Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

ਕੋ-ਆਪਰੇਟਿਵ ਬੈਂਕਾਂ ਅੱਗੇ ਭਾਕਿਯੂ ਤੇ ਕਿਸਾਨਾਂ ਦਾ ਧਰਨਾ ਦੂਸਰੇ ਦਿਨ ਵੀ ਜਾਰੀ, ਕਿਸਾਨਾਂ ਨੂੰ ਹੱਦ ਕਰਜਿਆਂ ਦੀ ਰਾਸ਼ੀ 13 ਹਜਾਰ ਪ੍ਰਤੀ ਏਕੜ ਕੀਤੀ

Tuesday, May 22, 2018

ਤਲਵੰਡੀ ਸਾਬੋ, 22 ਮਈ (ਗੁਰਜੰਟ ਸਿੰਘ ਨਥੇਹਾ)- ਖੇਤਰ ਦੇ ਕਈ ਪਿੰਡਾਂ ਦੇ ਕਿਸਾਨਾਂ ਨੇ ਭਾਕਿਯੂ ਉਗਰਾਹਾਂ ਆਗੂ ਜਗਦੇਵ ਸਿੰਘ ਜੋਗੇਵਾਲਾ ਤੇ ਬਹੱਤਰ ਸਿੰਘ ਨੰਗਲਾ ਦੀ ਅਗਵਾਈ ਵਿੱਚ ਸਥਾਨਕ ਬੈਂਕ, ਮਲਕਾਣਾ ਤੇ ਸੀਂਗੋ ਮੰਡੀ ਦੀ ਸੈਂਟਰਲ ਕੋਆਪ੍ਰੇਟਿਵ ਬੈਂਕ ਅੱਗੇ ਬੈਂਕ ਵੱਲੋਂ ਖੇਤੀਬਾੜੀ ਦੇ ਨਵੇ ਹੱਦ ਕਰਜ਼ਿਆਂ ਦੀ ਰਾਸ਼ੀ ਨੂੰ ਘਟਾਉਣ ਨੂੰ ਲੈ ਕੇ ਬੈਂਕ ਅਧਿਕਾਰੀਆਂ ਖਿਲਾਫ ਜਬਰਦਸਤ ਰੋਸ ਪ੍ਰਦਰਸ਼ਨ ਦੂਸਰੇ ਦਿਨ ਵੀ ਜਾਰੀ ਰਹੇ। ਇਸ ਮੌਕੇ ਸੈਕਟਰੀ ਬਲੌਰ ਸਿੰਘ ਬਹਿਮਣ ਕੌਰ ਸਿੰਘ, ਇਕਬਾਲ ਸਿੰਘ ਸੀਂਗੋ, ਜਰਨੈਲ ਸਿੰਘ ਨਥੇਹਾ, ਜਸਵੰਤ ਸਿੰਘ ਕਲਾਲਵਾਲਾ,
Read Full Story

ਸਿੱਖਿਆ ਦੇ ਨਾਲ-ਨਾਲ ਨੈਤਿਕਤਾ ਪ੍ਰਤੀ ਸਿੱਖਿਅਤ ਹੋਣਾ ਵੀ ਜ਼ਰੂਰੀ ਹੈ- ਸ਼ਮਸ਼ੇਰ ਸਿੰਘ ਜਗਾ

Tuesday, May 22, 2018

ਤਲਵੰਡੀ ਸਾਬੋ, 22 ਮਈ (ਗੁਰਜੰਟ ਸਿੰਘ ਨਥੇਹਾ)- ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵੱਲੋਂ ਸਕੂਲੀ ਵਿਦਿਆਰਥੀਆਂ ਅੰਦਰੋਂ ਖਤਮ ਹੋ ਚੁੱਕੀਆਂ ਨੈਤਿਕ ਕਦਰਾਂ ਨੂੰ ਮੁੜ ਸੁਰਜੀਤ ਕਰਨ ਦੇ ਵੱਡੇ ਉਪਰਾਲੇ ਤਹਿਤ ਸਰਕਾਰੀ ਹਾਈ ਸਕੂਲ ਨਥੇਹਾ ਦੇ ਵਿਦਿਅਆਰਥੀਆਂ ਨੂੰ ਨੈਤਿਕ ਸਿੱਖਿਆ ਪ੍ਰਤੀ ਜਾਗਰੂਕ ਕੀਤਾ ਗਿਆ। ਵਿਦਿਆਰਥੀਆਂ ਨੂੰ ਸੰਬੋਧਿਤ ਕਰਦਿਆਂ ਸਟੱਡੀ ਸਰਕਲ ਦੇ ਬੁਲਾਰੇ ਪੁਲਿਸ ਇੰਸਪੈਕਟਰ ਸ. ਸ਼ਮਸ਼ੇਰ ਸਿੰਘ ਜਗਾ ਰਾਮ ਤੀਰਥ ਨੇ ਕਿਹਾ ਕਿ ਅੱਜ ਦੇ ਆਧੁਨਿਕ ਸਮੇਂ ਵਿੱਚ ਵਿਦਿਆਰਥੀਆਂ ਨੂੰ ਸਕੂਲੀ ਪੜ੍ਹਾਈ ਦੇ ਨਾਲ ਨਾਲ ਨੈਤਿਕ ਕਦਰਾਂ ਕੀਮਤਾਂ
Read Full Story

ਸਾਦੇ ਵਿਆਹ ਸਾਦੇ ਭੋਗ ਪਾਉਣ ਦਾ ਪਿੰਡ ਲੇਲੇਵਾਲਾ ਵਾਸੀਆਂ ਨੇ ਕੀਤਾ ਸਮਰਥਨ, ਪਿੰਡ ਵਾਸੀਆਂ ਨੇ ਉਪਰਾਲਿਆਂ ਦੀ ਕੀਤੀ ਸ਼ਲਾਘਾ

