"/> ਪੀੜਤ ਕਿਸਾਨ ਲਈ ਪਾਵਰਕੌਮ ਤੋਂ ਮੁਆਵਜ਼ੇ ਦੀ ਮੰਗ
Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

ਪੀੜਤ ਕਿਸਾਨ ਲਈ ਪਾਵਰਕੌਮ ਤੋਂ ਮੁਆਵਜ਼ੇ ਦੀ ਮੰਗ

Published On: fastway.news, Date: Jul 15, 2017

ਧੂਰੀ, 15 ਜੁਲਾਈ (ਮਹੇਸ਼ ਜਿੰਦਲ) ਕਿਸਾਨ ਮੁਕਤੀ ਮੋਰਚੇ ਦੀ ਮੀਟਿੰਗ ਮਾ. ਕਿਰਪਾਲ ਸਿੰਘ ਰਾਜੋਮਾਜਰਾ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿੱਚ ਕਿਸਾਨੀ ਸੰਦਾਂ, ਖਾਦਾਂ ਤੇ ਕੀਟਨਾਸ਼ਕ ਦਵਾਈਆਂ ’ਤੇ ਜੀਐੱਸਟੀ ਲਗਾਏ ਜਾਣ ਦੀ ਨਿਖੇਧੀ ਕੀਤੀ ਗਈ। ਜੀਐੱਸਟੀ ਲੱਗਣ ਨਾਲ ਕਿਸਾਨੀ ਦੇ ਲਾਗਤ ਖਰਚੇ ਵਧ ਜਾਣਗੇ ਅਤੇ ਆਮਦਨ ਘੱਟ ਜਾਵੇਗੀ। ਕਿਸਾਨ ਹੋਰ ਬਰਬਾਦ ਹੋ ਜਾਵੇਗਾ। ਪਿੰਡ ਰੰਗੀਆਂ ਵਿਚ ਟਰਾਂਸਫਾਰਮਰ ਫਟਣ ਨਾਲ ਕਿਸਾਨ ਨੱਥਾ ਸਿੰਘ ਬੁਰੀ ਤਰ੍ਹਾਂ ਨਾਲ ਝੁਲਸ ਗਿਆ ਜੋ ਪਿਛਲੇ ਕਈ ਦਿਨਾਂ ਤੋਂ ਹਸਪਤਾਲ ਵਿੱਚ ਜ਼ੇਰੇ ਇਲਾਜ ਹੈ।ਉਨ੍ਹਾਂ ਪਾਵਰਕੌਮ ਤੋਂ ਪੀੜਤ ਲਈ ਤੁਰੰਤ ਮੁਆਵਜ਼ਾ ਤੇ ਉਸ ਦੇ ਇਲਾਜ ਦਾ ਖਰਚਾ ਦੇਣ ਦੀ ਮੰਗ ਕੀਤੀ।
ਸਰਕਾਰ ਨੂੰ ਕਰਜ਼ੀ ਮੁਆਫ਼ੀ ਦਾ ਛੇਤੀ ਐਲਾਨ ਕਰ ਕੇ ਕਿਸਾਨਾਂ ਦੀਆਂ ਜ਼ਿੰਦਗੀਆਂ ਬਚਾਉਣ ਲਈ ਕਿਹਾ ਗਿਆ ਕਿਉਂਕਿ ਪਿਛਲੇ ਸਮੇਂ ਵਿੱਚ ਕਿਸਾਨਾਂ ਦੀਆਂ ਖ਼ੁਦਕੁਸ਼ੀਆਂ ਵਿੱਚ ਬਹੁਤ ਵਾਧਾ ਹੋ ਗਿਆ ਹੈ, ਪਾਣੀ ਦਾ ਲੈਵਲ ਹੇਠ ਜਾਣ ਕਾਰਨ ਟਿਊਬਵੈੱਲ ਮੋਟਰਾਂ ਬਹੁਤ ਲੋਡ ਲੈ ਰਹੀਆਂ ਹਨ ਅਤੇ ਪਾਣੀ ਖਿੱਚਣ ਤੋਂ ਅਸਮਰਥ ਹਨ। ਬਿਜਲੀ ਮਹਿਕਮੇ ਨੂੰ ਛੇਤੀ ਤੋਂ ਛੇਤੀ 1200 ਰੁਪਏ ਪ੍ਰਤੀ ਹਾਰਸ ਪਾਵਰ ਵੀ.ਡੀ.ਐਸ ਸਕੀਮ ਜਾਰੀ ਕਰਨੀ ਚਾਹੀਦੀ ਹੈ। ਮੀਟਿੰਗ ਵਿੱਚ ਗੁਰਦੀਪ ਸਿੰਘ ਬਰੜ੍ਹਵਾਲ, ਮਾ. ਪ੍ਰੀਤਮ ਸਿੰਘ ਧੂਰਾ, ਸੁਰਿੰਦਰ ਸਿੰਘ ਖੰਨੇ ਵਾਲਾ, ਮਾ. ਹਰਦੇਵ ਸਿੰਘ ਬੁਗਰਾ, ਲਛਮਣ ਸਿੰਘ ਧੂਰੀ, ਦਵਿੰਦਰ ਸਿੰਘ ਘਨੌਰੀ ਕਲਾਂ, ਜਗਪਾਲ ਸਿੰਘ ਮੂਲੋਵਾਲ, ਰਮੇਸ਼ ਕੁਮਾਰ ਧੂਰੀ, ਅਮਰਜੀਤ ਸਿੰਘ ਰਾਜੋਮਾਜਰਾ, ਨਵਨੀਤ ਸਿੰਘ ਬੁਗਰਾ, ਪ੍ਰਿਥੀ ਰਾਜ ਕੱਕੜਵਾਲ, ਗੁਰਬਖਸ਼ੀਸ਼ ਸਿੰਘ ਸੀਸ ਧੰਦੀਵਾਲ, ਜਗਜੀਤ ਸਿੰਘ ਕੱਕੜਵਾਲ ਆਦਿ ਸ਼ਾਮਲ ਹੋਏ ।

Tags: mahesh jindal dhuri
  • Facebook
  • twitter
  • google plus
  • linked in
  • Print It

Last 20 Storys

Powered by Arash Info Corpopration