Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

ਮੁੱਖ ਮੰਤਰੀ ਦੇ ਓ. ਐੱਸ. ਡੀ ਕੈਪਟਨ ਸੰਦੀਪ ਸੰਧੂ ਨੇ ਤਲਵੰਡੀ ਸਾਬੋ ਪੁੱਜ ਕਾਂਗਰਸ ਦੇ ਜੇਤੂ ਮੈਂਬਰਾਂ ਨੂੰ ਕੀਤਾ ਸਨਮਾਨਿਤ, ਤਖਤ ਸਾਹਿਬ ਹੋਏ ਨਤਮਸਤਕ।

Sunday, September 23, 2018

ਤਲਵੰਡੀ ਸਾਬੋ, 23 ਸਤੰਬਰ (ਗੁਰਜੰਟ ਸਿੰਘ ਨਥੇਹਾ)- ਜਿਲ੍ਹਾ ਪ੍ਰੀਸ਼ਦ ਬਲਾਕ ਸੰਮਤੀ ਚੋਣਾਂ ਦੇ ਬੀਤੇ ਕੱਲ ਐਲਾਨੇ ਨਤੀਜਿਆਂ ਮੁਤਾਬਿਕ ਵਿਧਾਨ ਸਭਾ ਹਲਕਾ ਤਲਵੰਡੀ ਸਾਬੋ ਦੀਆਂ ਤਿੰਨੇ ਜਿਲ੍ਹਾ ਪ੍ਰੀਸ਼ਦ ਸੀਟਾਂ ਅਤੇ ਬਲਾਕ ਸੰਮਤੀ ਦੀਆਂ ਕੁੱਲ 26 ਵਿੱਚੋਂ 24 ਸੀਟਾਂ ਤੇ ਕਾਂਗਰਸ ਪਾਰਟੀ ਦੇ ਉਮੀਦਵਾਰਾਂ ਵੱਲੋਂ ਸ਼ਾਨਦਾਰ ਜਿੱਤ ਹਾਸਿਲ ਕਰਨ ਤੇ ਅੱਜ ਜਿੱਥੇ ਕਾਂਗਰਸ ਦੇ ਜੇਤੂ ਮੈਂਬਰ ਕਾਂਗਰਸ ਦੇ ਹਲਕਾ ਸੇਵਾਦਾਰ ਖੁਸ਼ਬਾਜ ਸਿੰਘ ਜਟਾਣਾ ਦੀ ਅਗਵਾਈ ਹੇਠ ਸ਼ੁਕਰਾਨੇ ਵਜੋਂ ਤਖਤ ਸ੍ਰੀ ਦਮਦਮਾ ਸਾਹਿਬ
Read Full Story

ਫਾਜ਼ਿਲਕਾ ’ਚ ਕਾਂਗਰਸ 13, ਭਾਜਪਾ 4 ਤੇ ਸੀ.ਪੀ.ਆਈ. 1 ਸੀਟ ’ਤੇ ਰਹੀ ਜੇਤੂ

Sunday, September 23, 2018

ਫਾਜ਼ਿਲਕਾ 23 ਸਤੰਬਰ(ਕ੍ਰਿਸ਼ਨ ਸਿੰਘ)-ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣਕਾਰ ਅਫਸਰ ਸ. ਮਨਪ੍ਰੀਤ ਸਿੰਘ ਨੇ ਦੱਸਿਆ ਕਿ ਰਾਜ ਚੋਣ ਕਮਿਸ਼ਨ ਪੰਜਾਬ ਦੇ ਆਦੇਸ਼ਾਂ ਅਨੁਸਾਰ 19 ਸਤੰਬਰ 2018 ਨੂੰ ਹੋਈਆਂ ਪੰਚਾਇਤ ਸਮਿਤੀ ਦੀਆਂ ਚੋਣਾਂ ਦੇ ਨਤੀਜੇ ਐਲਾਨੇ ਗਏ। ਪੰਚਾਇਤ ਸਮਿਤੀ ਫਾਜ਼ਿਲਕਾ ਦੇ 18 ਜੋਨਾਂ ਵਿੱਚੋਂ ਕਾਂਗਰਸ 13, ਭਾਜਪਾ 4 ਤੇ ਸੀ.ਪੀ.ਆਈ. 1 ਸੀਟ ਅਤੇ ਅਰਨੀਵਾਲਾ ਦੇ 15 ਜੋਨਾਂ ਵਿੱਚੋਂ ਕਾਂਗਰਸ 10 ਤੇ ਸ੍ਰੋਮਣੀ ਅਕਾਲੀ ਦਲ 5 ਸੀਟਾਂ ’ਤੇ ਜੇਤੂ ਰਹੀ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪੰਚਾਇਤ ਸਮਿਤੀ ਫਾਜ਼ਿਲਕਾ ਦੇ
Read Full Story

ਮਾਤਾ ਸਾਹਿਬ ਕੌਰ ਗਰਲਜ਼ ਕਾਲਜ ਵਿਖੇ ਸ਼ਹੀਦ ਭਗਤ ਸਿੰਘ ਨਸ਼ਾ ਵਿਰੋਧੀ ਮੰਚ ਦੇ ਸਹਿਯੋਗ ਨਾਲ ਖੂਨਦਾਨ ਮਹਾਂ-ਸੰਮੇਲਨ।

Friday, September 21, 2018

ਤਲਵੰਡੀ ਸਾਬੋ, 21 ਸਤੰਬਰ (ਗੁਰਜੰਟ ਸਿੰਘ ਨਥੇਹਾ)- ਸਥਾਨਕ ਮਾਤਾ ਸਾਹਿਬ ਕੌਰ ਗਰਲਜ਼ ਕਾਲਜ ਵਿਖੇ ਸ਼ਹੀਦ ਭਗਤ ਸਿੰਘ ਨਸ਼ਾ ਵਿਰੋਧੀ ਮੰਚ ਤਲਵੰਡੀ ਸਾਬੋ ਦੇ ਸਹਿਯੋਗ ਨਾਲ ਭਾਈ ਘਨਈਆ ਜੀ ਦੇ 300 ਸਾਲਾ ਜੋਤੀ ਜੋਤਿ ਸਮਾਉਣ ਦਿਵਸ ਨੂੰ ਸਮਰਪਿਤ ਖੂਨਦਾਨ ਕੈਂਪ ਦਾ ਆਯੋਜਨ ਕੀਤਾ ਗਿਆ। ਇਹ ਕੈਂਪ ਕਾਲਜ ਦੀ ਸਟੂਡੈਂਟ ਵੈਲਫੇਅਰ ਕਮੇਟੀ ਦੇ ਅਧੀਨ ਲਗਾਇਆ ਗਿਆ। ਬੜੇ ਹੀ ਸੁਚੱਜੇ ਅਤੇ ਸੁਚਾਰੂ ਰੂਪ ਵਿੱਚ ਚੱਲੇ ਇਸ ਕੈਂਪ ਵਿੱਚ ਜਿੱਥੇ 90 ਵਲੰਟੀਅਰਜ਼ ਨੇ ਖੂਨ ਦਾਨ ਕੀਤਾ, ਉੱਥੇ ਸ਼ਹੀਦ ਭਗਤ ਸਿੰਘ ਨਸ਼ਾ ਵਿਰੋਧੀ ਮੰਚ
Read Full Story

