"/> ਜ਼ਿਲ੍ਹਾ ਬਾਰ ਐਸੋਸੀਏਸ਼ਨ ਦੇ ਸਮਾਗਮ ਵਿੱਚ ਸ਼ਾਮਲ ਹੋਏ ਵਿਧਾਇਕ ਸਿੰਗਲਾ
Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

ਜ਼ਿਲ੍ਹਾ ਬਾਰ ਐਸੋਸੀਏਸ਼ਨ ਦੇ ਸਮਾਗਮ ਵਿੱਚ ਸ਼ਾਮਲ ਹੋਏ ਵਿਧਾਇਕ ਸਿੰਗਲਾ

Published On: fastway.news, Date: Jul 15, 2017

ਸੰਗਰੂਰ, 15 ਜੁਲਾਈ (ਸਪਨਾ ਰਾਣੀ) ਇਥੇ ਅਦਾਲਤੀ ਕੰਪਲੈਕਸ ਵਿੱਚ ਜ਼ਿਲ੍ਹਾ ਬਾਰ ਐਸੋਸੀਏਸ਼ਨ ਵੱਲੋਂ ਕਰਵਾਏ ਗਏ ਇੱਕ ਸਮਾਗਮ ਵਿੱਚ ਹਲਕਾ ਵਿਧਾਇਕ ਵਿਜੈਇੰਦਰ ਸਿੰਗਲਾ ਵਿਸ਼ੇਸ਼ ਤੌਰ ’ਤੇ ਸ਼ਾਮਲ ਹੋਏ। ਚੋਣ ਜਿੱਤਣ ਉਪਰੰਤ ਪਹਿਲੀ ਵਾਰ ਜ਼ਿਲ੍ਹਾ ਬਾਰ ਰੂਮ ਵਿੱਚ ਪੁੱਜੇ ਵਿਧਾਇਕ ਸਿੰਗਲਾ ਵੱਲੋਂ ਵਕੀਲ ਭਾਈਚਾਰੇ ਦਾ ਵਿਸ਼ੇਸ਼ ਤੌਰ ’ਤੇ ਧੰਨਵਾਦ ਕੀਤਾ ਗਿਆ ਤੇ ਉਨ੍ਹਾਂ ਨੂੰ ਪੇਸ਼ ਆ ਰਹੀਆਂ ਸਮੱਸਿਆਵਾਂ ਵੀ ਸੁਣੀਆਂ ਅਤੇ ਜਲਦ ਹੱਲ ਕਰਨ ਦਾ ਭਰੋਸਾ ਦਿੱਤਾ। ਜ਼ਿਲ੍ਹਾ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਐਡਵੋਕੇਟ ਗੁਰਬਿੰਦਰ ਸਿੰਘ ਚੀਮਾਂ ਨੇ ਵਿਧਾਇਕ ਸਿੰਗਲਾ ਦਾ ਸਵਾਗਤ ਕੀਤਾ। ਐਡਵੋਕੇਟ ਗੁਰਤੇਜ ਸਿੰਘ ਗਰੇਵਾਲ ਨੇ ਪੁਲੀਸ ਥਾਣਿਆਂ ਨੂੰ ਸਿਆਸੀਕਰਨ ਤੋਂ ਮੁਕਤ ਕਰਾਉਣ ਦੇ ਕੀਤੇ ਫੈਸਲੇ ਲਈ ਕੈਪਟਨ ਸਰਕਾਰ ਦਾ ਵਿਸ਼ੇਸ਼ ਤੌਰ ’ਤੇ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਇਸ ਨਾਲ ਲੋਕਾਂ ਨੂੰ ਵੱਡੀ ਰਾਹਤ ਮਿਲੇਗੀ। ਵਕੀਲਾਂ ਵੱਲੋਂ ਵਿਧਾਇਕ ਸਿੰਗਲਾ ਤੋਂ ਮੰਗ ਕੀਤੀ ਗਈ ਕਿ ਜ਼ਿਲ੍ਹਾ ਅਦਾਲਤੀ ਕੰਪਲੈਕਸ ਵਿੱਚ ਪਾਰਕਿੰਗ ਦਾ ਫਰਸ਼ ਲਗਾਇਆ ਜਾਵੇ, ਘੰਟਾ ਘਰ ਦੇ ਨਜ਼ਦੀਕ ਕੰਚ ਘਰ ਦੀ ਖਸਤਾ ਹਾਲਤ ਇਮਾਰਤ ਨੂੰ ਢਾਹ ਕੇ ਇਸ ਥਾਂ ’ਤੇ ਸੁੰਦਰ ਪਾਰਕ ਬਣਾਇਆ ਜਾਵੇ, ਸ਼ਹਿਰ ਦੀ ਸ਼ਾਨ ਇਤਿਹਾਸਕ ਘੰਟਾ ਘਰ ਦੀ ਦਿੱਖ ਨੂੰ ਸੁਧਾਰਿਆ ਜਾਵੇ ਅਤੇ ਵਕੀਲਾਂ ਦੇ ਨਵੇਂ ਬਣੇ ਚੈਂਬਰਾਂ ਵਿੱਚ ਲਿਫ਼ਟ ਦੀ ਸਹੂਲਤ ਦਾ ਪ੍ਰਬੰਧ ਕੀਤਾ ਜਾਵੇ। ਵਿਧਾਇਕ ਸਿੰਗਲਾ ਨੇ ਕਿਹਾ ਕਿ ਵਕੀਲ ਭਾਈਚਾਰੇ ਨੂੰ ਕਿਸੇ ਵੀ ਕਿਸਮ ਦੀ ਮੁਸ਼ਕਲ ਨਹੀਂ ਆਉਣ ਦਿੱਤੀ ਜਾਵੇਗੀ। ਪੰਜਾਬ ਸਰਕਾਰ ਹਰ ਵਰਗ ਦੀ ਸਮੱਸਿਆ ਨੂੰ ਪਹਿਲ ਦੇ ਆਧਾਰ ’ਤੇ ਹੱਲ ਕਰਨ ਲਈ ਵਚਨਬੱਧ ਹੈ। ਉਨ੍ਹਾਂ ਦੱਸਿਆ ਕਿ ਕੰਚ ਘਰ ਵਾਲੀ ਇਮਾਰਤ ਨੂੰ ਢਾਹ ਕੇ ਸੁੰਦਰ ਪਾਰਕ ਬਣਾਉਣ ਲਈ ਉਹ ਲੋਕ ਨਿਰਮਾਣ ਮੰਤਰੀ ਮੈਡਮ ਰਜ਼ੀਆ ਸੁਲਤਾਨਾ ਨਾਲ ਗੱਲ ਕਰਨਗੇ ਅਤੇ ਬਾਕੀ ਮੰਗਾਂ ਨੂੰ ਵੀ ਜਲਦ ਹੱਲ ਕੀਤਾ ਜਾਵੇਗਾ। ਇਸ ਮੌਕੇ ਸੀਨੀਅਰ ਐਡਵੋਕੇਟ ਬਲਦੇਵ ਕ੍ਰਿਸ਼ਨ ਗੋਇਲ, ਬਾਰ ਐਸੋਸੀਏਸ਼ਨ ਦੇ ਸਕੱਤਰ ਸੌਰਵ ਗਰਗ, ਮੀਤ ਪ੍ਰਧਾਨ ਜਸਪ੍ਰੀਤ ਸਿੰਘ ਲੱਡਾ, ਐਡਵੋਕੇਟ ਅਸ਼ਵਨੀ ਚੌਧਰੀ, ਸੁਖਬੀਰ ਸਿੰਘ ਪੂਨੀਆਂ ਵੀ ਮੌਜੂਦ ਸਨ।

Tags: sapna rani sangrur
  • Facebook
  • twitter
  • google plus
  • linked in
  • Print It

Last 20 Storys

Powered by Arash Info Corpopration