"/> ਵਿਧਾਇਕ ਵਿਜੈਇੰਦਰ ਸਿੰਗਲਾ ਵੱਲੋਂ ਮਲੇਰਕੋਟਲਾ ਦੇ ਵਕੀਲਾਂ ਨਾਲ ਮੀਟਿੰਗ
Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

ਵਿਧਾਇਕ ਵਿਜੈਇੰਦਰ ਸਿੰਗਲਾ ਵੱਲੋਂ ਮਲੇਰਕੋਟਲਾ ਦੇ ਵਕੀਲਾਂ ਨਾਲ ਮੀਟਿੰਗ

Published On: fastway.news, Date: Jul 15, 2017

ਸੰਗਰੂਰ, 15 ਜੁਲਾਈ (ਸਪਨਾ ਰਾਣੀ) ਜ਼ਿਲ੍ਹਾ ਸੰਗਰੂਰ ਦੀ ਤਹਿਸੀਲ ਮਲੇਰਕੋਟਲਾ ਨੂੰ ਪੰਜਾਬ ਦਾ 23ਵਾਂ ਜ਼ਿਲ੍ਹਾ ਬਣਾਏ ਜਾਣ ਦੀ ਬਿਆਨਬਾਜ਼ੀ ਤੋਂ ਪ੍ਰੇਸ਼ਾਨ ਜ਼ਿਲ੍ਹਾ ਬਾਰ ਸੰਗਰੂਰ ਦੇ ਵਕੀਲਾਂ ਦੀ ਪੀੜਾਂ ਨੂੰ ਸੁਣਨ ਲਈ ਹਲਕਾ ਵਿਧਾਇਕ ਵਿਜੈਇੰਦਰ ਸਿੰਗਲਾ ਵਿਸ਼ੇਸ਼ ਤੌਰ ਉੱਤੇ ਜ਼ਿਲ੍ਹਾ ਬਾਰ ਰੂਮ ਪੁੱਜੇ | ਵਕੀਲਾਂ ਦੀਆਂ ਦੁੱਖ ਤਕਲੀਫ਼ਾਂ ਸੁਣਨ ਤੋਂ ਬਾਅਦ ਮੌਜੂਦਗੀ ਨੂੰ ਸੰਬੋਧਨ ਕਰਦਿਆਂ ਵਿਧਾਇਕ ਸ੍ਰੀ ਸਿੰਗਲਾ ਨੇ ਕਿਹਾ ਕਿ ਉਨ੍ਹਾਂ ਇਸ ਮੁੱਦੇ ਬਾਰੇ ਪੰਜਾਬ ਦੇ ਵੱਖ-ਵੱਖ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਹੈ ਅਤੇ ਨਵਾਂ ਜ਼ਿਲ੍ਹਾ ਬਣਨ ਨਾਲ ਬਦਲਣ ਵਾਲੇ ਸਮਾਜਿਕ ਸਮੀਕਰਨਾਂ ਨੂੰ ਵੀ ਵਿਚਾਰਿਆ ਗਿਆ ਹੈ | ਉਨ੍ਹਾਂ ਕਿਹਾ ਕਿ ਉਹ ਵਕੀਲਾਂ ਦੀ ਪੀੜਾ ਦਾ ਨਿਵਾਰਨ ਕਰਨ ਲਈ ਹਰ ਸੰਭਵ ਯਤਨ ਕਰਨਗੇ ਅਤੇ ਅਗਲੇ ਹਫ਼ਤੇ ਜ਼ਿਲ੍ਹਾ ਬਾਰ ਦੇ ਵਫ਼ਦ ਦੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਬੈਠਕ ਕਰਵਾਉਣਗੇ | ਇਸ ਮੌਕੇ ਬਾਰ ਦੇ ਸਕੱਤਰ ਸੌਰਵ ਗਰਗ ਵੱਲੋਂ ਕੀਤੇ ਮੰਚ ਸੰਚਾਲਨ ਦੌਰਾਨ ਬਾਰ ਦੇ ਪ੍ਰਧਾਨ ਗੁਰਬਿੰਦਰ ਸਿੰਘ ਚੀਮਾ, ਸਾਬਕਾ ਪ੍ਰਧਾਨ ਗੁਰਤੇਜ ਸਿੰਘ ਗਰੇਵਾਲ, ਸੁਰਜੀਤ ਸਿੰਘ ਗਰੇਵਾਲ, ਲਲਿਤ ਗਰਗ, ਜਤਿੰਦਰ ਸਿੰਘ ਗਿੱਲ, ਬੀ.ਕੇ. ਗੋਇਲ, ਦਲਜੀਤ ਸਿੰਘ ਸੇਖੋਂ ਨੇ ਜ਼ੋਰ ਦੇ ਕੇ ਕਿਹਾ ਕਿ ਸੰਗਰੂਰ ਪਹਿਲਾਂ ਹੀ ਬਹੁਤ ਛੋਟਾ ਜਿਹਾ ਰਹਿ ਗਿਆ ਹੈ ਹੁਣ ਇਸ ਨੂੰ ਹੋਰ ਛੋਟਾ ਨਾ ਕੀਤਾ ਜਾਵੇ | ਇਸ ਮੌਕੇ ਪਵਿੱਤਰ ਸਿੰਘ ਗਰੇਵਾਲ, ਨਰਪਾਲ ਸਿੰਘ ਧਾਲੀਵਾਲ, ਜਸਪ੍ਰੀਤ ਸਿੰਘ ਲੱਡਾ, ਅਮਨਦੀਪ ਸਿੰਘ, ਬਲਵੰਤ ਸਿੰਘ ਢੀਂਡਸਾ, ਨਰੇਸ਼ ਜੁਨੇਜਾ, ਪਿ੍ਤਪਾਲ ਸਿੰਘ ਸਿੱਧੂ, ਰਾਜ ਕੁਮਾਰ ਗੋਇਲ, ਸੁਰਜੀਤ ਸਿੰਘ ਰੰਧਾਵਾ, ਹਰਮਿੰਦਰ ਸਿੰਘ ਹਰੀਗੜ੍ਹ ਅਤੇ ਹੋਰ ਵਕੀਲ ਮੌਜੂਦ ਸਨ |

Tags: sapna rani sangrur
  • Facebook
  • twitter
  • google plus
  • linked in
  • Print It

Last 20 Storys

Powered by Arash Info Corpopration