"/> ਆਟਾ-ਦਾਲ ਸਕੀਮ ਬੰਦ ਕਰਨ ਦੇ ਲਾਏ ਨਸੀਬਪੁਰਾ ਦੇ ਗਰੀਬ ਪਰਿਵਾਰਾਂ ਨੇ ਕੈਪਟਨ ਸਰਕਾਰ 'ਤੇ ਦੋਸ਼
Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

ਆਟਾ-ਦਾਲ ਸਕੀਮ ਬੰਦ ਕਰਨ ਦੇ ਲਾਏ ਨਸੀਬਪੁਰਾ ਦੇ ਗਰੀਬ ਪਰਿਵਾਰਾਂ ਨੇ ਕੈਪਟਨ ਸਰਕਾਰ 'ਤੇ ਦੋਸ਼

ਆਟਾ-ਦਾਲ ਦੇ ਨਾਲ-ਨਾਲ ਚੀਨੀ ਅਤੇ ਚਾਹ ਪੱਤੀ ਵੀ ਦਿੱਤੀ ਜਾਵੇਗੀ- ਮਨਪ੍ਰੀਤ ਬਾਦਲ
Published On: fastway.news, Date: Jul 16, 2017

ਤਲਵੰਡੀ ਸਾਬੋ, 16 ਜੁਲਾਈ (ਗੁਰਜੰਟ ਸਿੰਘ ਨਥੇਹਾ)- ਤਲਵੰਡੀ ਸਾਬੋ ਦੇ ਪਿੰਡ ਨਸੀਬਪੁਰਾ (ਕੈਲੇਬਾਂਦਰ) ਦੇ ਗ਼ਰੀਬ ਪਰਿਵਾਰਾਂ ਵੱਲੋਂ ਅਕਾਲੀ–ਭਾਜਪਾ ਵੱਲੋਂ ਚਲਾਈ ਸਸਤੀ ਆਟਾ ਦਾਲ ਦੇਣ ਦੀ ਸਕੀਮ ਨੂੰ ਕਾਂਗਰਸ ਸਰਕਾਰ ਵੱਲੋਂ ਬੰਦ ਕਰਨ ਦੇ ਦੋਸ਼ ਲਾਏ ਹਨ ਅਤੇ ਚਿਤਾਵਨੀ ਦਿੱਤੀ ਹੈ ਕਿ ਜੇ ਇਹ ਸਕੀਮ ਬੰਦ ਕੀਤੀ ਗਈ ਤਾਂ ਧਰਨੇ-ਮੁਜਾਹਰੇ ਲਗਾਏ ਜਾਣਗੇ। ਪ੍ਰੰਤੂ ਦੂਜੇ ਪਾਸੇ ਮਨਪ੍ਰੀਤ ਸਿੰਘ ਬਾਦਲ ਦਾ ਕਹਿਣਾ ਹੈ ਕਿ ਸਰਕਾਰ ਵੱਲੋਂ ਇਹ ਸਕੀਮ ਬੰਦ ਨਹੀਂ ਕੀਤੀ ਜਾ ਰਹੀ ਸਗੋਂ ਕਣਕ ਦਾਲ ਦੇ ਨਾਲ ਨਾਲ ਚੀਨੀ ਅਤੇ ਚਾਹ ਪੱਤੀ ਵੀ ਦਿੱਤੀ ਜਾ ਰਹੀ ਹੈ।
ਪਿੰਡ ਵਾਸੀ ਮਰਦ ਔਰਤਾਂ ਨੇ ਦੱਸਿਆ ਕਿ ਉਹਨਾਂ ਨੂੰ ਕਰੀਬ 10 ਮਹੀਨਿਆਂ ਤੋਂ ਆਟਾ ਦਾਲ ਨਹੀਂ ਮਿਲੀ ਹੈ। ਉਹਨਾਂ ਦੇ ਚੁੱਲਿਆਂ 'ਚ ਅੱਗ ਨਹੀਂ ਬਲ ਰਹੀ ਉਹਨਾਂ ਨੂੰ ਸਾਰਾ ਦਿਨ ਦਿਹਾੜੀ ਕਰਕੇ ਸ਼ਾਮ ਨੂੰ 2 ਕਿਲੋ ਆਟਾ ਮੁੱਲ ਲਿਆਉਣਾ ਪੈ ਰਿਹਾ ਹੈ। aੁਹਨਾਂ ਪੰਜਾਬ ਦੀ ਕੈਪਟਨ ਸਰਕਾਰ 'ਤੇ ਦੋਸ਼ ਲਾਉਂਦਿਆਂ ਕਿਹਾ ਕਿ ਵੋਟਾਂ ਮੰਗਣ ਵੇਲੇ ਤਾਂ ਗ਼ਰੀਬਾਂ ਨੂੰ ਇਸ ਤੋਂ ਵੀ ਜਿਆਦਾ ਅਨਾਜ ਦੇਣ ਦੀ ਗੱਲ ਕਰਕੇ ਵੋਟਾਂ ਵਟੋਰ ਲਈਆਂ ਹੁਣ ਜੋ ਸਕੀਮ ਚੱਲ ਰਹੀ ਸੀ ਉਹ ਵੀ ਬੰਦ ਕਰ ਦਿੱਤੀ ਹੈ ਜਿਸ ਕਾਰਨ ਗਰੀਬ ਪਰਿਵਾਰ ਦੋ ਡੰਗ ਦੀ ਰੋਟੀ ਤੋਂ ਮੁਹਤਾਜ਼ ਹੋ ਗਏ ਹਨ। ਇੱਕ ਹੋਰ ਦੋਸ਼ ਲਾਉਂਦਿਆ ਕਿਹਾ ਕਿ ਨਰੇਗਾ 'ਚ ਕੰਮ ਕਰਨ ਵਾਲੇ ਮਜ਼ਦੂਰਾਂ ਤੋਂ ਕੰਮ ਤਾਂ ਕਰਵਾ ਲਿਆ ਪ੍ਰੰਤੂ ਅਜੇ ਤੱਕ ਮਜ਼ਦੂਰੀ ਦਾ ਪੈਸਾ ਨਹੀਂ ਦਿੱਤਾ ਗਿਆ ਸਗੋਂ ਜਦੋਂ ਸਬੰਧਿਤ ਅਧਿਕਾਰੀਆਂ ਨਾਲ ਗੱਲ ਕੀਤੀ ਜਾਂਦੀ ਹੈ ਤਾਂ ਉਹ ਇਹ ਕਹਿਕੇ ਟਾਲ ਦਿੰਦੇ ਹਨ ਕਿ ਅਜੇ ਪਿੱਛੇ ਤੋਂ ਪੈਸਾ ਨਹੀਂ ਆ ਰਿਹਾ। ਗਰੀਬ ਪਰਿਵਾਰਾਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਸਾਡੀ ਆਟਾ ਦਾਲ ਦੀ ਪਹਿਲਾਂ ਤੋਂ ਚੱਲ ਰਹੀ ਸਕੀਮ ਨੂੰ ਮੁੜ ਪਹਿਲਾਂ ਦੀ ਤਰ੍ਹਾਂ ਚਾਲੂ ਕੀਤਾ ਜਾਵੇ ਜੇਕਰ ਇਹ ਸਕੀਮ ਚਾਲੂ ਨਾ ਕਰਕੇ ਗਰੀਬਾਂ ਨੂੰ ਰਾਸ਼ਨ ਨਾ ਦਿੱਤਾ ਗਿਆ ਤਾਂ ਉਹਨਾਂ ਵੱਲੋਂ ਤਿੱਖਾ ਸੰਘਰਸ਼ ਕੀਤਾ ਜਾਵੇਗਾ।
ਉਕਤ ਮਾਮਲੇ ਸੰਬੰਧੀ ਜਦੋਂ ਮਨਪ੍ਰੀਤ ਸਿੰਘ ਬਾਦਲ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਪੰਜਾਬ ਸਰਕਾਰ ਆਟਾ ਦਾਲ ਸਕੀਮ ਬੰਦ ਨਹੀਂ ਕਰ ਰਹੀ ਸਗੋਂ ਇਹਦੇ ਨਾਲ ਨਾਲ ਚੀਨੀ ਅਤੇ ਚਾਹ ਪੱਤੀ ਵੀ ਦਿੱਤੀ ਜਾਇਆ ਕਰੇਗੀ। ਇਹਦੇ ਲਈ ਸਮਾਰਟ ਕਾਰਡ ਬਣਾਏ ਜਾ ਰਹੇ ਹਨ ਜੋ ਕੇਵਲ ਘਰ ਦੀਆਂ ਔਰਤਾਂ ਦੇ ਹੀ ਬਣਨਗੇ ਅਤੇ ਜਿੰਨ੍ਹਾਂ ਨੂੰ ਹਰ ਛੇ ਮਹੀਨੇ ਬਾਅਦ ਰਾਸ਼ਨ ਮਿਲਿਆ ਕਰੇਗਾ ਪ੍ਰੰਤੂ ਫਿਲਹਾਲ ਅਸੀਂ ਜੋ ਅਕਾਲੀ ਸਰਕਾਰ ਵੇਲੇ ਦੇ ਕਾਰਡ ਬਣੇ ਹਨ ਉਹਨਾਂ ਦੀ ਵੈਰੀਫਿਕੇਸ਼ਨ ਕਰਵਾ ਰਹੇ ਹਾਂ।

Tags: ਗੁਰਜੰਟ ਸਿੰਘ ਨਥੇਹਾ
  • Facebook
  • twitter
  • google plus
  • linked in
  • Print It

Last 20 Storys

Powered by Arash Info Corpopration