"/> ਦੂਜੇ ਦਿਨ ਦੀਆਂ ਬਲਾਕ ਪੱਧਰੀ ਪ੍ਰਾਇਮਰੀ ਖੇਡਾਂ ਲਾਲੇਆਣਾ ਵਿਖੇ ਹੋਈਆਂ ਸਮਾਪਤ, ਬੀਪੀਈਓ ਤਲਵੰਡੀ ਸਾਬੋ ਨੇ ਵੰਡੇ ਇਨਾਮ
Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

ਦੂਜੇ ਦਿਨ ਦੀਆਂ ਬਲਾਕ ਪੱਧਰੀ ਪ੍ਰਾਇਮਰੀ ਖੇਡਾਂ ਲਾਲੇਆਣਾ ਵਿਖੇ ਹੋਈਆਂ ਸਮਾਪਤ, ਬੀਪੀਈਓ ਤਲਵੰਡੀ ਸਾਬੋ ਨੇ ਵੰਡੇ ਇਨਾਮ

Published On: fastway.news, Date: Sep 13, 2017

ਤਲਵੰਡੀ ਸਾਬੋ, 13 ਸਤੰਬਰ (ਗੁਰਜੰਟ ਸਿੰਘ ਨਥੇਹਾ)- ਬਲਾਕ ਪੱਧਰੀ ਸਕੂਲੀ ਖੇਡਾਂ ਦੀ ਦੂਜੇ ਦਿਨ ਦੀ ਸ਼ੁਰੂਆਤ ਅੱਜ ਬਲਾਕ ਦੇ ਪਿੰਡ ਲਾਲੇਆਣਾ ਦੇ ਸਰਕਾਰੀ ਪ੍ਰਾਇਮਰੀ ਸਕੂਲ ਦੇ ਖੇਡ ਗਰਾਊਂਡ ਵਿਖੇ ਹੋਈ ਜਿਸ ਦਾ ਰਸਮੀ ਉਦਘਾਟਨ ਉੱਘੇ ਗਜ਼ਲਗੋ ਅਤੇ ਸਾਰਿਆਂ ਦੇ ਸਤਿਕਾਰਯੋਗ ਸੀਨੀਅਰ ਅਧਿਆਪਕ ਸ੍ਰੀ ਗੋਬਿੰਦ ਰਾਮ ਲਹਿਰੀ ਨੇ ਆਪਣੇ ਕਰ-ਕਮਲਾਂ ਨਾਲ ਕੀਤਾ।
ਇਸ ਮੌਕੇ ਕਰਵਾਏ ਗਏ ਅਥਲੈਟਿਕਸ ਮੁਕਾਬਲਿਆਂ ਦੌਰਾਨ 100 ਮੌ: ਦੌੜ (ਲੜਕੇ/ਲੜਕੀਆਂ) 'ਚੋਂ ਪਰਮਦੀਪ ਸਿੰਘ ਅਤੇ ਜਸ਼ਨਦੀਪ ਕੌਰ ਰਾਮਾਂ ਮੰਡੀ ਨੇ ਪਹਿਲਾ ਸਥਾਨ ਜਦੋਂ ਕਿ ਦੂਜਾ ਸਥਾਨ ਗੁਰਪ੍ਰੀਤ ਸਿੰਘ ਸੀਂਗੋ ਸੈਂਟਰ ਅਤੇ ਅਰਸ਼ਜੋਤ ਕੌਰ ਸੰਦੋਹਾ ਨੇ ਹਾਸਲ ਕੀਤਾ। 200 ਮੀ: ਦੌੜ (ਲੜਕੇ/ਲੜਕੀਆਂ) 'ਚ ਯਾਦਵਿੰਦਰ ਸਿੰਘ ਰਾਮਾਂ ਅਤੇ ਹੁਸਨਦੀਪ ਕੌਰ ਤਲਵੰਡੀ ਸਾਬੋ ਨੇ ਪਹਿਲਾ, ਗੁਰਪ੍ਰੀਤ ਸਿੰਘ ਸੀਂਗੋ ਅਤੇ ਰੁਕਸਾਨਾ ਕਲਾਲਵਾਲਾ ਨੇ ਦੂਜਾ ਸਥਾਨ ਲਿਆ। ਇਸੇ ਤਰ੍ਹਾਂ 400 ਮੀ: ਦੌੜ (ਲੜਕੇ/ਲੜਕੀਆਂ) ਲਈ ਜਸ਼ਨਦੀਪ ਸਿੰਘ ਅਤੇ ਨੇਹਾ ਪਹਿਲੇ ਸਥਾਨ ਜਦੋਂ ਕਿ ਗੁਰਲੀਨ ਸਿੰਘ ਤਲਵੰਡੀ ਸਾਬੋ ਅਤੇ ਜਸ਼ਨਦੀਪ ਕੌਰ ਰਾਮਾਂ ਦੂਜੇ ਸਥਾਨ 'ਤੇ ਰਹੇ। ਰਿਲੇਅ ਦੌੜਾਂ 400 ਮੀ: ਲੜਕੀਆਂ ਅਤੇ ਲੜਕੇ ਵਿੱਚੋਂ ਬੁਰਸ ਸੇਮਾਂ ਅਤੇ ਤਲਵੰਡੀ ਸਾਬੋ ਸੈਂਟਰ ਫਸਟ, ਤਲਵੰਡੀ ਸਾਬੋ ਅਤੇ ਬੁਰਜ ਸੇਮਾ ਨੇ ਸੈਕਿੰਡ ਪੁਜੀਸ਼ਨ ਲਈ ਚੁਣੇ ਗਏ। ਲੰਬੀ ਛਾਲ ਲੜਕੀਆਂ ਲਈ ਰਮਨਦੀਪ ਕੌਰ ਬੁਰਜ ਸੇਮਾਂ ਫਸਟ, ਨਵਜੋਤ ਕੌਰ ਸੈਕਿੰਡ ਅਤੇ ਲੜਕਿਆਂ ਦੀ ਲੰਬੀ ਛਾਲ ਲਈ ਕੇਸਰ ਸਿੰਘ ਸੀਂਗੋ ਸੈਂਟਰ ਫਸਟ, ਜਗਦੀਪ ਸਿੰਘ ਬੁਰਜ ਸੇਮਾਂ ਸੈਕਿੰਡ ਰਹੇ। ਸ਼ਾਟ ਪੁੱਟ (ਗੋਲਾ) ਦੇ ਮੁਕਾਬਲਿਆਂ ਦਰਮਿਆਨ ਲੜਕੇ ਅਤੇ ਲੜਕੀਆਂ ਵਰਗ 'ਚ ਬੁਰਜ ਸੇਮਾਂ ਨੇ ਪਹਿਲਾ ਜਦੋਂ ਕਿ ਲੜਕਿਆਂ ਲਈ ਰਾਮਾਂ ਮੰਡੀ ਪਹਿਲਾ, ਲੜਕੀਆਂ 'ਚ ਬੁਰਜ ਸੇਮਾ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਇਹਨਾਂ ਖੇਡਾਂ ਮੌਕੇ ਜੇਤੂ ਖਿਡਾਰੀਆਂ ਨੂੰ ਵਿੱਚ ਵਿਸ਼ੇਸ਼ ਤੌਰ 'ਤੇ ਬੀਪੀਈਓ ਤਲਵੰਡੀ ਸਾਬੋ ਮੈਡਮ ਉਪਿੰਦਰ ਕੌਸ਼ਿਕ ਨੇ ਮੈਡਮ ਅਤੇ ਸ਼ੀਲਡਾਂ ਦੇ ਕੇ ਸਨਮਾਨਿਤ ਕੀਤਾ ਅਤੇ ਸਾਰੇ ਖਿਡਾਰੀਆਂ, ਅਧਿਆਪਕਾਂ ਦਾ ਧੰਨਵਾਦ ਕੀਤਾ। ਟੂਰਨਾਮੈਂਟ ਇੰਚਾਰਜ ਸ. ਰਣਜੀਤ ਸਿੰਘ ਬਰਾੜ ਨੇ ਜਿੱਥੇ ਬੀਪੀਈਓ ਮੈਡਮ ਨੂੰ ਜੀਅ ਆਇਆ ਆਖਿਆ ਉੱਥੇ ਸਮੁੱਚੇ ਸਟਾਫ ਨੂੰ ਟੂਰਨਾਮੈਂਟ ਦੌਰਾਨ ਪੂਰਾ ਸਹਿਯੋਗ ਦੇਣ ਲਈ ਧੰਨਵਾਦ ਕੀਤਾ। ਇਸ ਮੌਕੇ ਮਾ. ਹਰਬੰਸ ਸਿੰਘ ਤਲਵੰਡੀ ਸਾਬੋ, ਦੀਵਾਨ ਸਿੰਘ, ਮੈਡਮ ਵੀਰਪਲ ਕੌਰ, ਅਰਸ਼ਦੀਪ ਸਿੰਘ ਸੀਂਗੋ, ਹਰਸ਼ਰਨ ਸਿੰਘ ਬਹਿਮਣ ਕੌਰ ਸਿੰਘ, ਪ੍ਰਿਤਪਾਲ ਸਿੰਘ ਸੰਦੋਹਾ, ਗੁਰਵਿੰਦਰ ਸਿੰਘ ਕੋਟ ਫੱਤਾ, ਬਲਕੌਰ ਸਿੰਘ ਹੈੱਡ ਟੀਚਰ ਨਥੇਹਾ, ਸਰਬਜੀਤ ਸਿੰਘ ਹੈੱਡ ਟੀਚਰ ਫੱਤਾ ਬਾਲੂ, ਮਾ. ਜਗਦੀਪ ਸਿੰਘ ਭਗਵਾਨਪੁਰਾ, ਹਰਵਿੰਦਰ ਸਿੰਘ ਡੀ ਪੀ ਈ ਲਹਿਰੀ ਆਦਿ ਮੌਜ਼ੂਦ ਸਨ।

Tags: ਗੁਰਜੰਟ ਸਿੰਘ ਨਥੇਹਾ
  • Facebook
  • twitter
  • google plus
  • linked in
  • Print It

Last 20 Storys

Powered by Arash Info Corpopration