Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

ਖੇਤੀ ਲਈ ਉਪਯੋਗੀ ਵਸਤਾਂ 'ਤੇ ਜੀ. ਐੱਸ. ਟੀ. ਕਿਸਾਨੀ 'ਤੇ ਵੱਡਾ ਬੋਝ : ਰਾਜੋਮਾਜਰਾ

Friday, July 21, 2017

ਧੂਰੀ, 21 ਜੁਲਾਈ (ਮਹੇਸ਼ ਜਿੰਦਲ) ਕਿਸਾਨ ਮੁਕਤੀ ਮੋਰਚੇ ਦੀ ਅਹਿਮ ਮੀਟਿੰਗ ਮਾ: ਕਿ੍ਪਾਲ ਸਿੰਘ ਰਾਜੋਮਾਜਰਾ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ ਵਿਚ ਕੀਟਨਾਸ਼ਕ ਦਵਾਈਆਂ, ਖਾਧਾਂ, ਖੇਤੀ ਲਈ ਉਪਯੋਗੀ ਸੰਦਾਂ ਉੱਤੇ ਜੀ. ਐੱਸ. ਟੀ. ਲਗਾਏ ਜਾਣ ਦੀ ਨਿਖੇਧੀ ਕੀਤੀ ਗਈ | ਕਿਸਾਨੀ ਨਾਲ ਸੰਬੰਧਿਤ ਵਸਤਾਂ ਉੱਤੇ ਜੀ. ਐੱਸ. ਟੀ ਲੱਗਣ ਕਾਰਨ ਖੇਤੀ ਦੇ ਲਾਗਤ ਖ਼ਰਚਿਆਂ ਉੱਪਰ ਵੱਡਾ ਬੋਝ ਪਵੇਗਾ | ਮੀਟਿੰਗ ਵਿਚ ਸੂਬਾ ਸਰਕਾਰ ਨੂੰ ਕਰਜ਼ਾ ਮੁਆਫ਼ੀ ਨੂੰ ਲਾਗੂ ਕਰਨ ਦੀ ਅਪੀਲ ਕੀਤੀ | ਸੰਬੋਧਨ ਦੌਰਾਨ ਮੋਰਚੇ ਦੇ ਆਗੂ ਮਾ: ਰਾਜੋਮਾਜਰਾ ਨੇ ਕਿਹਾ ਕਿ ਜ਼ਮੀਨੀ ਪਾਣੀ ਦਾ ਲੈਵਲ
Read Full Story

ਲੋਕਾਂ ਨੂੰ ਮੁਕੰਮਲ ਸਹੂਲਤਾਂ ਦੇਣ ਪਿੱਛੋਂ ਹੀ ਸਰਕਾਰ ਟੈਕਸ ਲੈਣ ਦੀ ਸਹੀ ਹੱਕਦਾਰ-ਬਰਨਾਲਾ

Friday, July 21, 2017

ਧੂਰੀ, 21 ਜੁਲਾਈ (ਮਹੇਸ਼ ਜਿੰਦਲ) ਸਾਬਕਾ ਵਿਧਾਇਕ ਧੂਰੀ ਸ: ਗਗਨਜੀਤ ਸਿੰਘ ਬਰਨਾਲਾ ਨੇ ਗੱਲਬਾਤ ਦੌਰਾਨ ਪੰਜਾਬ ਸਰਕਾਰ ਵੱਲੋਂ ਸੂਬੇ ਦੇ ਲੋਕਾਂ ਉੱਤੇ ਨਵੇਂ ਟੈਕਸਾਂ ਸੰਬੰਧੀ ਵਿਚਾਰ ਅਤੇ ਫ਼ੈਸਲੇ ਉੱਤੇ ਆਪਣੀ ਪ੍ਰਤੀਕਿਰਿਆ ਦਿੰਦੇ ਹੋਏ ਕਿਹਾ ਕਿ ਸਰਕਾਰ ਲੋਕਾਂ ਤੋਂ ਟੈਕਸ ਲੈਣ ਦੀ ਹੱਕਦਾਰ ਉਸ ਮੌਕੇ ਬਣਦੀ ਹੈ ਜਦੋਂ ਆਮ ਨਾਗਰਿਕ ਨੂੰ ਮੁਕੰਮਲ ਸਹੂਲਤਾਂ ਪ੍ਰਦਾਨ ਕਰੇ | ਉਨ੍ਹਾਂ ਕਿਹਾ ਕਿ ਸਰਕਾਰ ਜੇਕਰ ਵਿਕਾਸਸ਼ੀਲ ਦੇਸ਼ਾਂ ਦੀ ਟੈਕਸ ਪ੍ਰਣਾਲੀ ਨੂੰ ਸਟੱਡੀ ਕਰ ਕੇ ਪੰਜਾਬੀਆਂ ਉੱਤੇ ਲਾਗੂ ਕਰਨਾ ਚਾਹੁੰਦੀ ਹੈ ਤਾਂ ਵਿਕਾਸਸ਼ੀਲ ਦੇਸ਼ਾਂ ਦੀਆਂ
Read Full Story

