"/> ਬਿਨ੍ਹਾਂ ਰਿਫਲੈਕਟਰਾਂ ਵਾਲੇ ਨਾਕੇ ਦੇ ਬੈਰੀਕੇਟ ਵਿੱਚ ਵੱਜਣ ਕਾਰਨ ਨੌਜਵਾਨ ਜਖਮੀ
Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

ਬਿਨ੍ਹਾਂ ਰਿਫਲੈਕਟਰਾਂ ਵਾਲੇ ਨਾਕੇ ਦੇ ਬੈਰੀਕੇਟ ਵਿੱਚ ਵੱਜਣ ਕਾਰਨ ਨੌਜਵਾਨ ਜਖਮੀ

Published On: fastway.news, Date: Sep 12, 2017

ਤਲਵੰਡੀ ਸਾਬੋ, 12 ਸਤੰਬਰ (ਗੁਰਜੰਟ ਸਿੰਘ ਨਥੇਹਾ)- ਪਿੰਡ ਨਥੇਹਾ ਵਿਖੇ ਕਿਸਾਨ ਸੇਵਾ ਕੇਂਦਰ ਚਲਾ ਰਹੇ ਨੌਜਵਾਨ ਜਸਵੀਰ ਸਿੰਘ ਦੇ ਮਾਨਸਾ ਮੰਡੀ ਆਪਣੇ ਘਰ ਜਾਂਦਿਆਂ ਬਹਿਣੀਵਾਲ ਪੁਲਿਸ ਵੱਲੋਂ ਪਿੰਡ ਬਹਿਣੀਵਾਲ ਵਿਖੇ ਲੱਗੇ ਨਾਕੇ 'ਤੇ ਬਿਨ੍ਹਾਂ ਰਿਫਲੈਕਟਰ ਬੈਰੀਕੇਟ ਵਿੱਚ ਮੋਟਰ ਸਾਈਕਲ ਵੱਜਣ ਕਾਰਨ ਗੰਭੀਰ ਰੂਪ ਵਿੱਚ ਜਖਮੀ ਹੋਣ ਦੀ ਖਬਰ ਮਿਲੀ ਹੈ।
ਗੰਭੀਰ ਰੂਪ ਵਿੱਚ ਜਖਮੀ ਜਸਵੀਰ ਸਿੰਘ ਚਾਹਲ ਜੋ ਕਿ ਨਥੇਹਾ ਪਿੰਡ ਦਾ ਰਹਿਣ ਵਾਲਾ ਹੈ ਅਤੇ ਅੱਜਕੱਲ ਮਾਨਸਾ ਮੰਡੀ ਵਿੱਚ ਰਹਿ ਰਿਹਾ ਹੈ ਨੇ ਦੱਸਿਆ ਕਿ ਉਹ ਸ਼ਾਮ ਨੂੰ ਨਥੇਹੇ ਆਪਣੀ ਦੁਕਾਨ ਤੋਂ ਵਾਪਸ ਜਾ ਰਿਹਾ ਸੀ ਜਦੋਂ ਉਹ ਬਹਿਣੀਵਾਲ ਅੱਡੇ 'ਤੇ ਗਿਆ ਤਾਂ ਲੱਗੇ ਨਾਕੇ 'ਤੇ ਪਏ ਬੈਰੀਕੇਟ ਜਿੰਨ੍ਹਾਂ 'ਤੇ ਕੋਈ ਰਿਫਲੈਕਟਰ ਆਦਿ ਨਹੀਂ ਸਨ ਲੱਗੇ ਅਤੇ ਅੱਗੇ ਤੋਂ ਲਾਈਟਾਂ ਪੈਣ ਕਾਰਨ ਮੋਟਰ ਸਾਈਕਲ ਬੈਰੀਕੇਟਾਂ ਵਿੱਚ ਵੱਜਣ ਕਾਰਨ ਗੰਭੀਰ ਰੂਪ ਵਿੱਚ ਜਖਮੀ ਹੋ ਗਿਆ। ਜਿਸ ਨੂੰ ਨਾਕੇ ਤੋਂ ਕਾਫੀ ਦੂਰ ਬੈਠੇ ਪੁਲਿਸ ਮੁਲਾਜਮਾਂ ਨੇ ਆ ਕੇ ਚੁੱਕਿਆ। ਜਸਵੀਰ ਸਿੰਘ ਨੇ ਦੱਸਿਆ ਕਿ ਉਕਤ ਨਾਕੇ 'ਤੇ ਡਿਊਟੀ ਕਰਦੇ ਮੁਲਾਜਮ ਜਿੰਨ੍ਹਾਂ ਵਿੱਚ ਤਿੰਨ ਲੇਡੀਜ਼ ਵੀ ਸਨ ਨਾਕੇ ਤੋਂ ਕਾਫੀ ਦੂਰ ਆਪਣੇ ਮੋਬਾਈਲ ਫੋਨਾਂ ਵਿੱਚ ਮਸ਼ਰੂਫ ਸਨ ਜਿੰਨ੍ਹਾਂ ਕੋਲ ਕੋਈ ਬੈਟਰੀ ਆਦਿ ਵੀ ਨਹੀਂ ਸੀ। ਉਕਤ ਘਟਨਾ ਵਿੱਚ ਜਸਵੀਰ ਸਿੰਘ ਦਾ ਮੋਢਾ ਅਤੇ ਗਿੱਟਾ ਉਤਰ ਗਿਆ।
ਪੀੜਿਤ ਜਸਵੀਰ ਸਿੰਘ ਨੇ ਦੱਸਿਆ ਕਿ ਜਦੋਂ ਉਹ ਨਾਕੇ ਵਾਲੇ ਮੁਲਾਜਮਾਂ ਨਾਲ ਬਿਨ੍ਹਾਂ ਰਿਫਲੈਕਟਰ ਲੱਗੇ ਬੈਰੀਕੇਟ ਰੱਖਣ ਬਾਰੇ ਗੱਲ ਕਰਨ ਦੇ ਨਾਲ-ਨਾਲ ਮੀਡੀਆ 'ਚ ਮਾਮਲਾ ਲਿਆਉਣ ਦੀ ਗੱਲ ਕਹੀ ਤਾਂ ਉਕਤ ਨਾਕੇ 'ਤੇ ਮੌਜੂਦ ਮੁਲਾਜਮ ਬੈਰੀਕੇਟ ਪਾਸੇ ਕਰ ਕੇ ਨਾਕਾ ਬੰਦ ਕਰਕੇ ਚਲੇ ਗਏ। ਪੀੜਿਤ ਨੇ ਪੁਲਿਸ ਵਿਭਾਗ ਤੋਂ ਮੰਗ ਕੀਤੀ ਹੈ ਕਿ ਸਾਰੇ ਨਾਕਿਆਂ 'ਤੇ ਰੱਖੇ ਗਏ ਬੈਰੀਕੇਟਾਂ 'ਤੇ ਰਿਫਲੈਕਟਰ ਲਗਾਏ ਜਾਣ ਤਾਂ ਕਿ ਕੋਈ ਹੋਰ ਵੱਡਾ ਹਾਦਸਾ ਹੋਣੋਂ ਬਚ ਸਕੇ।
ਇਸ ਹਾਦਸੇ ਸਬੰਧੀ ਜਦੋਂ ਬਹਿਣੀਵਾਲ ਚੌਂਕੀ ਇੰਚਾਰਜ਼ ਨਾਲ ਗੱਲ ਕੀਤੀ ਤਾਂ ਉਹਨਾਂ ਇਸ ਗੱਲ ਨੂੰ ਮੰਨਿਆ ਕਿ ਬੈਰੀਕੇਟ 'ਤੇ ਕੋਈ ਰਿਫਲੈਕਟਰ ਨਹੀਂ ਹੈ ਅਤੇ ਵਾਹਨ ਚਾਲਕ ਨੂੰ ਅੱਗੇ ਤੋਂ ਲਾਈਟਾਂ ਪੈਣ ਕਾਰਨ ਹਾਦਸਾ ਹੋਇਆ ਹੈ ਪ੍ਰੰਤੂ ਦੂਜੇ ਪਾਸੇ ਉਹਨਾਂ ਇਹ ਵੀ ਕਿਹਾ ਕਿ ਉਕਤ ਜਸਵੀਰ ਸਿੰਘ ਦਾ ਕੋਈ ਨਸ਼ਾ ਕੀਤਾ ਹੋਇਆ ਸੀ ਪ੍ਰੰਤੂ ਜਦੋਂ ਇਹ ਸਵਾਲ ਪੁੱਛਿਆ ਕਿ ਜਖਮੀ ਹੋਣ ਦੀ ਸੂਰਤ ਵਿੱਚ ਜਸਵੀਰ ਮਾਨਸਾ ਕਿਵੇਂ ਗਿਆ ਤਾਂ ਉਹਨਾਂ ਅੱਗੋਂ ਜਵਾਬ ਦੇਣ ਤੋਂ ਟਾਲਾ ਵੱਟ ਗਏ।

Tags: ਗੁਰਜੰਟ ਸਿੰਘ ਨਥੇਹਾ
  • Facebook
  • twitter
  • google plus
  • linked in
  • Print It

Last 20 Storys

Powered by Arash Info Corpopration