁਰਬਿੰਦਰ ਸਿੰਘ, ਸੁਖਦੇਵ ਚੰਗਾਲੀਵਾਲਾ ਨੇ ਕਿਹਾ ਕਿ ਪੰਜਾਬ ਸਰਕਾਰ ਕੱਚੇ ਮੁਲਾਜਮਾਂ ਨੂੰ ਪੱਕੇ ਕਰਨ ਦੀ ਥਾਂ ਰੋਪੜ ਅਤੇ ਬਠਿੰਡਾ ਦੇ ਥਰਮਲ ਪਲਾਂਟਾਂ ਨੂੰ ਬੰਦ ਕਰ ਕੇ ਹਜ਼ਾਰਾਂ ਮੁਲਾਜਮਾਂ ਦਾ ਭਵਿੱਖ ਖ਼ਰਾਬ ਕਰਨ ਜਾ ਰਹੀ ਹੈ | ਆਸ਼ਾ ਵਰਕਰਜ਼ ਯੂਨੀਅਨ ਦੀ ਸੂਬਾਈ ਆਗੂ ਰਾਜਿੰਦਰ ਕੌਰ ਕਾਕੜਾ ਅਤੇ ਜੋਨ ਪ੍ਰਧਾਨ ਜਸਵਿੰਦਰ ਕੌਰ ਕਿਲਾ ਹਕੀਮਾ, ਬਲਵਿੰਦਰ ਕੌਰ ਨੇ ਕਿਹਾ ਕਿ ਸਰਕਾਰ ਆਸ਼ਾ ਵਰਕਰਾਂ ਨਾਲ ਮਤਰੇਈ ਮਾਂ ਵਾਲਾ ਸਲੂਕ ਕਰ ਰਹੀ ਹੈ | ਰੈਲੀ ਨੂੰ ਸੰਬੋਧਨ ਕਰਦਿਆਂ ਸਤਵੰਤ ਸਿੰਘ ਆਲਮਪੁਰ, ਪ੍ਰੇਮ ਸਿੰਘ ਖੁਰਦ, ਅਮਰੀਕ ਗੁਰਨੇ, ਭਰਪੂਰ ਛਾਜਲੀ, ਬਲਦੇਵ ਬਡਰੁੱਖਾਂ, ਪ੍ਰਤਾਪ ਮਾਂਗਟ, ਦਰਸ਼ਨ ਚੀਮਾ, ਸਿੰਦਰ ਪਾਲ ਭਾਈ ਕੀ ਪਿਸੌਰ, ਕਮਰ ਜਹਾਂ ਮਲੇਰਕੋਟਲਾ, ਜਸਵੀਰ ਕੌਰ ਕੁੱਪ ਕਲਾਂ, ਸ਼ੇਰ ਖਾਂ ਮਹੇਰਨਾ ਨੇ ਵੀ ਸੰਬੋਧਨ ਕੀਤਾ |

Tags: sapna rani sangrur
  • Facebook
  • twitter
  • google plus
  • linked in
  • Print It

Last 20 Storys

Powered by Arash Info Corpopration