ਸਕੂਲ ਨੂੰ ਸੀ. ਬੀ. ਐੱਸ. ਈ. ਵੱਲੋਂ ਮਾਨਤਾ ਮਿਲੀ

Friday, July 21, 2017

ਧੂਰੀ, 21 ਜੁਲਾਈ (ਮਹੇਸ਼ ਜਿੰਦਲ)-ਸੰਤ ਬਾਬਾ ਰਣਜੀਤ ਸਿੰਘ ਪਬਲਿਕ ਸੀਨੀ. ਸੈਕੰਡਰੀ ਸਕੂਲ ਮੂਲੋਵਾਲ ਨੂੰ ਸੀ. ਬੀ. ਐਸ. ਈ. ਨਵੀਂ ਦਿੱਲੀ ਵੱਲੋਂ ਮਾਨਤਾ ਪ੍ਰਾਪਤ ਹੋਣ `ਤੇ ਸਕੂਲ ਦੀ ਮੈਨੇਜਮੈਂਟ, ਪਿ੍ੰ. ਮੋਨਿਕਾ ਸਤੀਜਾ ਸਕੂਲ ਸਟਾਫ਼ ਨੇ ਵਿਦਿਆਰਥੀਆਂ ਨੂੰ ਮੁਬਾਰਕਬਾਦ ਦਿੱਤੀ ਅਤੇ ਖ਼ੁਸ਼ੀ ਦਾ ਪ੍ਰਗਟਾਵਾ ਕੀਤਾ | ਪਿ੍ੰ. ਮੋਨਿਕਾ ਸਤੀਜਾ ਨੇ ਦੱਸਿਆ ਕਿ 1993 ਤੋਂ ਪੀ. ਐੱਸ. ਈ. ਬੀ. ਵੱਲੋਂ ਮਾਨਤਾ ਪ੍ਰਾਪਤ ਸਕੂਲ ਵੱਲੋਂ ਪੇਂਡੂ ਖੇਤਰ ਵਿਚ ਸਥਾਪਿਤ ਹੋਣ `ਤੇ ਵੀ ਵੱਡੀ ਪੱਧਰ `ਤੇ ਵਿੱਦਿਆ ਵੰਡਣ ਦਾ ਚਾਨਣ ਮੁਨਾਰਾ ਬਣ ਕੇ ਸੰਸਥਾ ਨੇ ਆਪਣਾ ਮਾਣਮੱਤਾ ਮੁਕਾਮ
Read Full Story

ਰਿਸ਼ਵਤ ਲੈਂਦਾ ਸੈਕਟਰੀ ਦਬੋਚਿਆ

Friday, July 21, 2017

ਸੰਗਰੂਰ,21 ਜੁਲਾਈ (ਸਪਨਾ ਰਾਣੀ) ਡੀ. ਐੱਸ. ਪੀ. ਵਿਜੀਲੈਂਸ ਸੰਗਰੂਰ ਹੰਸ ਰਾਜ ਦੀ ਅਗਵਾਈ ਵਿਚ ਵਿਜੀਲੈਂਸ ਦੀ ਟੀਮ ਨੇ ਛਾਪਾ ਮਾਰ ਕੇ ਕੌਹਰੀਆਂ ਦੀ ਕੋਆਪ੍ਰੇਟਿਵ ਸੁਸਾਇਟੀ ਵਿਚ ਕੰਮ ਕਰਦੇ ਸੈਕਟਰੀ ਗੁਰਲਾਲ ਸਿੰਘ ਨੂੰ 15 ਹਜ਼ਾਰ ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕਰ ਲਿਆ। ਡੀ. ਐੱਸ. ਪੀ. ਹੰਸ ਰਾਜ ਨੇ ` ਪੱਤਰਕਾਰਾ` ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਸ਼ਿਕਾਇਤ ਕਰਤਾ ਗੁਰਦੀਪ ਸਿੰਘ ਪੁੱਤਰ ਲਾਲ ਸਿੰਘ ਵਾਸੀ ਲਾਡਵਨਜਾਰਾ ਕਲਾਂ, ਜੋ ਇਸੇ ਸੁਸਾਇਟੀ ਦਾ ਰਿਟਾਇਰਡ ਸੈਕਟਰੀ ਹੈ, ਦੀ ਸ਼ਿਕਾਇਤ `ਤੇ ਗੁਰਲਾਲ ਸਿੰਘ ਸੈਕਟਰੀ ਨੂੰ ਸਰਕਾਰੀ ਗਵਾਹਾਂ ਦੀ
Read Full Story

ਸੰਗਰੂਰ ਜ਼ਿਲ੍ਹੇ ’ਚ ਸਰਪੰਚ ਤੇ ਪੰਚਾਂ ਦੀ ਜ਼ਿਮਨੀ ਚੋਣ 6 ਨੂੰ

Friday, July 21, 2017

ਸੰਗਰੂਰ,21 ਜੁਲਾਈ (ਸਪਨਾ ਰਾਣੀ) ਸੰਗਰੂਰ ਜ਼ਿਲ੍ਹੇ ਵਿੱਚ ਸਰਪੰਚ ਦੀ ਇੱਕ ਅਤੇ ਪੰਚਾਂ ਦੀਆਂ 27 ਸੀਟਾਂ ’ਤੇ ਗ੍ਰਾਮ ਪੰਚਾਇਤ ਦੀਆਂ ਜ਼ਿਮਨੀ ਚੋਣਾਂ 6 ਅਗਸਤ ਨੂੰ ਹੋਣਗੀਆਂ। ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਅਮਰਪ੍ਰਤਾਪ ਸਿੰਘ ਵਿਰਕ ਨੇ ਦੱਸਿਆ ਕਿ ਰਾਜ ਚੋਣ ਕਮਿਸ਼ਨ, ਪੰਜਾਬ ਵੱਲੋਂ ਜਾਰੀ ਕੀਤੇ ਗਏ ਚੋਣ ਪ੍ਰੋਗਰਾਮ ਅਨੁਸਾਰ ਇਨ੍ਹਾਂ ਜ਼ਿਮਨੀ ਚੋਣਾਂ ਲਈ ਉਮੀਦਵਾਰ ਆਪਣੇ ਨਾਮਜ਼ਦਗੀ ਪੱਤਰ 24 ਤੋਂ 27 ਜੁਲਾਈ ਤੱਕ ਦਾਖਲ ਕਰਵਾ ਸਕਣਗੇ। ਜ਼ਿਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ ਇਹ ਸੀਟਾਂ ਸਬੰਧਤ ਸਰਪੰਚ ਜਾਂ ਪੰਚ ਦੀ ਮੌਤ ਹੋ ਜਾਣ ਕਾਰਨ, ਕਿਸੇ ਕਾਰਨ
Read Full Story

ਵਿਧਾਇਕ ਵੱਲੋਂ ਕਬੱਡੀ ਕੱਪ ਦਾ ਪੋਸਟਰ ਰਿਲੀਜ਼

Friday, July 21, 2017

ਧੂਰੀ,21 ਜੁਲਾਈ (ਮਹੇਸ਼ ਜਿੰਦਲ) ਸਾਹਿਬਜ਼ਾਦਾ ਫ਼ਤਿਹ ਸਿੰਘ ਸਪੋਰਟਸ ਐਂਡ ਵੈੱਲਫੇ਼ਅਰ ਕਲੱਬ ਪਿੰਡ ਬੇਨੜਾ ਅਤੇ ਬਾਬਾ ਜੀਵਨ ਸਿੰਘ (ਭਾਈ ਜੈਤਾ ਜੀ) ਸਪੋਰਟਸ ਐਂਡ ਵੈੱਲਫੇ਼ਅਰ ਕਲੱਬ ਵੱਲੋਂ ਪਿੰਡ ਬੇਨੜਾ ਵਿੱਚ 30 ਜੁਲਾਈ ਨੂੰ ਕਰਾਏ ਜਾ ਰਹੇ ਕਬੱਡੀ ਕੱਪ ਦਾ ਪੋਸਟਰ ਹਲਕਾ ਧੂਰੀ ਦੇ ਵਿਧਾਇਕ ਦਲਵੀਰ ਸਿੰਘ ਗੋਲਡੀ ਖੰਗੂੜਾ ਵੱਲੋਂ ਜਾਰੀ ਕੀਤਾ ਗਿਆ। ਇਸ ਮੌਕੇ ਵਿਧਾਇਕ ਨੇ ਕਿਹਾ ਕਿ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿ ਕੇ ਸਿਹਤਯਾਬ ਰਹਿਣ ਸਬੰਧੀ ਪ੍ਰੇਰਿਤ ਕਰਨ ਦੇ ਉਦੇਸ਼ ਨਾਲ ਕਲੱਬ ਵੱਲੋਂ ਕੀਤਾ ਜਾ ਰਿਹਾ ਉਪਰਾਲਾ ਸ਼ਲਾਘਾਯੋਗ ਹੈ । ਇਸ ਮੌਕੇ ਕਲੱਬ
Read Full Story

ਬਨਾਸਰ ਬਾਗ਼ ਵਿੱਚ ਲਾਏ ਬੂਟੇ

Friday, July 21, 2017

ਸੰਗਰੂਰ,21 ਜੁਲਾਈ (ਸਪਨਾ ਰਾਣੀ) ਜ਼ਿਲ੍ਹਾ ਬਾਰ ਐਸੋਸੀਏਸ਼ਨ ਸੰਗਰੂਰ ਦੇ ਪ੍ਰਧਾਨ ਗੁਰਵਿੰਦਰ ਸਿੰਘ ਚੀਮਾ ਦੀ ਅਗਵਾਈ ਹੇਠ ਬਨਾਸਰ ਬਾਗ਼ ਵੈੱਲਫੇ਼ਅਰ ਐਸੋਸੀਏਸ਼ਨ ਸੰਗਰੂਰ ਦੇ ਸਹਿਯੋਗ ਨਾਲ ਬਾਗ਼ ਵਿੱਚ ਸਜਾਵਟੀ ਤੇ ਖ਼ੁਸ਼ਬੂ ਵਾਲੇ ਬੂਟੇ ਲਾਏ ਗਏ। ਇਸ ਸਮੇਂ ਉਨ੍ਹਾਂ ਨਾਲ ਸੀਨੀਅਰ ਐਡਵੋਕੇਟ ਤੇ ਬਾਰ ਐਸੋਸੀਏਸ਼ਨ ਦੇ ਸਾਬਕਾ ਪ੍ਰਧਾਨ ਗੁਰਤੇਜ ਸਿੰਘ ਗਰੇਵਾਲ , ਸਕੱਤਰ ਸੌਰਵ ਸਿੰਗਲਾ, ਸੀਨੀਅਰ ਐਡਵੋਕੇਟ ਨਰਿੰਦਰਪਾਲ ਸਿੰਘ ਸਾਹਨੀ, ਵਾਤਾਵਰਨ ਪ੍ਰੇਮੀ, ਰੰਗਕਰਮੀ ਤੇ ਐਡਵੋਕੇਟ ਸਮੀਰ ਫੱਤਾ, ਐਡਵੋਕੇਟ ਅੰਮ੍ਰਿਤ ਭੱਲਾ, ਐਡਵੋਕੇਟ ਰਾਜੇਸ਼ ਸਿੰਗਲਾ,
Read Full Story

2 ਕਾਰਾਂ ਦੀ ਟੱਕਰ 'ਚ ਬਜ਼ੁਰਗ ਦੀ ਮੌਤ

Friday, July 21, 2017

ਧੂਰੀ, 21 ਜੁਲਾਈ (ਮਹੇਸ਼ ਜਿੰਦਲ) ਧੂਰੀ-ਮਾਲੇਰਕੋਟਲਾ ਰੋਡ `ਤੇ ਵਾਪਰੇ ਇਕ ਸੜਕ ਹਾਦਸੇ `ਚ ਇਕ ਵਿਅਕਤੀ ਦੀ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਮੁਤਾਬਕ ਗੁਰਜੰਟ ਸਿੰਘ ਵਾਸੀ ਪਾਇਲ ਲੰਘੇ ਦਿਨੀਂ ਜਦੋਂ ਆਪਣੀ ਕਾਰ `ਚ ਮਾਲੇਰਕੋਟਲਾ ਤੋਂ ਧੂਰੀ ਵੱਲ ਨੂੰ ਆ ਰਿਹਾ ਸੀ ਤਾਂ ਪਿੰਡ ਭਸੌੜ ਨੇੜੇ ਉਲਟ ਦਿਸ਼ਾ ਤੋਂ ਆ ਰਹੀ ਇਕ ਕਾਰ ਨਾਲ ਉਨ੍ਹਾਂ ਦੀ ਟੱਕਰ ਹੋ ਗਈ। ਇਸ ਹਾਦਸੇ `ਚ ਗੁਰਜੰਟ ਸਿੰਘ ਦੀ ਕਾਰ `ਚ ਹੀ ਸਵਾਰ ਉਸ ਦੇ ਦਾਦਾ ਸਹੁਰਾ ਕਰਮ ਸਿੰਘ ਪੁੱਤਰ ਬਾਰੂ ਸਿੰਘ ਦੀ ਮੌਤ ਹੋ ਗਈ। ਪੁਲਸ ਵੱਲੋਂ ਪੀੜਤ ਗੁਰਜੰਟ ਸਿੰਘ ਦੇ ਬਿਆਨਾਂ ਦੇ ਆਧਾਰ `ਤੇ ਦੂਜੀ ਕਾਰ ਦੇ ਚਾਲਕ
Read Full Story