ਮੁਨਸ਼ੀਵਾਲਾ ਚ ਹੋਈ ਕੁੱਟਮਾਰ ਦੀ ਕਾਂਗਰਸੀ ਆਗੂਆਂ ਵਲੋ ਨਿਖੇਧੀ

Friday, September 21, 2018

ਭਵਾਨੀਗੜ੍, 21 ਸਤੰਬਰ (ਗੁਰਵਿੰਦਰ ਰੋਮੀ ਭਵਾਨੀਗੜ)- ਅੱਜ ਇੱਥੇ ਇੱਕਤਰ ਹੋਏ ਕਾਂਗਰਸੀ ਆਗੂਆਂ ਅਤੇ ਵਰਕਰਾਂ ਨੇ ਜਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਦੀਆਂ ਚੋਣਾਂ ਦੌਰਾਨ ਅਕਾਲੀ ਦਲ ਦੇ ਵਰਕਰਾਂ ‘ਤੇ ਹੋਏ ਹਮਲਿਆਂ ਪਿੱਛੇ ਕਾਂਗਰਸੀ ਆਗੂਆਂ ਦੇ ਹੱਥ ਹੋਣ ਦੇ ਲਾਏ ਜਾ ਰਹੇ ਦੋਸ਼ਾਂ ਨੂੰ ਮੁੱਢ ਤੋਂ ਨਕਾਰਦਿਆਂ ਖੁੱਦ ਇਸ ਸਬੰਧੀ ਪੁਲਸ ਪ੍ਰਸ਼ਾਸਨ ਤੋਂ ਜਾਂਚ ਦੀ ਮੰਗ ਕਰ ਦਿੱਤੀ।ਕਾਂਗਰਸੀ ਆਗੂਆਂ ਨੇ ਅਕਾਲੀ ਦਲ ‘ਤੇ ਦੋਸ਼ ਲਾਉਂਦਿਆਂ ਕਿਹਾ ਕਿ ਅਕਾਲੀ ਦਲ ਅਜਿਹੀਆਂ ਵਾਰਦਾਤਾਂ ਖੁਦ ਆਪ ਵੀ ਕਰਵਾ ਸਕਦਾ
Read Full Story

ਅਕਾਲ ਯੂਨੀਵਰਸਿਟੀ ਵਿਚ ਕਵੀਰਾਜ ਨਰੇਸ਼ ਸਕਸੈਨਾ ਦੇ ਵਿਸ਼ੇਸ਼ ਭਾਸ਼ਣ ਦਾ ਹੋਇਆ ਆਯੋਜਨ।

Friday, September 21, 2018

ਤਲਵੰਡੀ ਸਾਬੋ, 21 ਸਤੰਬਰ (ਗੁਰਜੰਟ ਸਿੰਘ ਨਥੇਹਾ)- ਅਕਾਲ ਯੂਨੀਵਰਸਿਟੀ ਵਿਚ ਹਿੰਦੀ ਦੇ ਹਰਮਨ ਪਿਆਰੇ ਸਿਰਕੱਢ ਸ਼ਾਇਰ ਸ਼੍ਰੀ ਨਰੇਸ਼ ਸਕਸੈਨਾ ਦੇ ਵਿਸ਼ੇਸ਼ ਭਾਸ਼ਣ ਦਾ ਆਯੋਜਨ ਕੀਤਾ ਗਿਆ। ਇਸ ਪ੍ਰੋਗਰਾਮ ਦਾ ਆਯੋਜਨ ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ਵੱਲੋਂ ਪੰਜਾਬ ਕਲਾ ਪਰਿਸ਼ਦ, ਚੰਡੀਗੜ੍ਹ ਦੇ ਸਹਿਯੋਗ ਨਾਲ ਕੀਤਾ ਗਿਆ। ਇਸ ਪ੍ਰੋਗਰਾਮ ਵਿਚ ਸ਼੍ਰੀ ਸਕਸੈਨਾ ਦੇ ਨਾਲ ਉਹਨਾਂ ਦੀ ਕਵਿਤਾ ਨੂੰ ਪੰਜਾਬੀ ਵਿਚ ਅਨੁਵਾਦ ਕਰਨ ਵਾਲੇ ਜਗਦੀਪ ਸਿੱਧੂ ਅਤੇ ਭਾਰਤੀ ਸਾਹਿਤ ਅਕਾਡਮੀ ਇਨਾਮ ਜੇਤੂ ਦਰਸ਼ਨ ਬੁੱਟਰ ਵੀ
Read Full Story

ਕਾਲਜ ਮੈਨੇਜਮੈਂਟ ਤੇ ਵਿਦਿਆਰਥੀਆਂ ਨੇ ਸੜਕ ਦੇ ਡੀਵਾਈਡਰ ਵਿੱਚ ਕੱਟ ਪਾ ਕੇ ਕਾਲਜ ਨੂੰ ਲਾਂਘਾ ਦੇਣ ਦੀ ਕੀਤੀ ਮੰਗ।

Friday, September 21, 2018

ਤਲਵੰਡੀ ਸਾਬੋ, 21 ਸਤੰਬਰ (ਗੁਰਜੰਟ ਸਿੰਘ ਨਥੇਹਾ)- ਪਿਛਲੀ ਅਕਾਲੀ ਭਾਜਪਾ ਸਰਕਾਰ ਸਮੇਂ ਦੇ ਮੰਜੂਰ ਨੇੜਲੇ ਪਿੰਡ ਜੱਜਲ ਤੋਂ ਮੁੱਦਕੀ ਤੱਕ ਬਨਣ ਵਾਲੇ ਸਟੇਟ ਹਾਈਵੇ ਦੇ ਨਿਰਮਾਣ ਦੇ ਅਖੀਰਲੇ ਪਲਾਂ ਦੇ ਚੱਲ ਰਹੇ ਕੰਮ ਦੌਰਾਨ ਸਥਾਨਕ ਰਾਮਾਂ ਰੋਡ ਤੇ ਸੜਕ ਦੇ ਚੱਲ ਰਹੇ ਕੰਮ ਦੇ ਚਲਦਿਆਂ ਸੜਕ ਤੇ ਡੀਵਾਈਡਰ ਦਾ ਨਿਰਮਾਣ ਕਰ ਦਿੱਤੇ ਜਾਣ ਅਤੇ ਡੀਵਾਈਡਰ ਵਿੱਚੋਂ ਕਾਲਜ ਨੂੰ ਕੋਈ ਲਾਂਘਾ ਨਾ ਦਿੱਤੇ ਜਾਣ ਕਾਰਣ ਆਉਣ ਵਾਲੇ ਸਮੇਂ ਵਿੱਚ ਕਾਲਜ ਦੇ ਵਿਦਿਆਰਥੀਆਂ ਤੇ ਖਾਸ ਕਰਕੇ ਲੜਕੀਆਂ ਨੂੰ ਭਾਰੀ ਪ੍ਰੇਸ਼ਾਨੀ ਦਾ
Read Full Story

ਅੱਜ ਖੁੱਲਣਗੇ ਉਮੀਦਵਾਰਾਂ ਦੀ ਕਿਸਮਤ ਦੇ ਦਰਵਾਜੇ, ਪ੍ਰਸ਼ਾਸਨ ਵੱਲੋਂ ਗਿਣਤੀ ਲਈ ਸਮੁੱਚੇ ਪ੍ਰਬੰਧ ਮੁਕੰਮਲ ਕਰ ਲੈਣ ਦਾ ਦਾਅਵਾ।

