"/> ਲੱਖਾਂ ਨਹੀਂ ਕਰੋੜਾਂ ਦੇ ਮੁੱਲ ਦੀ ਹੈ ਸੰਗਰੂਰ ਦੇ ਨਾਮ ਚਰਚਾ ਘਰ 'ਚੋਂ ਮਿਲੀ ਕਾਰ
Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

ਲੱਖਾਂ ਨਹੀਂ ਕਰੋੜਾਂ ਦੇ ਮੁੱਲ ਦੀ ਹੈ ਸੰਗਰੂਰ ਦੇ ਨਾਮ ਚਰਚਾ ਘਰ 'ਚੋਂ ਮਿਲੀ ਕਾਰ

Published On: fastway.news, Date: Sep 12, 2017

ਸੰਗਰੂਰ,12 ਸਤਬੰਰ (ਸਪਨਾ ਰਾਣੀ) ਮਹਿੰਗੀ ਕੀਮਤ ਦੀ ਇਹ ਪੋਰਸ਼ ਕਾਰ ਸੰਗਰੂਰ ਦੇ ਨਾਮ ਚਰਚਾ ਘਰ 'ਚ ਕੁਝ ਦਿਨਾਂ ਪਹਿਲਾਂ ਬਰਾਮਦ ਹੋਈ ਸੀ। ਕਰੋੜਾਂ ਦੀ ਇਹ ਕਾਰ ਅੱਜ-ਕੱਲ ਸੰਗਰੂਰ ਸਦਰ ਥਾਣਾ 'ਚ ਖੁੱਲ੍ਹੇ ਅਸਮਾਨ ਹੇਠ ਖੜ੍ਹੀ ਹੈ। ਮੀਡੀਆ ਦੀਆਂ ਸੁਰਖੀਆਂ ਬਨਣ ਤੋਂ ਬਾਅਦ ਇਸ ਪੋਰਸ਼ ਕਾਰ ਸਮੇਤ ਆਈਸ਼ਰ ਗੱਡੀ ਨੂੰ ਪੁਲਸ ਨੇ ਕਬਜ਼ੇ 'ਚ ਲਿਆ ਸੀ। ਕਾਰ ਦੀ ਬਰਾਮਦਗੀ ਤੋਂ ਬਾਅਦ ਇਸ ਦੇ ਕਾਗਜ਼ ਡੇਰਾ ਪ੍ਰਬੰਧਕਾਂ ਵੱਲੋਂ ਨਹੀਂ ਦਿਖਾਏ ਗਏ ਸਨ। ਡੇਰਾ ਪ੍ਰਬੰਧਕ ਗੱਡੀ ਦੇ ਕਾਗਜ਼ ਸਿਰਸਾ ਡੇਰੇ 'ਚ ਹੋਣ ਦੀ ਗੱਲ ਆਖ ਰਹੇ ਹਨ ਜਦੋਂ ਤੱਕ ਇਸ ਕਰੋੜਾਂ ਦੀ ਕੀਮਤ ਦੀ ਕਾਰ ਦੀ ਵੈਰੀਫਿਕੇਸ਼ਨ ਨਹੀਂ ਹੁੰਦੀ ਇਹ ਥਾਣਾ ਸਦਰ 'ਚ ਹੀ ਰਹੇਗੀ। ਕਾਰ ਦਾ ਨੰਬਰ ਹਰਿਆਣਾ ਦਾ ਹੈ ਅਤੇ ਇਹ ਕਾਰ ਕਰੀਬ 7 ਮਹੀਨੇ ਪਹਿਲਾਂ ਸੰਗਰੂਰ ਦੇ ਨਾਮ ਚਰਚਾ ਘਰ 'ਚ ਆਈ ਦੱਸੀ ਜਾ ਰਹੀ ਹੈ ਪਰ ਸਵਾਲ ਇਥੇ ਇਹ ਖੜ੍ਹਾ ਹੋ ਰਿਹਾ ਹੈ ਕਿ ਕਰੋੜਾਂ ਦੀ ਕੀਮਤ ਦੀ ਇਹ ਕਾਰ ਬਿਨਾਂ ਕਾਗਜ਼ਾਤ ਦੇ ਹਰਿਆਣਾ ਤੋਂ ਸੰਗਰੂਰ ਦੇ ਨਾਮਚਰਚਾ ਘਰ 'ਚ ਕਿਵੇਂ ਪਹੁੰਚੀ।

Tags: sapna rani sangrur
  • Facebook
  • twitter
  • google plus
  • linked in
  • Print It

Last 20 Storys

Powered by Arash Info Corpopration