"/> ਮੰਡੀ ਕਰਨ ਬੋਰਡ ਵਲੋਂ ਭਵਾਨੀਗੜ ਸਟੇਡੀਅਮ ਤਿਆਰ ਕਰਕੇ ਚਾਬੀਆਂ ਨਗਰ ਕੌਂਸਲ ਨੰੂ ਸੌਂਪੀਆਂ
Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

ਮੰਡੀ ਕਰਨ ਬੋਰਡ ਵਲੋਂ ਭਵਾਨੀਗੜ ਸਟੇਡੀਅਮ ਤਿਆਰ ਕਰਕੇ ਚਾਬੀਆਂ ਨਗਰ ਕੌਂਸਲ ਨੰੂ ਸੌਂਪੀਆਂ

ਸਟੇਡੀਅਮ ਨੂੰ ਪੂਰੀ ਤਰਾਂ ਆਧੁਨਿਕ ਸਹੂਲਤਾਂ ਨਾਲ ਲੈਸ ਕੀਤਾ ਗਿਆ:-ਪ੍ਧਾਨ ਪ੍ਰੇਮ ਚੰਦ ਗਰਗ
Published On: fastway.news, Date: Oct 07, 2017

ਭਵਾਨੀਗੜ, 7 ਅਕਤੂਬਰ{ ਗੁਰਵਿੰਦਰ ਰੋਮੀ ਭਵਾਨੀਗੜ }-ਅਕਾਲੀ-ਭਾਜਪਾ ਸਰਕਾਰ ਵਲੋਂ ਆਪਣੇ ਕਾਰਜਕਾਲ ਦੌਰਾਨ 2 ਕਰੋੜ ਰੁਪਏ ਦੀ ਭੇਜੀ ਗਰਾਂਟ ਨਾਲ ਪੰਜਾਬ ਮੰਡੀਕਰਨ ਬੋਰਡ ਵਲੋਂ ਇੱਥੋਂ ਦੇ ਸ਼੍ਰੀ ਗੁਰੂ ਤੇਗ ਬਹਾਦਰ ਸਟੇਡੀਅਮ ਅਤੇ ਯੋਗਾ ਹਾਲ ਦੀਆਂ ਦੀ ਉਸਾਰੀ ਮੁਕੰਮਲ ਕਰਕੇ ਚਾਬੀਆਂ ਨਗਰ ਕੌਂਸਲ ਭਵਾਨੀਗੜ ਨੰੂ ਸੌਂਪੀਆਂ।
ਅੱਜ ਪੰਜਾਬ ਮੰਡੀ ਬੋਰਡ ਦੇ ਐਸ ਡੀ ਓ ਸਰੂਪ ਸਿੰਘ, ਇਕਬਾਲ ਸਿੰਘ ਜੇ. ਈ., ਹਰਪ੍ਰੀਤ ਸਿੰਘ ਇਲੈਕਟ੍ਰੀਕਲ ਜੇ.ਈ., ਰਮੇਸ਼ਵਰ ਦਾਸ ਪਬਲਿਕ ਹੈਲਥ ਜੇਈ ਪਬਲਿਕ ਹੈਲਥ ਅਤੇ ਹੋਰ ਅਧਿਕਾਰੀਆਂ ਦੀ ਹਾਜਰੀ ਵਿਚ ਇਹ ਚਾਬੀਆਂ ਨਗਰ ਕੌਂਸਲ ਭਵਾਨੀਗੜ ਦੇ ਪ੍ਰਧਾਨ ਸ਼੍ਰੀ ਪ੍ਰੇਮ ਚੰਦ ਗਰਗ, ਕਾਰਜ ਸਾਧਕ ਅਫਸਰ ਪਰਮੋਦ ਕੁਮਾਰ ਗੋਇਲ ਨੰੂ ਸੌਂਪੀਆਂ ਗਈਆਂ। ਇਸ ਮੌਕੇ ਨਗਰ ਕੌਂਸਲ ਦੇ ਪ੍ਰਧਾਨ ਪ੍ਰੇਮ ਚੰਦ ਗਰਗ ਨੇ ਕਿਹਾ ਕਿ ਸ਼ਹਿਰ ਦੇ ਇਕੋ ਇਕ ਸਟੇਡੀਅਮ ਨੂੰ ਪੂਰੀ ਤਰਾਂ ਆਧੁਨਿਕ ਸਹੂਲਤਾਂ ਨਾਲ ਲੈਸ ਕੀਤਾ ਗਿਆ ਹੈ। ਨਗਰ ਕੌਂਸਲ ਵਲੋਂ ਪਾਰਕ ਅਤੇ ਬੂਟਿਆਂ ਦਾ ਕੰਮ ਆਪਣੇ ਪੱਧਰ ਤੇ ਕੀਤਾ ਜਾਵੇਗਾ। ਇਸ ਮੌਕੇ ਜੇਈ ਜਸਵੀਰ ਸਿੰਘ, ਇੰਸਪੈਕਟਰ ਬਲਦੇਵ ਕੁਮਾਰ, ਰਮੇਸ਼ ਕੁਮਾਰ ਝਨੇੜੀ ਅਤੇ ਸਮੂਹ ਨਗਰ ਕੌਂਸਲ ਸਟਾਫ, ਸੁਖਜਿੰਦਰ ਸਿੰਘ, ਸ਼੍ਰੀਮਤੀ ਚਰਨਜੀਤ ਕੌਰ ਚਹਿਲ ਸ਼੍ਰੀਮਤੀ ਰਜਨੀ ਸ਼ਰਮਾ, ਸ਼੍ਰੀਮਤੀ ਨੇਹਾ ਸ਼ਰਮਾ, ਰਵਿੰਦਰ ਸਿੰਘ, ਕਰਮਜੀਤ ਨਾਇਕ, ਪਲਵਿੰਦਰ ਕੌਰ, ਸੰਜੀਵ ਕੁਮਾਰ, ਨਾਹਰ ਸਿੰਘ, ਮਨਜੀਤ ਕੌਰ, ਈਸ਼ਰ ਕੌਰ, ਅਵਤਾਰ ਸਿੰਘ ਤੂਰ, ਹਰਵਿੰਦਰ ਸਿੰਘ ਗੋਲਡੀ, ਰਾਜਵੀਰ ਕੌਰ ਸਾਰੇ ਕੌਂਸਲਰ ਹਾਜਰ ਸਨ।

Tags: krishan garg gurvinder singh
  • Facebook
  • twitter
  • google plus
  • linked in
  • Print It

Last 20 Storys

Powered by Arash Info Corpopration