Friday, September 21, 2018

ਤਲਵੰਡੀ ਸਾਬੋ, 21 ਸਤੰਬਰ (ਗੁਰਜੰਟ ਸਿੰਘ ਨਥੇਹਾ)- ਬੀਤੀ 19 ਸਤੰਬਰ ਨੂੰ ਪਈਆਂ ਜਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਵੋਟਾਂ ਦੀ ਗਿਣਤੀ ਸਮੁੱਚੇ ਸੂਬੇ ਵਿੱਚ ਅੱਜ 22 ਸਤੰਬਰ ਨੂੰ ਹੋ ਰਹੀ ਹੈ। ਹੋਰਨਾਂ ਖਿੱਤਿਆਂ ਵਾਂਗ ਹਲਕਾ ਤਲਵੰਡੀ ਸਾਬੋ ਦੇ ਤਿੰਨ ਜਿਲ੍ਹਾ ਪ੍ਰੀਸ਼ਦ ਜੋਨਾਂ ਅਤੇ 20 ਬਲਾਕ ਸੰਮਤੀ ਜੋਨਾਂ ਦੀਆਂ ਵੋਟਾਂ ਦੀ ਗਿਣਤੀ ਤਲਵੰਡੀ ਸਾਬੋ ਦੇ ਦਸ਼ਮੇਸ ਪਬਲਿਕ ਸਕੂਲ ਵਿਖੇ ਹੋਵੇਗੀ ਤੇ ਪ੍ਰਸ਼ਾਸਨ ਨੇ ਗਿਣਤੀ ਲਈ ਸਾਰੇ ਪ੍ਰਬੰਧ ਮੁਕੰਮਲ ਕਰ ਲੈਣ ਦਾ ਦਾਅਵਾ ਕੀਤਾ ਹੈ। ਹਲਕਾ ਤਲਵੰਡੀ ਸਾਬੋ ਅੰਦਰ
Read Full Story

राजपुरा की आस्था पाहुजा चुनी गई MBA में गोल्ड मेडलिस्ट

Friday, September 21, 2018

राजपुरा: 21 सितम्बर (राजेश डैहरा) आर्ट ऑफ लिविंग के संस्थापक श्रीश्री रवि शंकर द्वारा स्थापित श्री श्री यूनिवर्सिटी भुवनेश्वर में एमबीए फायनांस में राजपुरा के आस्था फर्नीचर के मालिक श्री अनीश पाहुजा की बेटी आस्था पाहुजा को इस साल गोल्ड मेडल की डिग्री के लिए चुना गया है ।जिसे स्वयं से श्रीश्री रवि शंकर 28 सितंबर को गोल्ड मेडल के साथ डिग्री दे कर सम्मानित करेंगे। इस बारे जब आस्था पाहुजा के
Read Full Story

दो योगा प्रेमियों ने अपने जन्म दिवस पर पार्क में पौधे लगा कर मनाया जन्म दिन

Friday, September 21, 2018

राजपुरा,२० सितम्बर (राजेश डेहरा)। शिवा जी पार्क में वर्षो से योगा करते आ रहे श्री राम योग सेवा समिती के सदस्य प्रमोद पटियाल व जगदीश गुप्ता ने अपने अपनेें जन्म दिवस पर शिवा जी पार्क में पौधे लगाते हुये इन पौधों की देख भाल करने का निर्णय लिया। और लडडू व अन्य मिठाई बांट कर खुशी का इजहार करते हुये साथी सदस्यों से बधाई कबूल की। समिती के प्रधान रमेश कुमार ने बताया कि पिछले कई वर्षो से हंम शिवा जी
Read Full Story

ਭੂੰਦੜ ਨੇ ਤਿੰਨ ਰੋਜਾ ਧਾਰਮਿਕ ਸੇਵਾ ਤਖਤ ਸ੍ਰੀ ਦਮਦਮਾ ਸਾਹਿਬ ਵਿਖੇ ਕੀਤੀ ਆਰੰਭ।

Thursday, September 20, 2018

ਤਲਵੰਡੀ ਸਾਬੋ, 20 ਸਤੰਬਰ (ਗੁਰਜੰਟ ਸਿੰਘ ਨਥੇਹਾ)- ਬੀਤੇ ਦਿਨੀ ਸ਼੍ਰੋਮਣੀ ਅਕਾਲੀ ਦਲ ਵੱਲੋਂ ਅਬੋਹਰ ਵਿਖੇ ਕੀਤੀ ਪੋਲ ਖੋਲ ਰੈਲੀ ਦੌਰਾਨ ਆਪਣੇ ਸੰਬੋਧਨ ਵਿੱਚ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ `ਬਾਦਸ਼ਾਹ ਦਰਵੇਸ਼` ਕਹਿ ਦੇਣ ਨਾਲ ਵਿਵਾਦਾਂ ਵਿੱਚ ਘਿਰੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਲਵਿੰਦਰ ਸਿੰਘ ਭੂੰਦੜ ਮੈਂਬਰ ਰਾਜ ਸਭਾ ਨੂੰ ਬੀਤੇ ਦਿਨ ਸਿੱਖ ਕੌਮ ਦੇ ਚੌਥੇ ਤਖਤ ਤਖਤ ਸ੍ਰੀ ਦਮਦਮਾ ਸਾਹਿਬ ਵਿਖੇ ਪੰਜ ਪਿਆਰੇ ਸਾਹਿਬਾਨ ਵੱਲੋਂ ਲਾਈ ਧਾਰਮਿਕ ਸੇਵਾ ਦੀ ਲੜੀ ਵਿੱਚ
Read Full Story

ਤਬਲਾ ਵਾਦਕ ਰਾਗੀ ਭਾਈ ਕੀਮਤ ਸਿੰਘ ਸੁਹਰੋਂ ਨਹੀ ਰਹੇ

Thursday, September 20, 2018

ਰਾਜਪੁਰਾ,20 ਸਤੰਬਰ (ਰਾਜੇਸ਼ ਡਾਹਰਾ) ਇਥੋ ਦੇ ਪਿੰਡ ਸੁਹਰੌ ਵਿਖੇ ਤਬਲਾ ਵਾਦਕ ਰਾਗੀ ਭਾਈ ਕੀਮਤ ਸਿੰਘ ਦਾ ਅਚਾਨਕ ਹਾਰਡ ਅਟੈਕ ਹੋਣ ਕਾਰਨ ਦਿਹਾਂਤ ਹੋ ਗਿਆ ਹੈ।ਜਿਸ ਦੇ ਨੱਮਿਤ ਰੱਖੇ ਅਖੰਡ ਪਾਠ ਸਾਹਿਬ ਤੇ ਅੰਤਿਮ ਅਰਦਾਸ ਪਿੰਡ ਸੁਹਰੌ ਦੇ ਗੁਰਦੂਆਰਾ ਸਾਹਿਬ ਵਿਖੇ 23 ਸੰਤਬਰ ਦੁਪਿਹਰ 12 ਤੋਂ 1 ਵਜੇ ਹੋਵੇਗੀ।ਇਸ ਮੋਕੇ ਹਲਕਾ ਘਨੌਰ ਵਿਧਾਇਕ ਮਦਨ ਲਾਲ ਜਲਾਲਪੁਰ, ਸਾਬਕਾ ਵਿਧਾਇਕ ਬੀਬੀ ਹਰਪ੍ਰੀਤ ਕੋਰ ਮੁਖਮੈਲਪੁਰ, ਸ਼੍ਰੌਮਣੀ ਗੁਰਦੂਆਰਾ ਪ੍ਰਬੰਧਕ ਕਮੇਟੀ ਮੈਂਬਰ ਜਥੇਦਾਰ ਸੁਰਜੀਤ ਸਿੰਘ ਗੜ੍ਹੀ,
Read Full Story

