"/> ਯਾਦਵਿੰਦਰਾ ਇੰਜਨੀਅਰਿੰਗ ਕਾਲਜ ਵੱਲੋਂ ਸਰਕਾਰੀ ਸਕੂਲਾਂ ਦੇ ਬੱਚਿਆਂ ਦੀ ਇਨਾਮੀ ਪ੍ਰਤੀਯੋਗਤਾ ਕਰਵਾਉਣ ਦਾ ਐਲਾਨ
Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

ਯਾਦਵਿੰਦਰਾ ਇੰਜਨੀਅਰਿੰਗ ਕਾਲਜ ਵੱਲੋਂ ਸਰਕਾਰੀ ਸਕੂਲਾਂ ਦੇ ਬੱਚਿਆਂ ਦੀ ਇਨਾਮੀ ਪ੍ਰਤੀਯੋਗਤਾ ਕਰਵਾਉਣ ਦਾ ਐਲਾਨ

Published On: fastway.news, Date: Jan 08, 2018

ਤਲਵੰਡੀ ਸਾਬੋ, 8 ਜਨਵਰੀ (ਗੁਰਜੰਟ ਸਿੰਘ ਨਥੇਹਾ)- ਸਥਾਨਕ ਯਾਦਵਿੰਦਰਾ ਕਾਲਜ ਆਫ ਇੰਜਨੀਅਰਿੰਗ ਐਂਡ ਟੈਕਨੌਲਜੀ ਤਲਵੰਡੀ ਸਾਬੋ ਦੇ ਪ੍ਰਬੰਧਕਾਂ ਵੱਲੋਂ ਪਿੰਡਾਂ ਦੇ ਸਰਕਾਰੀ ਸਕੂਲਾਂ ਦੇ ਦਸਵੀਂ ਵਿੱਚ ਪੜ੍ਹਦੇ ਵਿਦਿਆਰਥੀਆਂ ਲਈ ਇਨਾਮੀ ਪ੍ਰਤੀਯੋਗਤਾ ਕਰਵਾਉਣ ਦਾ ਐਲਾਨ ਕੀਤਾ ਗਿਆ ਹੈ। ਪੱਤਰਕਾਰ ਵਾਰਤਾ ਦੌਰਾਨ ਯਾਦਵਿੰਦਰਾ ਇੰਜਨੀਅਰਿੰਗ ਕਾਲਜ ਦੇ ਮੁਖੀ ਡਾ. ਹਜੂਰ ਸਿੰਘ ਨੇ ਦੱਸਿਆ ਕਿ ਪੇਂਡੂ ਖੇਤਰ ਵਿੱਚ ਪੜ੍ਹ ਰਹੇ ਬਹੁਤ ਸਾਰੇ ਬੱਚੇ ਦਿਮਾਗੀ ਤੌਰ 'ਤੇ ਤਕਨੀਕੀ ਖੇਤਰ ਵਿੱਚ ਆਉਣ ਦੇ ਬਹੁਤ ਯੋਗ ਹੁੰਦੇ ਹਨ ਪ੍ਰੰਤੂ ਸਹੀ ਸੇਧ ਨਾ ਮਿਲ ਸਕਣ ਕਾਰਨ ਉਹ ਯੋਗ ਵਿਦਿਆਰਥੀ ਲੁਕੇ ਹੀ ਰਹਿ ਜਾਂਦੇ ਹਨ। ਅਜਿਹੇ ਵਿਦਿਆਰਥੀਆਂ ਦੀ ਸਾਇੰਸ ਦੇ ਵਿਸ਼ੇ ਵਿੱਚ ਰੁਚੀ ਪੈਦਾ ਕਰਨ ਅਤੇ ਤਕਨੀਕੀ ਸਿੱਖਿਆ ਵਿੱਚ ਉਨਾਂ ਨੂੰ ਅੱਗੇ ਲਿਆਉਣ ਲਈ ਯਾਦਵਿੰਦਰਾ ਇੰਜਨੀਅਰਿੰਗ ਕਾਲਜ ਵੱਲੋਂ ਪਿੰਡਾਂ ਦੇ ਸਰਕਾਰੀ ਸਕੂਲਾਂ ਵਿੱਚ ਪੜਦੇ ਦਸਵੀਂ ਕਲਾਸ ਦੇ ਵਿਦਿਆਰਥੀਆਂ ਲਈ 'ਪੰਜਾਬੀ ਯੂਨੀਵਰਸਿਟੀ ਜੂਨੀਅਰ ਸਾਇੰਸ ਸਟਾਰ' ਨਾਮੀ ਇੱਕ ਇਨਾਮੀ ਪ੍ਰਤੀਯੋਗਤਾ 11 ਫਰਵਰੀ ਦਿਨ ਐਤਵਾਰ ਨੂੰ ਸਵੇਰੇ 11 ਵਜੇ ਕਾਲਜ ਵਿੱਚ ਕਰਵਾਈ ਜਾ ਰਹੀ ਹੈ। ਉਨਾਂ ਦੱਸਿਆ ਕਿ ਪ੍ਰਤੀਯੋਗਤਾ ਵਿੱਚ ਹਿੱਸਾ ਲੈਣ ਲਈ ਵਿਦਿਆਰਥੀ ਕਾਲਜ ਦੀ ਵੈੱਬਸਾਈਟ www.ycoe.ac.in 'ਤੇ ਓਨਲਾਈਨ ਫਾਰਮ ਭਰ ਸਕਦੇ ਹਨ ਤੇ ਇਸ ਲਈ ਉਨਾਂ ਨੂੰ ਕੋਈ ਫੀਸ ਅਦਾ ਨਹੀਂ ਕਰਨੀ ਪਵੇਗੀ। ਡਾ.ਹਜੂਰ ਸਿੰਘ ਨੇ ਦੱਸਿਆ ਕਿ ਪਹਿਲੇ ਤਿੰਨ ਜੇਤੂ ਵਿਦਿਆਰਥੀਆਂ ਨੂੰ ਕ੍ਰਮਵਾਰ 15000, 10000 ਅਤੇ 5000 ਰੁਪਏ ਦੇ ਨਗਦ ਇਨਾਮ ਦਿੱਤੇ ਜਾਣਗੇ। ਉਕਤ ਟੈਸਟ 90 ਮਿੰਟਾਂ ਦਾ ਹੋਵੇਗਾ ਤੇ ਇਸ ਵਿੱਚ ਸਾਇੰਸ, ਗਣਿਤ, ਇੰਗਲਿਸ਼ ਅਤੇ ਆਮ ਗਿਆਨ ਦੇ ਸਵਾਲ ਪੁੱਛੇ ਜਾਣਗੇ। ਉਨਾਂ ਨੇ ਪੰਜਾਬ ਅਤੇ ਪੰਜਾਬ ਤੋਂ ਬਾਹਰਲੇ ਸੂਬਿਆਂ ਦੇ ਪਿੰਡਾਂ ਦੇ ਸਰਕਾਰੀ ਸਕੂਲਾਂ ਵਿੱਚ ਪੜ੍ਹਦੇ ਦਸਵੀਂ ਦੇ ਵਿਦਿਆਰਥੀਆਂ ਨੂੰ ਉਕਤ ਪ੍ਰਤੀਯੋਗਤਾ ਵਿੱਚ ਸ਼ਾਮਿਲ ਹੋਣ ਲਈ ਨਿੱਘਾ ਸੱਦਾ ਦਿੱਤਾ ਹੈ।

Tags: ਗੁਰਜੰਟ ਸਿੰਘ ਨਥੇਹਾ
  • Facebook
  • twitter
  • google plus
  • linked in
  • Print It

Last 20 Storys

Powered by Arash Info Corpopration