"/> ਖੁਦਕੁਸ਼ੀ ਲਈ ਮਜਬੂਰ ਕਰਨ ਦੇ ਦੋਸ਼ਾਂ ਵਿਚ ਸੱਸ ਨੂੰ ਪੰਜ ਸਾਲ ਦੀ ਕੈਦ
Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

ਖੁਦਕੁਸ਼ੀ ਲਈ ਮਜਬੂਰ ਕਰਨ ਦੇ ਦੋਸ਼ਾਂ ਵਿਚ ਸੱਸ ਨੂੰ ਪੰਜ ਸਾਲ ਦੀ ਕੈਦ

Published On: fastway.news, Date: Jul 15, 2017

ਸੰਗਰੂਰ, 15 ਜੁਲਾਈ (ਸਪਨਾ ਰਾਣੀ) ਵਧੀਕ ਸੈਸ਼ਨ ਜੱਜ ਸੁਮਿਤ ਘਈ ਦੀ ਅਦਾਲਤ ਨੇ ਨੂੰਹ ਨੂੰ ਆਤਮ ਹੱਤਿਆ ਲਈ ਮਜਬੂਰ ਕਰਨ ਦੇ ਦੋਸ਼ਾਂ ਵਿਚ ਸੱਸ ਨੂੰ ਪੰਜ ਸਾਲ ਕੈਦ ਦੀ ਸਜ਼ਾ ਸੁਣਾਈ ਹੈ | ਮੁੱਦਈ ਪੱਖ ਦੇ ਵਕੀਲ ਗੁਰਤੇਜ ਸਿੰਘ ਗਰੇਵਾਲ ਨੇ ਦੱਸਿਆ ਕਿ ਪੁਲਿਸ ਥਾਣਾ ਸਿਟੀ ਸੰਗਰੂਰ 22 ਅਪ੍ਰੈਲ 2016 ਨੂੰ ਦਰਜ ਮਾਮਲੇ ਮੁਤਾਬਿਕ ਸਰਬਜੀਤ ਸਿੰਘ ਵਾਸੀ ਆਫ਼ੀਸਰ ਕਲੋਨੀ ਸੰਗਰੂਰ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਨ੍ਹਾਂ ਨੇ ਆਪਣੀ ਭੈਣ ਗੁਣਵੰਤ ਕੌਰ ਦਾ ਵਿਆਹ 20 ਅਕਤੂਬਰ 2014 ਨੂੰ ਅਨੁਪ੍ਰੀਤ ਸਿੰਘ ਵਾਸੀ ਕਾਲਜ ਰੋਡ ਸੰਗਰੂਰ ਨਾਲ ਕੀਤਾ ਸੀ | ਵਿਆਹ ਤੋਂ ਡੇਢ ਮਹੀਨਾ ਬਾਅਦ ਹੀ ਸੱਸ ਰਵਿੰਦਰ ਕੌਰ ਨੇ ਉਸ ਦੀ ਭੈਣ ਨੂੰ ਤੰਗ ਪ੍ਰੇਸ਼ਾਨ ਕਰਨਾ ਸ਼ੁਰੂ ਕਰ ਦੱਤਾ | ਇਸ ਕਾਰਨ ਕਈ ਵਾਰ ਰਿਸ਼ਤੇਦਾਰ ਲਿਜਾ ਕੇ ਅਤੇ ਪੰਚਾਇਤੀ ਤੌਰ ਉੱਤੇ ਉਸ ਨੂੰ ਸਮਝਾਇਆ ਗਿਆ ਸੀ ਪਰ ਸੱਸ ਨੇ ਭੈਣ ਨੂੰ ਤੰਗ ਪ੍ਰੇਸ਼ਾਨ ਕਰਨਾ ਜਾਰੀ ਰੱਖਿਆ | ਇਸ ਦੇ ਚਲਦਿਆਂ 22 ਅਪ੍ਰੈਲ ਨੂੰ ਭੈਣ ਗੁਣਵੰਤ ਕੌਰ ਨੇ ਸੱਸ ਤੋਂ ਤੰਗ ਆ ਕੇ ਆਪਣੇ ਹੀ ਘਰ ਗਲ ਵਿਚ ਚੁੰਨੀ ਪਾ ਕੇ ਪੱਖੇ ਨਾਲ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ | ਪੁਲਿਸ ਨੇ ਮਾਮਲਾ ਦਰਜ ਕਰ ਕੇ ਸੱਸ ਰਵਿੰਦਰ ਕੌਰ ਨੂੰ ਗਿ੍ਫ਼ਤਾਰ ਕਰ ਲਿਆ | ਹੁਣ ਅਦਾਲਤ ਵਿਚ ਸੁਣਵਾਈ ਮੁਕੰਮਲ ਹੋਣ ਉੱਤੇ ਜੱਜ ਨੇ ਸੱਸ ਰਵਿੰਦਰ ਕੌਰ ਨੂੰ ਪੰਜ ਸਾਲ ਦੀ ਕੈਦ ਅਤੇ ਪੰਦਰਾ ਹਜ਼ਾਰ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਹੈ |

Tags: sapna rani sangrur
  • Facebook
  • twitter
  • google plus
  • linked in
  • Print It

Last 20 Storys

Powered by Arash Info Corpopration