"/> ਸ਼ਹੀਦ ਜੱਗਾ ਸਿੰਘ ਪਾਰਕ 'ਚ ਲਾਏ ਨਸ਼ਾ ਵਿਰੋਧੀ ਮੰਚ ਨੇ ਪੌਦੇ
Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

ਸ਼ਹੀਦ ਜੱਗਾ ਸਿੰਘ ਪਾਰਕ 'ਚ ਲਾਏ ਨਸ਼ਾ ਵਿਰੋਧੀ ਮੰਚ ਨੇ ਪੌਦੇ

Published On: fastway.news, Date: Sep 12, 2017

ਤਲਵੰਡੀ ਸਾਬੋ, 12 ਸਤੰਬਰ (ਗੁਰਜੰਟ ਸਿੰਘ ਨਥੇਹਾ)- ਬਲਾਕ ਤਲਵੰਡੀ ਸਾਬੋ ਅੰਦਰ ਸਮਾਜ ਸੇਵਾ ਦੇ ਕੰਮਾਂ ਨੂੰ ਲੈ ਕੇ ਚਲਾਈ ਜਾ ਰਹੇ ਸ਼ਹੀਦ ਭਗਤ ਸਿੰਘ ਨਸਾ ਵਿਰੋਧੀ ਮੰਚ ਵੱਲੋਂ ਵਾਤਾਵਰਨ ਦੀ ਸ਼ੁੱਧਤਾ ਬਰਕਰਾਰ ਰੱਖਣ ਦੇ ਮੰਤਵ ਨਾਲ ਚਲਾਈ 'ਰੁੱਖ ਲਗਾਓ, ਜੀਵਨ ਬਚਾਓ' ਮੁਹਿੰਮ ਨੂੰ ਅੱਗੇ ਤੋਰਦਿਆਂ ਅੱਜ ਖੇਤਰ ਦੇ ਪਿੰਡ ਬਹਿਮਣ ਕੌਰ ਸਿੰਘ ਵਿਖੇ ਪੌਦੇ ਲਗਾਏ ਗਏ।
ਸਾਲ 2014 ਵਿੱਚ ਸ਼ਹੀਦ ਹੋਏ ਲਾਂਸ ਨਾਇਕ ਸ਼ਹੀਦ ਜੱਗਾ ਸਿੰਘ (ਸੈਨਾ ਮੈਡਲ) ਦੀ ਯਾਦ ਵਿੱਚ ਪਿੰਡ ਬਹਿਮਣ ਕੌਰ ਸਿੰਘ ਵਿਖੇ ਬਣੀ ਪਾਰਕ ਵਿੱਚ ਅੱਜ ਮੰਚ ਦੇ ਅਹੁਦੇਦਾਰਾਂ, ਵਲੰਟੀਅਰਾਂ ਦੁਆਰਾ ਪਿੰਡ ਦੇ ਨੌਜਵਾਨਾਂ ਦੇ ਸਹਿਯੋਗ ਨਾਲ ਫੁੱਲਾਂ ਅਤੇ ਛਾਂ ਵਾਲੇ ਪੌਦੇ ਲਗਾਏ ਗਏ। ਇਹਨਾਂ ਪੌਦਿਆਂ ਦੀ ਦੇਖ-ਰੇਖ ਦਾ ਉਪਰਾਲਾ ਪਿੰਡ ਦੇ ਨੌਜਵਾਨਾਂ ਵੱਲੋਂ ਕੀਤਾ ਜਾਵੇਗਾ। ਮੰਚ ਦੇ ਬੁਲਾਰਿਆਂ ਨੇ ਕਿਹਾ ਕਿ ਮੰਚ ਵੱਲੋਂ ਜਿੱਥੇ ਸਮਾਜ ਵਿੱਚੋਂ ਨਸ਼ਿਆਂ ਦੇ ਖਾਤਮੇ ਲਈ ਵੱਡੇ ਉਪਰਾਲੇ ਕੀਤੇ ਜਾ ਰਹੇ ਹਨ ਉੱਥੇ ਆਲਾ-ਦੁਆਲਾ ਹਰਿਆ ਭਰਿਆ ਰੱਖਣ ਲਈ ਪੌਦਿਆਂ ਦੀ ਘਾਟ ਨੂੰ ਪੂਰਾ ਕਰਨ ਲਈ ਪੌਦੇ ਲਗਾਏ ਜਾ ਰਹੇ ਹਨ। ਉਹਨਾਂ ਅਪੀਲ ਕਰਦਿਆਂ ਕਿਹਾ ਕਿ ਸਾਨੂੰ ਆਪਣੀ ਜਿੰਦਗੀ ਵਿੱਚ ਘੱਟੋ-ਘੱਟ ਇੱਕ-ਇੱਕ ਰੁੱਖ ਤਾਂ ਜ਼ਰੂਰ ਲਾਉਣਾ ਚਾਹੀਦਾ ਹੈ।
ਇਸ ਮੌਕੇ ਮੇਜਰ ਕਮਾਲੂ, ਗੁਰਮੀਤ ਬੁੱਟਰ, ਸੁਖਪਾਲ ਸਿੱਧੂ, ਗੁਰਚਰਨ ਸਿੰਘ ਬਹਿਮਣ ਤੋਂ ਇਲਾਵਾ ਫਿਮਡ ਦੇ ਨੌਜਵਾਨ ਹਾਜ਼ਰ ਸਨ।

Tags: ਗੁਰਜੰਟ ਸਿੰਘ ਨਥੇਹਾ
  • Facebook
  • twitter
  • google plus
  • linked in
  • Print It

Last 20 Storys

Powered by Arash Info Corpopration