"/> ਪੁਲਿਸ ਨੇ ਵਾਹਨਾਂ ਸਮੇਤ ਨਜਾਇਜ਼ ਸ਼ਰਾਬ ਦੀਆਂ 468 ਬੋਤਲਾਂ ਕਬਜ਼ੇ 'ਚ ਲਈਆਂ, ਦੋਸ਼ੀਆਂ ਖਿਲਾਫ ਮਾਮਲਾ ਦਰਜ
Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

ਪੁਲਿਸ ਨੇ ਵਾਹਨਾਂ ਸਮੇਤ ਨਜਾਇਜ਼ ਸ਼ਰਾਬ ਦੀਆਂ 468 ਬੋਤਲਾਂ ਕਬਜ਼ੇ 'ਚ ਲਈਆਂ, ਦੋਸ਼ੀਆਂ ਖਿਲਾਫ ਮਾਮਲਾ ਦਰਜ

Published On: fastway.news, Date: Sep 09, 2017

ਤਲਵੰਡੀ ਸਾਬੋ, 9 ਸਤੰਬਰ (ਗੁਰਜੰਟ ਸਿੰਘ ਨਥੇਹਾ)- ਸਥਾਨਕ ਪੁਲਿਸ ਨੇ ਵੱਖ-ਵੱਖ ਥਾਵਾਂ 'ਤੇ ਕਾਰਵਾਈ ਕਰਦਿਆਂ ਗੁਆਂਢੀ ਰਾਜ ਹਰਿਆਣਾ ਤੋਂ ਅਲੱਗ-ਅਲੱਗ ਵਾਹਨਾਂ ਰਾਹੀਂ 468 ਬੋਤਲਾਂ ਨਜਾਇਜ਼ ਸ਼ਰਾਬ ਲਿਆ ਰਹੇ ਤਿੰਨ ਸ਼ਰਾਬ ਤਸਕਰਾਂ ਨੂੰ ਗ੍ਰਿਫਤਾਰ ਕੀਤਾ ਹੈ ਜਦੋਂਕਿ ਇੱਕ ਨਾ-ਮਾਲੂਮ ਵਿਅਕਤੀ ਸ਼ਰਾਬ ਸਮੇਤ ਆਪਣਾ ਮੋਟਰ ਸਾਈਕਲ ਛੱਡ ਕੇ ਭੱਜ ਗਿਆ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਤਲਵੰਡੀ ਸਾਬੋ ਦੀ ਇੱਕ ਪੁਲਿਸ ਟੁਕੜੀ ਨੇ ਏ.ਐਸ.ਆਈ ਸੁਖਰਾਜ ਸਿੰਘ ਦੀ ਅਗਵਾਈ ਵਿੱਚ ਪਿੰਡ ਸੰਗਤ ਖੁਰਦ ਵਿਖੇ ਨਾਕਾ ਲਾਇਆ ਹੋਇਆ ਸੀ ਕਿ ਨਾਕੇ ਦੌਰਾਨ ਹਰਿਆਣਾ ਵੱਲੋਂ ਆ ਰਹੀ ਇੱਕ ਕਾਰ ਨੰਬਰ ਪੀ.ਬੀ. 11 ਬੀ. ਕੇ. 1531 ਨੂੰ ਰੋਕ ਕੇ ਜਦ ਤਲਾਸ਼ੀ ਲਈ ਗਈ ਤਾਂ ਉਸ ਵਿੱਚੋਂ ਹਰਿਆਣਾ ਮਾਰਕਾ ਨਜਾਇਜ਼ ਸ਼ਰਾਬ ਦੀਆਂ 22 ਪੇਟੀਆਂ (264 ਬੋਤਲਾਂ) ਬਰਾਮਦ ਕੀਤੀਆਂ ਗਈਆਂ। ਪੁਲਿਸ ਨੇ ਕਾਰ ਸਵਾਰ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕਰ ਲਿਆ। ਫੜ੍ਹੇ ਗਏ ਵਿਅਕਤੀਆਂ ਦੀ ਪਛਾਣ ਜੰਗ ਬਹਾਦਰ ਅਤੇ ਸੋਨੀ ਵਾਸੀ ਬਾਲਿਆਂਵਾਲੀ ਵਜੋਂ ਹੋਈ। ਇਸੇ ਤਰ੍ਹਾਂ ਪੁਲਿਸ ਨੇ ਸਥਾਨਕ ਸ਼ਹਿਰ ਦੇ ਬਾਹਰਵਾਰ ਵਾਹਨਾਂ ਦੀ ਚੈਕਿੰਗ ਦੌਰਾਨ ਇੱਕ ਆਲਟੋ ਕਾਰ ਨੰਬਰ ਯੂ. ਪੀ. 57 ਬੀ 7972 ਵਿੱਚੋਂ ਹਰਿਆਣਾ ਮਾਰਕਾ ਸ਼ਰਾਬ ਦੀਆਂ 168 ਬੋਤਲਾਂ ਬਰਾਮਦ ਕੀਤੀਆਂ ਹਨ। ਪੁਲਿਸ ਨੇ ਕਾਰ ਸਵਾਰ ਧਲਵਿੰਦਰ ਸਿੰਘ ਵਾਸੀ ਰਾਜਗੜ੍ਹ ਕੁੱਬੇ ਨੂੰ ਗ੍ਰਿਫਤਾਰ ਕਰ ਲਿਆ ਹੈ। ਇੱਕ ਹੋਰ ਮਾਮਲੇ ਅਨੁਸਾਰ ਪੁਲਿਸ ਦੀ ਗਸ਼ਤ ਕਰਦੀ ਗੱਡੀ ਨੂੰ ਦੇਖ ਕੇ ਪਿੰਡ ਗੁਰੂਸਰ ਜਗ੍ਹਾ ਕੋਲ ਅੱਗੇ ਤੋਂ ਆ ਰਿਹਾ ਮੋਟਰ ਸਾਈਕਲ ਨੰਬਰ ਪੀ. ਬੀ. 22ਏ.ਕੇ. 0101 'ਤੇ ਸਵਾਰ ਇੱਕ ਨਾ-ਮਾਲੂਮ ਵਿਅਕਤੀ ਮੋਟਰ ਸਾਈਕਲ ਛੱਡ ਕੇ ਭੱਜ ਗਿਆ। ਜਦ ਪੁਲਿਸ ਨੇ ਕੋਲ ਜਾ ਕੇ ਮੋਟਰ ਸਾਈਕਲ ਦੀ ਤਲਾਸ਼ੀ ਲਈ ਤਾਂ ਉਸ ਵਿੱਚੋਂ 36 ਬੋਤਲਾਂ ਹਰਿਆਣੇ ਦੀ ਸ਼ਰਾਬ ਬਰਾਮਦ ਹੋਈ। ਪੁਲਿਸ ਨੇ ਸ਼ਰਾਬ ਤੇ ਮੋਟਰ ਸਾਈਕਲ ਆਪਣੇ ਕਬਜ਼ੇ ਵਿੱਚ ਲੈ ਲਿਆ ਹੈ। ਤਲਵੰਡੀ ਸਾਬੋ ਪੁਲਿਸ ਉਕਤ ਫੜ੍ਹੀ ਗਈ ਸ਼ਰਾਬ ਦੇ ਨਾਲ ਸਬੰਧਤ ਸ਼ਰਾਬ ਤਸ਼ਕਰਾਂ ਖਿਲਾਫ ਮਾਮਲੇ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Tags: ਗੁਰਜੰਟ ਸਿੰਘ ਨਥੇਹਾ
  • Facebook
  • twitter
  • google plus
  • linked in
  • Print It

Last 20 Storys

Powered by Arash Info Corpopration