Sunday, May 20, 2018

ਤਲਵੰਡੀ ਸਾਬੋ, 20 ਮਈ (ਗੁਰਜੰਟ ਸਿੰਘ ਨਥੇਹਾ)- ਭਗਤ ਸਿੰਘ ਨਸ਼ਾ ਵਿਰੋਧੀ ਮੰਚ ਅਤੇ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵੱਲੋਂ ਹੋਰ ਸਮਾਜ ਸੇਵੀ ਸੰਸਥਾਵਾਂ ਦੇ ਸਹਿਯੋਗ ਨਾਲ ਕਿਸੇ ਪ੍ਰਾਣੀ ਦੇ ਪ੍ਰਲੋਕ ਸਧਾਰ ਜਾਣ ਤੋਂ ਬਾਅਦ ਕੀਤੀਆਂ ਜਾਣ ਵਾਲੀਆਂ ਰਸਮਾਂ ਮੌਕੇ ਖਰਚਿਆਂ ਨੂੰ ਘਟਾਉਣ ਅਤੇ ਹੋਰ ਸਮਾਜਿਕ ਬੁਰਾਈਆਂ ਤੇ ਖਾਤਮੇ ਲਈ ਵਿੱਢੀ ਗਈ ਮੁਹਿੰਮ ਤਹਿਤ ਪਿੰਡ ਲੇਲੇਵਾਲਾ ਵਿਖੇ ਇੱਕ ਸਾਦੇ ਸਮਾਗਮ ਦੌਰਾਨ ਪਿੰਡ ਵਾਸੀਆਂ ਨੇ ਉਕਤ ਬੁਰਾਈਆਂ ਨੂੰ ਰੋਕਣ ਲਈ ਹੱਥ ਖੜ੍ਹੇ ਕਰਕੇ ਸਮੱਰਥਨ ਦਿੱਤਾ| ਸ਼ਹੀਦ ਭਗਤ ਸਿੰਘ ਨਸ਼ਾ ਵਿਰੋਧੀ ਮੰਚ ਅਤੇ ਗੁਰੂ ਗੋਬਿੰਦ
Read Full Story

ਸ੍ਰੀ ਗੁਰੂ ਅਰਜਨ ਦੇਵ ਜੀ ਬਾਰੇ ਸਿੱਖ ਕੌਮ 'ਚ ਸ਼ੰਕੇ ਪੈਦਾ ਕਰਨ ਵਾਲੇ ਨਰਾਇਣੂ ਸਾਧ ਨੂੰ ਸਰਕਾਰ ਜਲਦੀ ਸ਼ਲਾਖਾਂ ਪਿੱਛੇ ਸੁੱਟੇ- ਭਾਈ ਰਾਜਪਾਲ ਸਿੰਘ ਖਾਲਸਾ

Friday, May 18, 2018

ਤਲਵੰਡੀ ਸਾਬੋ, 18 ਮਈ (ਗੁਰਜੰਟ ਸਿੰਘ ਨਥੇਹਾ)- ਇੱਖ ਪਾਖੰਡੀ ਅਤੇ ਨਿੰਦਿਕ ਨਰਾਇਣ ਦਾਸ ਦੁਆਰਾ ਪੰਜਵੇਂ ਗੁਰੁ ਸ੍ਰੀ ਗੁਰੁ ਅਰਜੁਨ ਦੇਵ ਜੀ ਬਾਰੇ ਕਿੰਤੂ ਪ੍ਰੰਤੂ ਕਰਨ ਅਤੇ ਬੋਲ ਕੁਬੋਲ ਬੋਲਣ ਨਾਲ ਜਿੱਥੇ ਸੰਸਾਰ ਭਰ ਵਿੱਚ ਵਸਦੇ ਸਿੱਖਾਂ ਦੇ ਹਿਰਦਿਆਂ ਨੂੰ ਵਲੂੰਧਰਿਆ ਹੈ ਉੱਥੇ ਟੇਢੇ ਢੰਗ ਨਾਲ ਗੁਰੂ ਗ੍ਰੰਥ ਸਾਹਿਬ `ਤੇ ਭਗਤ ਬਾਣੀ ਤਹਿਤ ਸ਼ੰਕਾ ਜਾਹਿਰ ਕੀਤੀ ਹੈ। ਅਜਿਹੇ ਪਾਖੰਡੀ ਨਾਰਾਇਣੂ ਸਾਧ ਨੂੰ ਗ੍ਰਿਫਤਾਰ ਕਰਕੇ ਜੇਲ੍ਹ ਵਿੱਚ ਸੁੱਟਿਆ ਜਾਣਾ ਚਾਹੀਦਾ ਹੈ। ਉਕਤ ਵਿਚਾਰਾਂ ਦਾ ਪ੍ਰਗਟਾਵਾ ਇੰਟਰਨੈਸ਼ਨਲ ਪੰਥਕ ਦਲ ਦੇ ਧਾਰਮਿਕ ਵਿੰਗ ਪੰਜਾਬ ਦੇ
Read Full Story

ਨੇਕੀ ਦੇ ਗੁਰਦੁਆਰਾ ਨੁਮਾ ਗ੍ਰਹਿ ਤੋਂ ਪਾਵਨ ਸਰੂਪ ਸਤਿਕਾਰ ਸਹਿਤ ਲੈ ਆਉਣ ਦੀ ਸਿੰਘ ਸਾਹਿਬ ਨੇ ਕੀਤੀ ਸ਼ਲਾਘਾ

Monday, May 7, 2018

ਤਲਵੰਡੀ ਸਾਬੋ , 7 ਮਈ (ਗੁਰਜੰਟ ਸਿੰਘ ਨਥੇਹਾ)- ਬੀਤੇ ਦਿਨਾਂ ਤੋਂ ਗੁਰਬਾਣੀ ਖਿਲਾਫ ਕੂੜ ਪ੍ਰਚਾਰ ਕਰ ਰਹੇ ਹਰਨੇਕ ਸਿੰਘ ਨੇਕੀ ਦੇ ਨਿਊਜੀਲੈਂਡ ਸਥਿਤ ਨਿੱਜੀ ਗੁਰਦੁਆਰਾ ਸਾਹਿਬ ਤੋਂ ਨਿਊਜੀਲੈਂਡ ਦੇ ਸਿੰਘਾਂ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਸਤਿਕਾਰ ਸਹਿਤ ਲੈ ਆਉਣ ਦੀ ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਸ਼ਲਾਘਾ ਕੀਤੀ ਹੈ। ਅੱਜ ਇੱਥੋਂ ਜਾਰੀ ਪ੍ਰੈੱਸ ਬਿਆਨ ਰਾਹੀਂ ਗਿਆਨੀ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਹਰਨੇਕ ਸਿੰਘ ਨੇਕੀ ਪਿਛਲੇ ਸਮੇਂ ਤੋਂ ਆਪਣੇ ਵੱਲੋਂ ਚਲਾਏ ਜਾ ਰਹੇ
Read Full Story