ਸਰਬ ਭਾਰਤੀਯ ਸੇਵਾ ਸੰਮਤੀ ਵੱਲੋਂ ਮਾਤਾ ਸ਼੍ਰੀ ਨੈਣਾਂ ਦੇਵੀ ਧਾਮ ਲਈ ਜੱਥਾ ਰਵਾਨਾ

Friday, July 21, 2017

ਧੂਰੀ, 21 ਜੂਲਾਈ (ਮਹੇਸ਼ ਜਿੰਦਲ) ਸਰਬ ਭਾਰਤੀਯ ਸੇਵਾ ਸੰਮਤੀ ਧੂਰੀ ਵੱਲੋਂ ਮਾਤਾ ਸ਼੍ਰੀ ਨੈਣਾਂ ਦੇਵੀ ਹਿਮਾਚਲ ਪ੍ਰਦੇਸ਼ ਵਿਖੇ ਸਾਵਣ ਦੇ ਚਾਲਿਆਂ ਦੇ ਮੱਦੇਨਜ਼ਰ ਵਲੰਟੀਅਰ ਸੇਵਾ,ਸ਼ਰਧਾਲੂਆਂ ਨੂੰ ਲੰਗਰ ਅਤੇ ਮੁਫਤ ਮੈਡੀਕਲ ਸੇਵਾਵਾਂ ਮੁਹੱਈਆ ਕਰਵਾਉਣ ਲਈ ਇੱਕ ਜੱਥਾ ਧੂਰੀ ਤੋਂ ਰਵਾਨਾ ਕੀਤਾ ਗਿਆ । ਜਿਸਨੂੰ ਰਾਈਸੀਲਾ ਹੈਲਥ ਫੂਡਜ਼ ਲਿਮ. ਧੂਰੀ ਦੇ ਡਾਇਰੈਕਟਰ ਵਿਜੈ ਕੁਮਾਰ ਗੋਇਲ ਨੇ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਪ੍ਰਬੰਧਕਾਂ ਨੇ ਦੱਸਿਆ ਕਿ ਸੰਮਤੀ ਵੱਲੋਂ ਇਸ ਵਾਰ 45ਵਾਂ ਕੈਂਪ ਲਗਾ ਕੇ ਮਾਤਾ ਸ਼੍ਰੀ ਨੈਣਾਂ ਦੇਵੀ ਵਿਖੇ ਆਉਣ-ਜਾਣ ਵਾਲੇ ਲੋਕਾਂ ਲਈ
Read Full Story

ਸਾਬਕਾ ਸਰਪੰਚ ਮੱਘਰ ਸਿੰਘ ਮੀਤ ਪ੍ਰਧਾਨ ਨਿਯੁੱਕਤ

Friday, July 21, 2017

ਧੂਰੀ, 21 ਜੂਲਾਈ (ਮਹੇਸ਼ ਜਿੰਦਲ) ਸਾਬਕਾ ਸਰਪੰਚ ਮੱਘਰ ਸਿੰਘ ਭੜੀ ਮਾਨਸਾ ਨੂੰ ਜ਼ਿਲਾ੍ ਕਾਂਗਰਸ ਕਮੇਟੀ ਸੰਗਰੂਰ ਦੇ ਪ੍ਰਧਾਨ ਰਾਜਿੰਦਰ ਸਿੰਘ ਰਾਜਾ ਵੱਲੋਂ ਜ਼ਿਲਾ੍ ਮੀਤ ਪ੍ਰਧਾਨ ਨਿਯੁੱਕਤ ਕੀਤਾ ਗਿਆ ਹੈ । ਅੱਜ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਾਬਕਾ ਸਰਪੰਚ ਮੱਘਰ ਸਿੰਘ ਨੇ ਦੱਸਿਆ ਕਿ ਉਨਾਂ ਨੂੰ ਇਹ ਜੁੰਮੇਵਾਰੀ ਮਿਲਣ ਨਾਲ ਉਹਨਾਂ ਦੀ ਜਿੰਮੇਵਾਰੀ ਹੋਰ ਵੱਧ ਗਈ ਹੈ ਅਤੇ ਉਹ ਪਾਰਟੀ ਦੀ ਸਿਰਤੋੜ ਸੇਵਾ ਕਰਨਗੇ । ਇਸ ਮੌਕੇ ਹੰਸ ਰਾਜ ਗੁਪਤਾ, ਜੀਤ ਸਿੰਘ ਭੜੀ, ਭਿੰਦਰ ਸਿੰਘ ਲਾਂਗੜੀਆ, ਮਹਿੰਦਰ ਸਿੰਘ ਸ਼ਹਿਰੀ ਪ੍ਰਧਾਨ ਅਮਰਗੜ੍ਹ, ਨਿਰਮਲ ਸਿੰਘ
Read Full Story