ਗੁਰੂ ਕਾਸ਼ੀ ਯੂਨੀਵਰਸਿਟੀ ਦੇ ਫਿਜੀਕਲ ਕਾਲਜ ਨੇ ਵੂਸ਼ੋ 'ਚ ਜਿੱਤਿਆ ਸੋਨ ਤਗਮਾ।

Thursday, September 20, 2018

ਤਲਵੰਡੀ ਸਾਬੋ- 20ਸਤੰਬਰ (ਗੁਰਜੰਟ ਸਿੰਘ ਨਥੇਹਾ)- ਸਥਾਨਕ ਗੁਰੂ ਕਾਸ਼ੀ ਯੂਨੀਵਰਸਿਟੀ ਨੇ ਖੇਡਾਂ ਦੇ ਖੇਤਰ ਵਿੱਚ ਵੱਡੀਆਂ ਪ੍ਰਾਪਤੀਆਂ ਦਰਜ ਕਰਕੇ ਇੱਕ ਵਾਰ ਫੇਰ ਇਤਿਹਾਸ ਸਿਰਜ ਦਿੱਤਾ ਹੈ। ਇਸੇ ਲੜੀ ਤਹਿਤ `ਵਰਸਿਟੀ ਦੀ ਹੋਣਹਾਰ ਖਿਡਾਰਣ ਪ੍ਰਭਜੋਤ ਕੌਰ ਨੇ ਵੂਸ਼ੋ ਵਿੱਚ ਗੋਲਡ ਮੈਡਲ ਜਿੱਤਿਆ ਹੈ। ਜਾਣਕਾਰੀ ਦਿੰਦੇ ਹੋਏ `ਵਰਸਿਟੀ ਕਾਲਜ ਆਫ ਫਿਜੀਕਲ ਐਜ਼ੂਕੇਸ਼ਨ ਦੇ ਡੀਨ ਡਾ. ਰਵਿੰਦਰ ਸੂਮਲ ਨੇ ਦੱਸਿਆ ਕਿ ਪਿਛਲੇ ਦਿਨੀ 21ਵੀਂ ਪੰਜਾਬ ਰਾਜ ਸੀਨੀਅਰ ਵੂਸ਼ੋ ਚੈਂਪੀਅਨਸ਼ਿਪ ਜੋ ਕਿ ਗੁਰੂ ਨਾਨਕ ਨੈਸ਼ਨਲ
Read Full Story

5178 ਅਧਿਆਪਕਾਂ ਦੀ ਇੱਕ ਰੋਜਾ ਭੁੱਖ ਹੜਤਾਲ ਦੀ ਡੀਟੀਐੱਫ ਲੰਬੀ ਗਰੁੱਪ ਵੱਲੋਂ ਪੂਰਨ ਹਮਾਇਤ- ਭੋਲਾ ਤਲਵੰਡੀ

Thursday, September 20, 2018

ਤਲਵੰਡੀ ਸਾਬੋ, 20 ਸਤੰਬਰ (ਗੁਰਜੰਟ ਸਿੰਘ ਨਥੇਹਾ)- 5178 ਮਾਸਟਰ ਕਾਡਰ ਯੂਨੀਅਨ ਵੱਲੋਂ ਪੱਕੇ ਹੋਣ ਲਈ ਚਲਾਏ ਜਾ ਰਹੇ ਸੰਘਰਸ਼ ਦੀ ਬਲਾਕ ਤਲਵੰਡੀ ਸਾਬੋ ਤੋਂ ਡੀਟੀਐੱਫ (ਲੰਬੀ ਗਰੁੱਪ) ਪੂਰਨ ਹਮਾਇਤ ਕਰਦਾ ਹੈ ਜਿਸਦੇ ਤਹਿਤ 5178 ਯੂਨੀਅਨ ਦੀ 23 ਸਤੰਬਰ ਦੀ ਇੱਕ ਰੋਜਾ ਭੁੱਖ ਹੜਤਾਲ ਵਿੱਚ ਵੱਡੀ ਗਿਣਤੀ ਵਿੱਚ ਅਧਿਆਪਕ ਪਹੁੰਚਣਗੇ। ਪ੍ਰੈੱਸ ਨੂੰ ਜਾਣਕਾਰੀ ਦਿੰਦੇ ਹੋਏ ਭੋਲਾ ਰਾਮ ਤਲਵੰਡੀ ਅਤੇ ਬਲਜਿੰਦਰ ਕੌਰ ਗਿਆਨਾ ਨੇ ਦੱਸਿਆ ਕਿ ਪੰਜਾਬ ਸਰਕਾਰ ਨੇ 2014 ਵਿੱਚ ਉੱਕਾ-ਪੁੱਕਾ 6000 ਰੁਪਏ ਤੇ ਅਧਿਆਪਕ ਭਰਤੀ ਕੀਤੇ ਸਨ
Read Full Story

ਅਮਨ-ਅਮਾਨ ਨਾਲ ਸਫ਼ਲਤਾ ਪੂਰਵਕ ਨੇਪਰੇ ਚੜ੍ਹਿਆ ਜ਼ਿਲ੍ਹਾ ਪ੍ਰੀਸ਼ਦ ਚੋਣ

Wednesday, September 19, 2018

ਰਾਜਪੁਰਾ, 19 ਸਤੰਬਰ: (ਰਾਜੇਸ਼ ਡੇਹਰਾ) ਜ਼ਿਲ੍ਹਾ ਪ੍ਰੀਸ਼ਦ ਪਟਿਆਲਾ ਅਤੇ 9 ਪੰਚਾਇਤ ਸੰਮਤੀਆਂ ਦੀਆਂ ਆਮ ਚੋਣਾਂ ਲਈ ਅੱਜ ਪਈਆਂ ਵੋਟਾਂ ਦੀ ਪੂਰੀ ਪ੍ਰਕ੍ਰਿਆ ਸਫ਼ਲਤਾ ਪੂਰਵਕ ਅਮਨ-ਅਮਾਨ ਨਾਲ ਨੇਪਰੇ ਚੜ੍ਹ ਗਈ। ਇਨ੍ਹਾਂ ਚੋਣਾਂ ਵਿਚ ਬਲਾਕ ਰਾਜਪੁਰਾ ਵਿਖੇ 70.8 ਫੀਸਦੀ ਵੋਟਰਾਂ ਨੇ ਸਵੇਰੇ 8 ਵਜੇ ਤੋਂ ਲੈਕੇ ਸ਼ਾਮ 4 ਵਜੇ ਤੱਕ ਪੋਲਿੰਗ ਸਟੇਸ਼ਨਾਂ ਵਿਖੇ ਪੋਲਿੰਗ ਬੂਥਾਂ ਵਿੱਚ ਆਪਣੇ ਵੋਟ ਦੇ ਹੱਕ ਦਾ ਇਸਤੇਮਾਲ ਕੀਤਾ। ਬਲਾਕ ਸੰਮਤੀਆਂ ਲਈ 412 ਅਤੇ ਜ਼ਿਲ੍ਹਾ ਪ੍ਰੀਸ਼ਦ ਲਈ 60 ਉਮੀਦਵਾਰ ਮੈਦਾਨ `ਚ ਸਨ, ਜਿਨ੍ਹਾਂ ਨੂੰ
Read Full Story

ਅਕਾਲੀ ਭਾਜਪਾ ਵਰਕਰਾਂ ਦਾ ਸਾਬਕਾ ਵਿਧਾਇਕ ਸਿੱਧੂ ਨੇ ਕੀਤਾ ਧੰਨਵਾਦ। ਸ਼ਾਂਤੀਪੂਰਵਕ ਵੋਟਿੰਗ ਤੇ ਹਲਕੇ ਦੇ ਲੋਕਾਂ ਨੂੰ ਵੀ ਦਿੱਤੀ ਵਧਾਈ।