ਸਿੱਖਾਂ ਦੀ ਸ਼ਾਨ ਦਸਤਾਰ 'ਤੇ ਸੁਆਲੀਆ ਚਿੰਨ੍ ਲਗਾਉਣਾ ਬਹੁਤ ਹੀ ਮੰਦਭਾਗਾ- ਗਿਆਨੀ ਰਾਜਪਾਲ ਸਿੰਘ ਖਾਲਸਾ

Wednesday, April 25, 2018

ਤਲਵੰਡੀ ਸਾਬੋ, 25 ਅਪ੍ਰੈਲ (ਗੁਰਜੰਟ ਸਿੰਘ ਨਥੇਹਾ)- ਇਸ ਮੁਲਕ ਦੀ ਅਜ਼ਾਦੀ ਵਿੱਚ ਵੱਡਮੁੱਲਾ ਯੋਗਦਾਨ ਪਾਉਣ ਸਮੇਤ ਪੂਰੇ ਵਿਸ਼ਵ ਭਰ ਵਿੱਚ ਦਸਤਾਰ ਸਜਾ ਕੇ ਹਰ ਖੇਤਰ ਵਿੱਚ ਆਪਣੀ ਸਰਦਾਰੀ ਦੀ ਧਾਂਕ ਜਮਾਉਣ ਵਾਲੀ ਕੌਮ ਦੀ ਦਸਤਾਰ `ਤੇ ਕਿੰਤੂ, ਸਿੱਖ ਪਛਾਣ `ਤੇ ਸੁਆਲੀਆ ਨਿਸ਼ਾਨ ਹੈ ਜੋ ਕਿ ਬਹੁਤ ਹੀ ਮੰਦਭਾਗਾ ਹੈ। ਉਕਤ ਵਿਚਾਰਾਂ ਦਾ ਪ੍ਰਗਟਾਵਾ ਇੰਟਰਨੈਸ਼ਨਲ ਪੰਥਕ ਦਲ ਦੇ ਧਾਰਮਿਕ ਵਿੰਗ ਦੇ ਆਗੂ ਗਿਆਨੀ ਰਾਜਪਾਲ ਸਿੰਘ ਖਾਲਸਾ ਨੇ ਸੁਪਰੀਮ ਕੋਰਟ ਦੇ ਜੱਜ ਦੀ ਟਿੱਪਣੀ `ਤੇ ਪ੍ਰਤੀਕਿਰਿਆ ਦਿੰਦਿਆਂ ਸਾਡੇ ਪੱਤਰਕਾਰ ਨਾਲ ਫੋਨ `ਤੇ ਗੱਲਬਾਤ ਦੌਰਾਨ ਕੀਤਾ।
Read Full Story

ਆਸਿਫਾ ਮਾਮਲੇ ਨੂੰ ਹਰ ਜਾਗਦੀ ਜਮੀਰ ਵਾਲੇ ਮਨੁੱਖ ਨੂੰ ਝੰਜੋੜਿਆ- ਜੀਤਮਹਿੰਦਰ ਸਿੱਧੂ

Sunday, April 22, 2018

ਤਲਵੰਡੀ ਸਾਬੋ, 21 ਅਪ੍ਰੈਲ (ਗੁਰਜੰਟ ਸਿੰਘ ਨਥੇਹਾ)- ਜੰਮੂ ਕਸ਼ਮੀਰ ਦੇ ਕਠੂਆ ਵਿੱਚ ਆਸਿਫਾ ਨਾਂ ਦੀ ਅੱਠ ਸਾਲਾ ਬੱਚੀ ਨਾਲ ਹੋਏ ਅਣਮਨੁੱਖੀ ਵਰਤਾਅ ਉਪਰੰਤ ਉਸਦੀ ਮੌਤ ਨੇ ਸਮੁੱਚੇ ਦੇਸ਼ ਨੂੰ ਝੰਜੋੜ ਦਿੱਤਾ ਹੈ। ਜਿੱਥੇ ਆਮ ਲੋਕਾਂ ਨੇ ਇਸਦਾ ਦੇਸ਼ ਭਰ ਵਿੱਚ ਵਿਰੋਧ ਕੀਤਾ ਹੈ ਉੱਥੇ ਸਿਆਸੀ ਆਗੂਆਂ ਨੇ ਵੀ ਘਟਨਾ ਨੂੰ ਮੰਦਭਾਗਾ ਕਰਾਰ ਦਿੱਤਾ ਹੈ। ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਅਤੇ ਹਲਕੇ ਦੇ ਸਾਬਕਾ ਵਿਧਾਇਕ ਸ. ਜੀਤਮਹਿੰਦਰ ਸਿੰਘ ਸਿੱਧੂ ਨੇ ਇਸ ਘਟਨਾ ਨੂੰ ਅਤਿ ਘਿਨਾਉਣੀ ਕਰਾਰ ਦਿੰਦਿਆਂ ਕਿਹਾ ਕਿ ਆਸਿਫਾ ਮਾਮਲੇ ਨੇ ਹਰ ਜਾਗਦੀ ਜਮੀਰ ਵਾਲੇ
Read Full Story

ਆਸਿਫਾ ਨੂੰ ਇਨਸਾਫ ਦਵਾਉਣ ਲਈ ਸੜਕਾਂ 'ਤੇ ਉੱਤਰੇ ਸ਼ਹਿਰ ਵਾਸੀ, ਰੋਸ ਮਾਰਚ ਵਿੱਚ ਧੜੇਬਾਜੀ ਤੋਂ ਉੱਪਰ ਉੱਠ ਕੇ ਸ਼ਾਮਿਲ ਹੋਈਆਂ ਸੰਸਥਾਵਾਂ