ਭੂੰਡ ਆਸ਼ਕਾਂ ਦੇ ਕੀਤੇ ਚਲਾਨ ,ਪ੍ਰੈਸ਼ਰ ਹਾਰਨ ਮੌਕੇ ਪਰ ਉਤਾਰੇ

Friday, July 21, 2017

ਭਵਾਨੀਗੜ 21 ਜੁਲਾਈ { ਗੁਰਵਿੰਦਰ ਰੋਮੀ ਭਵਾਨੀਗੜ } ਅੱਜ ਭਵਾਨੀਗੜ ਵਿਖੇ ਕੁੜੀਆਂ ਵਾਲੇ ਸਕੂਲ ਕੋਲ ਛੁੱਟੀ ਹੋਣ ਵਾਲੇ ਟਾਇਮ ਭੂੰਡ ਆਸ਼ਕਾਂ ਨੂੰ ਭਾਜੜਾਂ ਪੈ ਗਈਆਂ ਜਦੋਂ ਮੌਕੇ ਪਰ ਪੁਜੇ ਟ੍ਰੈਫਿਕ ਇੰਚਾਰਜ ਭਵਾਨੀਗੜ ਸ਼ਾਮ ਲਾਲ ਅਤੇ ਓਹਨਾ ਨਾਲ ਸਤਪਾਲ ਨੇ ਸਕੂਲ ਵਾਲੇ ਪਾਸੇ ਗੇੜੇ ਮਾਰਨ ਵਾਲੇ ਬਾਈਕ ਸਵਾਰ ਨੌਜਵਾਨਾਂ ਦੇ ਵਾਹਨਾਂ ਦੇ ਕਾਗਜਾਤ ਚੈੱਕ ਕਰਨੇ ਸ਼ੁਰੂ ਕੀਤੇ ਮੌਕੇ ਪਰ ਚੈਕਿੰਗ ਹੁੰਦਿਆਂ ਦੇਖ ਕਈ ਬਾਈਕ ਏਧਰ ਉਧਰ ਭੱਜਣ ਲਗੇ ਫੇਰ ਵੀ ਬਾਰਾਂ ਵਾਹਨਾਂ ਦੇ ਪੂਰੇ ਕਾਗਜਾਤ ਨਾ ਹੋਣ ਤੇ ਚਲਾਨ ਕੀਤੇ ਗਏ ਉਸ ਤੋਂ ਬਾਅਦ ਬਾਲਦ ਕੈਂਚੀਆਂ ਵਿਚ ਕਈ
Read Full Story

ਸ਼ਿਵ ਭਗਤਾਂ ਨੇ ਤਲਵੰਡੀ ਸਾਬੋ ਵਿਖੇ ਸ਼ਰਧਾ ਭਾਵਨਾ ਨਾਲ ਮਨਾਈ ਸ਼ਿਵਰਾਤਰੀ

Friday, July 21, 2017

ਤਲਵੰਡੀ ਸਾਬੋ, 21 ਜੁਲਾਈ (ਗੁਰਜੰਟ ਸਿੰਘ ਨਥੇਹਾ)- ਸਥਾਨਕ ਸ਼ਹਿਰ ਵਿਖੇ ਵੱਖ-ਵੱਖ ਥਾਵਾਂ `ਤੇ ਸ਼ਿਵ ਭਗਤਾਂ ਵੱਲੋਂ ਅੱਜ ਸ਼ਿਵਰਾਤਰੀ ਦਾ ਤਿਉਹਾਰ ਪੂਰੀ ਸ਼ਰਧਾ ਅਤੇ ਭਾਵਨਾ ਨਾਲ ਮਨਾਇਆ ਗਿਆ। ਜਿਸ ਦੇ ਚਲਦਿਆਂ ਅੱਜ ਸ਼ਹਿਰ ਦੇ ਸ਼ਿਵ ਮੰਦਰਾਂ ਵਿੱਚ ਸਵੇਰ ਤੋਂ ਹੀ ਸ਼ਿਵ ਭਗਤਾਂ ਦੀ ਭੀੜ ਦੇਖਣ ਨੂੰ ਮਿਲ ਰਹੀ ਸੀ ਅਤੇ ਕਾਂਬੜੀਆਂ ਨੇ ਵੀ ਪਵਿੱਤਰ ਗੰਗਾ ਜਲ ਸ਼ਿਵਲਿੰਗ `ਤੇ ਅਰਪਣ ਕੀਤਾ। ਡੇਰਾ ਤੰਗ ਤੋੜੇ ਵਿਖੇ ਸਥਿਤ ਸ੍ਰੀ ਨਰਦੇਸ਼ਵਰ ਮੰਦਰ ਵਿੱਚ ਸਵੇਰੇ 4 ਵਜੇ ਤੋਂ ਹੀ ਸ਼ਿਵ ਭਗਤਾਂ ਦੀ ਭੀੜ ਦੇਖਣ ਨੂੰ ਮਿਲ ਰਹੀ ਸੀ ਜਿੰਨ੍ਹਾਂ ਵੱਲੋਂ ਪੂਜਾ ਅਰਚਨਾ ਕਰਨ ਦੇ
Read Full Story

ਭੁੱਕੀ ਚੂਰਾ ਪੋਸਤ ਸਮੇਤ ਪਤੀ ਪਤਨੀ ਪੁਲਿਸ ਅੜਿੱਕੇ, 84 ਬੋਤਲਾਂ ਸ਼ਰਾਬ ਵੀ ਕੀਤੀ ਬਰਾਮਦ, ਮਾਮਲਾ ਦਰਜ

Friday, July 21, 2017

ਤਲਵੰਡੀ ਸਾਬੋ, 21 ਜੁਲਾਈ (ਗੁਰਜੰਟ ਸਿੰਘ ਨਥੇਹਾ)- ਤਲਵੰਡੀ ਸਾਬੋ ਪੁਲਿਸ ਨੇ ਨਸ਼ੇ ਖਿਲਾਫ ਚਲਾਈ ਮੁਹਿੰਮ ਤਹਿਤ ਇੱਕ ਪਤੀ ਪਤਨੀ ਨੂੰ ਭੁੱਕੀ ਚੂਰਾ ਪੋਸਤ ਸਮੇਤ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ, ਪੁਲਿਸ ਨੇ ਮਾਮਲਾ ਦਰਜ ਕਰਕੇ ਅਗਲੀ ਕਰਵਾਈ ਸ਼ੁਰੂ ਕਰ ਦਿੱਤੀ ਹੈ ਜਦੋਂ ਕਿ ਇੱਕ ਹੋਰ ਮਾਮਲੇ `ਚ 84 ਬੋਤਲਾਂ ਨਜਾਇਜ਼ ਸ਼ਰਾਬ ਬਰਾਮਦ ਕਰਨ ਦਾ ਸਮਾਚਾਰ ਵੀ ਮਿਲਿਆ ਹੈ। ਦਰਜ ਮਾਮਲੇ ਅਤੇ ਜਾਣਕਾਰੀ ਅਨੁਸਾਰ ਏ ਐਸ ਆਈ ਕ੍ਰਿਸ਼ਨ ਸਿੰਘ ਪੁਲਿਸ ਪਾਰਟੀ ਸਮੇਤ ਤਲਵੰਡੀ ਸਾਬੋ ਦੀ ਰਾਮਾਂ ਰੋਡ `ਤੇ ਗਸ਼ਤ ਕਰ ਰਹੇ ਸ਼ਨ ਜਿੰਨ੍ਹਾਂ ਨੇ ਸ਼ੱਕ ਦੇ ਆਧਾਰ `ਤੇ ਇੱਕ
Read Full Story