Wednesday, September 19, 2018

ਤਲਵੰਡੀ ਸਾਬੋ, 19 ਸਤੰਬਰ (ਗੁਰਜੰਟ ਸਿੰਘ ਨਥੇਹਾ)- ਅੱਜ ਜਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਦੀਆਂ ਚੋਣਾਂ ਹਲਕਾ ਤਲਵੰਡੀ ਸਾਬੋ ਵਿੱਚ ਛਿਟਪੁਟ ਘਟਨਾਵਾਂ ਨੂੰ ਛੱਡ ਕੇ ਅਮਨ ਅਮਾਨ ਨਾਲ ਨੇਪਰੇ ਚੜ ਜਾਣ ਉਪਰੰਤ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਅਤੇ ਹਲਕੇ ਦੇ ਸਾਬਕਾ ਵਿਧਾਇਕ ਸ. ਜੀਤਮਹਿੰਦਰ ਸਿੰਘ ਸਿੱਧੂ ਨੇ ਪਾਰਟੀ ਉਮੀਦਵਾਰਾਂ ਦੇ ਹੱਕ ਵਿੱਚ ਦਿਨ ਰਾਤ ਚੋਣ ਮੁਹਿੰਮ ਚਲਾਉਣ ਵਾਲੇ ਅਕਾਲੀ ਭਾਜਪਾ ਵਰਕਰਾਂ ਦਾ ਧੰਨਵਾਦ ਕਰਨ ਦੇ ਨਾਲ ਨਾਲ ਸ਼ਾਂਤੀਪੂਰਬਕ ਵੋਟਿੰਗ ਲਈ ਹਲਕੇ ਦੇ ਲੋਕਾਂ ਨੂੰ ਵਧਾਈ
Read Full Story

ਬਹਿਮਣ ਕੌਰ ਸਿੰਘ ਵਿਖੇ ਹੋਏ ਹਮਲੇ ਦੀ ਹਲਕਾ ਵਿਧਾਇਕਾ ਵੱਲੋਂ ਨਿਖੇਧੀ। ਜਖਮੀਆਂ ਨੇ ਕਾਂਗਰਸੀਆਂ 'ਤੇ ਕੁੱਟਮਾਰ ਕਰਨ ਦੇ ਲਗਾਏ ਦੋਸ਼। ਜਟਾਣਾ ਨੇ ਉਕਤ ਦੋਸ਼ਾਂ ਨੂੰ ਨਕਾਰਿਆ।

Wednesday, September 19, 2018

ਤਲਵੰਡੀ ਸਾਬੋ, 19 ਸਤੰਬਰ (ਗੁਰਜੰਟ ਸਿੰਘ ਨਥੇਹਾ)- ਅੱਜ ਜਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਦੀਆਂ ਵੋਟਾਂ ਪੈਣ ਸਮੇਂ ਪਿੰਡ ਬਹਿਮਣ ਕੌਰ ਸਿੰਘ ਵਿਖੇ ਉਸ ਸਮੇਂ ਭਾਰੀ ਹੰਗਾਮਾ ਖੜਾ ਹੋ ਗਿਆ ਜਦ ਬਾਅਦ ਦੁਪਹਿਰ ਪੋਲਿੰਗ ਬੂਥ ਤੇ ਕੁੱਝ ਅਣਪਛਾਤੇ ਵਿਅਕਤੀਆਂ ਅਤੇ ਆਮ ਆਦਮੀ ਪਾਰਟੀ ਦੇ ਵਰਕਰਾਂ `ਚ ਝੜਪ ਹੋ ਗਈ ਜਿਸ ਦੌਰਾਨ ਆਮ ਆਦਮੀ ਪਾਰਟੀ ਦੇ ਦੋ ਵਰਕਰ ਜਗਸੀਰ ਸਿੰਘ ਅਤੇ ਕੁਲਵੰਤ ਸਿੰਘ ਜਖਮੀ ਹੋ ਗਏ ਜਿੰਨਾਂ ਨੂੰ ਹਲਕਾ ਵਿਧਾਇਕਾ ਪ੍ਰੋ. ਬਲਜਿੰਦਰ ਕੌਰ ਵੱਲੋਂ ਸਥਾਨਕ ਸਿਵਲ ਹਸਪਤਾਲ ਤਲਵੰਡੀ ਸਾਬੋ
Read Full Story

ਇੱਕਾ ਦੁੱਕਾ ਘਟਨਾਵਾਂ ਦੇ ਚਲਦਿਆਂ ਅਮਨ ਅਮਾਨ ਨਾਲ ਨੇਪਰੇ ਚੜਿਆਂ ਵੋਟਾਂ ਪਾਉਣ ਦਾ ਕੰਮ। ਪਿੰਡ ਬਹਿਮਣ ਕੌਰ ਸਿੰਘ ਵਿਖੇ ਹੋਈ ਝੜਪ 'ਚ ਅਕਾਲੀ ਅਤੇ ਆਪ ਵਰਕਰ ਜ਼ਖਮੀ।

Wednesday, September 19, 2018

ਤਲਵੰਡੀ ਸਾਬੋ, 19 ਸਤੰਬਰ (ਗੁਰਜੰਟ ਸਿੰਘ ਨਥੇਹਾ)- ਜਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਦੀਆਂ ਚੋਣਾਂ ਭਾਵੇਂ ਇੱਕ ਦੁੱਕਾ ਹਿੰਸਕ ਘਟਨਾਵਾਂ ਨੂੰ ਛੱਡ ਕੇ ਅਮਨ ਅਮਾਨ ਨਾਲ ਨੇਪਰੇ ਚੜ ਗਈਆਂ ਪਰ ਉਕਤ ਚੋਣਾਂ ਵਿੱਚ ਸੱਤਾਧਿਰ ਨੇ ਆਪਣੀ ਪਾਵਰ ਦੀ ਰੱਜ ਕੇ ਦੁਰਵਰਤੋਂ ਕਰਦਿਆਂ ਜਿੱਥੇ ਪਿੰਡ ਬਹਿਮਣ ਕੌਰ ਸਿੰਘ ਵਿੱਚ ਸ਼੍ਰੋਮਣੀ ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਦੇ ਵਰਕਰਾਂ ਤੇ ਹਮਲਾ ਕਰਕੇ ਜਖਮੀ ਕਰ ਦਿੱਤਾ ਉੱਥੇ ਕੁਝ ਪਿੰਡਾਂ ਦੇ ਬੁਥਾਂ ਤੇ ਕਬਜੇ ਕਰਕੇ ਜਾਅਲੀ ਵੋਟਾਂ ਪਾਈਆਂ ਤੇ ਕੁਝ ਬੂਥਾਂ ਤੇ ਕਬਜੇ
Read Full Story