Wednesday, April 18, 2018

ਤਲਵੰਡੀ ਸਾਬੋ, 18 ਅਪ੍ਰੈਲ (ਗੁਰਜੰਟ ਸਿੰਘ ਨਥੇਹਾ)- ਜੰਮੂ ਕਸ਼ਮੀਰ ਦੇ ਕਠੂਆ ਵਿਖੇ ਗੈਂਗਰੇਪ ਦਾ ਸ਼ਿਕਾਰ ਹੋ ਕੇ ਜਾਨ ਤੋਂ ਹੱਥ ਧੋ ਚੁੱਕੀ ਅੱਠ ਸਾਲਾ ਬੱਚੀ `ਆਸਿਫਾ` ਦੇ ਪਰਿਵਾਰ ਨੂੰ ਇਨਸਾਫ ਦਵਾਉਣ ਲਈ ਸਮੁੱਚੇ ਦੇਸ਼ ਵਾਂਗ ਅੱਜ ਤਲਵੰਡੀ ਸਾਬੋ ਨਗਰ ਅੰਦਰ ਸਮਾਜ ਸੇਵੀ ਸੰਸਥਾ ਸ਼ਹੀਦ ਭਗਤ ਸਿੰਘ ਨਸ਼ਾ ਵਿਰੋਧੀ ਮੰਚ ਵੱਲੋਂ ਸਹਿਯੋਗੀ ਸਮਾਜ ਸੇਵੀ ਸੰਸਥਾਵਾਂ ਨਾਲ ਮਿਲਕੇ ਰੱਖੇ ਗਏ ਰੋਸ ਮਾਰਚ ਵਿੱਚ ਸ਼ਹਿਰ ਵਾਸੀ ਵੱਡੀ ਗਿਣਤੀ ਵਿੱਚ ਸੜਕਾਂ `ਤੇ ਉੱਤਰੇ। ਵਿਸ਼ਾਲ ਰੋਸ ਮੁਜਾਹਰੇ ਵਿੱਚ ਪਾਰਟੀਬਾਜੀ ਤੋਂ ਉੱਪਰ ਉੱਠ ਕੇ ਨਾ ਕੇਵਲ ਆਮ ਲੋਕਾਂ ਸਗੋਂ ਮੋਹਤਬਰਾਂ
Read Full Story

ਭਗਵਾਨ ਸ਼੍ਰੀ ਪਰਸ਼ੂਰਾਮ ਜਨਮ ਉਤਸਵ ਸਮਾਰੋਹ

Tuesday, April 17, 2018

17 ਅਪ੍ਰੈਲ ਭੀਖੀ ( ਕਮਲ ਜਿੰਦਲ ) ਨੋਜਵਾਨ ਬ੍ਰਾਹਮਣ ਸਭਾ ਐਡ ਵੈਲਫੇਅਰ ਕਮੇਟੀ ਭੀਖੀ ਵਲੋਂ ਹਰ ਸਾਲ ਭਗਵਾਨ ਸ਼੍ਰੀ ਪਰਸ਼ੂਰਾਮ ਜਨਮ ਉਤਸਵ ਸਮਾਰੋਹ ਬੜੀ ਸ਼ਰਧਾ ਨਾਲ ਮਨਾਇਆ ਜਾਂਦਾ ਹੈ, ਇਸੇ ਤਰ੍ਹਾਂ ਇਸ ਸਾਲ ਭਗਵਾਨ ਸ਼੍ਰੀ ਪਰਸ਼ੂਰਾਮ ਜੀ ਦਾ ਜਨਮ ਦਿਨ ਬੜੀ ਸ਼ਰਧਾ ਨਾਲ ਸ੍ਰੀ ਹਨੂੰਮਾਨ ਮੰਦਰ ਕਮੇਟੀ ਅਤੇ ਪੂਰੇ ਨਗਰ ਦੇ ਸਹਿਯੋਗ ਨਾਲ ਹਨੂੰਮਾਨ ਮੰਦਿਰ ਵਿਖੇ ਬੜੀ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ । ਜਿਸ ਵਿੱਚ 17 ਅਪ੍ਰੈਲ ਨੂੰ ਸਵੇਰੇ ਸ੍ਰੀ ਰਾਮਾਇਣ ਪ੍ਰਕਾਸ਼ ਸ੍ਰੀ ਹਰਸ਼ਦੀਪ ਸ਼ਰਮਾ ਦੁਆਰਾ ਕੀਤਾ ਗਿਆ । ਅਤੇ ਸ਼ਾਮ ਦੇ ਸਮੇਂ ਸ਼ੋਭਾ ਯਾਤਰਾ ਕੱਢੀ ਗਈ ।
Read Full Story

ਮਨੀਸ਼ ਕੁਮਾਰ ਜਿੰਦਲ ਬਣੇ ਪ੍ਰਧਾਨ

Tuesday, April 17, 2018

17 ਅਪ੍ਰੈਲ ਭੀਖੀ ( ਕਮਲ ਜਿੰਦਲ ) ਸ੍ਰੀ ਸਨਾਤਨ ਧਰਮ ਭਾਰਤੀਆਂ ਮਹਾਂਵੀਰ ਬਾਲ ਦਲ ਹਨੂੰਮਾਨ ਮੰਦਰ ਕਮੇਟੀ ਭੀਖੀ ਦੀ ਚੋਣ 16-4-2018 ਨੂੰ ਹਨੂੰਮਾਨ ਮੰਦਰ ਵਿਖੇ ਹੋਈ।ਜਿਸ ਵਿੱਚ ਬਾਲ ਦਲ ਕਮੇਟੀ ਦੇ ਸਾਰੇ ਮੈਂਬਰ ਸ਼ਾਮਿਲ ਹੋਏ , ਚੋਣ ਵਿਚ ਮਨੀਸ਼ ਕੁਮਾਰ ਜਿੰਦਲ ਨੂੰ (ਪ੍ਰਧਾਨ ), ਪ੍ਰੇਮ ਗਰਗ (ਮੀਤ ਪ੍ਰਧਾਨ) , ਸੰਦੀਪ ਜਿੰਦਲ (ਸੈਕਟਰੀ ),ਸੰਜੀਵ ਸਿੰਗਲਾ ਨੂੰ ਕੈਸ਼ੀਅਰ ਨਿਯੁਕਤ ਕੀਤਾ ਗਿਆ ਹੈ। ਮਨੀਸ਼ ਜਿੰਦਲ ਪ੍ਰਧਾਨ ਨੇ ਕਿਹਾ ਕਿ ਮੈਂ ਤਨ ਮਨ ਨਾਲ ਮੰਦਰ ਦੀ ਸੇਵਾ ਕਰਾਂਗਾ ।ਇਸ ਮੌਕੇ ਤੇ ਸਤਿੰਦਰ ਸਿੰਘ ਮਿੱਤਲ, ਪ੍ਰਦੀਪ ਕੁਮਾਰ, ਨਵਜੀਤ ਰਿਸ਼ੀ, ਅਤੇ ਸਮੂਹ
Read Full Story