'ਆਪ' ਵਿਧਾਇਕ ਸੁਖਪਾਲ ਸਿੰਘ ਖਹਿਰਾ ਨੂੰ ਵਿਰੋਧੀ ਧਿਰ ਦੇ ਨੇਤਾ ਬਣਨ 'ਤੇ ਵਰਕਰਾਂ ਨੇ ਦਿੱਤੀ ਵਧਾਈ, ਲੱਡੂ ਵੰਡੇ ਗਏ

Friday, July 21, 2017

ਤਲਵੰਡੀ ਸਾਬੋ, 21 ਜੁਲਾਈ (ਗੁਰਜੰਟ ਸਿੰਘ ਨਥੇਹਾ)- ਆਮ ਆਦਮੀ ਪਾਰਟੀ ਦੇ ਭੁਲੱਥ ਤੋਂ ਵਿਧਾਇਕ ਸ. ਸੁਖਪਾਲ ਸਿੰਘ ਖਹਿਰਾ ਨੂੰ ਵਿਰੋਧੀ ਧਿਰ ਦਾ ਲੀਡਰ ਬਣਨ ਤੇ ਅੱਜ ਆਮ ਆਦਮੀ ਪਾਰਟੀ ਹਲਕਾ ਤਲਵੰਡੀ ਸਾਬੋ ਦੇ ਵਲੰਟੀਅਰਾਂ ਵੱਲੋਂ ਸਥਾਨਕ ਭਾਈ ਡੱਲ ਸਿੰਘ ਪਾਰਕ ਵਿੱਚ ਇੱਕ ਭਰਵੀਂ ਮੀਟਿੰਗ ਕੀਤੀ ਗਈ ਜਿਸ ਵਿੱਚ ਖੇਤਰ ਦੇ ਆਪ ਵਰਕਰਾਂ ਅਤੇ ਆਗੂਆਂ ਨੇ ਸ਼ਮੂਲੀਅਤ ਕੀਤੀ। ਇਸ ਮੌਕੇ ਨੌਜਵਾਨ ਆਗੂ ਗੁਰਦੀਪ ਬਰਾੜ ਮਲਕਾਣਾ, ਪੁਨੀਤ ਗਰਗ, ਟੇਕ ਸਿੰਘ ਬੰਗੀ, ਗੁਰਦੀਪ ਤੂਰ ਲੇਲੇਵਾਲਾ, ਦਵਿੰਦਰ ਸ਼ਰਮਾ ਨਸੀਬਪੁਰਾ, ਬਾਬਾ ਮਾਨ ਸਿੰਘ ਅਤੇ ਤੇਜਿੰਦਰਪਾਲ ਮਾਨਵਾਲਾ
Read Full Story

ਬੀਐਸਐਨਐਲ ਮੁਲਾਜ਼ਮਾਂ ਵੱਲੋਂ ਦਫ਼ਤਰ ਅੱਗੇ ਰੋਸ ਧਰਨਾ

Friday, July 21, 2017

ਸੰਗਰੂਰ, 20 ਜੁਲਾਈ (ਸਪਨਾ ਰਾਣੀ) ਬੀਐਸਐਨਐਲ ਮੁਲਾਜ਼ਮਾਂ ਵੱਲੋਂ ਇੱਥੇ ਵਿਭਾਗ ਦੇ ਜਨਰਲ ਮੈਨੇਜਰ ਖ਼ਿਲਾਫ਼ ਰੋਸ ਧਰਨਾ ਦਿੱਤਾ ਗਿਆ। ਧਰਨਾਕਾਰੀ ਮੁਲਾਜ਼ਮਾਂ ਵਲੋਂ ਮੁਲਾਜ਼ਮ ਵਿਰੋਧੀ ਨੀਤੀਆਂ ਤਹਿਤ ਵਿਭਾਗ ਵਿਚ ਕੀਤੀਆਂ ਜਾ ਰਹੀਆਂ ਬਦਲੀਆਂ ਖ਼ਿਲਾਫ਼ ਜਮ ਕੇ ਨਾਅਰੇਬਾਜ਼ੀ ਕੀਤੀ ਗਈ। ਇਹ ਰੋਸ ਧਰਨਾ ਐਸ.ਐਨ.ਈ.ਏ ਐਗਜ਼ੀਕਿਊਟਿਵ ਯੂਨੀਅਨ ਵਲੋਂ ਬੀਐਸਐਨਐਲ ਈਯੂ ਅਤੇ ਐਨਐਫਟੀਈ ਦੇ ਸਾਂਝੇ ਸੱਦੇ ਤਹਿਤ ਦਿੱਤਾ ਗਿਆ। ਰੋਸ ਧਰਨੇ ਨੂੰ ਸੰਬੋਧਨ ਕਰਦਿਆਂ ਮੁਲਾਜ਼ਮ ਜਥੇਬੰਦੀ ਐਸ.ਐਨ.ਈ.ਏ. ਦੇ ਜ਼ਿਲ੍ਹਾ ਪ੍ਰਧਾਨ ਰਣ ਸਿੰਘ ਢੀਂਡਸਾ ਅਤੇ ਸਕੱਤਰ ਰਘਵੀਰ ਸਿੰਘ ਸੰਧੂ
Read Full Story

