"/> ਪੱਤਰਕਾਰ ਰਚਨਾ ਖਹਿਰਾ 'ਤੇ ਦਰਜ ਮਾਮਲੇ ਦੀ ਦਮਦਮਾ ਸਾਹਿਬ ਪ੍ਰੈੱਸ ਕਲੱਬ ਨੇ ਵੀ ਕੀਤੀ ਨਿਖੇਧੀ
Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

ਪੱਤਰਕਾਰ ਰਚਨਾ ਖਹਿਰਾ 'ਤੇ ਦਰਜ ਮਾਮਲੇ ਦੀ ਦਮਦਮਾ ਸਾਹਿਬ ਪ੍ਰੈੱਸ ਕਲੱਬ ਨੇ ਵੀ ਕੀਤੀ ਨਿਖੇਧੀ

Published On: fastway.news, Date: Jan 09, 2018

ਤਲਵੰਡੀ ਸਾਬੋ, 9 ਜਨਵਰੀ (ਗੁਰਜੰਟ ਸਿੰਘ ਨਥੇਹਾ)- ਟ੍ਰਿਬਿਊਨ ਸਮੂਹ ਦੀ ਪੱਤਰਕਾਰ ਰਚਨਾ ਖਹਿਰਾ ਵੱਲੋਂ ਆਧਾਰ ਡੇਟਾ ਵਿੱਚ ਖਾਮੀਆਂ ਸਬੰਧੀ ਰਿਪੋਰਟ ਪ੍ਰਕਾਸ਼ਿਤ ਕਰਨ ਤੋਂ ਬਾਅਦ ਯੂਨਿਕ ਆਇਡੈਂਟੀਫਿਕੇਸ਼ਨ ਅਥਾਰਟੀ ਆਫ ਇੰਡੀਆ ਵੱਲੋਂ ਉਸ ਖਿਲਾਫ ਨਵੀਂ ਦਿੱਲੀ ਵਿੱਚ ਐੱਫ. ਆਈ. ਆਰ ਦਰਜ ਕਰਵਾਉਣ ਨਾਲ ਜਿੱਥੇ ਸਮੁੱਚੇ ਪੱਤਰਕਾਰ ਭਾਈਚਾਰੇ ਵੱਲੋਂ ਇਸਦਾ ਵਿਰੋਧ ਕੀਤਾ ਜਾ ਰਿਹਾ ਹੈ ਉੱਥੇ ਤਲਵੰਡੀ ਸਾਬੋ ਦੇ ਪੱਤਰਕਾਰਾਂ ਨੇ ਵੀ ਇਸ ਦੀ ਕਰੜੀ ਨਿਖੇਧੀ ਕੀਤੀ ਹੈ।
ਪ੍ਰੈੱਸ ਨੂੰ ਜਾਰੀ ਬਿਆਨ ਵਿੱਚ ਦਮਦਮਾ ਸਾਹਿਬ ਪ੍ਰੈੱਸ ਕਲੱਬ ਦੇ ਪ੍ਰਧਾਨ ਰਣਜੀਤ ਸਿੰਘ ਰਾਜੂ, ਸਰਪ੍ਰਸਤ ਜਸਵੀਰ ਸਿੱਧੂ ਤੋਂ ਇਲਾਵਾ ਮੁਨੀਸ਼ ਗਰਗ, ਜਗਜੀਤ ਸਿੱਧੂ, ਰਾਮ ਰੇਸ਼ਮ ਨਥੇਹਾ, ਸੰਦੀਪ ਸਿੱਧੂ, ਗੁਰਜੰਟ ਸਿੰਘ ਨਥੇਹਾ, ਮਹਿੰਦਰ ਰੂਪ, ਰਵਜੋਤ ਰਾਹੀ, ਲਕਵਿੰਦਰ ਸ਼ਰਮਾਂ, ਜਨਕ ਰਾਜ ਜਨਕ, ਗੁਰਸੇਵਕ ਮਾਨ, ਰਾਮ ਜਿੰਦਲ ਜਗਾ ਆਦਿ ਪ੍ਰੈੱਸ ਕਲੱਬ ਦੇ ਅਹੁਦੇਦਾਰਾਂ ਨੇ ਉਕਤ ਘਟਨਾ ਨੂੰ ਪ੍ਰੈੱੱਸ ਦੇ ਵਿਚਾਰਾਂ ਦੇ ਪ੍ਰਗਟਾਵੇ ਦੀ ਆਜਾਦੀ 'ਤੇ ਹਮਲਾ ਕਰਾਰ ਦਿੱਤਾ ਹੈ। ਉਨਾਂ ਕਿਹਾ ਕਿ ਉਕਤ ਏਜੰਸੀ ਜਿਸ ਨੇ ਮਾਮਲਾ ਦਰਜ ਕਰਵਾਇਆ ਹੈ ਇਹ ਕੇਂਦਰ ਸਰਕਾਰ ਦੀ ਸੰਸਥਾ ਹੈ ਤੇ ਉਕਤ ਮਾਮਲਾ ਦਰਜ ਕਰਵਾਉਣ ਵਿੱਚ ਕੇਂਦਰ ਦੀ ਭੂਮਿਕਾ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ ਪ੍ਰੰਤੂ ਸਮੁੱਚਾ ਪੱਤਰਕਾਰ ਭਾਈਚਾਰਾ ਇਸ ਮਾਮਲੇ 'ਤੇ ਇਕਜੁਟ ਹੈ ਤੇ ਉਹ ਪ੍ਰੈੱਸ ਦੀ ਆਵਾਜ ਦਬਾਉਣ ਵਾਲੇ ਕਿਸੇ ਵੀ ਕਦਮ ਨੂੰ ਬਰਦਾਸ਼ਤ ਨਹੀਂ ਕਰੇਗਾ। ਪੱਤਰਕਾਰ ਭਾਈਚਾਰੇ ਨੇ ਰਚਨਾ ਖਹਿਰਾ 'ਤੇ ਦਰਜ ਮਾਮਲੇ ਨੂੰ ਤੁਰੰਤ ਵਾਪਸ ਲੈਣ ਦੀ ਮੰਗ ਕੀਤੀ ਹੈ।

Tags: ਗੁਰਜੰਟ ਸਿੰਘ ਨਥੇਹਾ
  • Facebook
  • twitter
  • google plus
  • linked in
  • Print It

Last 20 Storys

Powered by Arash Info Corpopration