"/> ਸ਼ਹਿਰ ਵਿਚ ਘੁੰਮ ਰਹੇ ਆਵਾਰਾ ਪਸ਼ੂ ਲੋਕਾਂ ਲਈ ਬਣ ਰਹੇ ਹਨ ਆਫ਼ਤ
Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

ਸ਼ਹਿਰ ਵਿਚ ਘੁੰਮ ਰਹੇ ਆਵਾਰਾ ਪਸ਼ੂ ਲੋਕਾਂ ਲਈ ਬਣ ਰਹੇ ਹਨ ਆਫ਼ਤ

Published On: fastway.news, Date: Sep 12, 2017

ਸੰਗਰੂਰ,12 ਸਤਬੰਰ (ਸਪਨਾ ਰਾਣੀ) ਸੰਗਰੂਰ ਲਾਗਲੇ ਪਿੰਡ ਝਨੇੜੀ ਵਿਖੇ ਕਰੋੜਾਂ ਰੁਪਏ ਦੀ ਲਾਗਤ ਨਾਲ ਗਊਸ਼ਾਲਾ ਬਣਨ ਦੇ ਬਾਵਜੂਦ ਜ਼ਿਲ੍ਹੇ ਦੇ ਹਰ ਪਿੰਡ, ਸ਼ਹਿਰ ਤੇ ਕਸਬੇ ਵਿੱਚ ਆਵਾਰਾ ਪਸ਼ੂਆਂ ਦੀ ਭਰਮਾਰ ਹੈ | ਇੱਕ ਅੰਕੜੇ ਮੁਤਾਬਿਕ ਜ਼ਿਲ੍ਹੇ ਵਿੱਚ 5000 ਦੇ ਕਰੀਬ ਆਵਾਰਾ ਪਸ਼ੂ ਲੋਕਾਂ ਦੀ ਜਾਨ ਦਾ ਖੌਅ ਬਣ ਰਹੇ ਹਨ ਜਿਨ੍ਹਾਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ | ਇਨ੍ਹਾਂ ਆਵਾਰਾ ਪਸ਼ੂਆਂ ਕਾਰਨ ਸੜਕ ਹਾਦਸੇ ਅਤੇ ਫ਼ਸਲਾਂ ਦਾ ਉਜਾੜਾ ਤਾਂ ਹੋ ਹੀ ਰਿਹਾ ਹੈ ਹੁਣ ਇਹ ਪਸ਼ੂ ਖੂੰਖਾਰ ਹੋ ਕੇ ਲੋਕਾਂ ਦੀ ਜਾਨ ਵੀ ਲੈਣ ਲੱਗ ਪਏ ਹਨ | ਜ਼ਿਲ੍ਹਾ ਸੰਗਰੂਰ ਵਿੱਚ ਪਿਛਲੇ ਤਿੰਨ ਮਹੀਨਿਆਂ ਵਿੱਚ ਹੀ ਇਹ ਪਸ਼ੂ ਅੱਠ ਲੋਕਾਂ ਦੀ ਜਾਨ ਲੈ ਚੁੱਕੇ ਹਨ | ਗੱਲ ਸੰਗਰੂਰ ਦੀ ਕਰੀਏ ਜਿੱਥੇ ਗਊਸ਼ਾਲਾ ਸਿਰਫ਼ ਕੁਝ ਹੀ ਕਿੱਲੋਮੀਟਰ ਦੂਰ ਹੈ, ਵਿੱਚ ਵੀ ਹਰ ਬਾਜ਼ਾਰ ਅਤੇ ਗਲੀ ਵਿੱਚ ਖੂੰਖਾਰ ਆਵਾਰਾ ਪਸ਼ੂਆਂ ਦੀ ਮੌਜੂਦਗੀ ਹੈ | ਕੱਲ੍ਹ ਸਵੇਰ ਸੜਕ ਉੱਤੇ ਬੈਠੇ ਇਕ ਆਵਾਰਾ ਢੱਠੇ ਕਾਰਨ ਹੋਏ ਹਾਦਸੇ ਕਾਰਨ ਸੰਗਰੂਰ ਦਾ ਇੱਕ ਨਿਊਜ਼ ਪੇਪਰ ਏਜੰਟ ਮੋਹਿੰਦਰ ਟੁਟੇਜਾ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ | ਸੱਚ ਮੰਨੀਏ ਤਾਂ ਨਾ ਤਾਂ ਸੰਗਰੂਰ ਸ਼ਹਿਰ ਨਾ ਹੀ ਜ਼ਿਲ੍ਹੇ ਦੇ ਖੇਤ ਇਨ੍ਹਾਂ ਆਵਾਰਾ ਪਸ਼ੂਆਂ ਤੋਂ ਮੁਕਤ ਹੋ ਸਕਣਗੇ ਕਿਉਂਕਿ ਪਿੰਡ ਝਨੇੜੀ ਵਿਖੇ ਪੰਜਾਬ ਸਰਕਾਰ ਵੱਲੋਂ ਨਿਰਮਾਣ ਕੀਤੀ ਗਊਸ਼ਾਲਾ ਦੀ ਆਉਣ ਵਾਲੇ ਦਿਨਾਂ ਵਿੱਚ ਵੱਧ ਤੋਂ ਵੱਧ ਸਮਰੱਥਾ 800 ਹੋ ਸਕਦੀ ਹੈ ਜਦ ਕਿ ਜ਼ਿਲ੍ਹੇ ਵਿੱਚ ਆਵਾਰਾ ਪਸ਼ੂਆਂ ਦੀ ਗਿਣਤੀ 5000 ਤੋਂ ਵੀ ਵੱਧ ਹੈ ਜੋ ਕਿ ਤੇਜ਼ੀ ਨਾਲ ਵਧ ਰਹੀ ਹੈ | ਦੂਜੇ ਪਾਸੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਸੀਨੀਅਰ ਆਗੂ ਦਿਲਬਾਗ ਸਿੰਘ ਹਰੀਗੜ੍ਹ, ਰਾਜਪਾਲ ਸਿੰਘ ਮੰਗਵਾਲ, ਲਾਭ ਸਿੰਘ ਖੁਰਾਣਾ ਅਤੇ ਗੋਬਿੰਦਰ ਸਿੰਘ ਬਡਰੁੱਖਾਂ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਆਵਾਰਾ ਪਸ਼ੂਆਂ ਦਾ ਜਲਦ ਸਥਾਈ ਹੱਲ ਕਰੇ ਕਿਉਂਕਿ ਅੱਗੇ ਸਰਦੀ ਦੇ ਦਿਨ ਆ ਰਹੇ ਹਨ ਪੋਹ ਮਾਘ ਦੀਆਂ ਠੰਢੀਆਂ ਰਾਤਾਂ ਦੌਰਾਨ ਕਿਸਾਨਾਂ ਨੂੰ ਆਪਣੀਆਂ ਫ਼ਸਲਾਂ ਦੀ ਰਾਖੀ ਕਰਨ ਵਿੱਚ ਬਹੁਤ ਦਿੱਕਤ ਆਉਂਦੀ ਹੈ |

Tags: sapna rani sangrur
  • Facebook
  • twitter
  • google plus
  • linked in
  • Print It

Last 20 Storys

Powered by Arash Info Corpopration