"/> ਹਰਿਆਣਾ ਤੋਂ 13 ਪੇਟੀਆਂ ਸ਼ਰਾਬ ਲਿਆ ਰਿਹਾ ਕਥਿਤ ਨਸ਼ਾ ਤਸਕਰ ਗੱਡੀ ਸਮੇਤ ਕਾਬੂ, ਸਾਥੀ ਫਰਾਰ, ਮਾਮਲਾ ਦਰਜ
Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

ਹਰਿਆਣਾ ਤੋਂ 13 ਪੇਟੀਆਂ ਸ਼ਰਾਬ ਲਿਆ ਰਿਹਾ ਕਥਿਤ ਨਸ਼ਾ ਤਸਕਰ ਗੱਡੀ ਸਮੇਤ ਕਾਬੂ, ਸਾਥੀ ਫਰਾਰ, ਮਾਮਲਾ ਦਰਜ

Published On: fastway.news, Date: Sep 10, 2017

ਤਲਵੰਡੀ ਸਾਬੋ, 10 ਸਤੰਬਰ (ਗੁਰਜੰਟ ਸਿੰਘ ਨਥੇਹਾ)- ਜ਼ਿਲ੍ਹਾ ਪੁਲਿਸ ਮੁਖੀ ਸ੍ਰੀ ਨਵੀਨ ਸਿੰਗਲਾ ਦੇ ਹੁਕਮਾਂ 'ਤੇ ਬੀਤੇ ਸਮੇਂ ਤੋਂ ਜ਼ਿਲ੍ਹਾ ਪੁਲਿਸ ਵੱਲੋਂ ਨਸ਼ਾ ਤਸਕਰਾਂ ਖਿਲਾਫ ਆਰੰਭੀ ਮੁਹਿੰਮ ਤਹਿਤ ਨਾਰਕੋਟਿਕ ਸੈੱਲ ਨੂੰ ਅੱਜ ਇੱਕ ਸਫਲਤਾ ਉਦੋਂ ਮਿਲੀ ਜਦੋਂ ਹਰਿਆਣਾ ਤੋਂ 13 ਪੇਟੀਆਂ ਸ਼ਰਾਬ ਲਿਆ ਰਹੇ ਇੱਕ ਕਥਿਤ ਨਸ਼ਾ ਤਸਕਰ ਨੂੰ ਗੱਡੀ ਸਮੇਤ ਕਾਬੂ ਕਰ ਲਿਆ ਜਦੋਂਕਿ ਉਸਦਾ ਸਾਥੀ ਭੱਜਣ ਵਿੱਚ ਸਫਲ ਰਿਹਾ।
ਦਰਜ ਮਾਮਲੇ ਅਨੁਸਾਰ ਨਾਰਕੋਟਿਕ ਸੈੱਲ ਦੇ ਏ. ਐੱਸ. ਆਈ ਗੋਰਾ ਸਿੰਘ ਦੀ ਅਗਵਾਈ ਹੇਠ ਪੁਲਿਸ ਪਾਰਟੀ ਨੇ ਪਿੰਡ ਤਿਉਣਾ ਪੁਜਾਰੀਆਂ ਕੋਲ ਹਰਿਆਣਾ ਦੇ ਸਿੰਘਪੁਰਾ ਵੱਲੋਂ ਆਉਂਦੀ ਸੜਕ 'ਤੇ ਨਾਕੇਬੰਦੀ ਕੀਤੀ ਹੋਈ ਸੀ ਕਿ ਹੱਥ ਦੇਣ ਤੇ ਬਾਵਜੂਦ ਇੱਕ ਮਾਰੂਤੀ ਗੱਡੀ ਨੰ: ਡੀ. ਐੱਲ-6 ਸੀ. ਬੀ-1249 ਦਾ ਚਾਲਕ ਨਾਕਾ ਕਰਾਸ ਕਰ ਕੇ ਭੱਜਣ ਲੱਗਾ ਤਾਂ ਪੁਲਿਸ ਪਾਰਟੀ ਨੇ ਪਿੱਛਾ ਕਰਕੇ ਕਾਰ ਚਾਲਕ ਨੂੰ ਰੋਕਿਆ ਤਾਂ ਗੱਡੀ ਵਿੱਚੋਂ ਇੱਕ ਵਿਅਕਤੀ ਭੱਜ ਕੇ ਨਿੱਕਲਣ ਵਿੱਚ ਸਫਲ ਰਿਹਾ ਜਦੋਂਕਿ ਦੂਜੇ ਨੂੰ ਕਾਬੂ ਕਰ ਲ਼ਿਆ ਗਿਆ। ਤਲਾਸ਼ੀ ਲੈਣ ਤੇ ਗੱਡੀ ਵਿੱਚੋਂ ਹਰਿਆਣਾ ਮਾਰਕਾ ਸ਼ਰਾਬ 10 ਪੇਟੀਆਂ ਸ਼ਹਿਨਾਈ ਤੇ 3 ਪੇਟੀਆਂ ਮਾਲਟਾ ਬਰਾਮਦ ਹੋਈਆਂ। ਕਥਿਤ ਦੋਸ਼ੀ ਦੀ ਪਛਾਣ ਵਿੱਕੀ ਸਿੰਘ ਵਾਸੀ ਰਾਮਗੜ੍ਹ ਭੂੰਦੜ ਵਜੋਂ ਹੋਈ ਹੈ। ਜਾਂਚ ਅਧਿਕਾਰੀ ਗੋਰਾ ਸਿੰਘ ਨੇ ਦੱਸਿਆ ਕਿ ਮਾਮਲਾ ਦਰਜ ਕਰ ਲਿਆ ਗਿਆ ਹੈ ਜਦੋਂਕਿ ਫਰਾਰ ਦੂਜੇ ਵਿਅਕਤੀ ਦੀ ਵੀ ਸ਼ਿਨਾਖਤ ਕੀਤੀ ਜਾ ਰਹੀ ਹੈ।

Tags: ਗੁਰਜੰਟ ਸਿੰਘ ਨਥੇਹਾ
  • Facebook
  • twitter
  • google plus
  • linked in
  • Print It

Last 20 Storys

Powered by Arash Info Corpopration