ਖਸਖਸ ਦੀ ਖੇਤੀ ਨਾਲ ਹੀ ਘਟ ਸਕਦੀ ਐ ਕਿਸਾਨ ਆਤਮ ਹੱਤਿਆ ਦੀ ਦਰ - ਕੁਲਵਿੰਦਰ ਢਿੱਲੋਂ

Wednesday, September 19, 2018

ਤਲਵੰਡੀ ਸਾਬੋ 19 (ਗੁਰਜੰਟ ਸਿੰਘ ਨਥੇਹਾ)- ਪੰਜਾਬ ਦੇ ਕਿਸਾਨਾਂ ਸਿਰ ਚੜ੍ਹਿਆ ਕਰਜ਼ਾ ਖਤਮ ਕਰਨ ਅਤੇ ਕਿਸਾਨਾਂ ਦੀਆਂ ਆਤਮਹੱਤਿਆਵਾਂ ਰੋਕਣ ਲਈ ਖਸਖਸ ਦੀ ਖੇਤੀ ਤੋਂ ਇਲਾਵਾ ਕੋਈ ਹੱਲ ਨਹੀਂ ਹੈ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਸ. ਕੁਲਵਿੰਦਰ ਸਿੰਘ ਢਿੱਲੋਂ ਨੇ ਰਾਮਾਂ ਮੰਡੀ ਵਿਖੇ ਪੰਜਾਬ ਨੌਜਵਾਨ ਟੀਮ ਵੱਲੋਂ ਖਸਖਸ ਦੀ ਖੇਤੀ ਸਬੰਧੀ ਕਰਵਾਈ ਇੱਕ ਮੀਟਿੰਗ ਦੌਰਾਨ ਕੀਤਾ। ਜਿਸ ਵਿਚ ਬੁਲਾਰਿਆਂ ਨੇ ਕਿਸਾਨਾਂ ਨੂੰ ਖਸਖਸ ਦੀ ਖੇਤੀ ਨਾਲ ਪੰਜਾਬ ਨੂੰ ਹੋਣ ਵਾਲੇ ਆਰਥਿਕ ਫਾਇਦਿਆਂ ਅਤੇ ਮਾਰੂ ਨਸ਼ਿਆਂ ਤੋਂ
Read Full Story

ਸਕੂਲ ਖੇਡਾਂ ਚ ਗੁਰੂ ਹਰਗੋਬਿੰਦ ਸਕੂਲ ਲਹਿਰੀ ਨੇ ਜਿਤੇ 27 ਗੋਲਡ ਮੈਡਲ ਅਤੇ ਟਰਾਫੀਆਂ।

Wednesday, September 19, 2018

ਤਲਵੰਡੀ ਸਾਬੋ, 18 ਸਤੰਬਰ (ਗੁਰਜੰਟ ਸਿੰਘ ਨਥੇਹਾ)- ਖੇਡ ਵਿਭਾਗ ਪੰਜਾਬ ਦੁਆਰਾ ਕਰਵਾਈਆਂ ਗਈਆਂ ਬਾਲਕ ਅਤੇ ਜਿਲਾ ਪੱਧਰੀ ਖੇਡਾਂ ਦੌਰਾਨ ਬਹੁਤ ਵਧੀਆ ਪ੍ਰਦਰਸ਼ਨ ਕਰਦਿਆਂ 27 ਗੋਲਡ ਮੈਡਲ ਹਾਸਲ ਕੀਤੇ ਹਨ ਜਦੋਂਕਿ ਕੱਬਡੀ ਨੈਸ਼ਨਲ (ਲੜਕੇ) ਵਿਚ ਜ਼ਿਲ੍ਹੇ ਚ ਖੇਡਦਿਆਂ ਅੰਡਰ-14, 17 ਟੀਮ ਨੇ ਪਹਿਲੀ ਪੁਜੀਸ਼ਨ ਹਾਸਲ ਕੀਤੀ ਹੈ ਅਤੇ ਅੰਡਰ-17 ਟੀਮ ਨੇ ਜਿਲੇ ਚੋਂ ਦੂਜੀ ਪੁਜੀਸ਼ਨ ਪ੍ਰਾਪਤ ਕਰਕੇ ਟਰਾਫੀਆਂ ਜਿੱਤ ਕੇ ਸਕੂਲ ਦੀ ਝੋਲੀ ਪਾਈਆਂ ਹਨ। ਪ੍ਰਾਪਤ ਕੀਤੀ ਜਿੱਤ ਦੀ ਖੁਸ਼ੀ ਜਾਹਿਰ ਕਰਦਿਆਂ ਸਕੂਲ ਪ੍ਰਿੰਸੀਪਲ
Read Full Story

ਪਿੰਡ ਜੋਗੇਵਾਲਾ ਦੇ ਅੱਧੀ ਦਰਜਨ ਅਕਾਲੀ ਆਗੂ ਕਾਂਗਰਸ ਵਿੱਚ ਸ਼ਾਮਿਲ।

Wednesday, September 19, 2018

ਤਲਵੰਡੀ ਸਾਬੋ 18 ਸਤੰਬਰ (ਗੁਰਜੰਟ ਸਿੰਘ ਨਥੇਹਾ)- ਤਲਵੰਡੀ ਸਾਬੋ ਹਲਕੇ ਅੰਦਰ ਜਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਨੂੰ ਲੈ ਕੇ ਕਾਂਗਰਸ ਦੇ ਹਲਕਾ ਸੇਵਾਦਾਰ ਖੁਸ਼ਬਾਜ ਸਿੰਘ ਜਟਾਣਾ ਦੀ ਅਗਵਾਈ ਹੇਠ ਚੱਲ ਰਹੀ ਚੋਣ ਮੁਹਿੰਮ ਨੂੰ ਉਦੋਂ ਵੱਡਾ ਹੁੰਗਾਰਾ ਮਿਲਿਆ ਜਦੋਂ ਪਿੰਡ ਜੋਗੇਵਾਲਾ ਵਿੱਚ ਅਕਾਲੀ ਦਲ ਨਾਲ ਸਬੰਧਿਤ ਅੱਧੀ ਦਰਜਨ ਪਰਿਵਾਰਾਂ ਨੇ ਕਾਂਗਰਸ ਪਾਰਟੀ ਵਿੱਚ ਸ਼ਾਮਿਲ ਹੋਣ ਦਾ ਐਲਾਨ ਕਰ ਦਿੱਤਾ। ਪਿੰਡ ਜੋਗੇਵਾਲਾ ਵਿੱਚ ਰਖਵਾਏ ਇੱਕ ਸਮਾਗਮ ਦੌਰਾਨ ਉਕਤ ਪਰਿਵਾਰਾਂ ਨੇ ਕਾਂਗਰਸ ਦੇ
Read Full Story

ਪ੍ਰਾਇਵੇਟ ਅਤੇ ਸਰਕਾਰੀ ਬੈੰਕਾਂ ਚ ਚੋਣਾਂ ਦੀ ਕਿਓਂ ਨਹੀਂ- ਨੀਲ ਗਰਗ

Wednesday, September 19, 2018

ਬਠਿੰਡਾ/ ਤਲਵੰਡੀ ਸਾਬੋ, 18 ਸਤੰਬਰ (ਗੁਰਜੰਟ ਸਿੰਘ ਨਥੇਹਾ)- ਆਮ ਆਦਮੀ ਪਾਰਟੀ ਪੰਜਾਬ ਦੇ ਸਪੋਕਸਮੇਨ ਨੀਲ ਗਰਗ ਨੇ ਪ੍ਰੈਸ ਨੂੰ ਬਿਆਨ ਜਾਰੀ ਕਰਦਿਆਂ ਕਿਹਾ ਕਿ ਕੱਲ ਨੂੰ ਬਲਾਕ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਵੋਟਾਂ ਪੈਣ ਜਾ ਰਹੀਆਂ ਹਨ ਤੇ ਸੂਬੇ ਦੇ ਸਾਰੇ ਸਰਕਾਰੀ ਅਦਾਰਿਆਂ ਵਿੱਚ ਸਰਕਾਰ ਵੱਲੋਂ ਛੁੱਟੀ ਦਾ ਐਲਾਨ ਕੀਤਾ ਗਿਆ ਹੈ ਪਰ ਕਿਸੇ ਵੀ ਪ੍ਰਾਈਵੇਟ ਤੇ ਸਰਕਾਰੀ ਬੈਂਕਾਂ ਅੰਦਰ ਛੁੱਟੀ ਦਾ ਅੈਲਾਨ ਨਹੀਂ ਕੀਤਾ ਗਿਆ ਹੈ।ਕੀ ਬੈਂਕਾਂ ਦੇ ਅਧਿਕਾਰੀਆਂ ਨੂੰ ਇਹਨਾਂ ਚੋਣਾਂ ਵਿੱਚ ਵੋਟ ਪਾਉਣ ਦਾ
Read Full Story

