"/> ਗਰੀਬ ਬੱਚੇ ਦੇ ਇਲਾਜ ਲਈ ਸ਼੍ਰੋਮਣੀ ਕਮੇਟੀ ਵੱਲੋਂ ਭੇਜੀ ਸਹਾਇਤਾ ਬਾਬਾ ਤਿਲੋਕੇਵਾਲਾ ਨੇ ਪੀੜਿਤ ਪਰਿਵਾਰ ਨੂੰ ਸੌਂਪੀ
Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

ਗਰੀਬ ਬੱਚੇ ਦੇ ਇਲਾਜ ਲਈ ਸ਼੍ਰੋਮਣੀ ਕਮੇਟੀ ਵੱਲੋਂ ਭੇਜੀ ਸਹਾਇਤਾ ਬਾਬਾ ਤਿਲੋਕੇਵਾਲਾ ਨੇ ਪੀੜਿਤ ਪਰਿਵਾਰ ਨੂੰ ਸੌਂਪੀ

Published On: fastway.news, Date: Sep 11, 2017

ਤਲਵੰਡੀ ਸਾਬੋ, 11 ਸਤੰਬਰ (ਗੁਰਜੰਟ ਸਿੰਘ ਨਥੇਹਾ)- ਸਬ ਡਵੀਜਨ ਤਲਵੰਡੀ ਸਾਬੋ ਨਾਲ ਲੱਗਦੇ ਹਰਿਆਣਾ ਦੇ ਪਿੰਡ ਧਰਮਪੁਰਾ ਵਿੱਚ ਬੀਤੇ ਦਿਨੀਂ ਸਕੂਲ ਵਿੱਚ ਖੇਡਦੇ ਸਮੇਂ ਇੱਕ ਗਰੀਬ ਪਰਿਵਾਰ ਦੇ ਬੱਚੇ ਦੇ ਗੰਭੀਰ ਜਖਮੀ ਹੋ ਜਾਣ ਤੋਂ ਬਾਅਦ ਉਨਾਂ ਵੱਲੋਂ ਮਦੱਦ ਲਈ ਲਾਈ ਗੁਹਾਰ 'ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਉਕਤ ਪਰਿਵਾਰ ਲਈ ਭੇਜੀ ਪੰਜਾਹ ਹਜਾਰ ਰੁਪਏ ਦੀ ਆਰਥਿਕ ਸਹਾਇਤਾ ਅੱਜ ਹਰਿਆਣਾ ਤੋਂ ਸ਼੍ਰੋਮਣੀ ਕਮੇਟੀ ਮੈਂਬਰ ਅਤੇ ਉੱਘੇ ਪ੍ਰਚਾਰਕ ਬਾਬਾ ਗੁਰਮੀਤ ਸਿੰਘ ਤਿਲੋਕੇਵਾਲਿਆਂ ਨੇ ਪੀੜਿਤ ਪਰਿਵਾਰ ਨੂੰ ਸੌਂਪੀ। ਮਿਲੀ ਜਾਣਕਾਰੀ ਅਨੁਸਾਰ ਪਿੰਡ ਧਰਮਪੁਰਾ (ਸਿਰਸਾ) ਦੇ ਸਰਕਾਰੀ ਸਕੂਲ ਵਿੱਚ ਛੇਵੀਂ ਜਮਾਤ ਵਿੱਚ ਪੜ੍ਹਦਾ ਬੱਚਾ ਹਰਜੀਤ ਸਿੰਘ ਸਕੂਲ ਵਿੱਚ ਖੇਡਣ ਦੌਰਾਨ ਜਖਮੀ ਹੋ ਗਿਆ ਸੀ ਤੇ ਇਲਾਜ ਦੌਰਾਨ ਪਤਾ ਲੱਗਾ ਕਿ ਉਕਤ ਬੱਚੇ ਦਾ ਗੁਰਦਾ ਫਟ ਗਿਆ ਹੈ। ਪੀੜਿਤ ਪਰਿਵਾਰ ਦੇ ਅਤਿ ਗਰੀਬ ਹੋਣ ਕਾਰਨ ਉਹ ਇਲਾਜ ਕਰਵਾਉਣ ਤੋਂ ਅਸਮਰੱਥ ਸਨ। ਬੱਚੇ ਦੇ ਪਿਤਾ ਭਾਈ ਰਣਜੀਤ ਸਿੰਘ ਨੇ ਗੁਰਦੁਆਰਾ ਨਿਰਮਲਸਰ ਸਾਹਿਬ ਤਿਲੋਕੇਵਾਲਾ ਦੇ ਮੁਖੀ ਤੇ ਇਲਾਕੇ ਦੇ ਸ਼੍ਰੋਮਣੀ ਕਮੇਟੀ ਮੈਂਬਰ ਬਾਬਾ ਗੁਰਮੀਤ ਸਿੰਘ ਤਿਲੋਕੇਵਾਲਾ ਕੋਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਕੋਈ ਮਦੱਦ ਦੁਆਉਣ ਲਈ ਗੁਹਾਰ ਲਾਈ। ਜਿਸ 'ਤੇ ਬਾਬਾ ਤਿਲੋਕੇਵਾਲਾ ਨੇ ਪੀੜਿਤ ਬੱਚੇ ਦੇ ਇਲਾਜ ਲਈ ਸ਼੍ਰੋਮਣੀ ਕਮੇਟੀ ਨੂੰ ਮਦੱਦ ਦੇਣ ਲਈ ਲਿਖ ਕੇ ਭੇਜਿਆ ਤੇ ਬਾਬਾ ਜੀ ਦੇ ਯਤਨਾਂ ਸਦਕਾ ਸ਼੍ਰੋਮਣੀ ਕਮੇਟੀ ਵੱਲੋਂ ਬੱਚੇ ਦੇ ਇਲਾਜ ਲਈ ਭੇਜਿਆ ਗਿਆ 50 ਹਜ਼ਾਰ ਰੁਪਏ ਦਾ ਚੈੱਕ ਅੱਜ ਬਾਬਾ ਗੁਰਮੀਤ ਸਿੰਘ ਨੇ ਪੀੜਿਤ ਬੱਚੇ ਦੇ ਪਰਿਵਾਰ ਨੂੰ ਸੌਂਪ ਦਿੱਤਾ। ਪਿੰਡ ਵਾਸੀਆਂ ਨੇ ਬਾਬਾ ਗੁਰਮੀਤ ਸਿੰਘ ਦੇ ਯਤਨਾਂ ਅਤੇ ਸ਼੍ਰੋਮਣੀ ਕਮੇਟੀ ਦੇ ਉਪਰਾਲੇ ਦੀ ਸ਼ਲਾਘਾ ਕੀਤੀ। ਇਸ ਮੌਕੇ ਪਿੰਡ ਦੇ ਸਰਪੰਚ ਜਗਤਾਰ ਸਿੰਘ, ਇੰਸਪੈਕਟਰ ਅਜੈਬ ਸਿੰਘ, ਭਾਈ ਮਲਕੀਤ ਸਿੰਘ ਗ੍ਰੰਥੀ, ਭਾਈ ਸੁਖਪਾਲ ਸਿੰਘ ਆਦਿ ਮੋਹਤਬਰ ਹਾਜ਼ਰ ਸਨ।

Tags: ਗੁਰਜੰਟ ਸਿੰਘ ਨਥੇਹਾ
  • Facebook
  • twitter
  • google plus
  • linked in
  • Print It

Last 20 Storys

Powered by Arash Info Corpopration