ਹਿੰਦੋਸਤਾਨ ਪੈਟਰੋਲੀਅਮ ਦੇ ਟਰਾਂਸਪੋਰਟਰਾਂ ਵੱਲੋਂ ਅਣਮਿਥੇ ਸਮੇਂ ਦੀ ਹੜਤਾਲ ਸ਼ੁਰੂ

Friday, July 21, 2017

ਸੰਗਰੂਰ, 20 ਜੁਲਾਈ (ਸਪਨਾ ਰਾਣੀ) ਹਿੰਦੋਸਤਾਨ ਪੈਟਰੋਲੀਅਮ ਕਾਰਪੋਰੇਸ਼ਨ ਲਿਮਟਿਡ ਵੱਲੋਂ ਤੇਲ ਦੀ ਢੋਆ-ਢੁਆਈ ਦੇ ਕੱਢੇ ਗਏ ਟੈਂਡਰ ਵਿੱਚ ਢੁਕਵਾਂ ਰੇਟ ਨਾ ਦੇਣ ਤੋਂ ਖਫ਼ਾ ਪੰਜਾਬ ਦੇ ਟਰਾਂਸਪੋਰਟਰਾਂ ਵੱਲੋਂ ਤੇਲ ਦੀ ਢੋਅ-ਢੁਆਈ ਦਾ ਕੰਮ ਬੰਦ ਕਰ ਕੇ ਅਣਮਿੱਥੇ ਸਮੇਂ ਲਈ ਹੜਤਾਲ ਸ਼ੁਰੂ ਕਰ ਦਿੱਤੀ ਗਈ ਹੈ। ਹੜਤਾਲੀ ਟਰਾਂਸਪੋਰਟਰਾਂ ਵੱਲੋਂ ਇੱਥੇ ਦਿੱਲੀ-ਲੁਧਿਆਣਾ ਕੌਮੀ ਸ਼ਾਹਰਾਹ ਸਥਿਤ ਇੰਡੀਅਨ ਆਇਲ ਡਿੱਪੂ ਅੱਗੇ ਪ੍ਰਦਰਸ਼ਨ ਕੀਤਾ ਗਿਆ। ਹੜਤਾਲ ਕਾਰਨ ਹਿੰਦੋਸਤਾਨ ਪੈਟਰੋਲੀਅਮ ਦੇ ਤੇਲ ਦੀ ਢੋਆ-ਢੁਆਈ ਕਰਨ ਵਾਲੀਆਂ ਕਰੀਬ 1500 ਤੇਲ ਟੈਂਕਰ ਗੱਡੀਆਂ ਦਾ
Read Full Story

ਐਕਸ਼ਨ ਕਮੇਟੀ ਦੇ ਸੰਘਰਸ਼ ਅੱਗੇ ਪ੍ਰਸ਼ਾਸਨ ਨੇ ਗੋਡੇ ਟੇਕੇ ਸੋਮਵਾਰ ਤੱਕ ਰਸਤਾ ਪੱਕਾ ਕਰਨ ਦਾ ਕੰਮ ਸ਼ੂਰੂ ਕਰਵਾਉਣ ਦਾ ਦਿੱਤਾ ਭਰੋਸਾ

Friday, July 21, 2017

ਧੂਰੀ,20 ਜੁਲਾਈ(ਮਹੇਸ਼ ਜਿੰਦਲ) ਜਹਾਂਗੀਰ ਨਹਿਰ ਦੇ ਪੁਲ ਦੇ ਰੁਕੇ ਨਿਰਮਾਣ ਕਾਰਜ ਅਤੇ ਬਦਲਵੇਂ ਰਸਤੇ ਨੂੰ ਪੱਕਾ ਕਰਵਾਉਣ ਦਾ ਕੰਮ ਸ਼ੁਰੂ ਕਰਵਾਉਣ ਨੂੰ ਲੈ ਕੇ ਇਲਾਕਾ ਸੰਘਰਸ਼ ਕਮੇਟੀ ਵੱਲੋਂ ਕਨਵੀਨਰ ਜਰਨੈਲ ਸਿੰਘ ਜਹਾਂਗੀਰ ਦੀ ਅਗਵਾਈ ਹੇਠ ਵਿੱਢੇ ਗਏ ਸੰਘਰਸ਼ ਤਹਿਤ 17 ਜੁਲਾਈ ਤੋਂ ਐੱਸ.ਡੀ.ਐੱਮ ਦਫਤਰ ਧੂਰੀ ਵਿਖੇ ਅੱਗੇ ਸ਼ੁਰੂ ਕੀਤੇ ਗਏ ਮਰਨ ਵਰਤ ਦੇ ਤੀਸਰੇ ਦਿਨ ਕੱਲ੍ਹ ਸਰਕਾਰ ਅਤੇ ਪ੍ਰਸ਼ਾਸ਼ਨ ਨੂੰ ਸੰਘਰਸ਼ਸ਼ੀਲ ਲੋਕਾਂ ਅੱਗੇ ਝੁੱਕਦਿਆਂ ਬਦਲਵੇਂ ਲਾਂਘੇ ਵੱਜੋਂ ਨਹਿਰ ਦੇ ਨਾਲ ਲੱਗਦੇ ਦੋ ਕਿਲੋਮੀਟਰ ਕੱਚੇ ਰਸਤੇ ਨੂੰ ਪੱਕਾ ਕਰਨ ਦਾ ਕੰਮ ਅਗਾਮੀ
Read Full Story