ਪੰਜਾਬ ਵਿਧਾਨ ਪਰਿਸ਼ਦ ਮੈਂਬਰ ਰਹੇ ਅੰਮ੍ਰਿਤਪਾਲ ਚੌਧਰੀ ਦੀ ਪਤਨੀ ਲਾਜਵੰਤੀ ਦੇਵੀ ਦਾ ਦੇਹਾਂਤ, ਮੋਹਤਬਰਾਂ ਸਖਸ਼ੀਅਤਾਂ ਵੱਲੋਂ ਦੁੱਖ ਪ੍ਰਗਟ।

Wednesday, September 19, 2018

ਤਲਵੰਡੀ ਸਾਬੋ, 18 ਸਤੰਬਰ (ਗੁਰਜੰਟ ਸਿੰਘ ਨਥੇਹਾ)- ਸੰਨ 1961-62 ਵਿੱਚ ਵਿਧਾਨ ਸਭਾ ਹਲਕਾ ਤਲਵੰਡੀ ਸਾਬੋ ਤੋਂ ਪੰਜਾਬ ਵਿਧਾਨ ਪਰਿਸ਼ਦ ਦੇ ਮੈਂਬਰ (ਐੱਮ. ਐੱਲ. ਸੀ) ਚੁਣੇ ਗਏ ਤਲਵੰਡੀ ਸਾਬੋ ਦੇ ਪਹਿਲੇ ਵਸਨੀਕ ਸਵ: ਚੌਧਰੀ ਅੰਮ੍ਰਿਤਪਾਲ ਜੀ ਦੀ ਧਰਮਪਤਨੀ ਬੀਬੀ ਲਾਜਵੰਤੀ ਦੇਵੀ ਦੇ ਬੀਤੇ ਦਿਨ ਅਕਾਲ ਚਲਾਣਾ ਕਰ ਜਾਣ ਤੇ ਇਲਾਕੇ ਦੀਆਂ ਸਿਆਸੀ, ਧਾਰਮਿਕ ਤੇ ਸਮਾਜਿਕ ਸਖਸ਼ੀਅਤਾਂ ਵੱਲੋਂ ਦੁੱਖ ਪ੍ਰਗਟ ਕੀਤਾ ਗਿਆ ਹੈ। ਇੱਥੇ ਜਿਕਰਯੋਗ ਹੈ ਕਿ ਚੌਧਰੀ ਅੰਮ੍ਰਿਤਪਾਲ ਤਲਵੰਡੀ ਸਾਬੋ ਦੇ ਪਹਿਲੇ ਵਸਨੀਕ ਸਨ ਜੋ ਪੰਜਾਬ
Read Full Story

'ਮਨਮਰਜੀਆਂ' ਫਿਲਮ ਵਿੱਚ ਸਿੱਖ ਕਿਰਦਾਰ ਨੂੰ ਬੇਹੂਦਾ ਤਰੀਕੇ ਨਾਲ ਪੇਸ਼ ਕਰਨ ਦੀ ਸਿੰਘ ਸਾਹਿਬ ਵੱਲੋਂ ਨਿੰਦਾ।

Wednesday, September 19, 2018

ਤਲਵੰਡੀ ਸਾਬੋ, 18 ਸਤੰਬਰ (ਗੁਰਜੰਟ ਸਿੰਘ ਨਥੇਹਾ) ਰਿਲੀਜ ਹੋਣ ਜਾ ਰਹੀ ਹਿੰਦੀ ਫਿਲਮ `ਮਨਮਰਜੀਆਂ` ਵਿੱਚ ਇੱਕ ਸਿੱਖ ਕਿਰਦਾਰ ਨੂੰ ਬੇਹੂਦਾ ਤਰੀਕੇ ਨਾਲ ਪੇਸ਼ ਕਰਕੇ ਸਿੱਖੀ ਦਾ ਮਜਾਕ ਉਡਾਉਣ ਦੀ ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਕਰੜੇ ਸ਼ਬਦਾਂ ਵਿੱਚ ਨਿਖੇਧੀ ਕੀਤੀ ਹੈ। ਅੱਜ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਸਿੱਖ ਵਾਰ ਵਾਰ ਇਹ ਮੰਗ ਉਠਾਂਉਦੇ ਰਹੇ ਹਨ ਕਿ ਭਾਰਤੀ ਫਿਲਮ ਸੈਂਸਰ ਬੋਰਡ ਵਿੱਚ
Read Full Story

ਪੋਲਿੰਗ ਪਾਰਟੀਆਂ ਚੋਣਾਂ ਕਰਵਾਉਣ ਲਈ ਪਿੰਡਾਂ ਵੱਲ ਕੀਤੀਆਂ ਰਵਾਨਾ। ਪੁਲਿਸ ਵੱਲੋਂ ਸੁਰੱਖਿਆ ਦੇ ਸਖਤ ਇੰਤਜਾਮ ਕਰਨ ਦਾ ਦਾਅਵਾ, ਹਰਿਆਣਾ ਨਾਲ ਲੱਗਦੀ ਹੱਦ ਸੀਲ।

Wednesday, September 19, 2018

ਤਲਵੰਡੀ ਸਾਬੋ, 18 ਸਤੰਬਰ (ਗੁਰਜੰਟ ਸਿੰਘ ਨਥੇਹਾ)- ਜਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਦੀਆਂ 19 ਸਤੰਬਰ ਨੂੰ ਹੋਣ ਜਾ ਰਹੀਆਂ ਚੋਣਾਂ ਲਈ ਵਿਧਾਨ ਸਭਾ ਹਲਕਾ ਤਲਵੰਡੀ ਸਾਬੋ ਅੰਦਰ ਪੈਂਦੇ ਜੋਨਾਂ ਲਈ ਚੋਣ ਅਧਿਕਾਰੀਆਂ ਨੇ ਪੂਰੀ ਤਿਆਰੀ ਕਰ ਲਈ ਹੈ। ਸਖਤ ਸੁਰੱਖਿਆ ਪ੍ਰਬੰਧਾਂ ਅਤੇ ਅਮਨ ਅਮਾਨ ਨਾਲ ਚੋਣ ਕਰਵਾਉਣ ਲਈ ਭਾਰੀ ਪੁਲਸ ਫੋਰਸ ਵੀ ਲਗਾਈ ਜਾ ਰਹੀ ਹੈ। ਮੰਗਲਵਾਰ ਨੂੰ ਹੋਣ ਵਾਲੀ ਚੋਣ ਲਈ ਸਮੁੱਚੇ ਹਲਕੇ ਦੇ 128 ਪੋਲਿੰਗ ਬੂਥਾਂ ਲਈ 128 ਪੋਲਿੰਗ ਟੀਮਾਂ ਰਵਾਨਾ ਕਰ ਦਿੱਤੀਆਂ ਗਈਆਂ ਹਨ। ਜਿਥੇ ਪੁਲਸ ਨੇ
Read Full Story

