"/> ਫੈਕਟਰੀ ਵਿੱਚ ਜਾ ਰਿਹਾ ਟਾਇਰਾਂ ਦਾ ਟਰੱਕ ਪਿੰਡ ਵਾਸੀਆਂ ਨੇ ਗੈਰਕਾਨੂੰਨੀ ਦਸਦੇ ਘੇਰਿਆ, ਤਲਵੰਡੀ ਸਾਬੋ ਪੁਲਿਸ ਨੇ ਜਾਂਚ ਤੋਂ ਬਾਅਦ ਛੱਡਿਆ
Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

ਫੈਕਟਰੀ ਵਿੱਚ ਜਾ ਰਿਹਾ ਟਾਇਰਾਂ ਦਾ ਟਰੱਕ ਪਿੰਡ ਵਾਸੀਆਂ ਨੇ ਗੈਰਕਾਨੂੰਨੀ ਦਸਦੇ ਘੇਰਿਆ, ਤਲਵੰਡੀ ਸਾਬੋ ਪੁਲਿਸ ਨੇ ਜਾਂਚ ਤੋਂ ਬਾਅਦ ਛੱਡਿਆ

Published On: fastway.news, Date: Oct 05, 2017

ਤਲਵੰਡੀ ਸਾਬੋ, 5 ਅਕਤੂਬਰ (ਗੁਰਜੰਟ ਸਿੰਘ ਨਥੇਹਾ)- ਸਬ ਡਵੀਜਨ ਤਲਵੰਡੀ ਸਾਬੋ ਦੇ ਪਿੰਡ ਭਾਗੀਵਾਂਦਰ ਵਿਖੇ ਲੱਗੀ ਇੱਕ ਫੈਕਟਰੀ ਜਿਥੇ ਟਾਇਰਾਂ ਨੂੰ ਨਸ਼ਟ ਕਰਕੇ ਤੇਲ ਕੱਢਿਆ ਜਾਦਾਂ ਹੈ ਨੂੰ ਲੈ ਕੇ ਅੱਜ ਉਸ ਸਮੇਂ ਫਿਰ ਵਿਵਾਦ ਪੈਦਾ ਹੋ ਗਿਆ ਜਦੋਂ ਫੈਕਟਰੀ ਵਿੱਚ ਬਾਹਰੋਂ ਆਏ ਇੱਕ ਟਾਇਰਾਂ ਦੇ ਭਰੇ ਟਰੱਕ ਨੂੰ ਪਿੰਡ ਵਾਸੀਆਂ ਨੇ ਘੇਰ ਲਿਆ ਤੇ ਉਸ ਨੂੰ ਗੈਰ ਕਾਨੂੰਨੀ ਢੰਗ ਨਾਲ ਆਇਆ ਦੱਸ ਕੇ ਪੁਲਿਸ ਹਵਾਲੇ ਕਰ ਦਿੱਤਾ। ਪੁਲਿਸ ਨੇ ਇੱਕ ਵਾਰ ਟਾਇਰਾਂ ਦੇ ਟਰੱਕ ਨੂੰ ਆਪਣੇ ਕਬਜੇ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ। ਬਾਅਦ ਵਿੱਚ ਪੁਲਿਸ ਕੋਲੋਂ ਪਤਾ ਲੱਗਿਆ ਕਿ ਜਾਂਚ ਕਰਕੇ ਟਰੱਕ ਛੱਡ ਦਿੱਤਾ ਗਿਆ ਹੈ।