ਗ੍ਰਿਫਤਾਰ ਕੀਤੇ ਤੀਜੇ ਕਥਿਤ ਦੋਸ਼ੀ ਨੂੰ ਅਦਾਲਤ ਨੇ ਤਿੰਨ ਦਿਨ ਤੱਕ ਪੁਲਿਸ ਰਿਮਾਂਡ 'ਤੇ ਭੇਜਿਆ

Thursday, July 20, 2017

ਤਲਵੰਡੀ ਸਾਬੋ, ੨੦ ਜੁਲਾਈ (ਗੁਰਜੰਟ ਸਿੰਘ ਨਥੇਹਾ)- ਪਿਛਲੇ ਮਹੀਨੇ ਪਿੰਡ ਭਾਗੀਵਾਂਦਰ ਵਿੱਚ ਵਾਪਰੇ ਵਿਨੋਦ ਕੁਮਾਰ ਉਰਫ ਮੋਨੂੰ ਅਰੋੜਾ ਕਤਲ ਕਾਂਡ ਦੇ ਤੀਜੇ ਕਥਿਤ ਦੋਸ਼ੀ ਸੰਦੀਪ ਸਿੰਘ ਉਰਫ ਵੱਡਾ ਵਾਸੀ ਭਾਗੀਵਾਂਦਰ ਨੂੰੰ ਤਲਵੰਡੀ ਸਾਬੋ ਪੁਲਿਸ ਵੱਲੋਂ ਕੱਲ੍ਹ ਗ੍ਰਿਫਤਾਰ ਕੀਤੇ ਜਾਣ ਤੋਂ ਬਾਅਦ ਅੱਜ ਇੱਥੇ ਜੁਡੀਸ਼ੀਅਲ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਉਕਤ ਸੰਬੰਧੀ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਥਾਣਾ ਮੁਖੀ ਜਗਦੀਸ ਕੁਮਾਰ ਨੇ ਦੱਸਿਆ ਕਿ ਕਥਿਤ ਦੋਸ਼ੀ ਸੰਦੀਪ ਸਿੰਘ ਉਰਫ ਵੱਡਾ ਨੂੰ ਤਲਵੰਡੀ ਸਾਬੋ ਦੀ ਪੁਲਿਸ ਨੇ ਮੋਨੂੰ ਅਰੋੜਾ ਦੇ ਕਤਲ ਮਾਮਲੇ
Read Full Story

ਖਾਲਸਾ ਸਕੂਲ ਤਲਵੰਡੀ ਸਾਬੋ ਵਿਖੇ ਵਣਮਹਾਂਉਤਸਵ ਮਨਾਇਆ

Thursday, July 20, 2017

ਤਲਵੰਡੀ ਸਾਬੋ, 20 ਜੁਲਾਈ (ਗੁਰਜੰਟ ਸਿੰਘ ਨਥੇਹਾ)- ਸਥਾਨਕ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਵਿਖੇ ਵਾਤਾਵਰਣ ਨੂੰ ਸ਼ੁੱਧ ਰੱਖਣ ਲਈ ਅਤੇ ਵਿਦਿਆਰਥੀਆਂ ਨੂੰ ਇਸ ਪ੍ਰਤੀ ਪ੍ਰੇਰਿਤ ਕਰਨ ਲਈ ਸਕੂਲ ਪ੍ਰਬੰਧਕ ਕਮੇਟੀ ਨੇ ਹਰਪਾਲ ਸਿੰਘ ਡੀ. ਪੀ. ਈ ਅਤੇ ਸਕਾਊਟ ਯੂਨਿਟ ਇੰਚਾਰਜ ਬਿਕਰਮਜੀਤ ਸਿੰਘ ਸਿੱਧੂ ਦੇ ਸਹਿਯੋਗ ਨਾਲ ਸਕੂਲ ਪ੍ਰਬੰਧਕ ਕਮੇਟੀ ਵੱਲੋਂ ਗਿਆਨੀ ਗੁਰਦੇਵ ਸਿੰਘ ਪ੍ਰਧਾਨ ਸਕੂਲ ਪ੍ਰਬੰਧਕ ਕਮੇਟੀ, ਰਣਜੀਤ ਸਿੰਘ ਮਲਕਾਣਾ ਮੈਨੇਜ਼ਰ, ਛੋਟਾ ਸਿੰਘ ਮੈਂਬਰ ਅਤੇ ਸਕੂਲ ਪ੍ਰਿੰਸੀਪਲ ਪਰਮਜੀਤ ਕੌਰ ਨੇ ਤ੍ਰਿਵੈਣੀ ਲਗਾ ਕੇ ਵਣਮਹਾਂਉਤਸਵ ਦੀ ਸ਼ੁਰੂਆਤ
Read Full Story

ਬੈਂਕ ਆਫ ਬੜੌਦਾ ਨੇ ਆਪਣੀ 110ਵੀਂ ਵਰ੍ਹੇਗੰਢ ਧੂੰਮਧਾਮ ਨਾਲ ਮਨਾਈ

Thursday, July 20, 2017

ਤਲਵੰਡੀ ਸਾਬੋ, 20 ਜੁਲਾਈ (ਗੁਰਜੰਟ ਸਿੰਘ ਨਥੇਹਾ)- ਦੇਸ਼ ਦੇ ਮੋਹਰੀ ਬੈਕਾਂ ਵਿੱਚੋਂ ਇੱਕ ਬੈਂਕ ਆਫ ਬੜੌਦਾ ਵੱਲੋਂ ਦੇਸ਼ ਭਰ ਵਿੱਚ ਆਪਣੀ ਮਨਾਈ ਜਾ ਰਹੀ 110ਵੀਂ ਵਰ੍ਹੇਗੰਢ ਸਮਾਗਮਾਂ ਦੀ ਲੜੀ ਵਿੱਚ ਅੱਜ ਸਥਾਨਕ ਰੋੜੀ ਰੋਡ `ਤੇ ਬੈਂਕ ਆਫ ਬੜੌਦਾ ਦੀ ਸ਼ਾਖਾ ਵਿੱਚ ਵੀ ਇੱਕ ਸਮਾਗਮ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਸ਼ਹਿਰ ਦੀਆਂ ਮੋਹਤਬਰ ਸਖਸ਼ੀਅਤਾਂ ਨੇ ਸ਼ਿਰਕਤ ਕੀਤੀ। ਪਹੁੰਚੀਆਂ ਸਖਸ਼ੀਅਤਾਂ ਨੂੰ ਜੀ ਆਇਆਂ ਕਹਿੰਦਿਆਂ ਬੈਂਕ ਮੈਨੇਜਰ ਕਮਲ ਕੁਮਾਰ ਨੇ ਬੈਂਕ ਆਫ ਬੜੌਦਾ ਦੀ 110 ਸਾਲ ਪਹਿਲਾਂ ਆਰੰਭਤਾ ਦੇ ਇਤਿਹਾਸ ਤੋਂ ਜਾਣੂੰ ਕਰਵਾਉਂਦਿਆਂ ਸਮੇਂ-ਸਮੇਂ ਸਿਰ
Read Full Story

Powered by Arash Info Corpopration