"/> ਅੱਗਰਵਾਲ ਵੂਮੈਨ ਸਭਾ ਵੱਲੋਂ ਸੱਭਿਆਚਾਰਕ ਪ੍ਰੋਗਰਾਮ ਦਾ ਆਯੋਜਨ
Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

ਅੱਗਰਵਾਲ ਵੂਮੈਨ ਸਭਾ ਵੱਲੋਂ ਸੱਭਿਆਚਾਰਕ ਪ੍ਰੋਗਰਾਮ ਦਾ ਆਯੋਜਨ

Published On: fastway.news, Date: Oct 10, 2017

ਧੂਰੀ,10 ਅਕਤੂਬਰ (ਮਹੇਸ਼ ਜਿੰਦਲ) ਅੱਗਰਵਾਲ ਵੂਮੈਨ ਸਭਾ ਧੂਰੀ ਵੱਲੋਂ ਕਰਵਾਚੌਥ ਦਾ ਤਿਉਹਾਰ ਸਭਾ ਦੀ ਪ੍ਰਧਾਨ ਪੂਜਾ ਜਿੰਦਲ ਦੀ ਅਗੁਵਾਈ ਵਿੱਚ ਸਥਾਨਕ ਸਨਾਤਨ ਧਰਮ ਚੈਰੀਟੇਬਲ ਆਸ਼ਰਮ ਵਿਖੇ ਮਨਾਇਆ ਗਿਆ। ਵੰਨ-ਸੁਵੰਨੇ ਪਹਿਰਾਵੇ ਵਿੱਚ ਇਕੱਤਰ ਹੋਈਆਂ ਸੁਹਾਗਣਾਂ ਨੇ ਇੱਕ ਕਿੱਟੀ ਪਾਰਟੀ ਦੇ ਆਯੋਜਨ ਉਪਰੰਤ ਸੱਭਿਆਚਾਰਕ ਪ੍ਰੋਗਰਾਮ ਦੌਰਾਨ ਜਿੱਥੇ ਗਿੱਧਾ-ਭੰਗੜਾ ਪਾ ਕੇ ਜਸ਼ਨ ਮਨਾਏ, ਉੱਥੇ ਹੀ ਵੱਖ-ਵੱਖ ਤਰਾਂ੍ਹ ਦੀਆਂ ਗੇਮਾਂ ਵਿੱਚ ਭਾਗ ਲੈ ਕੇ ਆਪਣਾ ਮਨੋਰੰਜਨ ਕੀਤਾ।ਇਸ ਮੌਕੇ ਮਹਿੰਦੀ ਮੁਕਾਬਲੇ ਵੀ ਕਰਵਾਏ ਗਏ । ਇਸ ਮੌਕੇ ਕੁੜੀਆਂ ਦੀ ਦਿਨੋ-ਦਿਨ ਘੱਟ ਰਹੀ ਗਿਣਤੀ `ਤੇ ਚਿੰਤਾ ਪ੍ਰਗਟ ਕਰਦਿਆਂ ਪੂਜਾ ਜਿੰਦਲ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਧੀਂਆਂ ਅਜੋਕੇ ਯੁੱਗ ਵਿੱਚ ਪੜਾਈ, ਖੇਡਾਂ ਆਦਿ ਦੇ ਨਾਲ-ਨਾਲ ਹਰ ਖੇਤਰ ਵਿੱਚ ਮਾਪਿਆਂ ਦਾ ਸਿਰ ਉੱਚਾ ਕਰ ਰਹੀਆਂ ਹਨ। ਇਸ ਲਈ ਸਾਨੂੰ ਭਰੂਣ ਹੱਤਿਆਂ ਵਰਗੇ ਕਲੰਕ ਨੂੰ ਖਤਮ ਕਰਕੇ ਅਜਿਹਾ ਘੋਰ ਪਾਪ ਕਰਨ ਵਾਲੇ ਲੋਕਾਂ ਦੇ ਖਿਲਾਫ ਵੀ ਅਵਾਜ਼ ਬੁਲੰਦ ਕਰਨੀ ਚਾਹੀਦੀ ਹੈ। ਇਸ ਮੌਕੇ ਗੀਤਾ ਜਿੰਦਲ ਨੇ ਮਿਸਜ਼ ਕਰਵਾਚੌਥ ਦਾ ਖਿਤਾਬ ਜਿੱਤਿਆ। ਅੱਗਰਵਾਲ ਵੂਮੈਨ ਸਭਾ ਦੀਆਂ ਸਮੂਹ ਔਰਤਾਂ ਨੇ ਗੀਤਾ ਜਿੰਦਲ ਨੂੰ ਮਿਸਜ਼ ਕਰਵਾਚੌਥ ਚੁਣੇ ਜਾਣ `ਤੇ ਵਧਾਈ ਦਿੱਤੀ ।

Tags: mahesh jindal dhuri
  • Facebook
  • twitter
  • google plus
  • linked in
  • Print It

Last 20 Storys

Powered by Arash Info Corpopration