ਵਿਸਾਖੀ ਮੇਲੇ 'ਤੇ ਲੱਖਾਂ ਸ਼ਰਧਾਲੂ ਹੋਏ ਨਤਮਸਤਕ, ਸੰਗਤਾਂ ਦੀਆਂ ਸਹੂਲਤਾਂ ਲਈ ਕਈ ਪ੍ਰਕਾਰ ਦੇ ਲੰਗਰ ਅਤੇ ਲੱਗੀਆਂ ਛਬੀਲਾਂ

Saturday, April 14, 2018

ਤਲਵੰਡੀ ਸਾਬੋ, 14 ਅਪ੍ਰੈਲ (ਗੁਰਜੰਟ ਸਿੰਘ ਨਥੇਹਾ)- ਤਖਤ ਸ੍ਰੀ ਦਮਦਮਾ ਸਾਹਿਬ ਵਿਖੇ ਇਸ ਸਾਲ ਵੀ ਖਾਲਸਾ ਸਾਜਨਾ ਦਿਵਸ ਵਿਸਾਖੀ ਮੌਕੇ ਭਾਰੀ ਜੋੜ ਮੇਲਾ ਭਰਿਆ ਜਿਸ ਦੌਰਾਨ ਲੱਖਾਂ ਸੰਗਤਾਂ ਨੇ ਤਖਤ ਸ੍ਰੀ ਦਮਦਮਾ ਸਾਹਿਬ ਅਤੇ ਹੋਰ ਅਸਥਾਨਾਂ `ਤੇ ਨਤਮਸਤਕ ਹੋ ਕੇ ਗੁਰੂ ਦੀ ਆਸੀਸ ਪ੍ਰਾਪਤ ਕੀਤੀ ਅਤੇ ਪਵਿੱਤਰ ਸਰੋਵਰਾਂ ਵਿੱਚ ਇਸ਼ਨਾਨ ਕੀਤੇ। ਤਖਤ ਸ੍ਰੀ ਦਮਦਮਾ ਸਾਹਿਬ ਵਿਖੇ ਇਸ ਮਹਾਨ ਦਿਹਾੜੇ ਦੇ ਮੱਦੇਨਜ਼ਰ ਪ੍ਰਕਾਸ਼ ਕੀਤੇ ਗਏ ਰੱਬੀ ਬਾਣੀ ਦੇ ਸ੍ਰੀ ਆਖੰਡ ਪਾਠ ਸਾਹਿਬਾਂ ਦੇ ਭੋਗ ਪਾਏ ਗਏ ਅਤੇ ਨਿਰਧਾਰਿਤ ਰਾਗਾਂ ਅਨੁਸਾਰ ਗੁਰਬਾਣੀ ਦਾ ਰਸ ਭਿੰਨਾ
Read Full Story

ਘਰ ਘਰ ਤੱਕ ਲੈ ਕੇ ਜਾਵੇਗਾ ਯੂਥ ਅਕਾਲੀ ਦਲ ਦਸਤਾਰ ਸਜਾਓ ਮੁਹਿੰਮ ਨੂੰ- ਸੁਖਬੀਰ ਬਾਦਲ, ਮਜੀਠੀਆ

Saturday, April 14, 2018

ਤਲਵੰਡੀ ਸਾਬੋ, 14 ਅਪ੍ਰੈਲ (ਗੁਰਜੰਟ ਸਿੰਘ ਨਥੇਹਾ)- ਸਿੱਖੀ ਤੋਂ ਬੇਮੁੱਖ ਹੁੰਦੇ ਜਾ ਰਹੇ ਨੌਜਵਾਨਾਂ ਨੂੰ ਦੁਬਾਰਾ ਸਿੱਖੀ ਸਰੂਪ ਵਿੱਚ ਲਿਆਉਣ ਲਈ ਯੂਥ ਅਕਾਲੀ ਦਲ ਵੱਲੋਂ ਅੱਜ ਖਾਲਸਾ ਸਾਜਨਾ ਦਿਵਸ ਤੋਂ ਇੱਕ ਨਿਵੇਕਲੀ ਮੁਹਿੰਮ ਆਰੰਭਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਅਤੇ ਯੂਥ ਅਕਾਲੀ ਦਲ ਦੇ ਸਰਪ੍ਰਸਤ ਸ. ਬਿਕਰਮਜੀਤ ਸਿੰਘ ਮਜੀਠੀਆ ਦੀ ਯੋਗ ਅਗਵਾਈ ਵਿੱਚ `ਮੇਰੀ ਦਸਤਾਰ ਮੇਰੀ ਸ਼ਾਨ` ਮੁਹਿੰਮ ਦਾ ਆਗਾਜ ਮੁਹਿੰਮ ਦੇ ਕੋਆਰਡੀਨੇਟਰ ਸ. ਗੁਰਪ੍ਰੀਤ ਸਿੰਘ ਰਾਜੂ ਖੰਨਾ ਵੱਲੋਂ ਰਖਵਾਏ ਇੱਕ ਵੱਡੇ ਸਮਾਗਮ ਦੌਰਾਨ ਕੀਤਾ ਗਿਆ।
Read Full Story