ਜਾਣਕਾਰੀ ਅਨੁਸਾਰ ਪਿੰਡ ਭਾਗੀਵਾਂਦਰ ਵਿਖੇ ਮਾਹੀਨੰਗਲ ਰੋਡ 'ਤੇ ਚੱਲ ਰਹੀ ਇੱਕ ਫੈਕਟਰੀ ਜਿਸ ਵਿੱਚ ਟਾਇਰਾਂ ਨੂੰ ਨਸ਼ਟ ਕਰਕੇ ਤੇਲ ਕੱਢਣ ਦਾ ਕੰਮ ਕੀਤਾ ਜਾਦਾਂ ਹੈ ਨੂੰ ਲੈ ਕੇ ਪਿੰਡ ਵਾਸੀਆਂ ਅਤੇ ਫੈਕਟਰੀ ਮਾਲਕਾਂ ਵਿੱਚ ਸਮੇਂ-ਸਮੇਂ 'ਤੇ ਵਿਵਾਦ ਹੁੰਦਾ ਆਇਆ ਹੈ। ਅੱਜ ਉਸ ਸਮੇਂ ਇੱਕ ਵਾਰ ਫਿਰ ਨਵਾਂ ਵਿਵਾਦ ਪੈਦਾ ਹੋ ਗਿਆ ਜਦੋਂ ਹਰਿਆਣਾ ਦੇ ਹਿਸਾਰ ਤੋਂ ਆਏ ਦੱਸੇ ਜਾ ਰਹੇ ਟਾਇਰਾਂ ਦੇ ਭਰੇ ਟਰੱਕ ਨੂੰ ਪਿੰਡ ਵਾਸੀਆਂ ਨੇ ਘੇਰ ਲਿਆ। ਪਿੰਡ ਵਾਸੀ ਜਸਵੀਰ ਸਿੰਘ ਅਤੇ ਮੱਖਣ ਸਿੰਘ ਨੇ ਦੱਸਿਆ ਕਿ ਸਰਕਾਰੀ ਨਿਯਮਾਂ ਮੁਤਾਬਕ ਟਾਇਰ ਫੈਕਟਰੀ ਵਿੱਚ ਸਿਰਫ ਪੰਜਾਬ ਤੋਂ ਹੀ ਟਾਇਰ ਆ ਸਕਦੇ ਹਨ ਪਰ ਇਹ ਹਰਿਆਣਾ ਦੇ ਹਿਸਾਰ ਤੋਂ ਆਏ ਹਨ ਜਿਸ ਬਾਰੇ ਖੁਦ ਡਰਾਇਵਰ ਨੇ ਵੀ ਦੱਸਿਆ ਹੈ ਕਿ ਉਹ ਹਿਸਾਰ ਤੋਂ ਆਇਆ ਹੈ ਜਿਸ ਕਰਕੇ ਇਹ ਗੈਰਕਾਨੂੰਨੀ ਹੈ। ਪਿੰਡ ਵਾਸੀਆਂ ਨੇ ਦੋਸ਼ ਲਾਇਆ ਕਿ ਇਸ ਸਬੰਧੀ ਉਹਨਾਂ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅਧਿਕਾਰੀਆਂ ਨਾਲ ਵੀ ਗੱਲਬਾਤ ਕੀਤੀ ਉਹਨਾਂ ਇਸ ਟਰੱਕ ਨੂੰ ਗਲਤ ਤਾਂ ਮੰਨਿਆ ਹੈ ਪਰ ਕਾਰਵਾਈ ਲਈ ਕੋਈ ਠੋਸ ਜਵਾਬ ਨਹੀਂ ਦਿੱਤਾ। ਉਧਰ ਪਤਾ ਲਗਦੇ ਹੀ ਥਾਣਾ ਤਲਵੰਡੀ ਸਾਬੋ ਪੁਲਿਸ ਦੇ ਏ.ਐਸ. ਆਈ ਗੁਰਮੇਜ ਸਿੰਘ ਪੁਲਿਸ ਪਾਰਟੀ ਸਮੇਤ ਮੌਕੇ 'ਤੇ ਪੁੱਜ ਗਏ ਜਿੰਨ੍ਹਾਂ ਟਰੱਕ ਨੂੰ ਆਪਣੇ ਕਬਜੇ ਵਿੱਚ ਲੈ ਕੇ ਮਾਮਲੇ ਦੀ ਜਾਂਚ ਸੁਰੂ ਕਰ ਦਿੱਤੀ ਹੈ। ਮਾਮਲੇ ਸਬੰਧੀ ਜਦ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅਧਿਕਾਰੀ ਰੂਬੀ ਸਿੱਧੂ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਕਿਹਾ ਕਿ ਟਾਇਰ ਸਿਰਫ ਪੰਜਾਬ ਵਿੱਚੋਂ ਹੀ ਲਿਆਂਦੇ ਜਾ ਸਕਦੇ ਹਨ ਜੇ ਬਾਹਰੋਂ ਆਉਂਦੇ ਹਨ ਤਾਂ ਉਸ ਦੇ ਕਾਰਵਾਈ ਕੀਤੀ ਜਾਵੇਗੀ ਜਦੋਂ ਉਕਤ ਪਿੰਡ ਦੇ ਲੋਕਾਂ ਦੀ ਸ਼ਿਕਾਇਤ ਬਾਰੇ ਉਹਨਾਂ ਨੂੰ ਪੁੱਛਿਆ ਤਾਂ ਉਹਨਾਂ ਕਿਹਾ ਜਦੋਂ ਪਿੰਡ ਵਾਸੀਆਂ ਦੀ ਲਿਖਤੀ ਸ਼ਿਕਾਇਤ ਆਵੇਗੀ ਤਾਂ ਉਸਤੋ ਬਾਅਦ ਜਾਂਚ ਕਰਕੇ ਕਾਰਵਾਈ ਕੀਤੀ ਜਾਵੇਗੀ। ਉਕਤ ਫੈਕਟਰੀ ਪ੍ਰਬੰਧਕਾਂ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਸਭ ਕੁੱਝ ਨਿਯਮਾਂ ਮੁਤਾਬਕ ਹੋਣ ਦੀ ਗੱਲ ਕੀਤੀ ਕਿਹਾ ਕਿ ਇਹ ਟਾਇਰਾਂ ਦਾ ਟਰੱਕ ਬਠਿੰਡਾ ਦੀ ਇੱਕ ਫਰਮ ਤੋਂ ਆਇਆ ਹੈ ਜਿਸ ਦਾ ਬਕਾਇਦਾ ਉਹਨਾਂ ਕੋਲ ਬਿਲ ਵੀ ਹੈ। ਉਹਨਾਂ ਨੂੰ ਜਾਣਬੁੱਝ ਕੇ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਥਾਣਾ ਤਲਵੰਡੀ ਸਾਬੋ ਮੁਖੀ ਮਨੋਜ ਸ਼ਰਮਾਂ ਨੇ ਦੱਸਿਆ ਕਿ ਉਹਨਾਂ ਮਾਮਲੇ ਦੀ ਪੜਤਾਲ ਕਰਨ ਤੋ ਬਾਅਦ ਟਰੱਕ ਛੱਡ ਦਿੱਤਾ ਹੈ ਕਿਉਂਕਿ ਟਰੱਕ ਇੱਕ ਬਠਿੰਡਾ ਦੀ ਫਰਮ ਤੋ ਆਇਆ ਸੀ ਤੇ ਉਸ ਦੇ ਬਿੱਲ ਵੀ ਸਾਨੂੰ ਦਿੱਤੇ ਗਏ ਹਨ। ਉਹਨਾਂ ਦੱਸਿਆ ਕਿ ਮਾਮਲੇ ਸਬੰਧੀ ਹੋਰ ਵਿਭਾਗਾਂ ਤੋ ਵੀ ਪੜਤਾਲ ਕੀਤੀ ਗਈ ਹੈ।

Tags: ਗੁਰਜੰਟ ਸਿੰਘ ਨਥੇਹਾ
  • Facebook
  • twitter
  • google plus
  • linked in
  • Print It

Last 20 Storys

Powered by Arash Info Corpopration