ਪੂਰਨ ਸਿੰਘ ਸਰਪੰਚ ਸਰਾਏ ਬੰਜਾਰਾ ਅਕਾਲੀ ਭਾਜਪਾ ਪਾਰਟੀ ਨੂੰ ਛੱਡ ਕੇ ਆਪਣੇ ਸਾਥੀਆਂ ਸਮੇਤ ਕਾਂਗਰਸ ਪਾਰਟੀ ਵਿਚ ਸ਼ਾਮਿਲ

Tuesday, September 18, 2018

ਰਾਜਪੁਰਾ (ਰਾਜੇਸ਼ ਡੇਹਰਾ) ਹਲਕਾ ਰਾਜਪੁਰਾ ਵਿਧਾਇਕ ਸ ਹਰਦਿਆਲ ਸਿੰਘ ਜੀ ਦੇ ਵਲੋਂ ਕੀਤੇ ਗਏ ਵਿਕਾਸ ਕਾਰਜਾਂ ਨੂੰ ਦੇਖਦੇ ਹੋਏ ਸ਼੍ਰੀ ਭਜਨ ਲਾਲ ਪ੍ਰਧਾਨ ਨਗਰ ਕੌਂਸਲ ਬਨੂੜ ਅਤੇ ਸ਼੍ਰੀ ਕ੍ਰਿਸ਼ਨ ਕੁਮਾਰ ਪੜਾਉ ਜੀ ਦੀ ਮੇਹਨਤ ਨਾਲ ਪਿੰਡ ਸਰਾਏ ਬੰਜਾਰਾ ਦੇ ਪੂਰਨ ਸਿੰਘ ਸਰਪੰਚ ,ਬਲਕਾਰ ਸਿੰਘ ਸਾਬਕਾ ਸਰਪੰਚ, ਰੋਸ਼ਨ ਲਾਲ ਪੰਚ ਅਤੇ ਕ੍ਰਿਸ਼ਨ ਕੁਮਾਰ ਅਕਾਲੀ ਭਾਜਪਾ ਪਾਰਟੀ ਨੂੰ ਛੱਡ ਕੇ ਆਪਣੇ ਸਾਥੀਆਂ ਸਮੇਤ ਕਾਂਗਰਸ ਪਾਰਟੀ ਵਿਚ ਸ਼ਾਮਿਲ ਹੋ ਗਏ। ਜਿਥੇ ਵਿਧਾਇਕ ਸ ਹਰਦਿਆਲ ਸਿੰਘ ਨੇ ਸਿਰੋਪਾ ਪਾ ਕੇ
Read Full Story

ਬਲਾਕ ਸੰਮਤੀ ਚੌਣਾ ਵਿਚ ਕਾਂਗਰਸੀ ਉਮੀਦਵਾਰਾਂ ਨੂੰ ਮਿਲਿਆ ਵਡਾ ਹੁੰਗਾਰਾ

Tuesday, September 18, 2018

ਰਾਜਪੁਰਾ :18 ਸਿਤੰਬਰ(ਰਾਜੇਸ਼ ਡਾਹਰਾ) ਹਲਕਾ ਰਾਜਪੁਰਾ ਵਿੱਚ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੌਣਾ ਸਬੰਧੀ ਕਾਂਗਰਸ ਵੱਲੋਂ ਚੋਣ ਪ੍ਰਚਾਰ ਤੇਜ਼ ਕਰ ਦਿੱਤਾ ਹੈ।ਜਿਸ ਵਿਚ ਹਲਕਾ ਰਾਜਪੁਰਾ ਵਿਧਾਇਕ ਸ੍ਰ. ਹਰਦਿਆਲ ਸਿੰਘ ਕੰਬੋਜ਼ ਨੇ ਵੱਖ- ਵੱਖ ਪਿੰਡਾਂ ਵਿੱਚ ਬਲਾਕ ਸੰਮਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਉਮੀਦਵਾਰਾਂ ਦੇ ਹੱਕ ਵਿੱਚ ਚੋਣ ਪ੍ਰਚਾਰ ਕੀਤਾ ਜਿਥੇ ਉਹਨਾਂ ਨੂੰ ਵੱਡਾ ਹੁੰਗਾਰਾ ਮਿਲਿਆ ।ਇਹਨਾਂ ਰੈਲੀਆਂ ਵਿਚ ਵੱਡੀ ਸਾਖੀਆਂ ਵਿਚ ਆਦਮੀਆਂ ਦੇ ਨਾਲ ਨਾਲ ਔਰਤਾਂ ਨੇ ਵੀ ਹਿਸਾ ਲਿਆ ਅਤੇ ਕਾਂਗਰਸ
Read Full Story

ਟੋਲ ਪਲਾਜ਼ਾ ਉੱਤੇ ਰੂਲ ਲਾਗੂ ਨਾ ਕਰਨ ਤੇ ਐਨ.ਐਚ.ਆਈ. ਦੇ ਸੀ.ਜੇ.ਐਮ. ਨੂੰ ਲਿਖੀਆਂ ਪੱਤਰ

Tuesday, September 18, 2018

ਰਾਜਪੁਰਾ 17 ਸਤੰਬਰ (ਰਾਜੇਸ਼ ਡਾਹਰਾ) ਰਾਜਪੁਰਾ ਜ਼ੀਰਕਪੁਰ ਟੋਲ ਪਲਾਜ਼ਾ ਉੱਤੇ ਮਨਿਸਟਰੀ ਆਫ਼ ਰੋੜ ਟਰਾਂਸਪੋਰਟ ਐਂਡ ਹਾਈਵੇ ਦੇ ਨੋਟੀਫਿਕੈਸਨ ਵਿੱਚ ਦਰਜ ਰੂਲਾ ਨੂੰ ਲਾਗੂ ਨਾ ਕੀਤੇ ਜਾਣ ਦਾ ਮਾਮਲਾ ਐਨ.ਐਚ.ਆਈ. ਦੇ ਹੈੱਡ ਦਫ਼ਤਰ ਦਿੱਲੀ ਤੱਕ ਜਾ ਚੁੱਕਾ ਹੈ। ਟੋਲ ਪਲਾਜ਼ਾ ਉੱਤੇ ਹੋ ਰਹੀ ਹੈ ਪਬਲਿਕ ਨਾਲ ਸ਼ਰੇਆਮ ਠੱਗੀ ਐਨ.ਐਚ.ਆਈ. ਦੇ ਚੀਫ਼ ਜਰਨਲ ਮੈਨੇਜਰ ਨੂੰ ਆਰਟੀਆਈ ਐਕਟੀਵਿਸਟ ਟੀਮ ਅੰਨ੍ਹਾ ਹਜ਼ਾਰੇ ਦੇ ਸਮਰਥਕ ਕਰਨਵੀਰ ਥਮਣ ਨੇ ਪੱਤਰ ਲਿਖੀਆਂ ਹੈ।        ਕਰਨਵੀਰ ਥਮਣ ਨੇ ਪੱਤਰ ਵਿੱਚ ਲਿਖੀਆਂ ਹੈ ਕਿ
Read Full Story

ggggggggggggggggg

Tuesday, September 18, 2018


Read Full Story

1

Tuesday, September 18, 2018


Read Full Story

1

Tuesday, September 18, 2018


Read Full Story

Powered by Arash Info Corpopration