ਸਿੱਖ ਕੌਮ ਦੇ ਭਲੇ ਲਈ ਆਰ ਐੱਸ ਐੱਸ ਦੀਆਂ ਚਾਲਾਂ ਤੋਂ ਸਤਰਕ ਰਹਿ ਕੇ ਪੰਥ ਤੋਂ ਬੁਰਕਾਦਾਰੀਆਂ ਦਾ ਕਬਜ਼ਾ ਤੋੜਨਾ ਜ਼ਰੂਰੀ- ਸਿਮਰਨਜੀਤ ਸਿੰਘ ਮਾਨ, ਪੰਥਕ ਧਿਰਾਂ ਨੇ ਵਿਸਾਖੀ ਕਾਨਫਰੰਸ ਮੌਕੇ ਕੀਤੇ ਮਤੇ ਪਾਸ

Saturday, April 14, 2018

ਤਲਵੰਡੀ ਸਾਬੋ, 14 ਅਪ੍ਰੈਲ (ਗੁਰਜੰਟ ਸਿੰਘ ਨਥੇਹਾ)- ਸਿੱਖਾਂ ਦੇ ਬੱਚੇ ਧੜਾ-ਧੜ ਵਿਦੇਸ਼ਾਂ ਨੂੰ ਜਾ ਰਹੇ ਹਨ ਜਦੋਂ ਕਿ ਹਿੰਦੂਆਂ ਦਾ ਬੱਚਾ ਬਾਹਰ ਨਹੀਂ ਜਾ ਰਿਹਾ ਜਿਸ ਤੋਂ ਸਪਸ਼ਟ ਹੈ ਕਿ ਸਿੱਖ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਨਹੀਂ ਕਰ ਰਹੇ ਅਤੇ ਸੁਰੱਖਿਆ ਦੀ ਇਸ ਭਾਵਨਾ ਨੂੰ ਖਤਮ ਕਰਨ ਲਈ ਇੱਕ ਵੱਖਰਾ ਸਿੱਖ ਰਾਜ ਹੋਣਾ ਅਤੀ ਜ਼ਰੂਰੀ ਹੈ। ਉਕਤ ਵਿਚਾਰਾਂ ਦਾ ਪ੍ਰਗਾਟਾਵਾ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅ) ਨੇ ਕੀਤਾ। ਮੰਚ ਤੋਂ ਪੰਥਿਕ ਇਕੱਠ ਨੂੰ ਸੰਬੋਧਨ ਕਰਦਿਆਂ ਸ. ਮਾਨ ਨੇ ਕਿਹਾ ਕਿ ਉਕਤ ਮੰਜ਼ਿਲ ਨੂੰ ਹਾਸਿਲ ਕਰਨ ਲਈ ਸਿੱਖ
Read Full Story

ਮੋਦੀ ਸਰਕਾਰ ਜਲਦੀ ਲਾਗੂ ਕਰੇਗੀ ਸਵਾਮੀਨਾਥਨ ਦੀ ਰਿਪੋਰਟ- ਸੁਖਬੀਰ ਬਾਦਲ

Saturday, April 14, 2018

ਤਲਵੰਡੀ ਸਾਬੋ, 14 ਅਪ੍ਰੈਲ (ਗੁਰਜੰਟ ਸਿੰਘ ਨਥੇਹਾ)- ਕਿਸਾਨਾਂ ਦੀਆਂ ਫਸਲਾਂ ਦਾ ਪੂਰਾ ਮੁੱਲ ਦੇਣ ਲਈ ਸਵਾਮੀਨਾਥਨ ਰਿਪੋਰਟ ਨੂੰ ਲਾਗੂ ਕੀਤੇ ਜਾਣ ਦਾ ਅਮਲ ਤੇਜ਼ ਹੋ ਚੁੱਕਿਆ ਹੈ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਵੱਲੋਂ ਜਲਦੀ ਇਸ ਨੂੰ ਲਾਗੂ ਕਰਨ ਦਾ ਭਰੋਸਾ ਦਿੱਤਾ ਗਿਆ ਹੈ ਉਕਤ ਵਿਚਾਰਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਨੇ ਅੱਜ ਇੱਥੇ ਵਿਸਾਖੀ ਅਤੇ ਖਾਲਸਾ ਸਾਜਨਾ ਦਿਵਸ ਮੌਕੇ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਸਮੂਹ ਸਿੱਖ ਸੰਗਤਾਂ ਨੂੰ ਵਧਾਈ ਦੇਣ ਮਗਰੋਂ ਇੱਕ ਵੱਡੇ ਇਕੱਠ ਨੂੰ ਸੰਬੋਧਨ ਕਰਦਿਆਂ
Read Full Story

ਰੌਸ਼ਨ ਹੋਵੇਗਾ ਪੰਜਾਬ, ਸ਼ਾਹਪੁਰ ਕੰਡੀ ਡੈਮ ਭਾਗ-99 ਤੋਂ ਪੈਦਾ ਹੋਵੇਗੀ 200 ਮੈਗਾਵਾਟ ਹੋਰ ਬਿਜਲੀ- ਵਿਤ ਮੰਤਰੀ

Saturday, April 14, 2018

ਤਲਵੰਡੀ ਸਾਬੋ, 14 ਅਪ੍ਰੈਲ (ਗੁਰਜੰਟ ਸਿੰਘ ਨਥੇਹਾ)- ਸੂਬੇ ਦੀਆਂ ਊਰਜਾ ਜਰੂਰਤਾਂ ਅਤੇ ਸਿੰਚਾਈ ਸਹੂਲਤਾਂ ਵਿਚ ਵਾਧੇ ਲਈ ਉਸਾਰੇ ਜਾ ਰਹੇ ਸ਼ਾਹਪੁਰ ਕੰਡੀ ਡੈਮ ਭਾਗ ਦੂਜਾ ਦੇ ਮੁਕੰਮਲ ਹੋਣ ਨਾਲ ਰਾਜ ਨੂੰ ਜਿੱਥੇ 200 ਮੈਗਾਵਾਟ ਸਸਤੀ ਅਤੇ ਪ੍ਰਦੂਸ਼ਣ ਰਹਿਤ ਵਾਧੂ ਬਿਜਲੀ ਮਿਲੇਗੀ ਉੱਥੇ ਹੀ ਇਸ ਪ੍ਰੋਜੈਕਟ ਤੋਂ 75000 ਏਕੜ ਰਕਬੇ ਨੂੰ ਸਿੰਚਾਈ ਲਈ ਪਾਣੀ ਦਿੱਤਾ ਜਾਵੇਗਾ। ਵਿੱਤ ਮੰਤਰੀ ਪੰਜਾਬ ਸ. ਮਨਪ੍ਰੀਤ ਸਿੰਘ ਬਾਦਲ ਨੇ ਅੱਜ ਪੰਜਾਬ ਸਰਕਾਰ ਵੱਲੋਂ ਵਿਸਾਖੀ ਮੌਕੇ ਇੱਥੇ ਕਰਵਾਏ ਗਏ ਸੂਬਾ ਪੱਧਰੀ ਸਮਾਗਮ ਦੌਰਾਨ ਇਹ ਐਲਾਨ ਕੀਤਾ। ਪੰਜਾਬੀਆਂ ਨੂੰ ਖਾਲਸਾ
Read Full Story

ਜਦੋਂ ਕੌਮ ਜਾਗਦੀ ਹੋਵੇ ਤਾਂ ਕੋਈ ਸੁਪਰੀਮ ਕੋਰਟ ਜਾਂ ਸਰਕਾਰ ਸਿੱਖ ਕੌਮ ਦੇ ਉੱਪਰ ਦੀ ਨਹੀਂ ਚੱਲ ਸਕਦੀ-ਸਰਬੱਤ ਖਾਲਸਾ ਜਥੇਦਾਰ

Wednesday, April 11, 2018

ਤਲਵੰਡੀ ਸਾਬੋ, 11 ਅਪ੍ਰੈਲ (ਗੁਰਜੰਟ ਸਿੰਘ ਨਥੇਹਾ)- ਫਿਲਮ ਨਾਨਕ ਸਾਹ ਫਕੀਰ ਦੇਸ਼ ਦੇ ਕਿਸੇ ਵੀ ਕੋਨੇ `ਤੇ ਕਿਸੇ ਵੀ ਹਾਲਤ ਵਿੱਚ ਰਿਲੀਜ਼ ਨਹੀਂ ਹੋਣੀ ਚਾਹੀਦੀ ਜੇਕਰ ਅਜਿਹਾ ਹੁੰਦਾ ਹੈ ਤਾਂ ਸਿੱਖ ਸੰਗਤਾਂ ਸੜਕਾਂ `ਤੇ ਉਤਰ ਆਉਣਗੀਆਂ। ਕੇਂਦਰ ਸਰਕਾਰ ਸਿੱਖਾਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਕਰਕੇ ਉਹਨਾਂ ਨੂੰ ਬਲ਼ਦੇ ਦੇ ਬੁੱਥੇ ਨਾ ਪਾਵੇ। ਉਕਤ ਵਿਚਾਰਾਂ ਦਾ ਪ੍ਰਗਟਾਵਾ ਖਾਲਸੇ ਦੇ ਜਨਮ ਦਿਹਾੜੇ ਮੌਕੇ ਸਰਬੱਤ ਖਾਲਸਾ ਵੱਲੋਂ ਕੀਤੇ ਜਾ ਰਹੇ ਧਾਰਮਿਕ ਸਮਾਗਮਾਂ ਵਾਲੀ ਜਗ੍ਹਾ ਦਾ ਜਾਇਜਾ ਲੈਣ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਿੱਖ ਕੌਮ ਦੇ
Read Full Story

ਦਲਿਤ ਭਾਈਚਾਰੇ ਵੱਲੋਂ ਸ਼੍ਰੋਮਣੀ ਕਮੇਟੀ ਪ੍ਰਧਾਨ ਦਾ ਸਨਮਾਨ 4 ਨੂੰ

Tuesday, April 3, 2018

ਤਲਵੰਡੀ ਸਾਬੋ, 3 ਅਪ੍ਰੈਲ (ਗੁਰਜੰਟ ਸਿੰਘ ਨਥੇਹਾ)- ਗਰੀਬ ਅਤੇ ਲੋੜਵੰਦ ਸਿੱਖ ਪਰਿਵਾਰਾਂ ਦੀਆਂ ਲੜਕੀਆਂ ਦੇ ਵਿਆਹਾਂ ਸਮੇਂ ਸ਼੍ਰੋਮਣੀ ਕਮੇਟੀ ਵੱਲੋਂ ਸਹਾਇਤਾ ਦੇਣ ਦੇ ਫੈਸਲੇ ਲਈ ਸ਼੍ਰੋਮਣੀ ਕਮੇਟੀ ਪ੍ਰਧਾਨ ਦਾ ਦਲਿਤ ਭਾਈਚਾਰੇ ਵੱਲੋਂ ਵਿਸ਼ੇਸ ਧੰਨਵਾਦ `ਤੇ ਸਨਮਾਨ ਕਰਨ ਦਾ ਫੈਸਲਾ ਕੀਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸ਼੍ਰੋਮਣੀ ਕਮੇਟੀ ਦੇ ਬੁਲਾਰੇ ਸ. ਦਿਲਜੀਤ ਸਿੰਘ ਬੇਦੀ ਨੇ ਦੱਸਿਆ ਕਿ ਪਿਛਲੇ ਸਮੇਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜਿਥੇ ਗਰੀਬ ਅਤੇ ਲੋੜਵੰਦ ਸਿੱਖ ਪਰਿਵਾਰਾਂ ਦੀਆਂ ਲੜਕੀਆਂ ਦੇ ਵਿਆਹਾਂ ਸਮੇਂ ਸ੍ਰੀ
Read Full Story

ਸੂਬੇਦਾਰ ਜੋਗਿੰਦਰ ਸਿੰਘ ਵਰਗੀਆਂ ਫਿਲਮਾਂ ਦਾ ਸਵਾਗਤ ਪਰ ਨਾਨਕ ਸ਼ਾਹ ਫਕੀਰ ਸਵੀਕਾਰ ਨਹੀਂ-ਜਥੇਦਾਰ ਦਾਦੂਵਾਲ

Friday, March 30, 2018

ਤਲਵੰਡੀ ਸਾਬੋ, 30 ਮਾਰਚ (ਗੁਰਜੰਟ ਸਿੰਘ ਨਥੇਹਾ)- ਨਾਨਕ ਸ਼ਾਹ ਫਕੀਰ ਫਿਲਮ ਤੇ ਭਾਵੇਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਰੋਕ ਲਾਉਣ ਦੀਆਂ ਖਬਰਾਂ ਮਿਲ ਰਹੀਆਂ ਹਨ ਪ੍ਰੰਤੂ ਫਿਰ ਵੀ ਫਿਲਮ ਨੂੰ ਲੈ ਕੇ ਪੈਦਾ ਹੋਇਆ ਵਿਵਾਦ ਅਜੇ ਠੰਢਾ ਪੈਂਦਾ ਦਿਖਾਈ ਨਹੀਂ ਦੇ ਰਿਹਾ। ਅੱਜ ਇੱਥੇ ਪੱਤਰਕਾਰ ਵਾਰਤਾ ਦੌਰਾਨ ਸਰਬੱਤ ਖਾਲਸਾ ਵੱਲੋਂ ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਥਾਪੇ ਗਏ ਭਾਈ ਬਲਜੀਤ ਸਿੰਘ ਖਾਲਸਾ ਦਾਦੂਵਾਲ ਨੇ ਕਿਹਾ ਕਿ ਦੇਸ਼ ਲਈ ਕੁਰਬਾਨੀ ਕਰਨ ਵਾਲੇ ਸਿੱਖ ਕਿਰਦਾਰਾਂ ਤੇ ਬਨਣ ਵਾਲੀਆਂ ਸੂਬੇਦਾਰ ਜੋਗਿੰਦਰ ਸਿੰਘ ਵਰਗੀਆਂ ਫਿਲਮਾਂ
Read Full Story

ਨਾਨਕ ਸ਼ਾਹ ਫਕੀਰ ਦੇ ਨਿਰਮਾਤਾ ਤੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਮਾਮਲਾ ਹੋਵੇ ਦਰਜ-ਗਿਆਨੀ ਹਰਪ੍ਰੀਤ ਸਿੰਘ

Friday, March 30, 2018

ਤਲਵੰਡੀ ਸਾਬੋ, 30 ਮਾਰਚ (ਗੁਰਜੰਟ ਸਿੰਘ ਨਥੇਹਾ)- ਸਿੱਖਾਂ ਦੇ ਪਹਿਲੇ ਗੁਰੁ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਲੈ ਕੇ ਬਣੀ ਫਿਲਮ ਨਾਨਕ ਸ਼ਾਹ ਫਕੀਰ ਤੇ ਪੈਦਾ ਹੋਏ ਵਿਵਾਦ ਤੋਂ ਬਾਅਦ ਭਾਵੇਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਫਿਲਮ ਕਿਸੇ ਹਾਲਤ ਵਿੱਚ ਰਿਲੀਜ ਨਾ ਹੋਣ ਦੇ ਦੀ ਗੱਲ ਕਹੀ ਹੈ ਪਰ ਹੁਣ ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਫਿਲਮ ਦੇ ਨਿਰਮਾਤਾ ਖਿਲਾਫ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਮਾਮਲਾ ਦਰਜ ਕਰਨ ਦੀ ਮੰਗ ਕਰਨ ਦੇ ਨਾਲ ਨਾਲ ਸਿੱਖ ਜਥੇਬੰਦੀਆਂ ਨੂੰ ਵੀ ਨਿਰਮਾਤਾ ਖਿਲਾਫ
Read Full Story

ਭਾਈ ਗੁਰਬਖਸ਼ ਸਿੰਘ ਖਾਲਸਾ ਦੀ ਅਸਥੀ ਯਾਤਰਾ ਤਖਤ ਸ੍ਰੀ ਦਮਦਮਾ ਸਾਹਿਬ ਪੁੱਜ ਕੇ ਹੋਈ ਰਵਾਨਾ

Friday, March 30, 2018

ਤਲਵੰਡੀ ਸਾਬੋ, 30 ਮਾਰਚ (ਗੁਰਜੰਟ ਸਿੰਘ ਨਥੇਹਾ)- ਸਜਾਵਾਂ ਪੂਰੀਆਂ ਕਰ ਲੈਣ ਦੇ ਬਾਵਜੂਦ ਵੀ ਜੇਲ੍ਹਾਂ ਵਿੱਚ ਬੰਦ ਸਿੱਖ ਕੈਦੀਆਂ ਦੀ ਰਿਹਾਈ ਲਈ ਬੀਤੇ ਦਿਨ ਟੈਂਕੀ ਤੋਂ ਛਾਲ ਮਾਰ ਕੇ ਆਪਣੀ ਜਾਨ ਕੁਰਬਾਨ ਕਰ ਦੇਣ ਵਾਲੇ ਭਾਈ ਗੁਰਬਖਸ਼ ਸਿੰਘ ਖਾਲਸਾ ਦੀਆਂ ਅਸਥੀਆਂ ਕੀਰਤਪੁਰ ਸਾਹਿਬ ਜਲ ਪ੍ਰਵਾਹ ਕਰਨ ਤੋਂ ਪਹਿਲਾਂ ਸਰਬੱਤ ਖਾਲਸਾ ਜਥੇਦਾਰਾਂ ਦੀ ਅਗਵਾਈ ਵਿੱਚ ਸਿੱਖ ਜਥੇਬੰਦੀਆਂ ਵੱਲੋਂ ਆਰੰਭੀ ਗਈ ਅਸਥੀ ਯਾਤਰਾ ਅੱਜ ਪਹਿਲੇ ਪੜਾਅ ਤਹਿਤ ਬੀਤੀ ਦੇਰ ਰਾਤ ਤਖਤ ਸ੍ਰੀ ਦਮਦਮਾ ਸਾਹਿਬ ਪੁੱਜ ਕੇ ਅੱਜ ਸਵੇਰੇ ਦਮਦਮਾ ਸਾਹਿਬ ਤੋਂ ਅਗਲੇ ਪੜਾਅ ਲਈ ਰਵਾਨਾ ਹੋਈ।
Read Full Story

Powered by Arash Info Corpopration